Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा Jul 15, 2024, 19:09 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਰਾਸ਼ਟਰਪਤੀ ਜੋਅ ਬਿਡੇਨ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹੋਏ ਜਾਨਲੇਵਾ ਹਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਨੇ ਡੋਨਾਲਡ ਟਰੰਪ ਨਾਲ ਗੱਲ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਇਹ ਵੀ ਕਿਹਾ ਕਿ ਹਮਲੇ ਦੇ ਪਿੱਛੇ ਮਕਸਦ ਦਾ ਪਤਾ ਲਗਾਉਣ ਲਈ ਜਾਂਚ ਐਫਬੀਆਈ ਨੂੰ ਸੌਂਪ ਦਿੱਤੀ ਗਈ ਹੈ।


Punjab Breaking News Live Updates:

नवीनतम अद्यतन

  • ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਲੜਕੇ ਫਿਰੌਤੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ
    ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਲੜਕੇ ਫਿਰੌਤੀ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਏ ਹਨ। ਸੁਧੀਰ ਸੁਰੀ ਦੇ ਦੋਵੇਂ ਲੜਕਿਆਂ ਨੇ 6 ਲੱਖ ਰੁਪਏ ਦੀ ਫਿਰੌਤੀ ਲਈ ਸੀ। ਅੰਮ੍ਰਿਤਸਰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸੁਧੀਰ ਸੂਰੀ ਦੇ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਸਰ ਦੇ ਵਿੱਚ ਜਿੱਥੇ ਇੱਕ ਪਾਸੇ ਗੈਂਗਸਟਰਾਂ ਵੱਲੋਂ ਵਪਾਰੀਆਂ ਨੂੰ ਫੋਨ ਕਰਕੇ ਫਿਰੌਤੀਆਂ ਮੰਗਣ ਦੇ ਮਾਮਲੇ ਸਾਹਮਣੇ ਆ ਰਹੇ ਸਨ ਉੱਥੇ ਹੀ ਦੂਸਰੇ ਪਾਸੇ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਨੋਂ ਲੜਕਿਆਂ ਵੱਲੋਂ ਇੱਕ ਵਪਾਰੀ ਤੋਂ 6 ਲੱਖ ਰੁਪਏ ਦੀ ਫਿਰੌਤੀ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

  • ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਤੋਂ ਸਪੱਸ਼ਟੀਕਰਨ ਮੰਗਿਆ
    ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪੱਸ਼ਟੀਕਰਨ 15 ਦਿਨ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਲਿਖਤੀ ਰੂਪ ਵਿਚ ਦੇਣ ਲਈ ਕਿਹਾ ਗਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 90 ਲੱਖ ਦੇ ਇਸ਼ਤਿਹਾਰ ਦੇਣ ਦੇ ਕੁਝ ਅਕਾਲੀ ਆਗੂਆਂ ਵੱਲੋਂ ਲਾਏ ਦੋਸ਼ਾਂ ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਹੈ।

  • ਪਿਛਲੇ ਦਿਨੀ ਅੰਮ੍ਰਿਤਸਰ ਦੇ ਪਿੰਡ ਮਾਧੋਕੇ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਕ੍ਰਿਸਚਨ ਭਾਈਚਾਰੇ ਦੇ ਧਾਰਮਿਕ ਗ੍ਰੰਥ ਬਾਈਬਲ ਨੂੰ ਸਾੜ ਕੇ ਉਸ ਦੀ ਬੇਅਦਬੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਮਾਮਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

     

  • ਮਨੀ ਐਕਸਚੇਂਜਰ ਨਾਲ ਤੇਜ਼ ਹਥਿਆਰ ਦੀ ਨੋਕ ਤੇ ਲੁੱਟ ਖੋਹ ਕਰਨ ਵਾਲੇ ਦੋ ਸਕੇ ਭਰਾ ਪੁਲਿਸ ਨੇ ਕੀਤੇ ਗਿਰਫਤਾਰ

    ਬਠਿੰਡਾ ਦੇ ਭੀੜ ਭਾੜ ਵਾਲੇ ਇਲਾਕੇ ਮਹਿਣਾ ਚੌਂਕ ਵਿੱਚ ਬੀਤੇ ਦਿਣੀ ਮਣੀਕ ਸਿੰਜਰ ਤੋਂ ਤੇਜ਼ਧਾਰ ਹਥਿਆਰ ਨਾਲ ਲੁੱਟ ਕਰਨ ਵਾਲੇ ਦੋ ਸਕੇ ਭਰਾਵਾਂ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ 12 ਜੁਲਾਈ ਨੂੰ ਦੁਪਹਿਰ ਦੇ ਸਮੇਂ ਬਠਿੰਡਾ ਦੇ ਮਹਿਣਾ ਚੌਂਕ ਵਿੱਚ ਅਗਰਵਾਲ ਮਣੀ ਸੀਨੀਅਰ ਦੀ ਦੁਕਾਨ ਤੇ ਦੋ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਦੀ ਨੋਕਤੀ ਦੀ ਲੁੱਟ ਕੀਤੀ ਗਈ ਸੀ। ਇਸ ਮਾਮਲੇ ਦੇ ਵਿੱਚ ਕੁਤਵਾਲੀ ਪੁਲਿਸ ਨੇ ਦੋ ਸਕੇ ਭਰਾ ਨੀਰਜ ਬਾਂਡੇ ਅਤੇ ਤੇ ਦੀਪਾਂਸ਼ੂ ਪਾਂਡੇ ਨੂੰ ਗ੍ਰਫਤਾਰ ਕੀਤਾ ਹੈ। ਪੁਲਿਸ ਨੇ ਇਹਨਾਂ ਕੋਲੋਂ ਲੁੱਟ ਦੀ ਵਾਰਦਾਤ ਵਿੱਚ ਵਰਤੀ ਗਈ ਐਕਟਿਵ ਆ ਵੀ ਬਰਾਮਦ ਕੀਤੀ ਹੈ ਉਹਨਾਂ ਕਿਹਾ ਕਿ ਇਹਨਾਂ ਸਕੇ ਭਰਾਵਾਂ ਵਿੱਚੋਂ ਇੱਕ ਦੇ ਉੱਪਰ ਪਹਿਲਾਂ ਵੀ ਅਪਰਾਧਿਕ ਮਾਮਲਾ ਦਰਜ ਹੈ ਅਤੇ ਪੁਲਿਸ ਵੱਲੋਂ ਅੱਜ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਪੁੱਛਕਿਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ

