India vs Sri Lanka Live Updates, World Cup 2023: ਭਾਰਤ ਨੇ ਵਾਨਖੇੜੇ `ਚ ਬਣਾਇਆ ਆਪਣਾ ਸਭ ਤੋਂ ਵੱਡਾ ਸਕੋਰ, ਸ਼੍ਰੀਲੰਕਾ ਨੂੰ ਜਿੱਤਣ ਲਈ 358 ਦੌੜਾਂ ਦਾ ਦਿੱਤਾ ਟੀਚਾ

ਰਵਿੰਦਰ ਸਿੰਘ Thu, 02 Nov 2023-6:21 pm,

India vs Sri Lanka Live Updates, World Cup 2023: ਅੱਜ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਦੋ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਟੀਮ ਦੀ ਟੱਕਰ ਸ੍ਰੀਲੰਕਾ ਨਾਲ ਹੋਵੇਗੀ। ਇਹ ਮੈਚ ਦੁਪਹਿਰ 2 ਵਜੇ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ `ਚ ਖੇਡਿਆ ਜਾਵੇਗਾ।

India vs Sri Lanka Live Updates, World Cup 2023: ਟੀਮ ਇੰਡੀਆ ਨੇ ਵਿਸ਼ਵ ਕੱਪ 'ਚ ਜਿੱਤ ਲਈ ਸ਼੍ਰੀਲੰਕਾ ਨੂੰ 358 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਵੀਰਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਟਾਸ ਹਾਰ ਕੇ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ 'ਚ 7 ਵਿਕਟਾਂ 'ਤੇ 357 ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਇਸ ਵਿਸ਼ਵ ਕੱਪ ਵਿੱਚ ਪਹਿਲੀ ਵਾਰ 350+ ਸਕੋਰ ਬਣਾਏ।


ਭਾਰਤ ਵੱਲੋਂ ਸ਼ੁਭਮਨ ਗਿੱਲ ਨੇ 92 ਦੌੜਾਂ, ਵਿਰਾਟ ਕੋਹਲੀ ਨੇ 88 ਦੌੜਾਂ ਅਤੇ ਸ਼੍ਰੇਅਸ ਅਈਅਰ ਨੇ 82 ਦੌੜਾਂ ਬਣਾਈਆਂ। ਸ਼੍ਰੀਲੰਕਾ ਵਲੋਂ ਦਿਲਸ਼ਾਨ ਮਦੁਸ਼ੰਕਾ ਨੇ 5 ਵਿਕਟਾਂ ਲਈਆਂ। ਜਦਕਿ ਦੁਸ਼ਮੰਥਾ ਚਮੀਰਾ ਨੂੰ ਇਕ ਵਿਕਟ ਮਿਲੀ। ਕੋਹਲੀ-ਗਿੱਲ ਦੀ ਪਾਰੀ ਨੇ ਭਾਰਤ ਨੂੰ 190 ਦੇ ਪਾਰ ਪਹੁੰਚਾਇਆ। ਪਾਵਰਪਲੇ 'ਚ ਚੰਗੀ ਸ਼ੁਰੂਆਤ ਤੋਂ ਬਾਅਦ ਕੋਹਲੀ ਅਤੇ ਗਿੱਲ ਦੀ ਜੋੜੀ ਨੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ।


