Kila Raipur Kheda: ਕਿਲਾ ਰਾਏਪੁਰ ਦੀਆਂ ਖੇਡਾਂ ਦਾ ਅੱਜ ਹੋਵੇਗਾ ਆਗਾਜ਼; ਸੱਭਿਆਚਾਰਕ ਪ੍ਰੋਗਰਾਮ ਨਾਲ ਹੋਵੇਗੀ ਸ਼ੁਰੂਆਤ
Kila Raipur Kheda: ਕਿਲਾ ਰਾਏਪੁਰ ਵਿੱਚ ਪੇਂਡੂ ਓਲੰਪਿਕ ਖੇਡਾਂ ਦਾ ਅੱਜ ਤੋ ਆਗਾਜ਼ ਹੋਣ ਜਾ ਰਿਹਾ ਹੈ।
Kila Raipur Kheda: ਲੁਧਿਆਣਾ ਦੇ ਕਿਲਾ ਰਾਏਪੁਰ ਵਿੱਚ ਪੇਂਡੂ ਓਲੰਪਿਕ ਖੇਡਾਂ ਅੱਜ ਤੋਂ ਸ਼ੁਰੂ ਹੋਣਗੀਆਂ। ਰੂਰਲ ਓਲੰਪਿਕਸ ਕਿਲਾ ਰਾਏਪੁਰ ਵਿਖੇ 12 ਫਰਵਰੀ ਤੋਂ 14 ਫਰਵਰੀ ਤੱਕ ਕਰਵਾਈਆਂ ਜਾ ਰਹੀਆਂ ਹਨ। ਤਿੰਨ ਰੋਜ਼ਾ ਖੇਡਾਂ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ।
ਅੱਜ ਪੰਜਾਬੀ ਗਾਇਕ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। 13 ਫਰਵਰੀ ਨੂੰ ਗੀਤਕਾਰ ਦੇਬੀ ਮਖਸੂਸਪੁਰੀ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ। ਗਾਇਕ ਅੰਮ੍ਰਿਤ ਮਾਨ 14 ਫਰਵਰੀ ਨੂੰ ਲੋਕਾਂ ਦਾ ਮਨੋਰੰਜਨ ਕਰਨਗੇ। ਮੰਤਰੀ ਅਨਮੋਲ ਗਗਨ ਖੇਡਾਂ ਦੇ ਆਖਰੀ ਦਿਨ 14 ਫਰਵਰੀ ਨੂੰ ਮਾਨ ਮੇਲੇ ਵਿੱਚ ਸ਼ਿਰਕਤ ਕਰਨਗੇ।
ਕਈ ਤਰ੍ਹਾਂ ਦੇ ਖੇਡ ਮੁਕਾਬਲੇ ਹੋਣਗੇ
ਖੇਡ ਮੁਕਾਬਲਿਆਂ ਵਿੱਚ ਕੁਸ਼ਤੀ, ਹਾਕੀ, ਦੌੜ, ਵੇਟ ਲਿਫਟਿੰਗ, ਰਵਾਇਤੀ ਮਾਰਸ਼ਲ ਆਰਟਸ, 'ਕਬੱਡੀ' ਘੋੜ ਸਵਾਰੀ ਅਤੇ ਰਵਾਇਤੀ ਪੰਜਾਬੀ ਲੜਾਈ ਦੀਆਂ ਤਕਨੀਕਾਂ ਵਰਗੀਆਂ ਖੇਡਾਂ ਕਰਵਾਈਆਂ ਜਾਣਗੀਆਂ। ਅੱਜ ਪਹਿਲੇ ਦਿਨ ਹਾਕੀ ਮੈਕ (ਲੜਕੇ), ਹਾਕੀ ਮੈਚ (ਲੜਕੀਆਂ), 60 ਮੀਟਰ ਦੌੜ (ਅੰਡਰ-14,17 ਲੜਕੀਆਂ), 100 ਮੀਟਰ ਦੌੜ (ਪੁਰਸ਼-60-70), 1500 ਮੀਟਰ ਦੌੜ (ਲੜਕੀਆਂ ਅਤੇ ਲੜਕੇ), 400 ਮੀਟਰ ਦੌੜ (ਲੜਕੀਆਂ ਅਤੇ ਲੜਕਿਆਂ) ਵਿਚਕਾਰ ਮੁਕਾਬਲੇ ਹੋਣਗੇ।
