Kisan Andolan 2.0: ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਵੱਲੋਂ ਲਿਖੀ ਗਈ ਚਿੱਠੀ ਦਾ ਜਵਾਬ ਦਿੱਤਾ ਹੈ। ਪੰਜਾਬ ਦੇ ਮੁੱਖ ਸਕੱਤਰ ਨੇ ਚਿੱਠੀ ਲਿਖ ਕੇ ਗ੍ਰਹਿ ਮੰਤਰਾਲੇ ਨੂੰ ਆਪਣਾ ਜਵਾਬ ਭੇਜ ਦਿੱਤਾ ਹੈ। ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਸੀ। MHA ਦੀ ਐਡਵਾਇਜ਼ਰੀ ਉਦੋਂ ਆਈ ਜਦੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਬੁੱਧਵਾਰ ਨੂੰ ਆਪਣਾ 'ਦਿੱਲੀ ਚਲੋ' ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ।


COMMERCIAL BREAK
SCROLL TO CONTINUE READING

ਦਿੱਲੀ ਪੁਲਿਸ ਨੇ ਰਾਸ਼ਟਰੀ ਰਾਜਧਾਨੀ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਤੇ ਆਪਣੇ ਕਰਮਚਾਰੀਆਂ ਨੂੰ ਟਿੱਕਰੀ, ਸਿੰਘੂ ਅਤੇ ਗਾਜ਼ੀਪੁਰ ਸਰਹੱਦਾਂ 'ਤੇ ਸਖ਼ਤ ਚੌਕਸੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਹਰਿਆਣਾ ਪੁਲਿਸ ਨੇ ਆਪਣੇ ਪੰਜਾਬ ਦੇ ਹਮਰੁਤਬਾ ਨੂੰ ਅੰਤਰਰਾਜੀ ਸਰਹੱਦ ਤੋਂ ਬੁਲਡੋਜ਼ਰ ਅਤੇ ਹੋਰ ਧਰਤੀ ਪੁੱਟਣ ਵਾਲੇ ਸਾਜ਼ੋ-ਸਾਮਾਨ ਨੂੰ ਜ਼ਬਤ ਕਰਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਬੈਰੀਕੇਡ ਤੋੜਨ ਲਈ ਵਰਤਣਗੇ।


ਇਹ ਵੀ ਪੜ੍ਹੋ : Kisan Andolan Live: ਸ਼ੰਭੂ ਬਾਰਡਰ 'ਤੇ ਮੱਚੀ ਹਾਹਾਕਾਰ, ਮਾਹੌਲ ਤਣਾਅਪੂਰਨ, ਵਰਾਏ ਜਾ ਰਹੇ ਨੇ ਹੰਝੂ ਗੈਸ ਦੇ ਗੋਲੇ


ਮੁੱਖ ਸਕੱਤਰ ਵੱਲੋਂ ਚਿੱਠੀ ਲਿਖ ਕੇ ਭੇਜਿਆ ਗਿਆ ਜਵਾਬ:


  • ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 20 ਤਾਰੀਕ ਨੂੰ ਦਿੱਤੇ ਗਏ ਆਰਡਰ, ਅਜੇ ਤੱਕ ਨਹੀਂ ਮਿਲੇ ਹਨ ਤੇ ਨਾ ਹੀ ਵੈਬਸਾਈਟ ਉਪਰ ਅਪਲੋਡ ਕੀਤੇ ਗਏ ਹਨ।

  • ਇਹ ਕਹਿਣਾ ਪੂਰੀ ਤਰ੍ਹਾਂ ਗਲਤ ਕਿ ਪੰਜਾਬ ਸਰਕਾਰ ਸ਼ੰਭੂ ਬਾਰਡਰ ਤੇ ਢਾਬੀ ਗੁਜਰਾਂ ਸਰਹੱਦ ਉਪਰ ਲੋਕਾਂ ਨੂੰ ਇਕੱਠਾ ਹੋਣ ਦੇ ਰਹੀ ਹੈ।