ਦੋਵਾਂ ਨੇ ਕੁਝ ਚੰਗੇ ਸ਼ਾਟ ਲਗਾਏ। ਪਹਿਲਾਂ ਕੋਹਲੀ ਫਿਰ ਗਿੱਲ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਕੋਹਲੀ ਨੇ ਆਪਣਾ 70ਵਾਂ ਅਰਧ ਸੈਂਕੜਾ ਪੂਰਾ ਕੀਤਾ ਅਤੇ ਗਿੱਲ ਨੇ ਆਪਣੇ ਵਨਡੇ ਕਰੀਅਰ ਦਾ 11ਵਾਂ ਅਰਧ ਸੈਂਕੜਾ ਪੂਰਾ ਕੀਤਾ। ਇਨ੍ਹਾਂ ਦੋਵਾਂ ਵਿਚਾਲੇ ਦੂਜੇ ਵਿਕਟ ਲਈ 179 ਗੇਂਦਾਂ 'ਤੇ 189 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਸਾਂਝੇਦਾਰੀ ਨੂੰ ਦਿਲਸ਼ਾਨ ਮਦੁਸ਼ੰਕਾ ਨੇ 30ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਗਿੱਲ ਨੂੰ ਹੌਲੀ ਬਾਊਂਸਰ 'ਤੇ ਵਿਕਟਕੀਪਰ ਕੁਸਲ ਮੈਂਡਿਸ ਹੱਥੋਂ ਕੈਚ ਕਰਵਾ ਕੇ ਤੋੜਿਆ।


ਮੇਜ਼ਬਾਨ ਭਾਰਤ ਪਹਿਲੇ 6 ਮੈਚ ਜਿੱਤ ਕੇ 12 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਹੈ। ਅੱਜ ਸ਼੍ਰੀਲੰਕਾ ਨੂੰ ਹਰਾ ਕੇ ਟੀਮ ਇੰਡੀਆ ਸੈਮੀਫਾਈਨਲ ਲਈ ਕੁਆਲੀਫਾਈ ਕਰ ਸਕਦੀ ਹੈ ਅਤੇ ਫਿਰ ਤੋਂ ਟੇਬਲ ਟਾਪਰ ਬਣ ਸਕਦੀ ਹੈ। ਜਦਕਿ ਸ਼੍ਰੀਲੰਕਾ 6 ਮੈਚਾਂ 'ਚ 2 ਜਿੱਤਾਂ ਅਤੇ 4 ਹਾਰਾਂ ਨਾਲ 4 ਅੰਕਾਂ ਨਾਲ ਅੰਕ ਸੂਚੀ 'ਚ 7ਵੇਂ ਨੰਬਰ 'ਤੇ ਹੈ। ਇੱਕ ਹੋਰ ਹਾਰ ਨਾਲ ਸ਼੍ਰੀਲੰਕਾ ਦੀਆਂ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਜਾਣਗੀਆਂ। ਇਸ ਹਾਰ ਤੋਂ ਬਾਅਦ ਟੀਮ ਨੂੰ ਅਗਲੇ ਦੋ ਮੈਚ ਜਿੱਤਣੇ ਹੋਣਗੇ ਤੇ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀ ਹਾਰ ਲਈ ਦੁਆ ਵੀ ਕਰਨੀ ਹੋਵੇਗੀ।


ਸ੍ਰੀਲੰਕਾ ਨੂੰ ਸਿਰਫ਼ ਦੋ ਜਿੱਤਾਂ ਮਿਲੀਆਂ
ਸ਼੍ਰੀਲੰਕਾ ਦੀ ਗੱਲ ਕਰੀਏ ਤਾਂ ਉਸ ਨੇ ਛੇ ਮੈਚਾਂ ਵਿੱਚ ਦੋ ਜਿੱਤਾਂ ਹਾਸਲ ਕੀਤੀਆਂ ਹਨ। ਉਸ ਨੇ ਨੀਦਰਲੈਂਡ ਅਤੇ ਇੰਗਲੈਂਡ ਨੂੰ ਹਰਾਇਆ ਹੈ। ਇਸ ਦੇ ਨਾਲ ਹੀ ਇਸ ਨੂੰ ਦੱਖਣੀ ਅਫਰੀਕਾ, ਪਾਕਿਸਤਾਨ, ਆਸਟ੍ਰੇਲੀਆ ਅਤੇ ਅਫਗਾਨਿਸਤਾਨ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਹੈ।


