ਚੰਡੀਗੜ- ਹਜ਼ਾਰਾਂ ਸ਼ਰਾਬ ਦੀਆਂ ਬੋਤਲਾਂ ਚੋਰੀ ਛਿਪੇ ਪੰਜਾਬ ਤੋਂ ਹਰਿਆਣਾ ਲਿਜਾਈਆਂ ਜਾ ਰਹੀਆਂ ਸਨ। ਜੁਲਕਾਂ ਦੀ ਪੁਲੀਸ ਟੀਮ ਨੂੰ ਉਸ ਦਾ ਪਤਾ ਲੱਗਾ। ਪੁਲੀਸ ਟੀਮ ਨੇ ਗੱਡੀ ਨੂੰ ਰੋਕਿਆ ਜਿਸ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਦੀਆਂ ਪੇਟੀਆਂ ਭਰੀਆਂ ਜਾ ਰਹੀਆਂ ਸਨ। ਇਸ ਸਬੰਧੀ ਕਾਰਵਾਈ ਕਰਨ ਉਪਰੰਤ ਏ. ਐਸ. ਆਈ. ਜੀਤ ਸਿੰਘ ਨੇ ਦੱਸਿਆ ਕਿ 4 ਵਿਅਕਤੀਆਂ ਨੂੰ 290 ਪੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਉਸ ਕੋਲੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਪੰਜਾਬ ਤੋਂ ਸਸਤੀ ਸ਼ਰਾਬ ਲਿਆ ਕੇ ਹਰਿਆਣਾ ਵਿਚ ਮਹਿੰਗੇ ਭਾਅ 'ਤੇ ਸਪਲਾਈ ਕਰਦੇ ਸਨ।


COMMERCIAL BREAK
SCROLL TO CONTINUE READING

 


ਪੰਜਾਬ 'ਚ ਹਜ਼ਾਰਾਂ ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਵਿਚ ਮਲਕੀਤ ਸਿੰਘ, ਰਵੀ, ਹਰਮਨ ਕੋਹਲੀ, ਸ਼ਿਵਮ ਕੁਮਾਰ ਆਦਿ ਸ਼ਾਮਲ ਹਨ, ਜੋ ਪੰਜਾਬ ਵਿਚ ਸਸਤੇ ਭਾਅ ’ਤੇ ਸ਼ਰਾਬ ਖਰੀਦ ਕੇ ਹਰਿਆਣਾ ਵਿੱਚ ਮਹਿੰਗੇ ਭਾਅ ’ਤੇ ਵੇਚਦੇ ਹਨ। ਦੱਸਣਯੋਗ ਹੈ ਕਿ ਪਿਛਲੇ 5-6 ਮਹੀਨਿਆਂ 'ਚ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਹਜ਼ਾਰਾਂ ਲੀਟਰ ਸ਼ਰਾਬ ਫੜੀ ਜਾ ਚੁੱਕੀ ਹੈ।


 


ਚੋਣਾਂ ਮੌਕੇ 39.62 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਸੀ


ਪੰਜਾਬ ਵਿਚ ਇਸ ਸਾਲ ਫਰਵਰੀ ਵਿਚ ਚੋਣਾਂ ਹੋਈਆਂ ਸਨ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਫਰਵਰੀ ਤੱਕ ਸੂਬੇ ਵਿਚ 39.62 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵੱਲੋਂ ਬਣਦੀ ਕਾਰਵਾਈ ਕੀਤੀ ਗਈ ਹੈ। ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ 5 ਫਰਵਰੀ 2022 ਤੱਕ 329.49 ਕਰੋੜ ਰੁਪਏ ਦੀਆਂ ਵਸਤੂਆਂ ਜ਼ਬਤ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਇਹ ਵਸਤੂਆਂ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਡੀਆਂ ਨਿਗਰਾਨੀ ਟੀਮਾਂ ਨੇ 22.34 ਕਰੋੜ ਰੁਪਏ ਦੀ 39.62 ਲੱਖ ਲੀਟਰ ਸ਼ਰਾਬ ਜ਼ਬਤ ਕੀਤੀ ਹੈ।


 


WATCH LIVE TV