ਨਵਦੀਪ ਮਹੇਸਰੀ (ਮੋਗਾ)- ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਿਸਨੂੰ ਲੈ ਕੇ ਸੂਬੇ ਦੇ ਵੱਖ-ਵੱਖ ਮਾਮਲਿਆ ‘ਚ ਵੱਖ-ਵੱਖ ਜਿਲ੍ਹਿਆਂ ਦੀ ਪੁਲਿਸ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਲੈ ਰਹੀ ਹੈ। ਕੁਝ ਦਿਨ ਪਹਿਲਾ ਮੋਗਾ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਦਾ ਮੁਕੱਦਮਾ 209/21 ਮਾਮਲੇ ‘ਚ 10 ਦਿਨਾਂ ਦਾ ਰਿਮਾਂਡ ਲਿਆ ਗਿਆ ਸੀ ਜੋ ਕੀ ਬੀਤੇ ਦਿਨੀ ਪੂਰਾ ਹੋਣ ਤੋਂ ਬਾਅਦ ਉਸਨੂੰ ਮੋਗਾ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਸਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਉਸਨੂੰ ਫਰੀਦਕੋਟ ਪੁਲਿਸ ਨੂੰ ਸੌਂਪ ਦਿੱਤਾ ਗਿਆ।ਉਧਰ ਦੂਜੇ ਪਾਸੇ ਇਸੇ ਕੇਸ’ਚ ਮੋਗਾ ਪੁਲਿਸ ਵੱਲੋਂ ਗੈਂਗਸਟਰ ਜੱਗੂ ਭਗਵਾਨਪੂਰੀਆ ਦਾ ਟਰਾਜ਼ਿਟ ਰਿਮਾਂਡ ਲਿਆ ਗਿਆ, ਹਾਲਾਕਿ ਜੱਗੂ ਭਗਵਾਨਪੂਰੀਆ ਨੂੰ ਪੁਲਿਸ ਵੱਲੋਂ ਦੇਰ ਰਾਤ ਤੱਕ ਮੋਗਾ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।


COMMERCIAL BREAK
SCROLL TO CONTINUE READING

ਕਿਸ ਮਾਮਲੇ ‘ਚ ਲਿਆ ਜਾ ਰਿਹਾ ਰਿਮਾਂਡ


ਦੱਸਦੇਈਏ ਕਿ ਪਿਛਲੇ ਸਾਲ ਦਸੰਬਰ ‘ਚ ਮੋਗਾ ਦੇ ਡਿਪਟੀ ਮੇਅਰ ਦੇ ਭਤੀਜੇ ਉੱਪਰ 2 ਅਣਪਛਾਤੇ ਵਿਅਕਤੀਆਂ ਵੱਲੋ ਸਿਵ ਡੇਅਰੀ ਦੇ ਨਜ਼ਦੀਕ ਨਾਨਕ ਨਗਰੀ ‘ਚ ਫਾਈਰਿੰਗ ਕੀਤੀ ਗਈ ਸੀ। ਇਸ ਫਾਇਰਿੰਗ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।  ਪਰ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਉਨ੍ਹਾਂ ਦੱਸਿਆ ਕਿ ਜਦੋਂ ਉਹ ਘਰ ਤੋਂ  ਫਾਇਨਾਂਸ ਦਫਤਰ ਆਪਣੇ ਪੁੱਤਰ ਨਾਲ ਜਾ ਰਿਹਾ ਸੀ ਤਾਂ 2 ਬਦਮਾਸ਼ਾ ਵੱਲੋਂ ਉਨ੍ਹਾਂ ਦਾ ਰਸਤਾ ਰੋਕ ਫਾਇਰਿੰਗ ਕੀਤੀ ਗਈ। ਫਾਇਰਿੰਗ ਦੌਰਾਨ ਇੱਕ ਗੋਲੀ ਉਸਦੇ ਪੁੱਤਰ ਪਰਾਥਮ ਦੀ ਖੱਬੀ ਲੱਤ ਦੇ ਗਿੱਟੇ ਤੋਂ ਥੋੜਾ ਉੱਪਰ ਲਗਦੀ ਹੈ। ਮੌਕੇ ‘ਤੇ ਬਚਾਅ ਲਈ ਉਸ ਵੱਲੋਂ ਜਦੋਂ ਬਦਮਾਸ਼ਾ ਨਾਲ ਹੱਥੋਪਾਈ ਕੀਤੀ ਜਾਂਦੀ ਤਾਂ ਬਦਮਾਸ਼ਾ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਸਿਰ ‘ਤੇ ਕਈ ਵਾਰ ਵੀ ਕੀਤੇ ਜਾਂਦੇ ਹਨ।  ਇਸ ਦੌਰਾਨ ਆਮ ਲੋਕਾਂ ਦੀ ਮਦਦ ਨਾਲ ਮੌਕੇ ਤੋਂ ਇੱਕ ਬਦਮਾਸ਼ ਜਿਸਨੇ ਆਪਣਾ ਨਾਮ ਡਾਗਰ ਪੁੱਤਰ ਰਾਮ ਕੁਮਾਰ ਵਾਸੀ ਰੇਵਲੀ ਜਿਲ੍ਹਾ ਸੋਨੀਪਤ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ ਜਿਸਤੋਂ ਪੂਛਗਿੱਛ ਦੌਰਾਨ ਵੱਡੇ ਗੈਂਗਸਟਰਾਂ ਦਾ ਨਾਮ ਸਾਹਮਣੇ ਆਏ। ਜਦਕਿ ਦੂਸਰਾ ਬਦਮਾਸ਼ ਜਿਸਦਾ ਨਾਮ ਜੋਧਾ ਵਾਸੀ ਅੰਮ੍ਰਿਤਸਰ ਹੈ ਮੌਕੇ ਤੋਂ ਹੀ ਫਰਾਰ ਹੋ ਗਿਆ।