ਚੰਡੀਗੜ੍ਹ: ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਟਵੀਟ ਨੇ ਇੱਕ ਵਾਰ ਫ਼ੇਰ ਸਿਆਸੀ ਪਾਰਾ ਵਧਾ ਦਿੱਤਾ ਹੈ। ਜਿੱਥੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਨੇ ਕਿਹਾ ਹੈ ਕਿ ਸੁਖਪਾਲ ਖਹਿਰਾ ਦੇ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ, ਜਿਸ ਨਾਲ ਪਾਰਟੀ ਨੂੰ ਢਾਅ ਲੱਗਦੀ ਹੋਵੇ ਉੱਥੇ ਹੀ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ (MP Gurjit Singh Aujla) ਨੇ ਖਹਿਰਾ ਦੀ ਹਮਾਇਤ ਕੀਤੀ ਹੈ।


COMMERCIAL BREAK
SCROLL TO CONTINUE READING

 



ਸੁਖਪਾਲ ਖਹਿਰਾ ਨੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਦਿੱਤੀ ਸਲਾਹ
ਜ਼ਿਕਰਯੋਗ ਹੈ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal singh khaira) ਨੇ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਮਾਮਲੇ ’ਚ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਹੈ ਕਿ ਪਾਰਟੀ ਕਾਡਰ ਦੀ ਊਰਜਾ (Energy) ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਪੰਜਾਬ ’ਚ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਗੰਧਲਾ ਪਾਣੀ ਸਮੇਤ ਕਈ ਅਜਿਹੇ ਭੱਖ਼ਦੇ ਮੁੱਦੇ ਹਨ, ਜਿਨ੍ਹਾਂ ’ਤੇ ਸਾਨੂੰ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਆਪਣੀ ਉਦਹਾਰਣ ਦਿੰਦਿਆ ਕਿਹਾ ਕਿ ਮੇਰੇ ’ਤੇ ਇਨਫ਼ੋਰਸਮੈਂਟ ਡਿਪਾਰਟਮੈਂਟ (ED) ਨੇ ਕੇਸ ਦਰਜ ਕੀਤਾ, ਪਰ ਭੁਲੱਥ ਵਾਲਿਆਂ ਨੇ ਇਸਦੇ ਬਾਵਜੂਦ ਮੇਰੇ ’ਤੇ ਵਿਸ਼ਵਾਸ ਦਿਖਾਇਆ ਤੇ ਮੈਨੂੰ ਜਿਤਾਕੇ ਵਿਧਾਨ ਸਭਾ ਭੇਜਿਆ। ਜੇਕਰ ਸਾਡੇ ਆਗੂ ਇਮਾਨਦਾਰ ਹਨ ਤਾਂ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।



ਸਾਬਕਾ ਮੰਤਰੀ ਕੋਟਲੀ ਨੇ ਖਹਿਰਾ ਦੇ ਟਵੀਟ ’ਤੇ ਜਤਾਇਆ ਇਤਰਾਜ਼
ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ (Gurkirat Kotli) ਨੇ ਸੁਖਪਾਲ ਖਹਿਰਾ ਦੀ ਪ੍ਰਧਾਨ ਰਾਜਾ ਵੜਿੰਗ ਨੂੰ ਦਿੱਤੀ ਸਲਾਹ ’ਤੇ ਇਤਰਾਜ਼ ਜਤਾਇਆ ਹੈ। ਕੋਟਲੀ ਨੇ ਕਿਹਾ ਕਿ ਖਹਿਰਾ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ, ਇਸ ਨਾਲ ਪਾਰਟੀ ਨੂੰ ਢਾਹ ਲੱਗਦੀ ਹੈ। ਜਿਹੜੇ ਪਾਰਟੀ ਵਰਕਰ ਹਨ, ਉਨ੍ਹਾਂ ਦਾ ਹੌਂਸਲਾ ਘੱਟ ਹੁੰਦਾ ਹੈ। ਸੁਖਪਾਲ ਖਹਿਰਾ ਨੇ ਜੋ ਟਵੀਟ ਕੀਤਾ ਹੈ, ਉਸ ਬਾਰੇ ਤਾਂ ਉਹ ਹੀ ਬਿਹਤਰ ਦੱਸ ਸਕਦੇ ਹਨ ਪਰ ਇਸ ਮੁੱਦੇ ’ਤੇ ਪਾਰਟੀ ਪ੍ਰਧਾਨ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।


 



ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕੀਤਾ ਖਹਿਰਾ ਦਾ ਸਮਰਥਨ
ਸੁਖਪਾਲ ਖਹਿਰਾ ਦੇ ਸਮਰਥਨ ’ਚ ਸੰਸਦ ਮੈਂਬਰ ਗੁਰਜੀਤ ਔਜਲਾ (Gurjit singh aujla) ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ (Congress Party) ਅਤੇ ਭਾਰਤੀ ਜਨਤਾ ਪਾਰਟੀ ’ਚ ਇਹੋ ਫ਼ਰਕ ਹੈ ਕਿ ਕਾਂਗਰਸ ’ਚ ਹਰ ਕੋਈ ਆਪਣੇ ਵਿਚਾਰ ਰੱਖ ਸਕਦਾ ਹੈ, ਉਹ ਵੀ ਇੱਕ ਪਲੇਟਫ਼ਾਰਮ ’ਤੇ ਇਹ ਪਾਰਟੀ ਦਾ ਕਲਚਰ ਤੇ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦੀ ਅਗਵਾਈ ’ਚ ਪਾਰਟੀ ਲਗਾਤਾਰ ਅੱਗੇ ਵੱਧ ਰਹੀ ਹੈ।