ਵਿਸ਼ਵ ਕੱਪ ਵਿੱਚ ਭਾਰਤ ਬਨਾਮ ਸ਼੍ਰੀਲੰਕਾ ਆਹਮੋ-ਸਾਹਮਣੇ
ਵਿਸ਼ਵ ਕੱਪ 'ਚ ਦੋਵਾਂ ਟੀਮਾਂ ਵਿਚਾਲੇ ਹੋਏ ਮੈਚਾਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 9 ਮੈਚ ਖੇਡੇ ਗਏ ਹਨ। ਦੋਵਾਂ ਦਾ ਸੰਤੁਲਨ ਬਰਾਬਰ ਹੈ। ਭਾਰਤ ਅਤੇ ਸ਼੍ਰੀਲੰਕਾ ਨੇ ਚਾਰ-ਚਾਰ ਮੈਚ ਜਿੱਤੇ ਹਨ। ਇੱਕ ਮੈਚ ਬਰਾਬਰ ਰਿਹਾ ਸੀ। ਸ੍ਰੀਲੰਕਾ ਨੇ 1979, 1996 (ਦੋ ਵਾਰ) ਅਤੇ 2007 ਵਿੱਚ ਜਿੱਤ ਦਰਜ ਕੀਤੀ ਹੈ। ਭਾਰਤ ਨੇ 1999, 2003, 2011 ਅਤੇ 2019 ਵਿੱਚ ਜਿੱਤ ਦਰਜ ਕੀਤੀ ਹੈ।



ਦੋਵੇਂ ਟੀਮਾਂ ਦੇ ਸੰਭਾਵਿਤ ਪਲੇਇੰਗ ਇਲੈਵਨ
ਭਾਰਤ: ਰੋਹਿਤ ਸ਼ਰਮਾ (ਸੀ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਡਬਲਯੂ ਕੇ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।


ਸ੍ਰੀਲੰਕਾ : ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੇਂਡਿਸ (ਸੀ ਐਂਡ ਡਬਲਯੂ ਕੇ), ਸਦਾਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਐਂਜੇਲੋ ਮੈਥਿਊਜ਼, ਮਹਿਸ਼ ਥੀਕਸ਼ਾਨਾ, ਕਾਸੁਨ ਰਜਿਥਾ, ਦੁਸ਼ਮੰਥਾ ਚਮੀਰਾ ਅਤੇ ਦਿਲਸ਼ਾਨ ਮਦੁਸ਼ੰਕਾ।


India vs Sri Lanka Live Updates, World Cup 2023:

नवीनतम अद्यतन

  • ਭਾਰਤ ਨੂੰ ਲੱਗਾ ਛੇਵਾਂ ਝਟਕਾ; ਅਈਅਰ ਆਊਟ
    ਭਾਰਤ ਨੂੰ 335 ਦੌੜਾਂ ਉਤੇ ਛੇਵਾਂ ਝਟਕਾ ਲੱਗਾ ਹੈ। ਸ਼੍ਰੇਅਸ ਅਈਅਰ 82 ਦੌੜਾਂ ਬਣਾ ਕੇ ਦਿਲਸ਼ਾਨ ਮਦੁਸ਼ੰਕਾ ਦਾ ਸ਼ਿਕਾਰ ਬਣੇ। 

  • ਸ਼੍ਰੇਅਸ ਦਾ ਨੀਮ ਸੈਂਕੜਾ ਹੋਇਆ
    ਸ਼੍ਰੇਅਸ ਅਈਅਰ ਨੇ 36 ਗੇਂਦਾਂ ਵਿੱਚ ਆਪਣੇ ਇੱਕ ਰੋਜ਼ਾ ਕਰੀਅਰ ਦਾ 16ਵਾਂ ਅਰਧ ਸੈਂਕੜਾ ਲਗਾਇਆ। ਉਸ ਨੇ ਚੌਕਿਆਂ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। 45 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਪੰਜ ਵਿਕਟਾਂ 'ਤੇ 305 ਦੌੜਾਂ ਹੈ। ਫਿਲਹਾਲ ਸ਼੍ਰੇਅਸ 60 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ ਅਤੇ ਰਵਿੰਦਰ ਜਡੇਜਾ 11 ਦੌੜਾਂ ਬਣਾ ਚੁੱਕੇ ਹਨ।

