ਚੰਡੀਗੜ੍ਹ: ਪੰਜਾਬ ਦੀ ਸਾਬਕਾ ਸਿਹਤ ਮੰਤਰੀ ਰਹੀ ਭਾਜਪਾ ਆਗੂ ਲਕਸ਼ਮੀ ਕਾਂਤ ਚਾਵਲਾ ਨੇ ਅੰਮ੍ਰਿਤਪਾਲ ਸਿੰਘ ਨੂੰ ਚੈਲੰਜ ਦਿੱਤਾ ਹੈ। ਚਾਵਲਾ ਨੇ ਕਿਹਾ ਕਿ ਅੰਮ੍ਰਿਤਪਾਲ ਅੰਮ੍ਰਿਤਸਰ ਆਕੇ ਮੇਰੇ 3 ਸਵਾਲਾਂ ਦਾ ਜਵਾਬ ਦੇਵੇ, ਜੇਕਰ ਉਹ ਅਜਿਹਾ ਨਹੀਂ ਕਰ ਸਕਿਆ ਤਾਂ ਵਾਪਸ ਦੁਬਈ ਪਰਤ ਜਾਵੇ। 


COMMERCIAL BREAK
SCROLL TO CONTINUE READING


ਭਾਜਪਾ ਆਗੂ ਚਾਵਲਾ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੀ ਚੁਣੌਤੀ ਸਵੀਕਾਰ ਕਰਦੇ ਹੋਏ ਉਨ੍ਹਾਂ ਦੇ ਤਿੰਨ ਸਵਾਲਾਂ ਦਾ ਸਹੀ ਜਵਾਬ ਦੇ ਦਿੰਦਾ ਹੈ ਤਾਂ ਉਹ ਉਸਨੂੰ ਵਿਦਵਾਨ ਮੰਨ ਲਏਗੀ ਅਤੇ ਜੋ ਵੀ ਅੰਮ੍ਰਿਤਪਾਲ ਸਿੰਘ ਬਿਆਨ ਦੇ ਰਿਹਾ ਹੈ, ਉਨ੍ਹਾਂ ਨੂੰ ਸੱਚ ਮੰਨੇਗੀ। 


ਇਹ ਵੀ ਪੜ੍ਹੋ: ਗਾਜਿਆਬਾਦ ਦੀ ਡਾਸਨਾ ਜੇਲ੍ਹ ’ਚ 140 ਕੈਦੀ HIV ਪਾਜ਼ੀਟਿਵ, ਜੇਲ੍ਹ ਸੁਪਰਡੈਂਟ ਨੇ ਦੱਸਿਆ ਮਾਮੂਲੀ ਗੱਲ!


ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਕਿਉਂ ਤੇ ਕਿਸ ਮਕਸਦ ਨਾਲ ਆਇਆ ਹੈ, ਇਸ ਗੱਲ ਦਾ ਪਤਾ ਭਾਰਤੀ ਏਜੰਸੀਆਂ ਕਰਨਗੀਆਂ। ਚਾਵਲਾ ਨੇ ਅੰਮ੍ਰਿਤਪਾਲ ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਉਹ ਭਾਰਤ ਖ਼ਿਲਾਫ਼ ਸਾਜਿਸ਼ ਰਚਣ ਵਾਲੀਆਂ ਏਜੰਸੀਆਂ ਦਾ ਏਜੰਟ ਹੋ ਸਕਦਾ ਹੈ, ਜੋ ਪੰਜਾਬ ’ਚ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਆਇਆ ਹੋ ਸਕਦਾ ਹੈ। 



ਦੁਰਗਿਆਣਾ ਮੰਦਿਰ ਕਮੇਟੀ ਅੰਮ੍ਰਿਤਸਰ ਦੀ ਪ੍ਰਧਾਨ ਲਕਸ਼ਮੀ ਕਾਂਤ ਚਾਵਲਾ ਨੇ ਅੰਮ੍ਰਿਤਪਾਲ ਸਿੰਘ ਨੂੰ ਇੱਕਲੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਆਉਣਾ ਹੋਵੇਗਾ। ਉਹ ਪੰਜਾਬ ਨਾਲ ਸਬੰਧਤ ਅੰਮ੍ਰਿਤਪਾਲ ਸਿੰਘ ਨੂੰ 3 ਸਵਾਲ ਪੁੱਛੇਗੀ, ਜੇਕਰ ਅਸਫ਼ਲ ਰਿਹਾ ਤਾਂ ਉਹ ਵਾਪਸ ਦੁਬਈ ਪਰਤ ਜਾਵੇ। 



ਲਕਸ਼ਮੀ ਕਾਂਤ ਚਾਵਲਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਦਾ ਮਹਿਮਾਨ ਦੇ ਤੌਰ ’ਤੇ ਪੂਰਾ ਸਤਿਕਾਰ ਹੋਵੇਗਾ। ਅੰਮ੍ਰਿਤਪਾਲ ਸਿੰਘ ਨੂੰ ਸਵਾਲ ਪੁੱਛਣ ਲਈ ਉਹ ਵੀ ਇੱਕਲੀ ਹੋਵੇਗੀ ਅਤੇ ਮੀਡੀਆ ਤੋਂ ਇਲਾਵਾ ਕੋਈ ਤੀਜਾ ਬੰਦਾ ਮੌਜੂਦ ਨਹੀਂ ਰਹੇਗਾ।


ਤੁਸੀਂ ਵੀ ਸੁਣੋ, ਲਕਸ਼ਮੀ ਕਾਂਤ ਚਾਵਲਾ ਨੇ ਅੰਮ੍ਰਿਤਪਾਲ ਸਿੰਘ ਨੂੰ ਚੈਲੰਜ ਦੌਰਾਨ ਕੀ ਕਿਹਾ?