Punjab`s Colonel Manpreet Singh Cremation LIVE: ਪੰਜਾਬ ਦਾ ਮਨਪ੍ਰੀਤ ਸਿੰਘ ਹੋਇਆ ਸ਼ਹੀਦ, ਭਲਕੇ ਹੋਵੇਗਾ ਅੰਤਿਮ ਸਸਕਾਰ

राजन नाथ Sep 15, 2023, 07:24 AM IST

Punjab`s Colonel Manpreet Singh Cremation LIVE: ਦੱਸ ਦਈਏ ਕਿ ਫੌਜ ਵਿੱਚ 17 ਸਾਲ ਪੂਰੇ ਕਰ ਚੁੱਕੇ ਕਰਨਲ ਮਨਪ੍ਰੀਤ ਨੂੰ ਬਹਾਦਰੀ ਫੌਜ ਮੈਡਲ ਮਿਲਿਆ ਸੀ।

Anantnag Encounter, Punjab's Colonel Manpreet Singh Cremation LIVE: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਤੋਂ ਬੀਤੇ ਦਿਨੀਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਕਿ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਇੱਕ ਮੁਕਾਬਲੇ ਦੌਰਾਨ ਪੰਜਾਬ ਦੇ ਕਰਨਲ ਮਨਪ੍ਰੀਤ ਸਿੰਘ ਸਣੇ ਭਾਰਤੀ ਸੁਰੱਖਿਆ ਬਲਾਂ ਦੇ 4 ਜਵਾਨ ਸ਼ਹੀਦ ਹੋ ਗਏ। 


ਦੱਸਣਯੋਗ ਹੈ ਕਰਨਲ ਮਨਪ੍ਰੀਤ ਸਿੰਘ ਮੁਹਾਲੀ ਜ਼ਿਲ੍ਹੇ ਵਿੱਚ ਮੁੱਲਾਂਪੁਰ ਗਰੀਬਦਾਸ ਦੇ ਪਿੰਡ ਭਦੌਜੀਆ ਦਾ ਰਹਿਣ ਵਾਲਾ ਸੀ ਅਤੇ ਉਸਦੀ ਪਤਨੀ ਜਗਮੀਤ ਕੌਰ, ਜੋ ਕਿ ਮੋਰਨੀ ਵਿੱਚ ਅਧਿਆਪਕ ਹੈ, ਪੰਚਕੂਲਾ ਦੇ ਸੈਕਟਰ-26 ਵਿੱਚ ਆਪਣੇ ਮਾਪਿਆਂ ਨਾਲ ਰਹਿੰਦੀ ਹੈ। ਦੱਸ ਦਈਏ ਕਿ ਫੌਜ ਵਿੱਚ 17 ਸਾਲ ਪੂਰੇ ਕਰ ਚੁੱਕੇ ਕਰਨਲ ਮਨਪ੍ਰੀਤ ਨੂੰ ਬਹਾਦਰੀ ਫੌਜ ਮੈਡਲ ਮਿਲਿਆ ਸੀ।


ਹਾਲਾਂਕਿ ਕਰਨਲ ਮਨਪ੍ਰੀਤ ਸਿੰਘ ਅਨੰਤਨਾਗ 'ਚ ਦੇਸ਼ ਲਈ ਸੇਵਾ ਕਰਦਿਆਂ ਸ਼ਹੀਦ ਹੋ ਗਏ। ਇਸ ਦੌਰਾਨ ਉਨ੍ਹਾਂ ਦੀ ਮ੍ਰਿਤਕ ਦੇਹ ਭਲਕੇ ਚੰਡੀਗੜ੍ਹ ਪਹੁੰਚੇਗੀ ਅਤੇ ਕੱਲ ਦੁਪਹਿਰ 2 ਵਜੇ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕੀਤਾ ਜਾਵੇਗਾ।  


Follow Anantnag Encounter, Punjab's Colonel Manpreet Singh Cremation LIVE Updates:

नवीनतम अद्यतन

  • Colonel Manpreet Singh News: ਬ੍ਰਿਗੇਡੀਅਰ ਦੀ ਅਗਵਾਈ ਹੇਠ ਫੌਜ ਦੀ ਇੱਕ ਟੀਮ ਅਤੇ ਮਹਿਲਾ ਫੌਜੀ ਅਫਸਰ ਸ਼ਹੀਦ ਮਨਪ੍ਰੀਤ ਸਿੰਘ ਦੀ ਮਾਤਾ ਅਤੇ ਪਰਿਵਾਰ ਨੂੰ ਮਿਲਣ ਪਹੁੰਚੀ।