  • ਕਿਸਾਨ ਅੰਦੋਲਨ ਕਰਨ ਦਿੱਲੀ ਜਾ ਰਹੇ ਸਨ, ਮੂਵਮੈਂਟ ਉਤੇ ਰਿਸਿਟ੍ਰਕਸ਼ਨ ਹੋਣ ਕਾਰਨ ਕਿਸਾਨ ਪੰਜਾਬ ਤੇ ਹਰਿਆਣਾ ਸਰਹੱਦ ਉਪਰ ਹਨ।

  • ਹੁਣ ਤੱਕ ਹਰਿਆਣਾ ਪੁਲਿਸ ਵੱਲੋਂ ਸੁੱਚੇ ਗਏ ਅੱਥਰੂ ਗੈਸ, ਰਬੜ ਬੁਲਟ, ਫਿਜ਼ੀਕਲ ਫੋਰਸ ਅਤੇ ਡਰੋਨ ਨਾਲ 160 ਤੋਂ ਜ਼ਿਆਦਾ ਲੋਕ ਜ਼ਖ਼ਮ ਹੋ ਚੁੱਕੇ ਹਨ। ਉਸ ਤੋਂ ਬਾਅਦ ਵੀ ਸਰਕਾਰ ਨੇ ਜ਼ਿੰਮੇਵਾਰੀ ਨਾਲ ਲਾਅ ਐਂਡ ਆਰਡਰ ਸਥਿਤੀ ਨੂੰ ਬਣਾ ਕੇ ਰੱਖਿਆ ਹੋਇਆ ਹੈ।

  • ਪੰਜਾਬ ਸਰਕਾਰ ਨੇ ਗੱਲਬਾਤ ਵਿੱਚ ਵੀ ਅਹਿਮ ਭੂਮਿਕਾ ਨਿਭਾਈ, 4 ਮੀਟਿੰਗਾਂ ਵਿਚੋਂ ਤਿੰਨ ਮੀਟਿੰਗ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਬੈਠੇ ਸਨ। ਜਿਸ ਮੀਟਿੰਗ ਵਿੱਚ ਮੁੱਖ ਮੰਤਰੀ ਖੁਦ ਨਹੀਂ ਬੈਠ ਪਾਏ, ਉਨ੍ਹਾਂ ਨੇ ਕੈਬਨਿਟ ਮੰਤਰੀ ਦੇ ਨਾਲ ਉੱਚ ਅਧਿਕਾਰੀਆਂ ਨੂੰ ਕੇਂਦਰੀ ਮੰਤਰੀ ਦੇ ਨਾਲ ਭੇਜਿਆ।

  • ਕਿਸਾਨਾਂ ਪ੍ਰਤੀ ਹੋਰ ਹਮਦਰਦੀ ਦਿਖਾਉਣ ਦੀ ਜ਼ਰੂਰਤ ਹੈ।

  • ਬਾਰਡਰ ਸਟੇਟ ਹੋਣ ਕਾਰਨ ਲਾਅ ਐਂਡ ਆਰਡਰ ਨੂੰ ਪ੍ਰੋਟੈਸਟ ਵਿੱਚ ਹੋਰ ਜ਼ਿਆਦਾ ਸੰਵੇਦਨਸ਼ੀਲ ਤਰੀਕੇ ਨਾਲ ਸੰਭਾਲਿਆ ਜਾਵੇ।

  • ਪੰਜਾਬ ਪੁਲਿਸ ਵੱਲੋਂ ਡੀਆਈਜੀ ਰੈਂਕ ਆਈਪੀਐਸ ਅਤੇ ਪੀਪੀਐਸ ਆਫਿਸਰ ਸਮੇਤ 2000 ਪੁਲਿਸ ਕਰਮੀ ਸ਼ਾਂਤੀ ਵਿਵਸਥਾ ਬਣਾਏ ਰੱਖਣ ਲਈ ਕੰਮ ਕਰ ਰਿਹਾ ਹੈ।


 


ਇਹ ਵੀ ਪੜ੍ਹੋ : Kisan Andolan: ਦਿੱਲੀ ਕੂਚ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਦੱਸਿਆ ਪਲਾਨ, ਕਿਵੇਂ ਅੱਜ ਵਧਣਗੇ ਅੱਗੇ...