  • ਕੋਟਕਪੂਰਾ ਦੇ ਵਾਰਡ ਨੰਬਰ 27 ਦੀ ਬੰਗਾਲੀ ਬਸਤੀ ਵਿੱਚ ਨਹੀ ਬਣੀਆਂ ਪੱਕੀਆਂ ਗਲੀਆਂ

     

    ਕੋਟਕਪੂਰਾ ਦੇ ਵਾਰਡ ਨੰਬਰ 27 ਦੀ ਬੰਗਾਲੀ ਬਸਤੀ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਵਿਕਾਸ ਦੇ ਕਈ ਕੰਮ ਅਧੂਰੇ ਪਏ ਹਨ ਜਿਸ ਕਰਕੇ ਨਾ ਤਾਂ ਗਲੀਆਂ ਬਣੀਆਂ ਨਾ ਹੀ ਵਾਟਰ ਵਰਕਸ ਦੇ ਪੀਣ ਵਾਲੇ ਪਾਣੀ ਦੀ ਕੋਈ ਸੁਵਿਧਾ ਹੈ ਜਿਸ ਕਰਕੇ ਇਥੇ ਰਹਿਣ ਵਾਲੇ ਲੋਕਾਂ ਵਿੱਚ ਕਾਫੀ ਰੋਸ ਹੈ। ਆਰਤੀ ਮੁਖਿਜਾ ਨੇ ਦੱਸਿਆ ਮੈਂ ਜਦੋਂ ਦੀ ਵਿਹਾਈ ਆਈ ਹਾਂ ਮੈਂ ਇਥੇ ਕੋਈ ਸੁਧਾਰ ਨਹੀਂ ਦੇਖਿਆ ਨਾ ਕੋਈ ਪੀਣ ਵਾਲੇ ਪਾਣੀ ਦੀ ਸੁਵਿਧਾ ਅਤੇ ਨਾ ਕੋਈ ਸੜਕ ਬਣੀ ਹੈ ਵੋਟਾਂ ਵੇਲੇ ਹੀ ਅਸੀ ਯਾਦ ਆਨੇ ਹਾਂ ।

     

     

  • ਨਾਭਾ ਦੀ ਸਬ ਤਹਿਸੀਲ ਭਾਦਸੋਂ ਦੇ ਸਾਬਕਾ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ  

    ਪਰਿਵਾਰਿਕ ਮੈਂਬਰਾਂ ਨੇ ਨਾਲ ਦੇ ਸਾਥੀ ਉੱਤੇ ਦੋਸ਼ ਲਗਾਏ ਹਨ ਕਿ ਹਾਂ ਇਸਦੇ ਸਾਥੀ ਨੇ ਨਸ਼ੇ ਦੀ ਓਵਰਡੋਜ ਲਾ ਕੇ ਮਾਰਿਆ ਹੈ। ਉਹਨਾਂ ਕਿਹਾ ਕਿ ਸਾਡਾ ਬੱਚਾ ਕਦੇ ਨਸ਼ਾ ਨਹੀਂ ਸੀ ਕਰਦਾ ਸ਼ਰਾਬ ਦਾ ਜਰੂਰ ਆਦੀ ਸੀ, ਕਿਹਾ ਕਿ ਨਸ਼ੇ ਦਾ ਟੀਕਾ ਲਗਾ ਕੇ ਸਾਡੇ ਘਰ ਪਾ ਗਏ, ਜਦੋਂ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ

  • ਫਾਜ਼ਿਲਕਾ ਦੇ ਸਰਕਾਰੀ ਐਮ.ਆਰ.ਕਾਲਜ ਸਪੋਰਟਸ ਸਟੇਡੀਅਮ ਤੋਂ ਲਗਾਤਾਰ ਹੋ ਰਹੀਆਂ ਬਾਈਕ ਚੋਰੀ ਦੀਆਂ ਘਟਨਾਵਾਂ 'ਤੇ ਨਕੇਲ ਕੱਸਣ ਲਈ ਸਟੇਡੀਅਮ 'ਚ ਆਉਣ ਵਾਲੇ ਕੋਚਾਂ ਅਤੇ ਵਿਦਿਆਰਥੀਆਂ ਨੇ ਜਾਲ ਵਿਛਾ ਕੇ ਬਾਈਕ ਚੋਰ ਨੂੰ ਫੜ ਲਿਆ, ਹਾਲਾਂਕਿ ਉਸ ਦਾ ਸਾਥੀ ਬਾਈਕ ਚੋਰੀ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਲੋਕਾਂ ਨੇ ਫੜੇ ਗਏ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ।

     

