Punjab Liquor Rates: ਸ਼ਰਾਬੀਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇਸ ਵਾਰ ਪੰਜਾਬ ਵਿੱਚ ਬੀਅਰ ਤੇ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧੇ ਦੀ ਕੋਈ ਸੰਭਾਵਨਾ ਨਹੀਂ ਹੈ। ਸਰਕਾਰ ਇਸ ਵਾਰ ਸ਼ਰਾਬ ਤੋਂ ਇਕੱਠੇ ਹੋਏ ਮਾਲੀਆ ਤੋਂ ਕਾਫੀ ਸੰਤੁਸ਼ਟ ਹੈ ਅਤੇ ਪੰਜਾਬ ਵਿੱਚ ਸ਼ਰਾਬ ਦੇ ਰੇਟਾਂ ਵਿੱਚ ਵਾਧੇ ਦੇ ਮੂਡ ਵਿੱਚ ਨਹੀਂ ਹੈ।


COMMERCIAL BREAK
SCROLL TO CONTINUE READING

ਪੰਜਾਬ ਵਿੱਚ ਇਸ ਵਾਰ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਨੇ 2024-25 ਲਈ ਨਵੀਂ ਆਬਕਾਰੀ ਨੀਤੀ ਲਿਆਂਦੀ ਹੈ। ਪੰਜਾਬ ਵਜ਼ਾਰਤ ਦੀ ਮੀਟਿੰਗ ਵਿੱਚ 2024-25 ਲਈ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂੂੂਬੇ ਨੇ ਆਉਣ ਵਾਲੇ ਵਿੱਤੀ ਸਾਲ 'ਚ ਰਾਜ ਵਿੱਚ ਸ਼ਰਾਬ ਦੀ ਵਿਕਰੀ ਰਾਹੀਂ 10,350 ਕਰੋੜ ਰੁਪਏ ਦੀ ਸਾਲਾਨਾ ਆਮਦਨ ਦਾ ਟੀਚਾ ਮਿੱਥਿਆ ਹੈ। ਸੀਐਮ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਮੀਟਿੰਗ ਹੋਈ, ਜਿੱਥੇ ਇਸ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ। ਚਾਲੂ ਮਾਲੀ ਸਾਲ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ 'ਚ ਕੁਲੈਕਸ਼ਨ 'ਚ ਘੱਟੋ-ਘੱਟ 16 ਫ਼ੀਸਦੀ ਦੇ ਉਛਾਲ ਨਾਲ ਕਾਫੀ ਉਤਸ਼ਾਹਿਤ ਹੈ।


ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਦੇ ਮੁਕਾਬਲੇ ਐਕਸਾਈਜ਼ ਡਿਊਟੀ ਤੋਂ ਮਾਲੀਏ ਵਿੱਚ 40 ਫੀਸਦੀ ਵਾਧੇ ਦਾ ਵਾਅਦਾ ਕੀਤਾ ਸੀ। ਇਹ ਪਿਛਲੇ ਵਿੱਤੀ ਸਾਲ (2022-23) ਵਿੱਚ 8,896 ਕਰੋੜ ਰੁਪਏ ਦੀ ਉਗਰਾਹੀ ਦਰਜ ਕਰਨ ਵਿੱਚ ਸਮਰੱਥ ਸੀ, ਜਦੋਂ ਕਿ 2021-22 ਦੇ ਵਿੱਤੀ ਸਾਲ ਵਿੱਚ ਇਹ 6,152 ਕਰੋੜ ਰੁਪਏ ਸੀ, ਜਦੋਂ ਕਾਂਗਰਸ ਸੂਬੇ ਵਿੱਚ ਰਾਜ ਕਰ ਰਹੀ ਸੀ। ਸਰਕਾਰ ਨੇ ਚਾਲੂ ਸਾਲ ਲਈ 10 ਫ਼ੀਸਦੀ ਦਾ ਟੀਚਾ ਰੱਖਿਆ ਸੀ।


ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ 16 ਫ਼ੀਸਦੀ ਦਾ ਵਾਧਾ ਦਰਜ ਕਰ ਚੁੱਕੇ ਹਾਂ। ਸਰਕਾਰ ਨੇ ਬੀਅਰ ਤੇ ਇੰਡੀਅਨ ਮੇਡ ਵਿਦੇਸ਼ੀ ਸ਼ਰਾਬ (ਆਈਐਮਐਫਐਲ) ਦੇ ਕੋਟੇ ਦੀ ਵਿਕਰੀ ਨੂੰ ਸ਼ਰਾਬ ਦੇ ਮਾਲੀਏ ਵਿੱਚ ਘੱਟੋ-ਘੱਟ 40 ਪ੍ਰਤੀਸ਼ਤ ਵਾਧਾ ਦਰਜ ਕਰਨ ਦੀ ਇਜਾਜ਼ਤ ਦਿੱਤੀ ਸੀ, ਜਿਸ ਨਾਲ ਰਾਜ ਵਿੱਚ ਦੋਵੇਂ ਸਸਤੀਆਂ ਹੋ ਗਈਆਂ ਸਨ।


ਇਹ ਵੀ ਪੜ੍ਹੋ : Punjab Cabinet Meeting: ਨਵੀਂ ਆਬਕਾਰੀ ਨੀਤੀ, ਫਾਸਟ ਟ੍ਰੈਕ ਕੋਰਟ ਸਣੇ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ


ਇਸ ਦਾ ਉਦੇਸ਼ ਚੰਡੀਗੜ੍ਹ ਤੇ ਹੋਰ ਗੁਆਂਢੀ ਰਾਜਾਂ ਤੋਂ ਸ਼ਰਾਬ ਦੀ ਤਸਕਰੀ ਨੂੰ ਰੋਕਣਾ ਸੀ, ਜਿੱਥੇ ਸ਼ਰਾਬ ਦੀਆਂ ਕੀਮਤਾਂ ਘੱਟ ਸਨ। ਰਣਨੀਤੀ ਨੇ ਕੰਮ ਕੀਤਾ ਤੇ ਸਰਕਾਰ ਸ਼ਰਾਬ ਦੀ ਤਸਕਰੀ ਨੂੰ ਰੋਕਣ ਵਿਚ ਸਫਲ ਰਹੀ। ਇਸ ਨਾਲ ਸੂਬੇ ਵਿੱਚ ਸ਼ਰਾਬ ਦੀ ਬਿਹਤਰ ਵਿਕਰੀ ਵਿੱਚ ਮਦਦ ਮਿਲੀ ਹੈ।


ਇਹ ਵੀ ਪੜ੍ਹੋ : Gurpreet GP Join AAP: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਝਟਕਾ; ਸਾਬਕਾ ਵਿਧਾਇਕ ਗੁਰਪ੍ਰੀਤ ਜੀਪੀ 'ਆਪ' 'ਚ ਸ਼ਾਮਲ