ਚੰਡੀਗੜ੍ਹ: ਗਾਇਕਾ ਜੈਨੀ ਜੌਹਲ ਦਾ ਨਵਾਂ ਗੀਤ 'Letter to CM' ਯੂ-ਟਿਊਬ ’ਤੇ ਹਟਾ ਦਿੱਤਾ ਗਿਆ ਹੈ। ਨਵੇਂ ਗੀਤ ਨੇ ਸੂਬੇ ਦੀ ਸਿਆਸਤ ’ਚ ਤਹਿਲਕਾ ਮਚਾ ਦਿੱਤਾ ਹੈ। ਸ਼ਨੀਵਾਰ 8 ਅਕਤੂਬਰ ਨੂੰ ਰਿਲੀਜ਼ ਹੋਇਆ, ਤੇ ਅਗਲੇ ਦਿਨ ਹੀ ਯੂ-ਟਿਊਬ ਤੋਂ Copy right ਦਾ ਹਵਾਲਾ ਦੇ ਕੇ ਹਟਾ ਦਿੱਤਾ ਗਿਆ। ਸਿੱਧੇ ਤੌਰ ’ਤੇ CM ਭਗਵੰਤ ਮਾਨ ਨੂੰ ਇਸ ਗੀਤ ਰਾਹੀਂ ਸਵਾਲ ਪੁੱਛੇ ਗਏ ਹਨ।  


COMMERCIAL BREAK
SCROLL TO CONTINUE READING

ਗੀਤ ਦੇ ਬੋਲ, 'ਸਾਡੇ ਘਰ ਪਿੱਟਣੇ ਨੇ, ਤੁਹਾਡੇ ਘਰ ਵੱਜਣ ਸ਼ਹਿਨਾਈਆਂ
ਇਸ ਗੀਤ ’ਚ ਸਿੱਧਾ ਸਿੱਧਾ  CM ਭਗਵੰਤ ਮਾਨ ਨੂੰ ਪੁੱਛਿਆ ਗਿਆ ਹੈ ਕਿ CM ਜੀ ਦੱਸੋ 4 ਮਹੀਨੇ ਬਾਅਦ ਇਨਸਾਫ਼ ਕਿੱਥੇ ਹੈ? ਕੀ ਇਹ ਹੀ ਤੁਹਾਡਾ ਬਦਲਾਅ ਹੈ। 'Letter to CM' ਗੀਤ ਦਾ ਇੱਕ ਇੱਕ ਲਫ਼ਜ ਸਰਕਾਰ ਨੂੰ ਸਵਾਲ ਕਰ ਰਿਹਾ ਹੈ। ਜੈਨੀ ਜੌਹਲ ਦੇ ਗੀਤ ਦੇ ਬੋਲ ਹਨ, ' ਸਾਡੇ ਘਰ ਪਿੱਟਣੇ ਨੇ, ਤੁਹਾਡੇ ਘਰ ਵੱਜਣ ਸ਼ਹਨਾਈਆਂ"



ਗੀਤ ਦੀ ਇੱਕ ਲਾਈਨ ਹੈ, " ਮੁੱਖ ਮੰਤਰੀ ਜੀ ਵੋਟਾਂ ਦੇ ਲਾਲਚ ’ਚ ਗੁਜਰਾਤ ਜਾ ਗਰਬਾ ਕਰ ਰਹੇ ਹਨ, ਪਰ ਪੰਜਾਬ ’ਚ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਆਪਣੇ ਪੁੱਤਰ ਦੀ ਯਾਦ ’ਚ ਪਲ਼-ਪਲ਼ ਮਰ ਰਹੇ ਹਨ। 


 


ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ’ਤੇ ਗੀਤ ਰਾਹੀਂ ਚੁੱਕੇ ਸਵਾਲ 
ਜੈਨੀ ਜੌਹਲ ਗੀਤ ’ਚ ਕਹਿੰਦੀ ਹੈ ਕਿ ਬਦਲਾਓ ਦੀ ਆਸ ’ਚ ਲੋਕਾਂ ਨੇ ਤੁਹਾਡੇ 98 ਵਿਧਾਇਕ ਜਿਤਾਏ, ਪਰ ਹੁਣ ਲੋਕਾਂ ਦੇ ਅਰਮਾਨ ਮਿੱਟੀ ’ਚ ਮਿਲ ਗਏ ਹਨ। ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਂ-ਪਿਓ ਅਤੇ ਫ਼ੈਨਜ (ਪ੍ਰਸ਼ੰਸਕ) ਇਨਸਾਫ਼ ਦੀ ਮੰਗ ਕਰ ਰਹੇ ਹਨ। 
ਗਾਇਕਾ ਜੈਨੀ ਜੌਹਲ ਨੇ ਪੁੱਛਿਆ ਕਿ ਸਿੱਧੂ ਦੀ ਸਕਿਓਰਟੀ ਘਟਾਈ ਗਈ, ਪਰ ਉਸਦੀ ਲਿਸਟ ਸਰਵਜਨਕ ਕਰਨ ਵਾਲੇ ਬੰਦਿਆਂ ਦੇ ਨਾਵਾਂ ਦਾ ਖ਼ੁਲਾਸਾ ਕਿਉਂ ਨਹੀਂ ਕੀਤਾ ਗਿਆ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਅਤੇ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋ ਜਾਣ ਦੇ ਮਾਮਲੇ ਦਾ ਵੀ ਗੀਤ ’ਚ ਜ਼ਿਕਰ ਕੀਤਾ ਗਿਆ ਹੈ। 
 
ਸਿਰਫ਼ 2 ਗਾਇਕਾਂ ਨੇ ਆਵਾਜ਼ ਚੁੱਕੀ, ਉਹ ਵੀ ਕੁੜੀਆਂ ਨੇ: ਬਲਕੌਰ ਸਿੰਘ 
ਜੈਨੀ ਜੌਹਲ (Jenny Johal) ਦੇ ਸਮਰਥਨ ’ਚ ਆਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਜੇਲ੍ਹ ਜਾਣ ਲਈ ਵੀ ਤਿਆਰ ਹਨ। ਬਲਕੌਰ ਸਿੰਘ ਨੇ ਕਿਹਾ ਕਿ ਅੱਜ ਭਾਵੇਂ ਪੰਜਾਬੀ ਇੰਡਸਟਰੀ (Pollywood) ਦਾ ਕੋਈ ਵੀ ਗਾਇਕ ਸਿੱਧੂ ਦੇ ਹੱਕ ’ਚ ਨਹੀਂ ਬੋਲਿਆ, ਪਰ ਦੋ ਕੁੜੀਆਂ ਨੇ ਇਨਸਾਫ਼ ਲਈ ਆਵਾਜ਼ ਬੁੰਲਦ ਕੀਤੀ ਹੈ।