ਚੰਡੀਗੜ: ਦੇਸ਼ ਅੰਦਰ ਇਕ ਵਾਰ ਫਿਰ ਤੋਂ ਕਿਸਾਨੀ ਆਗੂਆਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਹੋਣੇ ਸ਼ੁਰੂ ਹੋ ਗਏ ਹਨ। ਜਿਸ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੇ ਟਵਿੱਟਰ ਅਤੇ ਫੇਸਬੁੱਕ ਅਕਾਊਂਟ ਬੰਦ ਹੋ ਗਏ ਹਨ। ਜਿਸਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਰੋਸ ਵਿਚ ਆਏ। ਉਹਨਾਂ ਦੋਸ਼ ਲਗਾਇਆ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਦੇ ਜ਼ਰੀਏ ਸੰਵਿਧਾਨ ਹੱਕ ਖੋਹ ਰਹੀ ਹੈ ਅਤੇ ਲੋਕਤੰਤਰ ਦਾ ਘਾਣ ਕਰ ਰਹੀ ਹੈ।


COMMERCIAL BREAK
SCROLL TO CONTINUE READING

 


ਸਰਵਣ ਸਿੰਘ ਪੰਧੇਰ ਦਾ ਅਕਾਊਂਟ ਕਈ ਵਾਰ ਹੋ ਚੁੱਕਾ ਹੈ ਸਸਪੈਂਡ


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਦਾ ਅਕਾਊਂਟ ਕਈ ਵਾਰ ਸਸਪੈਂਡ ਹੋ ਚੁੱਕਾ ਹੈ। ਇਸ ਵਾਰ ਉਹਨਾਂ ਦਾ ਟਵਿੱਟਰ ਅਕਾਊਂਟ ਦੂਜੀ ਵਾਰ ਬਲਾਕ ਕੀਤਾ ਗਿਆ ਹੈ। ਜਿਸ ਤੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਕਾਫ਼ੀ ਖ਼ਫ਼ਾ ਨਜ਼ਰ ਆਏ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੀਏ ਅਕਸਰ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹਨ। ਉਹਨਾਂ ਦਾ ਦਾਅਵਾ ਹੈ ਕਿ ਇਹਨਾਂ ਗਤੀਵਿਧੀਆਂ ਕਰਕੇ ਹੀ ਵਾਰ ਵਾਰ ਉਹਨਾਂ ਦਾ ਅਕਾਊਂਟ ਸਸਪੈਂਡ ਕੀਤਾ ਜਾਂਦਾ ਹੈ ਤਾਂ ਕਿ ਲੋਕ ਆਪਣੇ ਹੱਕਾਂ ਲਈ ਨਾ ਹੋਣ ਅਤੇ ਸਰਕਾਰ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਨਾ ਕਰ ਸਕਣ।


 


ਹੋਰ ਕਈ ਕਿਸਾਨ ਆਗੂਆਂ ਦੇ ਅਕਾਊਂਟ ਹੋਏ ਸਸਪੈਂਡ


ਕਿਸਾਨ ਆਗੂ ਸਰਵਣ ਸਿੰਘ ਪੰਧੇਰ ਹੀ ਨਹੀਂ ਬਲਕਿ ਹੋਰ ਕਈ ਜਥੇਬੰਦੀਆਂ ਨਾਲ ਸਬੰਧਿਤ ਕਿਸਾਨ ਆਗੂਆਂ ਦੇ ਸੋਸ਼ਲ ਮੀਡੀਆ ਅਕਾਊਂਟ ਕਈ ਵਾਰ ਬਲਾਕ ਕੀਤੇ ਗਏ ਹਨ। ਉਹਨਾਂ ਆਗੂਆਂ ਵੱਲੋਂ ਹੋਰ ਨਵੇਂ ਅਕਾਊਂਟ ਬਣਾਏ ਗਏ ਤਾਂ ਉਹ ਅਕਾਊਂਟ ਵੀ ਬੰਦ ਕਰ ਦਿੱਤੇ ਗਏ। ਕਿਸਾਨ ਆਗੂਆਂ ਦੇ ਹਰੇਕ ਅਕਾਊਂਟ ਉੱਤੇ ਕੇਂਦਰ ਦੀ ਲਗਾਤਾਰ ਨਜ਼ਰ ਬਣੀ ਹੋਈ ਹੈ ਅਤੇ ਵਾਰ ਵਾਰ ਇੰਨ੍ਹਾਂ ਅਕਾਊਂਟਸ ਨੂੰ ਬੰਦ ਕਰਵਾਇਆ ਜਾਂਦਾ ਹੈ।


 


ਟਵਿੱਟਰ ਅਤੇ ਫੇਸਬੁੱਕ ਮਾਲਕਾਂ ਨੂੰ ਕੰਪਨੀ ਨੇ ਲਿਖੇ ਪੱਤਰ


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਭਾਰਤ ਸਰਕਾਰ ਅਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਪੱਤਰ ਵੀ ਭੇਜੇ ਹਨ ਤਾਂ ਜੋ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਵਾਰ ਵਾਰ ਬਲਾਕ ਨਾ ਕੀਤਾ ਜਾਵੇ ਕਿਉਂਕਿ ਲੋਕਤੰਤਰ ਵਿਚ ਹਰ ਕਿਸੇ ਨੂੰ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੈ।



 

WATCH LIVE TV