Master Tarlochan Singh Cremation: ਮਾਸਟਰ ਤਰਲੋਚਨ ਸਿੰਘ ਨੂੰ ਬੱਬੂ ਮਾਨ ਸਮੇਤ ਵੱਡੀ ਗਿਣਤੀ `ਚ ਪੁੱਜੇ ਕਲਾਕਾਰਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
Master Tarlochan Singh Cremation: ਪੰਜਾਬੀ ਸਾਹਿਤ ਜਗਤ ਦੀ ਮਸ਼ਹੂਰ ਸ਼ਖ਼ਸੀਅਤ ਮਾਸਟਰ ਤਰਲੋਚਨ ਸਿੰਘ ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਸੈਂਕੜੇ ਨਮ ਅੱਖਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।
Master Tarlochan Singh Cremation: ਪੰਜਾਬੀ ਸਾਹਿਤ ਜਗਤ ਦੀ ਮਸ਼ਹੂਰ ਸ਼ਖ਼ਸੀਅਤ ਮਾਸਟਰ ਤਰਲੋਚਨ ਸਿੰਘ ਜਿਨ੍ਹਾਂ ਦਾ ਬੀਤੇ ਦਿਨ ਸਮਰਾਲਾ ਵਿੱਚ ਸੜਕ ਹਾਦਸੇ 'ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਦੇਹ ਤਾ ਅੰਤਿਮ ਸਸਕਾਰ ਸਮਰਾਲਾ ਦੇ ਸ਼ਮਸ਼ਾਨਘਾਟ ਵਿੱਚ ਗਮਗੀਨ ਮਾਹੌਲ ਵਿੱਚ ਕੀਤਾ ਗਿਆ। ਮਾਸਟਰ ਤਰਲੋਚਨ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦੇਣ ਲਈ ਪੰਜਾਬ ਦੇ ਕਈ ਕਲਾਕਾਰ, ਲੇਖਕ, ਗਾਇਕ, ਨਾਟਕਕਾਰ ਤੇ ਕਵੀ ਪੁੱਜੇ ਹੋਏ ਸਨ।
ਮਾਸਟਰ ਤਰਲੋਚਨ ਨੇ ਬੱਬੂ ਮਾਨ ਦੀਆਂ ਦੋ ਫ਼ਿਲਮਾਂ ਏਕਮ ਤੇ ਹਸ਼ਰ ਲਿਖੀਆਂ ਸਨ। ਇਸ ਨੇੜਤਾ ਕਾਰਨ ਬੱਬੂ ਮਾਨ ਵੀ ਅੰਤਿਮ ਸਸਕਾਰ 'ਤੇ ਪੁੱਜੇ ਹੋਏ ਸਨ ਤੇ ਕਾਫੀ ਭਾਵੁਕ ਸਨ। ਉਨ੍ਹਾਂ ਦੇ ਅੰਤਿਮ ਦਰਸ਼ਨ ਮੌਕੇ ਬੱਬੂ ਮਾਨ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਸਨ। ਬੱਬੂ ਮਾਨ ਵਿਦੇਸ਼ ਵਿੱਚ ਸਨ ਤੇ ਜਦ ਉਨ੍ਹਾਂ ਨੂੰ ਮਾਸਟਰ ਤਰਲੋਚਨ ਸਿੰਘ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਤੁਰੰਤ ਪੰਜਾਬ ਵਾਪਸ ਆ ਗਏ। ਉਨ੍ਹਾਂ ਨੇ ਮਾਸਟਰ ਤਰਲੋਚਨ ਸਿੰਘ ਦੇ ਪਰਿਵਾਰ ਨਾਲ ਦੁੱਖ ਜ਼ਾਹਿਰ ਕੀਤਾ।
