Kargil Vijay Divas: ਕਾਰਗਿਲ ਦੀ ਜੰਗ `ਚ ਜਾਣੋ ਪੰਜਾਬ ਦੇ ਕਿੰਨੇ ਜਵਾਨਾਂ ਨੇ ਪੀਤਾ ਸੀ ਸ਼ਹਾਦਤ ਦਾ ਜਾਮ
Kargil Vijay Divas: ਅੱਜ ਕਾਰਗਿਲ ਵਿਜੇ ਦਿਵਸ ਅਤੇ ਪੂਰਾ ਦੇਸ਼ ਕਾਰਗਿਲ ਦੇ ਸ਼ਹੀਦਾਂ ਨੂੰ ਸਿਜਦਾ ਕਰ ਰਿਹਾ ਹੈ।
Kargil Vijay Divas: ਦੇਸ਼ ਦੀ ਰੱਖਿਆ ਲਈ 1999 ਵਿੱਚ ਭਾਰਤ ਦੇ ਕਈ ਜਵਾਨਾਂ ਨੇ ਸ਼ਹੀਦੀ ਦਾ ਜਾਮ ਪੀਤਾ ਸੀ। 26 ਜੁਲਾਈ 1999 ਨੂੰ ਭਾਰਤੀ ਫ਼ੌਜ ਨੇ ਕਾਰਗਿਲ ਵਿੱਚ ਯੁੱਧ ਦੇ ਮੈਦਾਨ ਵਿੱਚ ਚਲਾਏ ਗਏ 'ਓਪਰੇਸ਼ਨ ਵਿਜੇ' ਨੂੰ ਸਫਲਤਾਪੂਰਵਕ ਅੰਜਾਮ ਦੇ ਕੇ ਘੁਸਪੈਠੀਏ ਪਾਕਿਸਤਾਨੀਆਂ ਤੋਂ ਭਾਰਤ ਨੂੰ ਆਜ਼ਾਦ ਕਰਵਾਇਆ ਸੀ । ਇਸ ਦੀ ਯਾਦ ਵਿੱਚ ਭਾਰਤ ਵਿੱਚ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ।
ਪਾਕਿਸਤਾਨੀ ਸੈਨਿਕਾਂ ਦੇ ਕਬਜ਼ੇ ਵਾਲੀਆਂ ਚੋਟੀਆਂ ਉਪਰ ਮੁੜ ਤੋਂ ਭਾਰਤੀ ਫ਼ੌਜੀਆਂ ਨੇ ਤਿਰੰਗਾ ਲਹਿਰਾਇਆ। ਲੈਫਟੀਨੈਂਟ ਕਰਨਲ ਧਰ ਨੇ ਕੈਡਿਟਾਂ ਨੂੰ ਦੱਸਿਆ ਕਿ ਕਾਰਗਿਲ ਯੁੱਧ ਲਗਭਗ 16,000 ਫੁੱਟ ਦੀ ਉਚਾਈ 'ਤੇ ਲੜਿਆ ਗਿਆ ਸੀ, ਜਿਸ ਵਿੱਚ 1,042 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ ਅਤੇ 527 ਭਾਰਤੀ ਫ਼ੌਜੀ ਸ਼ਹੀਦ ਹੋਏ ਸਨ। ਇਨ੍ਹਾਂ ਵਿੱਚੋਂ ਪੰਜਾਬ ਦੇ 105 ਜਵਾਨਾਂ ਨੇ ਸ਼ਹੀਦੀ ਦਿੱਤੀ ਸੀ।
ਅੱਜ ਕਾਰਗਿਲ ਵਿਜੇ ਦਿਵਸ ਹੈ ਤੇ ਪੂਰਾ ਦੇਸ਼ ਸ਼ਹੀਦਾਂ ਨੂੰ ਸਿਜਦਾ ਕਰ ਰਿਹਾ ਹੈ। 