Fazilka Accident News:  ਫਾਜ਼ਿਲਕਾ ਦੇ ਨੌਜਵਾਨ ਵਕੀਲ ਤਰੁਣ ਵਧਵਾ ਦੀ ਬੀਤੀ ਰਾਤ ਸੜਕ ਹਾਦਸੇ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਰੁਣ ਆਪਣੇ ਸਹੁਰੇ ਨਾਲ ਕਾਰ 'ਚ ਦੇਰ ਰਾਤ ਲੁਧਿਆਣਾ ਤੋਂ ਫਾਜ਼ਿਲਕਾ ਜਾ ਰਿਹਾ ਸੀ ਕਿ ਉਸ ਦੀ ਮੌਤ ਹੋ ਗਈ। ਪਿੰਡ ਜਲਾਲਾਬਾਦ ਦੇ ਕੋਲ ਇੱਕ ਤੇਲ ਟੈਂਕਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਰੁਣ ਦਾ ਕਰੀਬ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।


COMMERCIAL BREAK
SCROLL TO CONTINUE READING

ਫਿਲਹਾਲ ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਤਰੁਣ ਦੀ ਲਾਸ਼ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ, ਉਥੇ ਪਹੁੰਚੇ ਆਰ.ਟੀ.ਆਈ ਕਾਰਕੁਨ ਰਾਜੇਸ਼ ਠਕਰਾਲ ਨੇ ਦੱਸਿਆ ਕਿ ਤਰੁਣ ਵਧਵਾ ਆਪਣੀ ਸਾਲੀ ਨੂੰ ਲੁਧਿਆਣਾ ਛੱਡਣ ਲਈ ਆਪਣੇ ਸਹੁਰੇ ਦੇ ਨਾਲ ਗਏ ਸਨ। ਉਥੇ ਕਾਰ ਵਿੱਚ ਆਉਂਦੇ ਸਮੇਂ ਜਲਾਲਾਬਾਦ ਦੇ ਨੇੜੇ ਪਿੰਡ ਬੱਗੇ ਕੇ ਮੋੜ ਕੋਲ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਤੇਲ ਟੈਂਕਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। 


ਜ਼ਖ਼ਮੀ ਹੋਏ ਤਰੁਣ ਅਤੇ ਉਨ੍ਹਾਂ ਦੇ ਸਹੁਰੇ ਨੂੰ ਤੁਰੰਤ ਜਲਾਲਬਾਦ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਤਰੁਣ ਦੇ ਸਹੁਰੇ ਦਾ ਬਚਾਅ ਰਿਹਾ ਪਰ ਤਰੁਣ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ ਪਰ ਤਰੁਣ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ


ਇਸ ਤੋਂ ਬਾਅਦ ਉਸ ਦੀ ਲਾਸ਼ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ। ਰਾਜੇਸ਼ ਠਕਰਾਲ ਦਾ ਕਹਿਣਾ ਹੈ ਕਿ ਮਸ਼ਹੂਰ ਕਾਰਕੁੰਨ ਦੀ ਮੌਤ ਉਤੇ ਹਿੰਦੂ ਸੰਗਠਨ ਤੇ ਸਮਾਜ ਦੇ ਲੋਕਾਂ ਵਿੱਚ ਸ਼ੋਕ ਦੀ ਲਹਿਰ ਹੈ। ਫਿਲਹਾਲ ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ : Arvind kejriwal News: ਕੇਜਰੀਵਾਲ ਨੇ SC 'ਚ ਦਾਇਰ ਕੀਤੀ ਨਵੀਂ ਅਰਜ਼ੀ, ਅੰਤਰਿਮ ਜ਼ਮਾਨਤ 7 ਦਿਨ ਵਧਾਉਣ ਦੀ ਕੀਤੀ ਮੰਗ!