ਇਹ ਵੀ ਪੜ੍ਹੋ : Delhi Kisan Andolen 2.0: ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ਦੇ ਬਾਰਡਰ ਸੀਲ, ਕਈ ਜ਼ਿਲ੍ਹਿਆਂ 'ਚ ਧਾਰਾ 144 ਲਾਗੂ
ਸੱਭਿਆਚਾਰਕ ਸ਼ਖਸੀਅਤ ਤਰਸੇਮ ਚੰਦ ਕਲਹਿੜੀ ਦੀ ਟੀਮ ਪੰਜਾਬੀ ਵਿਰਸਾ ਵੱਲੋਂ ਗਰਾਊਂਡ ਵਿੱਚ ਪੰਜਾਬ ਦੇ ਸੱਭਿਆਚਾਰਕ ਇਤਿਹਾਸ ਬਾਰੇ ਪ੍ਰਦਰਸ਼ਨੀ ਲਾਈ ਜਾਵੇਗੀ। ਕਲਾਕਾਰ ਤਿੰਨ ਦਿਨ ਭੰਗੜਾ ਅਤੇ ਝੂੰਮਰ ਆਦਿ ਪੇਸ਼ ਕਰਨਗੇ। ਕਾਬਿਲੇਗੌਰ ਹੈ ਕਿ ਪੰਜਾਬ ਦੀਆਂ ਮਿੰਨੀ ਓਲੰਪਿਕ ਕਿਲਾ ਰਾਏਪੁਰ ਦੀਆਂ ਇਨ੍ਹਾਂ ਖੇਡਾਂ ਦੇ ਵਿੱਚ ਜੇਤੂ ਖਿਡਾਰੀਆਂ ਨੂੰ 5 ਫਰਵਰੀ ਨੂੰ ਇਨਾਮ ਵੰਡ ਸਮਾਗਮ ਦੇ ਵਿੱਚ ਸਨਮਾਨਿਤ ਕੀਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਕਿਲਾ ਰਾਏਪੁਰ ਦੀਆਂ ਖੇਡਾਂ ਦੇਸ਼-ਵਿਦੇਸ਼ੀ ਦੇ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣਦੀਆਂ ਹਨ। ਭਾਰਤ ਦੇ ਹੋਰਨਾਂ ਹਿੱਸਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਐਨਆਰਆਈ ਅਤੇ ਨਾਲ ਵਿਦੇਸ਼ੀ ਮਹਿਮਾਨ ਵੀ ਇਨ੍ਹਾਂ ਖੇਡਾਂ ਦਾ ਲੁਤਫ ਲੈਣ ਲਈ ਹਮੇਸ਼ਾ ਪਹੁੰਚਦੇ ਹਨ। ਵਿਦੇਸ਼ ਤੋਂ ਆਏ ਲੋਕ ਇਨ੍ਹਾਂ ਨੂੰ ਖੇਡਾਂ ਨੂੰ ਵੇਖ ਕੇ ਇਥੋਂ ਚੰਗੇ ਤਜਰਬੇ ਲੈ ਕੇ ਜਾਂਦੇ ਹਨ।
ਇਹ ਵੀ ਪੜ੍ਹੋ : CM Bhagwant Mann Ayodhya Tour: ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਅਯੁੱਧਿਆ 'ਚ ਰਾਮ ਮੰਦਿਰ ਵਿਖੇ ਟੇਕਣਗੇ ਮੱਥਾ