  •  

    ਚਿੱਟੇ ਦਿਨ ਪਿਸਤੌਲ ਦੀ ਨੋਕ ਤੇ ਪੈਟਰੋਲ ਪੰਪ ਲੁੱਟਣ ਦੀ ਕੋਸ਼ਿਸ਼

    ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਤੇ ਦਿਨ ਦਿਹਾੜੇ ਪੈਟਰੋਲ ਪੰਪ ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਭੁੱਚੋ ਮੰਡੀ ਤੋਂ ਪਿੰਡ ਤੁੰਗਵਾਲੀ ਰੋਡ ਤੇ ਪਿੰਡ ਵਾਲੇ ਪਾਸੇ ਲੱਗੇ ਪੈਟਰੋਲ ਪੰਪ ਤੇ ਤਕਰੀਬਨ 4 ਵਜੇ ਦੇ ਕਰੀਬ ਵਾਪਰੀ। ਜਾਣਕਾਰੀ ਦਿੰਦਿਆਂ ਪੰਪ ਦੇ ਮੈਨੇਜਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਜਿਨਾ ਦੇ ਮੂੰਹ ਬੰਨੇ ਹੋਏ ਸੀ ਪੈਟਰੋਲ ਪਵਾਉਣ ਲਈ ਰੁਕੇ।ਉਨ੍ਹਾਂ ਦਾ ਮੁਲਾਜਮ ਪੈਟਰੋਲ ਪਾਉਣ ਲੱਗਾ ਤਾਂ ਉਸ ਕੋਲ ਪੈਸੇ ਵੇਖ ਕਿ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਪਿਸਤੌਲ ਕੱਢ ਕਿ ਜਾਨੋ ਮਾਰਨ ਦੀ ਧਮਕੀ ਦਿੱਤੀ ਤਾਂ ਉਹ ਉਨ੍ਹਾਂ ਤੋਂ ਹੱਥ ਛੁਡਵਾ ਕਿ ਭੱਜਣ ਵਿੱਚ ਸਫਲ ਹੋ ਗਿਆ। ਇੰਨੇ ਨੂੰ ਪੰਪ ਤੇ ਪੈਟਰੋਲ ਪਵਾਉਣ ਲਈ ਆਉਂਦੇ ਹੋਰ ਵਾਹਨ ਵੇਖ ਲੁਟੇਰੇ ਮੌਕਾ ਵੇਖ ਕਿ ਉਥੋਂ ਭੱਜ ਗਏ। ਕੁਲਦੀਪ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਉਨ੍ਹਾਂ ਨਾਲ ਲੁੱਟ ਖੋਹ ਦੀ ਘਟਨਾ ਵਾਪਰ ਚੁੱਕੀ ਹੈ।ਪੰਪ ਦੇ ਮਾਲਕ ਸਤੀਸ਼ ਕੁਮਾਰ ਨੇ ਦੱਸਿਆ ਕਿ ਜਾਨੀ - ਮਾਲੀ ਨੁਕਸਾਨ ਹੋਣ ਤੋਂ ਬੱਚਤ ਰਹਿ ਗਈ ਹੈ ਤੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਸੰਪਰਕ ਕਰਨ ਤੇ ਚੌਂਕੀ ਇੰਚਾਰਜ ਅਜੇਪਾਲ ਸਿੰਘ ਨੇ ਦੱਸਿਆ ਪੁਲਿਸ ਵਲੋਂ ਦੋਸ਼ੀਆਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

  • ਚੰਡੀਗੜ੍ਹ 'ਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ 'ਚ ਮੌਤ
    ਪੰਜਾਬ ਯੂਨੀਵਰਸਿਟੀ ਦੀ 25 ਸਾਲਾ ਵਿਦਿਆਰਥਣ ਸਿਮਰਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਸਿਮਰਨ ਕਰਨਾਲ, ਹਰਿਆਣਾ ਦੀ ਵਸਨੀਕ ਸੀ ਅਤੇ ਉਸਨੇ ਹਾਲ ਹੀ ਵਿੱਚ ਕੰਪਿਊਟਰ ਇੰਜਨੀਅਰਿੰਗ ਵਿੱਚ ਮਾਸਟਰ ਦੀ ਡਿਗਰੀ ਪੂਰੀ ਕੀਤੀ ਸੀ। ਉਹ ਕੁਝ ਦਿਨਾਂ ਵਿੱਚ ਆਪਣਾ ਹੋਸਟਲ ਖਾਲੀ ਕਰਨ ਵਾਲੀ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਹਿਮਾਚਲ ਦੇ ਕਸੌਲੀ ਤੋਂ ਵਾਪਸ ਪਰਤਦੇ ਸਮੇਂ ਸਿਮਰਨ ਅਚਾਨਕ ਬਿਮਾਰ ਹੋ ਗਈ। ਉਸ ਦੇ ਦੋਸਤ ਉਸ ਨੂੰ ਸੈਕਟਰ-16 ਸਥਿਤ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀਐੱਮਐੱਸਐੱਚ) ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

    ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਮੋਰਚਰੀ 'ਚ ਰਖਵਾਇਆ। ਅੱਜ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ। ਪੁਲਿਸ ਸੂਤਰਾਂ ਅਨੁਸਾਰ ਸਿਮਰਨ ਨੂੰ ਦਿਲ ਦੀ ਬਿਮਾਰੀ ਸੀ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਘਰ ਆਉਂਦੇ ਸਮੇਂ ਸਿਮਰਨ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ 2013 ਵਿੱਚ ਵੀ ਅਜਿਹਾ ਹੀ ਦਿਲ ਦਾ ਦੌਰਾ ਪਿਆ ਸੀ, ਜਦੋਂ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਦੂਜੇ ਪਾਸੇ ਪੁਲਿਸ ਹਰ ਸੰਭਵ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਦੋਸਤਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਸ ਅਗਲੇਰੀ ਕਾਰਵਾਈ ਕਰੇਗੀ।