  • ਭਾਰਤ ਨੂੰ ਲੱਗਾ ਪੰਜਵਾਂ ਝਟਕਾ

    ਭਾਰਤ ਨੂੰ 42ਵੇਂ ਓਵਰ 'ਚ 276 ਦੇ ਸਕੋਰ 'ਤੇ ਪੰਜਵਾਂ ਝਟਕਾ ਲੱਗਾ। ਦਿਲਸ਼ਾਨ ਮਦੁਸ਼ੰਕਾ ਨੇ ਸੂਰਿਆਕੁਮਾਰ ਯਾਦਵ ਨੂੰ ਵਿਕਟਕੀਪਰ ਕੁਸਲ ਮੈਂਡਿਸ ਹੱਥੋਂ ਕੈਚ ਕਰਵਾਇਆ। ਉਹ ਨੌਂ ਗੇਂਦਾਂ ਵਿੱਚ 12 ਦੌੜਾਂ ਹੀ ਬਣਾ ਸਕਿਆ। ਮਦੁਸ਼ੰਕ ਦਾ ਇਹ ਚੌਥਾ ਵਿਕਟ ਸੀ। ਇਸ ਤੋਂ ਪਹਿਲਾਂ ਉਹ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼ੁਭਮਨ ਗਿੱਲ ਨੂੰ ਵੀ ਪੈਵੇਲੀਅਨ ਭੇਜ ਚੁੱਕੇ ਹਨ। 42 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਪੰਜ ਵਿਕਟਾਂ 'ਤੇ 279 ਦੌੜਾਂ ਹੈ। ਫਿਲਹਾਲ ਸ਼੍ਰੇਅਸ ਅਈਅਰ ਅਤੇ ਰਵਿੰਦਰ ਜਡੇਜਾ ਕ੍ਰੀਜ਼ 'ਤੇ ਹਨ।

  • ਭਾਰਤ ਨੂੰ ਲੱਗਾ ਚੌਥਾ ਝਟਕਾ
    ਭਾਰਤ ਨੂੰ 256 ਦੌੜਾਂ ਉਤੇ ਚੌਥਾ ਝਟਕਾ ਲੱਗਾ ਹੈ। 21 ਦੌੜਾਂ ਉਤੇ ਕੇਐਲ ਰਾਹੁਲ ਨੂੰ ਦੁਸ਼ਮੰਥਾ ਚਮੀਰਾ ਨੇ ਦੁਸ਼ਨ ਦੇ ਹੱਥੋ ਕੈਚ ਆਊਟ ਕਰਵਾਇਆ।

  • ਭਾਰਤ ਨੂੰ ਲੱਗਾ ਤੀਜਾ ਝਟਕਾ
    ਸ਼ੁਭਮਨ ਗਿੱਲ ਤੋਂ ਬਾਅਦ ਭਾਰਤ ਨੂੰ ਤੀਜਾ ਝਟਕਾ ਵੀ ਜਲਦ ਲੱਗ ਗਿਆ। ਵਿਰਾਟ ਕੋਹਲੀ 88 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਦੀਆਂ ਤਿੰਨ ਵਿਕਟਾਂ ਦੇ ਨੁਕਸਾਨ ਉਤੇ 196 ਦੌੜਾਂ ਹੈ।

  • ਭਾਰਤ ਨੂੰ 193 ਦੌੜਾਂ ਉਪਰ ਲੱਗਾ ਦੂਜਾ ਝਟਕਾ
    ਭਾਰਤ ਨੂੰ 193 ਕੁੱਲ ਦੌੜਾਂ ਉਤੇ ਦੂਜਾ ਝਟਕਾ ਲੱਗਾ ਹੈ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 92 ਦੌੜਾਂ ਬਣਾ ਕੇ ਦਿਲਸ਼ਾਨ ਮਧੂਸ਼ੰਕਾ ਦਾ ਸ਼ਿਕਾਰ ਬਣੇ।

