Bikram Majithia News: ਫਾਇਨਾਂਸ ਕੰਪਨੀ ਦੇ ਮੁਲਾਜ਼ਮ ਦੀ ਹੱਤਿਆ; ਮਜੀਠੀਆ ਨੇ ਸੂਬੇ ਦੀ ਕਾਨੂੰਨੀ ਵਿਵਸਥਾ `ਤੇ ਖੜ੍ਹੇ ਕੀਤੇ ਸਵਾਲ
Bikram Majithia News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉਪਰ ਸਵਾਲ ਖੜ੍ਹੇ ਕੀਤੇ ਹਨ।
Bikram Majithia News: ਪਟਿਆਲਾ 'ਚ ਫਾਇਨਾਂਸ ਕੰਪਨੀ ਦੇ ਕਰਮੀ ਦਾ ਕਤਲ ਕਰਕੇ ਲੁਟੇਰਿਆਂ ਨੇ ਨਕਦੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਗਰੋਂ ਸੱਤਾਧਾਰੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ਉਪਰ ਗਈ ਹੈ। ਵਿਰੋਧੀ ਧਿਰਾਂ ਪੰਜਾਬ ਦੀ ਕਾਨੂੰਨ ਵਿਵਸਥਾ ਉਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਇਸ ਘਟਨਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉਪਰ ਸਵਾਲ ਖੜ੍ਹੇ ਕੀਤੇ ਹਨ।
ਮਜੀਠੀਆ ਨੇ ਆਪਣੇ ਐਕਸ ਹੈਂਡਲ ਉਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਦੋ ਦਿਨਾਂ ਅੰਦਰ ਦੋ ਕਤਲ ਸੂਬੇ ਭਰ ਵਿੱਚ ਦਹਿਸ਼ਤ ਦਾ ਮਾਹੌਲ, ਕਾਫੀ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਹੈ। ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਬਜਾਏ ਐੱਸਐੱਸਪੀ ਸੂਬੇ ਦੇ 'ਕੇਬਲ ਮਾਫੀਆ' ਨੂੰ ਬਚਾਉਣ ਅਤੇ ਵੱਖ-ਵੱਖ ਸ਼ਾਪਿੰਗ ਮਾਲਾਂ 'ਚ 'ਲੇਡੀ ਸੂਟ' ਖਰੀਦਣ 'ਚ ਮਦਦ ਕਰਨ 'ਚ ਰੁੱਝੇ ਹੋਏ ਹਨ।
ਕਾਬਿਲੇਗੌਰ ਹੈ ਕਿ ਪਟਿਆਲਾ 'ਚ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਦਾ ਕਤਲ ਕਰਕੇ ਲੁਟੇਰਿਆਂ ਨੇ ਨਕਦੀ ਲੁੱਟ ਲਈ ਸੀ। ਉਸ ਕੋਲ ਡੇਢ ਲੱਖ ਰੁਪਏ ਦੀ ਨਕਦੀ ਸੀ, ਜਿਸ ਨੂੰ ਉਹ ਰੋਜ਼ਾਨਾ ਦੀ ਉਗਰਾਹੀ ਤੋਂ ਲਿਆ ਰਿਹਾ ਸੀ। ਮ੍ਰਿਤਕ ਕਰਮਚਾਰੀ ਦੀ ਪਛਾਣ ਅਭਿਸ਼ੇਕ(22) ਸਾਲ ਵਜੋਂ ਹੈ। ਡੀਐਸਪੀ ਦਿਹਾਤੀ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਅਭਿਸ਼ੇਕ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਵਿੱਚ ਕੰਮ ਕਰਦਾ ਸੀ।
ਇਹ ਪ੍ਰਾਈਵੇਟ ਫਾਇਨਾਂਸ ਕੰਪਨੀ ਲੋਕਾਂ ਨੂੰ ਛੋਟੇ ਕਰਜ਼ੇ ਦਿੰਦੀ ਸੀ। ਕਰਜ਼ੇ ਦੀ ਵਸੂਲੀ ਲਈ ਰੋਜ਼ਾਨਾ ਨਕਦੀ ਇਕੱਠੀ ਕੀਤੀ ਜਾਂਦੀ ਸੀ। ਅਭਿਸ਼ੇਕ ਕੈਸ਼ ਇਕੱਠਾ ਕਰਕੇ ਵਾਪਸ ਆ ਰਿਹਾ ਸੀ। ਦੇਵੀਗੜ੍ਹ ਇਲਾਕੇ 'ਚ ਦੋ ਬਾਈਕ ਸਵਾਰ ਮੁਲਜ਼ਮਾਂ ਨੇ ਗੋਲੀ ਚਲਾ ਕੇ ਕੈਸ਼ਬੈਗ ਲੁੱਟ ਲਿਆ। ਗੋਲੀ ਲੱਗਣ ਕਾਰਨ ਅਭਿਸ਼ੇਕ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Ludhiana News: ਛੋਟੀ ਉਮਰੇ ਕਰ'ਤਾ ਵੱਡਾ ਕਮਾਲ, ਲੁਧਿਆਣਾ ਦੀ 7 ਸਾਲਾ ਸਿਏਨਾ ਨੇ ਬਣਾਏ 12 ਵਿਸ਼ਵ ਰਿਕਾਰਡ