  • ਚੰਡੀਗੜ੍ਹ ਵਿੱਚ ਹੁਣ ਪੰਜਾਬੀ ਭਾਸ਼ਾ ਨੂੰ ਮਿਲੇਗਾ ਬਣਦਾ ਸਨਮਾਨ

    ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸ਼ਹਿਰ ਚੰਡੀਗੜ੍ਹ ਪਰ ਇਸ ਸ਼ਹਿਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਪੰਜਾਬੀ ਭਾਸ਼ਾ ਤੁਹਾਨੂੰ ਮਨਫੀ ਨਜ਼ਰ ਆਉਂਦੀ ਹੈ. ਕਿਸੇ ਵੀ ਜਗ੍ਹਾ ਦੇ ਉੱਪਰ ਲੱਗੇ ਹੋਏ ਕੋਈ ਬੋਰਡ ਪੰਜਾਬੀ ਭਾਸ਼ਾ ਵਿੱਚ ਨਜ਼ਰ ਨਹੀਂ ਆਉਂਦੇ. ਇਸੇ ਚੀਜ਼ ਦਾ ਬੀੜਾ ਚੁੱਕਿਆ ਪੰਡਿਤ ਰਾਉ ਧਨੇਵਰ ਨੇ ਜਿਨਾਂ ਨੇ ਇਸ ਦੇ ਬਾਬਤ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕੁਝ ਚਿੱਠੀਆਂ ਲਿਖੀਆਂ ਅਤੇ ਕਾਨੂੰਨ ਦਾ ਹਵਾਲਾ ਦਿੱਤਾ ਉਸ ਤੋਂ ਬਾਅਦ ਇਸ ਮਾਮਲੇ ਉੱਪਰ ਕਾਰਵਾਈ ਹੋਣੀ ਸ਼ੁਰੂ ਹੋਈ ਅਤੇ ਹੁਣ ਤੁਹਾਨੂੰ ਚੰਡੀਗੜ੍ਹ ਦੇ ਪੁਲਿਸ ਸਟੇਸ਼ਨਾਂ ਦੇ ਬੋਰਡ ਬਦਲਦੇ ਨਜ਼ਰ ਆਉਣਗੇ.

  • ਦੋ ਹੋਰ ਸ਼ਹਿਰ ਵਾਸੀ ਸਾਈਬਰ ਕਰਾਈਮ ਦਾ ਸ਼ਿਕਾਰ, ਕੁੱਲ 25 ਲੱਖ ਦਾ ਨੁਕਸਾਨ 

    ਚੰਡੀਗੜ੍ਹ ਦੇ ਦੋ ਹੋਰ ਨਿਵਾਸੀ ਸਾਈਬਰ ਅਪਰਾਧੀਆਂ ਵੱਲੋਂ ਠੱਗੇ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਕੁੱਲ 25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਅਨੁਸਾਰ ਸੈਕਟਰ-49 ਦੇ ਵਸਨੀਕ ਸੰਦੀਪ ਗੁਪਤਾ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਸਰਫ਼ਿੰਗ ਦੌਰਾਨ ਉਸ ਨੇ ਇੱਕ ਇਸ਼ਤਿਹਾਰ ਦੇਖਿਆ ਜੋ ਸਟਾਕ ਟਰੇਡਿੰਗ ਦੇ ਇੱਕ ਐਡਵਾਂਸ ਕੋਰਸ ਲਈ ਸੀ। ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਵਟਸਐਪ ਗਰੁੱਪ 'ਚ ਸ਼ਾਮਲ ਹੋਣ ਦਾ ਸੱਦਾ ਮਿਲਿਆ। 

    ਗਰੁੱਪ 'ਚ ਸ਼ਾਮਲ ਹੋਣ ਤੋਂ ਬਾਅਦ ਉਸ ਨੂੰ 17.33 ਲੱਖ ਰੁਪਏ ਦਾ ਨੁਕਸਾਨ ਹੋਇਆ। ਦੂਜੀ ਘਟਨਾ ਵਿੱਚ ਇੱਕ ਔਰਤ ਦਾ 7.80 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਸ ਨੇ ਸ਼ਿਕਾਇਤ ਕੀਤੀ ਕਿ ਇੱਕ ਧੋਖੇਬਾਜ਼ ਨੇ ਕਈ ਲੈਣ-ਦੇਣ ਰਾਹੀਂ ਇਹ ਰਕਮ ਧੋਖੇ ਨਾਲ ਉਸ ਦੇ ਬੈਂਕ ਖਾਤੇ ਵਿੱਚੋਂ ਟਰਾਂਸਫਰ ਕੀਤੀ। ਸਾਈਬਰ ਕ੍ਰਾਈਮ ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  • ਡੀਜੀ ਗੌਰਵ ਯਾਦਵ ਦਾ ਟਵੀਟ

  • ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਦੋ ਨਵੇਂ ਗ੍ਰੰਥੀ ਸਿੰਘ ਨਿਯੁਕਤ ਕੀਤੇ ਗਏ ਹਨ ਗ੍ਰੰਥੀ ਸਿੰਘ ਸਾਹਿਬਾਨ - ਗਿਆਨੀ ਕੇਵਲ ਸਿੰਘ ਜੀ ਅਤੇ ਗਿਆਨੀ ਪਰਵਿੰਦਰਪਾਲ ਸਿੰਘ ਜੀ - ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਸਮਾਗਮ ਦੌਰਾਨ ਦੋਵਾਂ ਨੇ ਸੇਵਾ ਸੰਭਾਲ ਲਈ ਹੈ ਪੰਜ ਸਿੰਘ ਸਾਹਿਬਾਨ ਨੇ ਦੋਵਾਂ ਗ੍ਰੰਥੀ ਸਿੰਘਾਂ ਨੂੰ ਦਸਤਾਰਾਂ ਭੇਂਟ ਕੀਤੀਆਂ