1999 ਵਿੱਚ ਹੋਏ 'ਓਪਰੇਸ਼ਨ ਵਿਜੇ' ਵਿੱਚ ਪੰਜਾਬ ਦੇ 105 ਸੈਨਿਕਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸ ਯੁੱਧ ਵਿੱਚ ਨਿਰਮਲ ਸਿੰਘ ਨੂੰ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ, ਜਦਕਿ ਚਾਰ ਸੈਨਿਕਾਂ ਨੂੰ ਬਹਾਦਰੀ ਲਈ ਸੈਨਾ ਮੈਡਲ ਦਿੱਤੇ ਗਏ ਸਨ। ਸ਼ਹੀਦਾਂ ਦੇ ਸਨਮਾਨ ਲਈ ਸਰਕਾਰ ਨੇ ਕਈ ਵਾਅਦੇ ਕੀਤੇ ਸਨ ਪਰ ਫਿਰ ਵੀ ਕਈ ਸ਼ਹੀਦਾਂ ਦੇ ਪਰਿਵਾਰ ਵਾਲੇ ਆਪਣੇ ਹੰਝੂ ਰੋਕ ਨਹੀਂ ਪਾਉਂਦੇ ਹਨ।
ਜਿੱਥੇ ਇੱਕ ਪਾਸੇ ਭਾਰਤ ਲਾਹੌਰ ਬੱਸ ਸੇਵਾ ਰਾਹੀਂ ਆਪਣੇ ਗੁਆਂਢੀ ਮੁਲਕ ਵੱਲ ਦੋਸਤੀ ਦਾ ਹੱਥ ਵਧਾ ਰਿਹਾ ਸੀ, ਉਥੇ ਦੂਜੇ ਪਾਸੇ ਪਾਕਿਸਤਾਨ ਕਾਰਗਿਲ ਖੇਤਰ ਵਿੱਚ ਉੱਚੀ ਚੋਟੀ ’ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਤਰੀਕ 3 ਮਈ 1999 ਸੀ। ਇੱਕ ਪਸ਼ੂ ਚਾਰਨ ਵਾਲੇ ਸਖ਼ਸ਼ ਨੇ ਕਾਰਗਿਲ ਦੀਆਂ ਚੋਟੀਆਂ 'ਤੇ ਹਥਿਆਰਬੰਦ ਪਾਕਿਸਤਾਨੀ ਸੈਨਿਕਾਂ ਨੂੰ ਦੇਖਿਆ।
ਇਹ ਵੀ ਪੜ੍ਹੋ : Kargil Vijay Divas 2023: ਪੰਜਾਬ CM ਭਗਵੰਤ ਮਾਨ ਨੇ ਸ਼ਹੀਦ ਜਵਾਨ ਤੇ ਜ਼ਖ਼ਮੀ ਸੈਨਿਕਾਂ ਦੇ ਪਰਿਵਾਰ ਲਈ ਕੀਤਾ ਵੱਡਾ ਐਲਾਨ
ਇਸ ਪਸ਼ੂ ਚਾਰਨ ਵਾਲੇ ਸਖ਼ਸ਼ ਨੇ ਇਹ ਜਾਣਕਾਰੀ ਭਾਰਤੀ ਫੌਜ ਦੇ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ 5 ਮਈ ਨੂੰ ਭਾਰਤੀ ਸੈਨਿਕਾਂ ਨੂੰ ਉੱਥੇ ਭੇਜਿਆ ਗਿਆ। ਇਸ ਦੌਰਾਨ ਭਾਰਤੀ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ। ਪੰਜ ਫੌਜੀਆਂ ਦੀ ਸ਼ਹਾਦਤ ਤੋਂ ਬਾਅਦ ਹੀ ਯੁੱਧ ਅਧਿਕਾਰਤ ਤੌਰ 'ਤੇ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ : Kargil Vijay Divas 2023: ਕਾਰਗਿਲ ਵਿਜੇ ਦਿਵਸ ਮੌਕੇ ਅੰਮ੍ਰਿਤਸਰ 'ਚ CM ਭਗਵੰਤ ਮਾਨ ਨੇ ਸ਼ਹੀਦ ਜਵਾਨਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