  • ਕੋਹਲੀ ਤੇ ਗਿੱਲ ਦਾ ਦਾ ਹੋਇਆ ਨੀਮ ਸੈਂਕੜਾ
    ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਨੇ ਭਾਰਤੀ ਦੀ ਪਾਰੀ ਨੂੰ ਸੰਭਾਲਦੇ ਹੋਏ ਆਪਣੇ-ਆਪਣੇ ਨੀਮ ਸੈਂਕੜੇ ਪੂਰੇ ਕੀਤੇ। ਕੋਹਲੀ ਨੇ 55 ਗੇਂਦਾਂ ਵਿੱਚ 52 ਦੌੜਾਂ ਬਣਾਈਆਂ ਹਨ ਜਦਕਿ ਗਿੱਲ ਨੇ 56 ਗੇਂਦਾਂ ਵਿੱਚ 53 ਦੌੜਾਂ ਬਣਾ ਕੇ ਨਾਬਾਦ ਹਨ।

  • ਕੋਹਲੀ ਤੇ ਸ਼ੁਭਮਨ ਗਿੱਲ ਮੈਦਾਨ 'ਚ ਡਟੇ

    ਪਹਿਲੇ ਓਵਰ ਵਿੱਚ ਵਿਕਟ ਗੁਆਉਣ ਤੋਂ ਬਾਅਦ ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਸ੍ਰੀਲੰਕਾ ਦੀ ਸ਼ਾਨਦਾਰ ਗੇਂਦਬਾਜ਼ਾਂ ਦਾ ਸਾਹਮਣਾ ਕਰ ਰਹੇ ਹਨ। ਭਾਰਤ ਨੇ ਇੱਕ ਵਿਕਟ ਦੇ ਨੁਕਸਾਨ ਉਪਰ 55 ਦੌੜਾਂ ਬਣਾ ਲਈਆਂ ਹਨ।

  • ਭਾਰਤ ਨੂੰ ਪਹਿਲੇ ਓਵਰ ਵਿੱਚ ਹੀ ਲੱਗਾ ਵੱਡਾ ਝਟਕਾ
    ਭਾਰਤ ਨੂੰ ਪਹਿਲੇ ਓਵਰ ਵਿੱਚ ਹੀ ਵੱਡਾ ਝਟਕਾ ਲੱਗਾ ਹੈ। ਰੋਹਿਤ ਸ਼ਰਮਾ 4 ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਦਿਲਸ਼ਾਨ ਮਧੂਸ਼ੰਕਾ ਨੇ ਰੋਹਿਤ ਨੂੰ ਬੋਲਡ ਕੀਤਾ।

  • ਸ੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਲਿਆ ਫ਼ੈਸਲਾ

    ਸ੍ਰੀਲੰਕਾ ਨੇ ਭਾਰਤ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ।

  • ਬੀਸੀਸੀਆਈ ਨੇ ਅਭਿਆਸ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

    ਸ਼੍ਰੀਲੰਕਾ ਖਿਲਾਫ਼ ਇਸ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਕਾਫੀ ਖੁਸ਼ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਕ੍ਰਿਕਟਰ ਹਰਭਜਨ ਸਿੰਘ ਨਾਲ ਗੱਲਬਾਤ ਕੀਤੀ। ਹਰਭਜਨ ਨੇ ਕਿਹਾ ਕਿ ਉਹ ਵਿਰਾਟ ਨਾਲ ਪੁਰਾਣੇ ਦਿਨਾਂ ਦੀ ਗੱਲ ਕਰ ਰਹੇ ਸਨ। ਬੀਸੀਸੀਆਈ ਨੇ ਵਿਰਾਟ ਦੇ ਅਭਿਆਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ZEENEWS TRENDING STORIES

By continuing to use the site, you agree to the use of cookies. You can find out more by Tapping this link