  • ਰਾਊਜ਼ ਐਵੇਨਿਊ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਵਿੱਚ ਸੀਬੀਆਈ ਵੱਲੋਂ ਦਰਜ ਕੀਤੇ ਕੇਸ ਵਿੱਚ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 22 ਜੁਲਾਈ ਤੱਕ ਵਧਾ ਦਿੱਤੀ ਹੈ। ਮਨੀਸ਼ ਸਿਸੋਦੀਆ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ

  • ਲੁਧਿਆਣਾ ਤੋਂ 16 ਦਿਨ ਪਹਿਲਾਂ 30 ਜੂਨ ਨੂੰ ਚੋਰੀ ਹੋਈ 8 ਮਹੀਨੇ ਦੀ ਬੱਚੀ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ  ਵਿੱਚ ਇਕ ਔਰਤ ਇਕ ਲੜਕੀ ਨੂੰ ਮੋਢੇ 'ਤੇ ਚੁੱਕ ਕੇ ਰੇਲਵੇ ਸਟੇਸ਼ਨ ਦੇ ਮੁੱਖ ਗੇਟ 'ਤੇ ਘੁੰਮਦੀ ਨਜ਼ਰ ਆ ਰਹੀ ਹੈ। ਉਹ ਇੱਕ ਆਟੋ ਵਿੱਚ ਜਾ ਰਹੀ ਸੀ। ਸੀਸੀ ਟੀਵੀ ਫੁਟੇਜ ਮਿਲਣ ਦੇ ਬਾਵਜੂਦ ਲੁਧਿਆਣਾ ਜੀਆਰਪੀ ਅਤੇ ਆਰਪੀਐਫ ਲੜਕੀ ਨੂੰ ਲੱਭਣ ਵਿੱਚ ਨਾਕਾਮ ਸਾਬਤ ਹੋ ਰਹੇ ਹਨ। ਰੇਲਵੇ ਪੁਲਿਸ ਇੰਟੈਲੀਜੈਂਸ ਅਤੇ ਸੀ.ਆਈ.ਏ ਸਟਾਫ਼ ਦਾ ਸਿਸਟਮ ਨਾਕਾਮ ਸਾਬਤ ਹੋ ਰਿਹਾ ਹੈ। ਲਾਪਤਾ ਲੜਕੀ ਦਾ ਨਾਂ ਖੁਸ਼ੀ ਪਟੇਲ ਹੈ। ਪਰਿਵਾਰ ਪਿੰਡ ਕੱਕਾ ਦਾ ਵਸਨੀਕ ਹੈ। ਪਰਿਵਾਰ ਹਰ ਰੋਜ਼ ਜੀਆਰਪੀ ਥਾਣੇ ਦੇ ਗੇੜੇ ਮਾਰ ਰਿਹਾ ਹੈ। ਪਰ ਜੀ ਆਰ ਪੀ ਦੇ ਅਧਿਕਾਰੀ ਸੀਟ ’ਤੇ ਨਹੀਂ ਮਿਲਦਾ । ਪਰਿਵਾਰ ਦਾ ਦੋਸ਼ ਹੈ ਕਿ ਪਰਵਾਸੀ ਪਰਿਵਾਰ ਹੋਣ ਕਾਰਨ ਜੀਆਰਪੀ ਪੁਲੀਸ ਉਨ੍ਹਾਂ ਦੀ ਗੱਲ ਨਹੀਂ ਸੁਣਦੀ।

  • ਦਿੱਲੀ 'ਚ ਪਿਛਲੇ ਦੋ-ਤਿੰਨ ਦਿਨਾਂ ਤੋਂ ਹੁੰਮਸ ਅਤੇ ਗਰਮੀ ਕਾਰਨ ਦਿੱਲੀ ਦੇ ਲੋਕ ਕਾਫੀ ਪ੍ਰੇਸ਼ਾਨ ਸਨ ਪਰ ਅੱਜ ਸਵੇਰ ਤੋਂ ਪੈ ਰਹੀ ਬਾਰਿਸ਼ ਨੇ ਹੁੰਮਸ ਅਤੇ ਗਰਮੀ ਤੋਂ ਰਾਹਤ ਦਿੱਤੀ ਹੈ ਪਰ ਕਿਤੇ ਨਾ ਕਿਤੇ ਹੁਣ ਦਿੱਲੀ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਕਈ ਥਾਵਾਂ 'ਤੇ ਪਾਣੀ ਭਰਨ ਦੀਆਂ ਖਬਰਾਂ ਆ ਰਹੀਆਂ ਹਨ, ਅਜਿਹੇ 'ਚ ਹੁਣ ਲੋਕਾਂ ਨੂੰ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਇਸ ਦੇ ਨਾਲ ਹੀ ਦਿੱਲੀ 'ਚ ਕਿਤੇ ਨਾ ਕਿਤੇ ਪ੍ਰੀਖਿਆਵਾਂ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਪਾਣੀ ਭਰਨ ਕਾਰਨ ਦਿੱਲੀ ਵਾਸੀਆਂ ਲਈ ਐਮਰਜੈਂਸੀ ਵੀ ਬਣ ਗਈ ਹੈ।

