AAP Punjab Protest News: ਮਣੀਪੁਰ ਹਾਦਸੇ ਨੂੰ ਲੈ ਕੇ `ਆਪ` ਦਾ ਪ੍ਰਦਰਸ਼ਨ, ਚੱਲੀਆਂ ਪਾਣੀ ਦੀਆਂ ਬੁਛਾੜਾਂ, ਕਈ ਵਰਕਰ ਹਿਰਾਸਤ `ਚ

राजन नाथ Jul 25, 2023, 14:16 PM IST

Manipur Incident News: ਦੱਸ ਦਈਏ ਕਿ ਮਣੀਪੁਰ ਹਾਦਸੇ ਨੂੰ ਲੈ ਕੇ ਦੇਸ਼ ਭਰ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

AAP Punjab Protest over Manipur Incident News Today Live Updates: ਮਣੀਪੁਰ ਹਾਦਸੇ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਅੱਜ ਯਾਨੀ ਮੰਗਲਵਾਰ ਨੂੰ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿਖੇ ਰਾਜਪਾਲ ਦੇ ਭਵਨ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਚੰਡੀਗੜ੍ਹ ਪੁਲਿਸ ਵੱਲੋਂ ਬੇਰੀਕੇਡਿੰਗ ਲਾ ਕੇ ਉਨ੍ਹਾਂ ਨੂੰ ਰੋਕ ਲਿਆ ਗਿਆ। 


ਆਮ ਆਦਮੀ ਪਾਰਟੀ ਪੰਜਾਬ ਦੇ ਵਰਕਰ ਪਹਿਲਾਂ MLA ਹੋਸਟਲ 'ਚ ਇੱਕਠੇ ਹੋਏ ਅਤੇ ਬਾਅਦ ਵਿੱਚ ਰਾਜਪਾਲ ਭਵਨ ਨੂੰ ਕੂਚ ਸ਼ੁਰੂ ਕੀਤੀ। ਹਾਲਾਂਕਿ ਚੰਡੀਗੜ੍ਹ ਪੁਲਿਸ ਵੱਲੋਂ ਪੂਰੀ ਤਿਆਰੀ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਬੇਰੀਕੇਡਿੰਗ ਲੈ ਕੇ ਰੋਕਿਆ ਤੇ ਜਦੋਂ ਉਨ੍ਹਾਂ ਬੇਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ। 
 
Follow Live Updates regarding AAP Punjab's Protest over Manipur Incident News Today Here: 

नवीनतम अद्यतन

  • ਪ੍ਰਦਰਸ਼ਨ ਕਰ ਰਹੇ ਕਈ AAP ਵਰਕਰਾਂ ਨੂੰ ਹਿਰਾਸਤ 'ਚ ਲਿਆ ਗਿਆ।  

  • ਮਨੀਪੁਰ ਹਿੰਸਾ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਡਬਲ ਇੰਜਣ ਦੀ ਅਸਫਲਤਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਦੇ ਖਿਲਾਫ ਪੰਜਾਬ 'ਚ 'ਆਪ' ਦਾ ਰੋਸ ਪ੍ਰਦਰਸ਼ਨ।

  • ਪ੍ਰਦਰਸ਼ਨ ਵਜੋਂ ਰਾਜਪਾਲ ਭਵਨ ਵੱਲ ਕੂਚ ਕਰ ਰਹੇ 'ਆਪ' ਵਰਕਰਾਂ ਵੱਲੋਂ ਬੇਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ

  • AAP Punjab Protest Today Live Updates: ਮਣੀਪੁਰ ਹਾਦਸੇ 'ਤੇ 'ਆਪ' ਦਾ ਰੋਸ ਪ੍ਰਦਰਸ਼ਨ, ਆਪ ਵਰਕਰਾਂ ਵੱਲੋਂ ਰਾਜਪਾਲ ਦੇ ਭਵਨ ਵੱਲ ਕੂਚ, ਬੇਰੀਕੇਡਿੰਗ ਲਾ ਕੇ ਰੋਕਿਆ ਗਿਆ    

     

  • ਮਣੀਪੁਰ ਹਾਦਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ, ਆਪ ਵਰਕਰਾਂ ਵੱਲੋਂ ਰਾਜਪਾਲ ਦੇ ਭਵਨ ਵੱਲ ਕੂਚ,ਵਰਕਰਾਂ ਨੂੰ ਬੇਰੀਕੇਡਿੰਗ ਲਾ ਕੇ ਰੋਕਿਆ ਗਿਆ    

