Kuwait lottery news: ਐਮੀ ਵਿਰਕ ਦੇ ਗੀਤ ਦੇ ਇੱਕ ਬੋਲ ਹਨ, "ਕਿਸਮਤ ਬਦਲਦੀ ਵੇਖੀ ਮੈਂ।" ਫਿਲਹਾਲ ਤਾਂ ਕਿਸਮਤ ਕੁਵੈਤ 'ਚ ਰਹਿਣ ਵਾਲੇ ਇੱਕ ਭਾਰਤੀ ਦੀ ਬਦਲੀ ਹੈ ਕਿਓਂਕਿ ਉਹ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ। ਇਸ ਭਾਰਤੀ ਨੇ ਪੂਰੇ 45 ਕਰੋੜ ਜਿੱਤੇ ਹਨ। ਇਹ ਸੁਣਨ ਚ ਸੁਪਨਾ ਲੱਗਦਾ ਹੈ ਪਰ ਇਸ ਵਿਅਕਤੀ ਲਈ ਇਹ ਸੁਪਨਾ ਪੂਰਾ ਹੋ ਗਿਆ ਹੈ।  


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਮੁਤਾਬਕ 48 ਸਾਲ ਦੇ ਮਕੈਨੀਕਲ ਇੰਜੀਨੀਅਰ ਪਰਮਾਨੰਦ ਦਲੀਪ ਨੇ 102ਵੇਂ ਮਹਜੂਜ ਸੁਪਰ ਸ਼ਨੀਵਾਰ ਲਾਟਰੀ 'ਚ 20 ਮਿਲੀਅਨ ਏਈਡੀ (ਕਰੀਬ 45 ਕਰੋੜ ਰੁਪਏ) ਜਿੱਤੇ ਹਨ। 


ਦੱਸਿਆ ਜਾ ਰਿਹਾ ਹੈ ਕਿ ਮਹਿਜੂਜ ਲਾਟਰੀ ਜਿੱਤਣ ਵਾਲਾ ਪਰਮਾਨੰਦ 30ਵਾਂ ਵਿਅਕਤੀ ਹੈ। ਰਿਪੋਰਟਾਂ ਮੁਤਾਬਕ ਪਰਮਾਨੰਦ ਦਲੀਪ ਭਾਰਤ ਦੇ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦੱਸ ਦਈਏ ਕਿ ਪਰਮਾਨੰਦ ਲੰਬੇ ਸਮੇਂ ਤੋਂ ਡਰਾਅ ਵਿੱਚ ਹਿੱਸਾ ਲੈ ਰਿਹਾ ਸੀ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਉਸਦੀ ਲਾਟਰੀ ਲੱਗ ਗਈ।


ਮੀਡੀਆ ਨਾਲ ਗੱਲਬਾਤ ਕਰਦਿਆਂ ਪਰਮਾਨੰਦ ਦਲੀਪ ਨੇ ਕਿਹਾ ਹੈ ਕਿ ਉਸਨੂੰ ਮਹਿਜੂਜ ਤੋਂ ਇੱਕ ਮੇਲ ਆਈ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ। ਮੇਲ ਵਿੱਚ ਉਸਨੂੰ ਦੱਸਿਆ ਗਿਆ ਕਿ ਉਹ ਲੱਕੀ ਡਰਾਅ ਜਿੱਤ ਗਿਆ ਹੈ। 


ਹੋਰ ਪੜ੍ਹੋ: ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੋਂ ਇਤਰਾਜ਼ਯੋਗ ਸਮੱਗਰੀ ਹਟਾਉਣ ਲਈ ਦਿੱਤਾ ਗਿਆ ਸਮਾਂ


ਉਸ ਨੇ ਇਹ ਵੀ ਕਿਹਾ ਕਿ ਉਹ ਹੁਣ ਇਸ ਪੈਸੇ ਨਾਲ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰੇਗਾ। ਦਲੀਪ ਦੇ ਪਤਨੀ, ਤਿੰਨ ਬੱਚੇ ਅਤੇ ਬਜ਼ੁਰਗ ਮਾਤਾ-ਪਿਤਾ ਭਾਰਤ ਵਿੱਚ ਰਹਿੰਦੇ ਹਨ ਅਤੇ ਹੁਣ ਉਹ ਇਹ ਰਕਮ ਆਪਣੇ ਪਰਿਵਾਰ ਦੀ ਲੋੜੀਂਦੀਆਂ ਸਹੂਲਤਾਂ ਲਈ ਇਸਤੇਮਾਲ ਕਰੇਗਾ।  


ਦੱਸਣਯੋਗ ਹੈ ਕਿ ਦਲੀਪ ਕੁਵੈਤ ਵਿੱਚ ਇੱਕ ਸਟੀਲ ਉਦਯੋਗ ਕੰਪਨੀ ਵਿੱਚ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਜੇਕਰ ਉਹ ਸਾਲਾਂ ਤੱਕ ਵੀ ਕੰਮ ਕਰਦਾ ਤਾਂ ਵੀ ਉਹ ਇੰਨੀ ਬਚਤ ਨਹੀਂ ਕਰ ਸਕਦਾ। ਪਰਮਾਨੰਦ ਨੇ ਇਹ ਵੀ ਕਿਹਾ ਕਿ ਉਹ ਆਪਣੇ ਪਰਿਵਾਰ ਲਈ ਇੱਕ ਨਵਾਂ ਘਰ ਵੀ ਬਣਾਉਣਗੇ।


ਹੋਰ ਪੜ੍ਹੋ: ਪੰਜਾਬ ਵਿੱਚ ਅੱਤਵਾਦੀਆਂ ਦੀ ਘੁਸਪੈਠ ਦੀ ਨਾਪਾਕ ਕੋਸ਼ਿਸ਼ ਕੈਮਰੇ 'ਚ ਕੈਦ


(Apart from news of Kuwait's lottery, stay tuned to Zee PHH more updates)