Korean Woman Harassment Video: ਮਹਾਰਾਸ਼ਟਰ ਤੋਂ ਬੇਹੱਦ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਦੇ ਰੋਂਗਟੇ ਖੜ੍ਹੇ ਕਰ ਦਿੱਤੇ ਹਨ। ਦੱਸ ਦੇਈਏ ਕਿ ਇਸ ਵੀਡਿਓ ਦੌਰਾਨ ਮੁੰਬਈ ਵਿਚ ਕੋਰੀਆਈ ਔਰਤ ਨਾਲ ਛੇੜਛਾੜ ਹੁੰਦੀ ਨਜ਼ਰ ਆ ਰਹੀ ਹੈ ਜੋ ਕਿ ਬਹੁਤ ਹੀ ਹੈਰਾਨੀਜਨਕ ਹੈ। ਇਸ ਤੋਂ ਬਾਅਦ ਕੋਰੀਆਈ ਮਹਿਲਾ ਯੂਟਿਊਬਰ (Mumbai Korean Youtuber) ਦਾ ਜਿਨਸੀ ਸ਼ੋਸ਼ਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸਦੀ ਨਿੰਦਾ ਕਰ ਰਹੇ ਹਨ। ਮਿਲੀ  ਮੁਤਾਬਕ ਪਤਾ ਲੱਗਾ ਹੈ ਕਿ ਯੂਟਿਊਬਰ ਮਹਿਲਾ ਦੱਖਣੀ ਕੋਰੀਆ ਦੀ ਨਾਗਰਿਕ ਹੈ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਮੁੰਬਈ ਦੇ ਖਾਰ ਇਲਾਕੇ ਵਿੱਚ ਦੋ ਵਿਅਕਤੀਆਂ ਵੱਲੋਂ ਇੱਕ ਕੋਰੀਅਨ ਬ੍ਲਾਗਰ (Youtube blogger) ਨਾਲ ਛੇੜਛਾੜ ਕੀਤੀ ਗਈ। ਇਹ ਘਟਨਾ ਮੰਗਲਵਾਰ ਨੂੰ ਵਾਪਰੀ ਹੈ ਅਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਖਾਰ ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਆਈਪੀਸੀ ਦੀ ਧਾਰਾ 354 ਤਹਿਤ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ ਪੀੜਤ ਦੱਖਣੀ ਕੋਰੀਆ ਦੀ ਨਾਗਰਿਕ ਹੈ ਅਤੇ ਘਟਨਾ ਰਾਤ ਕਰੀਬ ਅੱਠ ਵਜੇ ਵਾਪਰੀ। ਦਰਅਸਲ, ਉਸ ਸਮੇਂ ਕੋਰੀਅਨ ਮਹਿਲਾ YouTuber ਉਪਨਗਰੀ ਖਾਰ ਖੇਤਰ ਵਿੱਚ ਲਾਈਵਸਟ੍ਰੀਮਿੰਗ ਕਰ ਰਹੀ ਸੀ।


ਇਹ ਵੀ ਪੜ੍ਹੋ: ਪਾਕਿਸਤਾਨ ਦੀ ਨਾਪਾਕ ਹਰਕਤ; ਤਰਨਤਾਰਨ 'ਚੋਂ ਮੁੜ ਮਿਲਿਆ ਡਰੋਨ


ਇਸ ਵੀਡੀਓ ਵਿਚ ਸਾਫ ਦੇਖਿਆ ਜਾ (Korean Woman Harassment Video) ਸਕਦਾ ਹੈ ਕਿ ਕਿਵੇਂ ਇਕ ਨੌਜਵਾਨ ਔਰਤ ਕੋਲ ਆਉਂਦਾ ਹੈ ਅਤੇ ਉਸ ਦੇ ਵਿਰੋਧ ਦੇ ਬਾਵਜੂਦ ਉਸ ਦਾ ਹੱਥ ਫੜ ਕੇ ਖਿੱਚਣਾ ਸ਼ੁਰੂ ਕਰ ਦਿੰਦਾ ਹੈ। ਨੌਜਵਾਨ ਇਸ ਵੀਡੀਓ ਵਿਚ ਦੇਖ ਸਕਦੇ ਹੋ ਕਿ ਉਹ ਔਰਤ ਨਾਲ  ਜ਼ਬਰਦਸਤੀ ਕਰਦਾ ਨਜ਼ਰ ਆ ਰਿਹਾ ਹੈ। ਔਰਤ ਆਪਣਾ ਬਚਾਅ ਕਰਦੀ ਹੈ ਅਤੇ ਭੱਜਣ ਦੀ ਕੋਸ਼ਿਸ਼ ਕਰਦੀ ਹੈ ਪਰ ਨੌਜਵਾਨ ਉੱਥੇ ਹੀ ਨਹੀਂ ਰੁਕਦਾ, ਉਹ ਆਪਣੇ ਸਾਥੀ ਦੇ ਨਾਲ ਬਾਈਕ 'ਤੇ ਉਸਦਾ ਪਿੱਛਾ ਕਰਦਾ ਦਿਖਾਈ ਦਿੰਦਾ ਹੈ ਅਤੇ ਔਰਤ ਨੂੰ ਉਸ ਦੇ ਮੋਟਰਸਾਈਕਲ 'ਤੇ ਘਰ ਛੱਡਣ ਲਈ ਕਹਿੰਦਾ ਹੈ ਜਦਕਿ ਔਰਤ ਨੇ ਉਸ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਆਈਪੀਸੀ ਦੀ ਧਾਰਾ 354 ਤਹਿਤ ਉਨ੍ਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । 


Korean Woman Harassment Video---ਵੇਖੋ ਵੀਡਿਓ-
ਇਸ ਵੀਡਿਓ 'Bishwajeet Kumar' ਦੇ ਟਵਿੱਟਰ ਹੈਂਡਲ ਤੋਂ ਲਿਆ ਗਿਆ ਹੈ।