  • Protest over Manipur Incident in Chandigarh: ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ "ਮਣੀਪੁਰ ਦੀ ਸ਼ਰਮਨਾਕ ਘਟਨਾ ਦੇ ਰੋਸ ਵਜੋਂ ਸਾਡੀ ਪਾਰਟੀ ਅੱਜ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਹੈ ਤੇ ਜੇ ਕੇਂਦਰ ਦੀ BJP ਸਰਕਾਰ ਚਾਹੁੰਦੀ ਤਾਂ ਇਹ ਘਟਨਾ ਨਹੀਂ ਹੋਣੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਉਹ ਸੰਸਦ ‘ਚ ਬਹਿਸ ਕਰਵਾਉਣ ਲਈ ਤਿਆਰ ਨੇ ਤਾਂ ਉਨ੍ਹਾਂ ਨੂੰ ਕਰਵਾ ਲੈਣੀ ਚਾਹੀਦੀ ਸੀ।"

  • ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ MLA ਹੋਸਟਲ ਵਿਖੇ ਇੱਕਠੇ ਹੋ ਰਹੇ ਹਨ ਅਤੇ ਥੋੜੀ ਦੇਰ 'ਚ ਚੰਡੀਗੜ੍ਹ ਸਥਿਤ ਭਾਜਪਾ ਆਫ਼ਿਸ ਵੱਲ ਨੂੰ ਕੂਚ ਕੀਤਾ ਜਾਵੇਗਾ। 

  • ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ, ਵੇਖੋ LIVE ਤਸਵੀਰਾਂ: 

     

  • AAP Punjab Protest: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅੱਜ ਚੰਡੀਗੜ੍ਹ ਦੇ ਭਾਜਪਾ ਦਫਤਰ ਦੇ ਬਾਹਰ ਦੇਵੇਗੀ ਧਰਨਾ 

  • Manipur Incident: ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਮਨੀਪੁਰ ਹਾਦਸੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

  • AAP Protest Today: ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਮਣੀਪੁਰ ਹਾਦਸੇ ਨੂੰ ਲੈ ਕੇ ਆਪਣੀ ਆਵਾਜ਼ ਚੁੱਕੀ ਜਾ ਰਹੀ ਹੈ। ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਦੌਰਾਨ ਵੀ ਇਹ ਇੱਕੋ ਹੀ ਮੁੱਦਾ ਹੈ ਜਿਸ 'ਤੇ ਫਿਲਹਾਲ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। 

  • Manipur Violence: ਮਣੀਪੁਰ ਵਿੱਚ ਪ੍ਰਤਾੜਿਤ ਕੀਤੀ ਗਈ ਦੋ ਕੁੜੀਆਂ ਵਿੱਚੋਂ ਇੱਕ ਦਾ ਪਤੀ ਫੌਜ 'ਚ ਸੀ ਜਿਸਨੇ ਭਾਰਤ ਲਈ 1971 ਦੀ ਜੰਗ ਵੀ ਲੜੀ ਸੀ। ਇਸ ਹਾਦਸੇ ਤੋਂ ਬਾਅਦ ਉਸ ਨੇ ਕਿਹਾ ਕਿ ਉਸਨੇ ਆਪਣੇ ਦੇਸ਼ ਲਈ ਵੀ ਲੜਾਈ ਕੀਤੀ ਪਰ ਆਪਣੀ ਪਤਨੀ ਦੀ ਇੱਜਤ ਨਹੀਂ ਬਚਾ ਸਕਿਆ। 

  • Manipur Incident News: ਦੱਸ ਦਈਏ ਕਿ ਮਣੀਪੁਰ ਵਿੱਚ ਦੋ ਔਰਤਾਂ ਨਾਲ ਕੀਤੇ ਗਏ ਬਰਤਾਵੇ ਦੇ ਖਿਲਾਫ ਪੂਰਾ ਦੇਸ਼ ਇੱਕਜੁੱਟ ਹੋ ਕੇ ਕੇਂਦਰ ਸਰਕਾਰ ਤੇ ਮਣੀਪੁਰ ਦੀ ਰਾਜ ਸਰਕਾਰ ਤੋਂ ਜਵਾਬ ਮੰਗ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਕੁੜੀਆਂ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ।  

  • AAP Protest in Chandigarh: ਆਮ ਆਦਮੀ ਪਾਰਟੀ ਦੇ ਵਰਕਰ ਤੇ ਲੀਡਰ ਪਹਿਲਾਂ MLA ਹੋਸਟਲ ਵਿਖੇ ਇੱਕਜੁੱਟ ਹੋਣਗੇ ਅਤੇ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਚੰਡੀਗੜ੍ਹ ਭਾਜਪਾ ਆਫ਼ਿਸ ਦੇ ਬਾਹਰ ਧਾਰਨਾ ਦੇਣ ਲਈ ਕੂਚ ਕੀਤਾ ਜਾਵੇਗਾ। 

ZEENEWS TRENDING STORIES

By continuing to use the site, you agree to the use of cookies. You can find out more by Tapping this link