  • NTA CUET-UG ਦੇ 'ਪ੍ਰਭਾਵਿਤ' ਉਮੀਦਵਾਰਾਂ ਲਈ 19 ਜੁਲਾਈ ਨੂੰ ਦੁਬਾਰਾ ਟੈਸਟ ਕਰਵਾਏਗਾ

  • ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਦੋ ਨਵੇਂ ਗ੍ਰੰਥੀ ਸਿੰਘ ਨਿਯੁਕਤ ਕੀਤੇ ਗਏ ਹਨ
    ਗ੍ਰੰਥੀ ਸਿੰਘ ਸਾਹਿਬਾਨ - ਗਿਆਨੀ ਕੇਵਲ ਸਿੰਘ ਜੀ ਅਤੇ ਗਿਆਨੀ ਪਰਵਿੰਦਰਪਾਲ ਸਿੰਘ ਜੀ -
    ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਸਮਾਗਮ ਦੌਰਾਨ ਦੋਵਾਂ ਨੇ ਸੇਵਾ ਸੰਭਾਲ ਲਈ ਹੈ
    ਪੰਜ ਸਿੰਘ ਸਾਹਿਬਾਨ ਨੇ ਦੋਵਾਂ ਗ੍ਰੰਥੀ ਸਿੰਘਾਂ ਨੂੰ ਦਸਤਾਰਾਂ ਭੇਂਟ ਕੀਤੀਆਂ

  • ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਦੋ ਨਵੇਂ ਗ੍ਰੰਥੀ ਸਿੰਘ ਨਿਯੁਕਤ ਕੀਤੇ ਗਏ ਹਨ ਗ੍ਰੰਥੀ ਸਿੰਘ ਸਾਹਿਬਾਨ - ਗਿਆਨੀ ਕੇਵਲ ਸਿੰਘ ਜੀ ਅਤੇ ਗਿਆਨੀ ਪਰਵਿੰਦਰਪਾਲ ਸਿੰਘ ਜੀ - ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਸਮਾਗਮ ਦੌਰਾਨ ਦੋਵਾਂ ਨੇ ਸੇਵਾ ਸੰਭਾਲ ਲਈ ਹੈ ਪੰਜ ਸਿੰਘ ਸਾਹਿਬਾਨ ਨੇ ਦੋਵਾਂ ਗ੍ਰੰਥੀ ਸਿੰਘਾਂ ਨੂੰ ਦਸਤਾਰਾਂ ਭੇਂਟ ਕੀਤੀਆਂ

  • ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ 
    ਘੁਮਾਣ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਪ੍ਰਭਜੀਤ ਸਿੰਘ (35) ਵਾਸੀ ਪਿੰਡ ਲੱਧਾ ਮੁੰਡਾ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਪ੍ਰਭਜੀਤ ਸਿੰਘ ਪਿਛਲੇ 6 ਮਹੀਨਿਆਂ ਤੋਂ ਨਸ਼ਾ ਕਰਦਾ ਸੀ। ਦੁਪਹਿਰ ਕਰੀਬ ਡੇਢ ਵਜੇ ਭਰਾ ਘਰੋਂ ਨਿਕਲਿਆ ਸੀ। ਇਸ ਦੌਰਾਨ ਕਿਸੇ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਦਾ ਭਰਾ ਪ੍ਰਭਜੀਤ ਸਿੰਘ ਘਰ ਦੇ ਕੋਲ ਬੇਹੋਸ਼ ਪਿਆ ਹੈ। ਜਦੋਂ ਉਹ ਪਰਿਵਾਰ ਸਮੇਤ ਮੌਕੇ 'ਤੇ ਪਹੁੰਚਿਆ ਤਾਂ ਭਰਾ ਜ਼ਮੀਨ 'ਤੇ ਪਿਆ ਸੀ ਅਤੇ ਨੇੜੇ ਹੀ ਇਕ ਸਰਿੰਜ ਪਈ ਸੀ। 

     

  • ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ NHAI ਅਧਿਕਾਰੀਆਂ ਨਾਲ ਮੀਟਿੰਗ 

    ਅੱਜ ਦੇਸ਼ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ NHAI ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ। ਇਹ ਮੀਟਿੰਗ ਬਹੁਤ ਹੀ ਅਹਿਮ ਰਹਿਣ ਵਾਲੀ ਹੈ। ਪੰਜਾਬ, ਹਰਿਆਣਾ , ਹਿਮਾਚਲ ਦੇ ਪ੍ਰੋਜੈਕਟਾਂ ਦੀ ਸਮੀਖਿਆ ਹੋਵੇਗੀ।  

  • ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਮੀਟਿੰਗ
    ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂਆਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਵੱਖ- ਵੱਖ ਵਿਧਾਨਸਭਾ ਹਲਕਿਆਂ ਵਿੱਚ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ। 

  • ਪੰਜਾਬ ਦੇ ਮੋਹਾਲੀ ਨੇੜੇ ਪਟਿਆਲਾ ਜ਼ਿਲ੍ਹੇ ਦੀ ਹੱਦ ਵਿੱਚ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ ਹੈ। ਜਿਸ ਤੋਂ ਬਾਅਦ ਦੋ ਗੈਂਗਸਟਰ ਦੀਪਕ ਅਤੇ ਰਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵਾਂ ਪਾਸਿਆਂ ਤੋਂ ਕਰੀਬ 10 ਰਾਉਂਡ ਗੋਲੀਬਾਰੀ ਹੋਈ, ਪੁਲਿਸ ਜਾਣਕਾਰੀ ਅਨੁਸਾਰ ਦੋਵਾਂ ਨੇ ਦੇਰ ਰਾਤ ਪਟਿਆਲਾ ਦੇ ਰਾਜਪੁਰਾ ਨੇੜੇ ਟੋਲ ਪਲਾਜ਼ਾ 'ਤੇ ਗੋਲੀਆਂ ਚਲਾਈਆਂ ਸਨ। ਇਸ ਤੋਂ ਬਾਅਦ ਸ਼ਰਾਬ ਦੇ ਠੇਕੇ 'ਤੇ ਵੀ ਗੋਲੀਆਂ ਚਲਾਈਆਂ ਗਈਆਂ।

