Ludhiana News: ਲੁਧਿਆਣਾ ਫਰਨੀਚਰ ਦੀ ਦੁਕਾਨ `ਚ ਖੁੱਲ੍ਹਿਆ ਠੇਕਾ, ਸ਼ਹਿਰ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ
Liquor store in Ludhiana Furniture Shop News: ਮੌਕੇ `ਤੇ ਪਹੁੰਚੀ ਪੁਲਿਸ ਤੇ ਆਬਕਾਰੀ ਅਧਿਕਾਰੀ ਨੇ ਬਿਨਾਂ ਲਾਇਸੈਂਸ ਤੋਂ ਠੇਕਾ ਖੋਲ੍ਹਿਆ ਬੰਦ ਕਰਵਾ ਦਿੱਤਾ ਹੈ।
Liquor store in Ludhiana Furniture Shop News: ਫਰਨੀਚਰ ਦੀ ਦੁਕਾਨ ਵਿੱਚ ਸ਼ਰਾਬ ਦਾ ਠੇਕਾ ਖੁੱਲ੍ਹਣ ਕਰਕੇ ਹਰ ਪਾਸੇ ਹੰਗਾਮਾ ਹੋ ਗਿਆ। ਦੱਸ ਦਈਏ ਕਿ ਸਿਵਲ ਹਸਪਤਾਲ ਲੁਧਿਆਣਾ ਦੇ ਪਿਛਲੇ ਪਾਸੇ ਈਸਾ ਨਗਰੀ ਪੁਲੀ 'ਤੇ ਪਹਿਲਾਂ ਹੀ ਸ਼ਰਾਬ ਦਾ ਠੇਕਾ ਹੈ। ਹੁਣ ਸਿਰਫ਼ 30 ਮੀਟਰ ਦੀ ਦੂਰੀ 'ਤੇ ਫਰਨੀਚਰ ਦੀ ਦੁਕਾਨ ਵਿੱਚ ਬਣੇ ਸ਼ਰਾਬ ਦੇ ਠੇਕੇ ਨੂੰ (Liquor store in Ludhiana Furniture Shop) ਲੈ ਕੇ ਲੋਕਾਂ ਨੇ ਅੱਜ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਫਰਨੀਚਰ ਦੀ ਦੁਕਾਨ 'ਤੇ ਸ਼ਰਾਬ ਦਾ ਠੇਕਾ ਖੋਲ੍ਹਣਾ ਗੈਰ-ਕਾਨੂੰਨੀ ਹੈ।
ਇੰਨਾ ਹੀ ਸ਼ਰਾਬ ਦੇ ਠੇਕੇਦਾਰ ਕੋਲ ਲਾਇਸੰਸ ਵੀ ਨਹੀਂ ਬਣਿਆ ਹੈ, ਜਿਸ ਕਾਰਨ ਪੁਲਿਸ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇੱਥੇ ਪਹਿਲਾਂ ਤੋਂ ਹੀ ਥੋੜ੍ਹੀ ਦੂਰੀ 'ਤੇ ਸ਼ਰਾਬ ਦਾ ਠੇਕਾ ਹੈ ਅਤੇ ਹੁਣ ਬਿਨਾਂ ਲਾਇਸੈਂਸ ਤੋਂ ਫਰਨੀਚਰ ਦੀ ਦੁਕਾਨ ਵਿੱਚ (Liquor store in Ludhiana Furniture Shop) ਸ਼ਰਾਬ ਦਾ ਠੇਕਾ ਖੋਲ੍ਹਣਾ ਗੈਰ-ਕਾਨੂੰਨੀ ਹੈ। ਇਸ ਪੂਰੇ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਸ਼ਰਾਬ ਦੇ ਠੇਕੇਦਾਰ ਨੂੰ ਮੌਕੇ 'ਤੇ ਬੁਲਾ ਕੇ ਦਸਤਾਵੇਜ਼ ਦਿਖਾਉਣ ਲਈ ਕਿਹਾ।
ਇਹ ਵੀ ਪੜ੍ਹੋ: Amritsar Firing News: ਅੰਮ੍ਰਿਤਸਰ 'ਚ ਬਾਈਕ ਸਵਾਰ 4 ਬਦਮਾਸ਼ਾਂ ਨੇ ਨੌਜਵਾਨ ਦਾ ਕੀਤਾ ਕਤਲ
ਇਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ। ਸਥਾਨਕ ਲੋਕਾਂ ਨੇ ਦੱਸਿਆ ਕਿ ਇੱਥੇ ਇੱਕ ਗੁਰਦੁਆਰਾ ਸਾਹਿਬ ਹੈ, ਉੱਥੇ ਸ਼ਰਾਬ ਦੀ ਦੁਕਾਨ ਦੇ ਨਾਲ ਹੀ ਇੱਕ ਆਟਾ ਚੱਕੀ ਹੈ, ਆਟਾ ਚੱਕੀ ਚਲਾਉਣ ਵਾਲੇ ਨੌਜਵਾਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਹਰ ਮੋੜ 'ਤੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣਾ ਮਾੜਾ ਕੰਮ ਹੋਵੇਗਾ। ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।