ਪੁੱਤਰ ਤੇ ਧੀ ਦੇ ਨਾਲ ਮਾਸਟਰ ਦੇ ਸਿਵੇ ਨੂੰ ਅਗਨੀ ਵੀ ਭੇਂਟ ਕੀਤੀ। ਬੱਬੂ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਵੱਡਾ ਭਰਾ ਗੁਆ ਲਿਆ ਹੈ। ਹਾਲੇ ਚਾਰ ਦਿਨ ਪਹਿਲਾਂ ਹੀ ਉਨ੍ਹਾਂ ਦੀ ਗੱਲ ਹੋਈ ਸੀ। ਕਿਸੇ ਫ਼ਿਲਮ ਬਾਰੇ ਵੀ ਮਾਸਟਰ ਤਰਲੋਚਨ ਸਿੰਘ ਨਾਲ ਗੱਲ ਚੱਲ ਰਹੀ ਸੀ ਜਿਹੜੀ ਕਿ ਅੱਧ ਵਿਚਾਲੇ ਰਹਿ ਗਈ ਹੈ। ਇਸ ਨੇੜਤਾ ਕਾਰਨ ਬੱਬੂ ਮਾਨ ਵੀ ਅੰਤਿਮ ਸੰਸਕਾਰ 'ਤੇ ਪਹੁੰਚੇ।
ਅੰਤਿਮ ਸਸਕਾਰ 'ਚ ਸ਼ਾਮਲ ਹੋਏ ਪੰਜਾਬੀ ਕਲਾਕਾਰ ਤੇ ਗਾਇਕ ਰਵਿੰਦਰ ਗਰੇਵਾਲ ਨੇ ਕਿਹਾ ਕਿ ਮਾਸਟਰ ਤਰਲੋਚਨ ਸਿੰਘ ਦੇ ਅਕਾਲ ਚਲਾਣੇ ਨਾਲ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ। ਉਨ੍ਹਾਂ ਨੇ ਪੰਜਾਬੀ ਸਾਹਿਤ ਤੇ ਸੱਭਿਆਚਾਰ 'ਚ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੀ ਇਸ ਸੰਸਾਰ ਨੂੰ ਛੱਡਣ ਦੀ ਉਮਰ ਨਹੀਂ ਸੀ ਪਰ ਰੱਬ ਨੂੰ ਇਹੀ ਮਨਜ਼ੂਰ ਸੀ।
ਇਹ ਵੀ ਪੜ੍ਹੋ : International Youth Day 2023: CM ਭਗਵੰਤ ਮਾਨ ਨੇ ਟਵੀਟ ਕਰ ਅੰਤਰਰਾਸ਼ਟਰੀ ਯੁਵਾ ਦਿਵਸ ਦੀਆਂ ਦਿੱਤੀਆਂ ਵਧਾਈਆਂ, ਕਹੀ ਇਹ ਗੱਲ
ਰੰਗਮੰਚ ਦੇ ਕਲਾਕਾਰ ਨਿਰਮਲ ਸਿੰਘ ਜੌੜਾ ਨੇ ਕਿਹਾ ਕਿ ਮਾਸਟਰ ਤਰਲੋਚਨ ਸਿੰਘ ਨੇ ਆਪਣੇ ਸਫ਼ਰ 'ਚ ਕਈ ਕਲਾਕਾਰ ਪੈਦਾ ਕੀਤੇ। ਆਸ ਕੀਤੀ ਜਾਂਦੀ ਹੈ ਕਿ ਮਾਸਟਰ ਤਰਲੋਚਨ ਦੀ ਸੋਚ 'ਤੇ ਪਹਿਰਾ ਦਿੱਤਾ ਜਾ ਸਕੇ। ਇਸ ਮੌਕੇ ਸਭ ਦੀਆਂ ਅੱਖਾਂ ਨਮ ਸਨ ਅਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸ ਰਹੇ ਸਨ।
ਇਹ ਵੀ ਪੜ੍ਹੋ : Raghav Chadha News: ਰਾਘਵ ਚੱਢਾ ਨੇ ਬਦਲਿਆ ਟਵਿੱਟਰ ਬਾਇਓ - "ਭਾਰਤ ਦਾ ਸਸਪੈਂਡਡ ਸੰਸਦ ਮੈਂਬਰ"