  • ਹੁਣ ਸੂਬਾ ਸਰਕਾਰ ਨੇ ਪੰਜਾਬ ਵਿਚ ਸਕੂਲ ਪੱਧਰ 'ਤੇ ਫੁੱਟਬਾਲ ਖਿਡਾਰੀ ਪੈਦਾ ਕਰਨ ਦੀ ਤਿਆਰੀ ਕਰ ਲਈ ਹੈ। ਇਸ ਦੇ ਲਈ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਡੀਐਫਬੀ (ਜਰਮਨੀ ਦੇ ਅਧਿਕਾਰਤ ਫੁੱਟਬਾਲ ਬੋਰਡ) ਨਾਲ ਸਾਂਝੇਦਾਰੀ ਕਰ ਸਕਦੀ ਹੈ। ਇਸੇ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਇਸ ਸਬੰਧੀ ਜਰਮਨੀ ਗਏ ਹੋਏ ਹਨ। ਜਿੱਥੇ ਅਸੀਂ ਕੁਝ ਦਿਨ ਰੁਕ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਵਾਂਗੇ। ਇਸ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਵੇਗੀ। ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਸ ਸੰਬੰਧੀ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ।

  • ਪੰਜਾਬ ਦੇ ਜਲੰਧਰ 'ਚ ਨਕੋਦਰ ਜਲੰਧਰ ਹਾਈਵੇ 'ਤੇ ਸੜਕ 'ਤੇ ਜਾ ਰਹੇ ਐਕਟਿਵਾ ਸਵਾਰ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਘਟਨਾ ਵਿੱਚ ਐਕਟਿਵਾ ਸਵਾਰ ਦੀ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਲਾਂਬੜਾ ਦੇ ਪਿੰਡ ਬਸ਼ੇਰਪੁਰ ਵਾਸੀ ਰੂਪ ਵਜੋਂ ਹੋਈ ਹੈ। ਜਿਸ ਕਾਰਨ ਥਾਣਾ ਲਾਂਬੜਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

  • ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਹੇਠਲੀ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਜ਼ਮਾਨਤ ਨੂੰ ਰੱਦ ਕਰਨ ਲਈ ਈਡੀ ਦੀ ਪਟੀਸ਼ਨ ਦੀ ਸੁਣਵਾਈ ਦਿੱਲੀ ਹਾਈ ਕੋਰਟ ਵਿੱਚ ਹੋਵੇਗੀ। ਫਿਲਹਾਲ ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਜ਼ਮਾਨਤ ਦੇ ਆਦੇਸ਼ 'ਤੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ।

  • Diljit Dosanjh Canada concert: ਦਿਲਜੀਤ ਦੋਸਾਂਝ ਟੋਰਾਂਟੋ ਦੇ ਰੋਜਰਜ਼ ਸਟੇਡੀਅਮ ਵਿੱਚ ਆਵਾਜ਼ ਚੈਕ ਕਰ ਰਹੇ ਸਨ ਕਿ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਸਰਪਰਰਾਈਜ ਦੇ ਦਿੱਤਾ। ਕਲਾਕਾਰ ਨੂੰ ਆਖਰੀ ਵਾਰ ਕਰੂ ਅਤੇ ਅਮਰ ਸਿੰਘ ਚਮਕੀਲਾ ਵਿੱਚ ਦੇਖਿਆ ਗਿਆ ਸੀ।

  • ਕਿਸਾਨ ਮਜ਼ਦੂਰ ਮੋਰਚਾ ਅਤੇ ਐਸ ਕੇ ਐਮ (ਗੈਰ ਰਾਜਨੀਤਿਕ) ਦੀ ਖਨੌਰੀ ਬਾਰਡਰ ਤੇ ਅਹਿਮ ਮੀਟਿੰਗ, ਲਏ ਗਏ ਜਰੂਰੀ ਫੈਸਲੇ 