  • Colonel Manpreet Singh Cremation LIVE:  ਮਿਲੀ ਜਾਣਕਾਰੀ ਦੇ ਮੁਤਾਬਕ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਭਲਕੇ ਬਾਅਦ ਦੁਪਹਿਰ ਚੰਡੀਗੜ੍ਹ ਪਹੁੰਚੇਗੀ ਅਤੇ ਉਸ ਤੋਂ ਬਾਅਦ ਦੁਪਹਿਰ 2 ਵਜੇ ਦੇ ਕਰੀਬ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅੱਜ ਮ੍ਰਿਤਕ ਦੇਹ ਨੂੰ ਸ੍ਰੀਨਗਰ ਲਿਆਂਦਾ ਜਾ ਰਿਹਾ ਹੈ।

  • Punjab CM Bhagwant Mann on Anantnag Encounter: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਬੀਤੀ ਸ਼ਾਮ ਹੋਏ ਅੱਤਵਾਦੀ ਹਮਲੇ ਦੀ ਖ਼ਬਰ ਸੁਣ ਕੇ ਦੁੱਖ ਹੋਇਆ…ਹਮਲੇ ਦੌਰਾਨ ਭਾਰਤੀ ਫੌਜ ‘ਚ ਕਰਨਲ ਮਨਪ੍ਰੀਤ ਸਿੰਘ (ਜੋਕਿ ਖਰੜ ਹਲਕੇ ਦੇ ਰਹਿਣ ਵਾਲੇ ਸਨ)…ਸਮੇਤ ਇੱਕ ਜਵਾਨ ਤੇ ਇੱਕ ਪੁਲਸ ਦੇ DSP ਸ਼ਹੀਦ ਹੋ ਗਏ…ਪਰਮਾਤਮਾ ਅੱਗੇ ਅਰਦਾਸ ਪਰਿਵਾਰਾਂ ਨੂੰ ਹੌਂਸਲਾ ਤੇ ਹਿੰਮਤ ਬਖ਼ਸ਼ਣ…ਦੇਸ਼ ਖ਼ਾਤਰ ਆਪਣੇ ਫ਼ਰਜ਼ ਤੋਂ ਕੁਰਬਾਨ ਹੋਏ ਤਿੰਨੋਂ ਸ਼ਹੀਦਾਂ ਦੀ ਬਹਾਦਰੀ ਤੇ ਜਜ਼ਬੇ ਨੂੰ ਦਿਲੋਂ ਸਲਾਮ ਕਰਦਾ ਹਾਂ…"

  • Anantnag Encounter Live: ਅਨੰਤਨਾਗ ਦੇ ਕੋਕਰਨਾਗ ਇਲਾਕੇ ਦੇ ਦ੍ਰਿਸ਼ ਜਿੱਥੇ ਕੱਲ੍ਹ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਸੀ। ਇਸ ਚੱਲ ਰਹੇ ਅਪਰੇਸ਼ਨ ਦੌਰਾਨ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੋਨਕ ਅਤੇ ਡੀਐਸਪੀ ਹੁਮਾਯੂੰ ਭੱਟ ਸ਼ਹੀਦ ਹੋ ਗਏ ਸਨ।

     

  • Colonel Manpreet Singh Cremation LIVE: ਕਰਨਲ ਮਨਪ੍ਰੀਤ ਸਿੰਘ ਦੇ ਸਹੁਰੇ ਜਗਦੇਵ ਸਿੰਘ ਦਾ ਕਹਿਣਾ ਹੈ, "ਸਾਨੂੰ ਕੱਲ੍ਹ ਸ਼ਾਮ ਨੂੰ ਪਤਾ ਲੱਗਾ... ਮਨਪ੍ਰੀਤ ਸਿੰਘ ਨੂੰ ਇੱਕ ਸਾਲ ਪਹਿਲਾਂ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਰਿਪੋਰਟਾਂ ਅਨੁਸਾਰ ਸ਼ਾਮ 4-5 ਵਜੇ ਦੇ ਵਿਚਕਾਰ ਦੇਹ ਮੋਹਾਲੀ ਪਹੁੰਚ ਜਾਵੇਗੀ।"

ZEENEWS TRENDING STORIES

By continuing to use the site, you agree to the use of cookies. You can find out more by Tapping this link