    13 ਫਰਵਰੀ ਤੋਂ ਦਿੱਲੀ ਕੂਚ ਦੇ ਸੱਦੇ ਨਾਲ ਸ਼ੁਰੂ ਹੋਏ ਕਿਸਾਨ ਮਜ਼ਦੂਰ ਮੰਗਾਂ ਨੂੰ ਪੂਰਾ ਕਰਵਾਓਣ ਦੇ ਅੰਦੋਲਨ ਦੌਰਾਨ ਸਰਕਾਰ ਵੱਲੋਂ ਕੰਧਾਂ ਕੱਢਕੇ ਰਾਸ਼ਟਰੀ ਮਾਰਗ ਜਾਮ ਕਰਨ ਦੇ 5 ਮਹੀਨੇ ਬਾਅਦ ਅਦਾਲਤ ਵੱਲੋਂ ਹਰਿਆਣਾ ਸਰਕਾਰ ਨੂੰ ਰਸਤੇ ਖੋਲ੍ਹੇ ਜਾਣ ਦੇ ਹੁਕਮ ਤੋਂ ਬਾਅਦ ਦੋਨਾਂ ਫੋਰਮ ਵੱਲੋਂ ਖਨੌਰੀ ਬਾਰਡਰ ਮੀਟਿੰਗ ਚ ਜਰੂਰੀ ਚਰਚਾ ਹੋਈ। ਇਸ ਮੌਕੇ ਦੋਨਾਂ ਫੋਰਮਾਂ ਵੱਲੋਂ ਜਾਣਕਾਰੀ ਦਿੰਦਿਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਹਾਈਕੋਰਟ ਤੇ ਸੁਪਰੀਮ ਕੋਰਟ ਵਾਲੇ ਮੈਟਰ ਤੇ ਵੀ ਚਰਚਾ ਹੋਈ ਹੈ,  ਪਰ ਹਾਈਕੋਰਟ ਵਿੱਚ ਫਾਈਲ ਕੀਤਾ ਹਰਿਆਣਾ ਸਰਕਾਰ ਦਾ ਐਫਿਡੇਵਡ ਨਾ ਮਿਲਣ ਕਰਕੇ ਹਾਲਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਗਿਆ, ਇਸ ਤੇ ਤਸਵੀਰ ਸਾਫ ਕਰਕੇ ਅਸੀਂ 16 ਜੁਲਾਈ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਫੈਸਲਾ ਸਪਸ਼ਟ ਕਰਾਂਗੇ ਅਤੇ ਸ਼ੋਰਟਗਨ ਬਾਰੇ ਜੋ ਕੁਝ ਬੋਲਿਆ ਜਾ ਰਿਹਾ ਓਸ ਬਾਰੇ ਵੀ ਸਾਡਾ ਪੱਖ ਰੱਖ ਦਿੱਤਾ ਜਾਵੇਗਾ । ਓਹਨਾ ਦੱਸਿਆ ਕਿ ਅਸੀਂ 17 18 ਜੁਲਾਈ ਦਾ ਪ੍ਰੋਗਰਾਮ ਲਈ ਲੋਕਾਂ ਨੂੰ ਸੱਦਾ ਦਿੱਤਾ ਦਿੱਤਾ ਜਾਂਦਾ ਹੈ ਅਤੇ ਜਿੰਨੀ ਦੇਰ ਤੱਕ ਨਵਦੀਪ ਨੂੰ ਰਿਹਾਅ ਕੀਤਾ ਜਾਂਦਾ ਹੈ, ਮੋਰਚੇ ਬਾਰੇ ਅਗਲਾ ਫੈਸਲਾ ਤਾਂ ਹੀ ਲਵਾਂਗੇ, ਇਸ ਕਰਕੇ ਨਵਦੀਪ ਜਲਵੇੜਾ ਨੂੰ ਰਿਹਾਅ ਕਰਵਾਉਣ ਲਈ ਪੂਰੇ ਜ਼ੋਰ ਸ਼ੋਰ ਨਾਲ ਅੰਬਾਲੇ ਵਿੱਚ ਐਸਪੀ ਦੇ ਬਾਰ ਮੂਹਰੇ ਹਜ਼ਾਰਾਂ ਦਾ ਇੱਕਠ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ। ਓਹਨਾ ਦੱਸਿਆ ਕਿ 22 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਇੱਕ ਕਨਵੈਂਸ਼ਨ ਕੀਤੀ ਜਾਵੇਗੀ ਜਿਸ ਵਿਚ ਖੇਤੀ ਅਰਥਚਾਰੇ ਦੇ ਮਾਹਿਰ ਸੱਦ ਕੇ ਐਮਐਸਪੀ ਗਰੰਟੀ ਕਾਨੂੰਨ ਤੇ ਚਰਚਾ ਹੋਵੇਗੀ ਅਤੇ ਪ੍ਰੈਸ ਕਾਨਫਰੰਸ ਕਰਕੇ ਅਗਲੇ ਪ੍ਰੋਗਰਾਮ ਵੀ ਦੱਸੇ ਜਾਣਗੇ। ਓਹਨਾ ਕਿਹਾ ਕਿ ਦੋਨਾਂ ਫੋਰਮਾਂ ਵੱਲੋਂ ਦਿੱਲੀ ਵਿੱਚ ਵਿਰੋਧੀ ਧਿਰ ਦੇ ਮੁਖੀ ਨਾਲ ਵੀ ਮੁਲਾਕਾਤ ਕਰਕੇ ਉਹਨਾਂ ਨੂੰ 8 ਜੁਲਾਈ ਨੂੰ ਦਿੱਤੇ ਗਏ ਮੰਗ ਪੱਤਰ ਦਿੱਤੇ ਅਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਬਿੱਲ ਲਿਆਉਣ ਬਾਰੇ ਸਥਿਤੀ ਸਪਸਟ ਕਰਨ ਲਈ ਕਿਹਾ ਜਾਵੇਗਾ। ਅਮਰਜੀਤ ਸਿੰਘ ਮੋਹੜੀ, ਜਸਵਿੰਦਰ ਸਿੰਘ ਲੌਂਗੋਵਾਲ, ਸੁਖਜੀਤ ਸਿੰਘ ਹਰਦੋ ਝੰਡੇ, ਅਭਿਮੰਨੂ ਕੋਹਾੜ, ਮਨਜੀਤ ਸਿੰਘ ਰਾਏ, ਬਲਵੰਤ ਸਿੰਘ ਜੀਰਾ, ਕਾਕਾ ਸਿੰਘ ਕੋਟੜਾ, ਲਖਵਿੰਦਰ ਸਿੰਘ, ਇੰਦਰਜੀਤ ਸਿੰਘ ਕੋਟਬੁੱਢਾ, ਸਤਨਾਮ ਸਿੰਘ ਬਹਿਰੂ ਤੋਂ ਇਲਾਵਾ ਦੋਨਾਂ ਫੋਰਮਾਂ ਤੋਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਹਾਜ਼ਿਰ ਰਹੇ।

ZEENEWS TRENDING STORIES

By continuing to use the site, you agree to the use of cookies. You can find out more by Tapping this link