Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा Sun, 02 Jun 2024-12:27 pm,

Latest News From Punjab Live: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Haryana Himachal News 2 June 2024: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ।


ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 10 ਮਈ ਨੂੰ ਸੁਪਰੀਮ ਕੋਰਟ ਦੁਆਰਾ ਉਨ੍ਹਾਂ ਨੂੰ ਦਿੱਤੀ ਗਈ ਅੰਤਰਿਮ ਜ਼ਮਾਨਤ ਦੀ ਮਿਆਦ ਪੂਰੀ ਹੋਣ 'ਤੇ ਅੱਜ ਆਤਮ ਸਮਰਪਣ ਕਰਨਗੇ, ਕੇਜਰੀਵਾਲ ਨੂੰ ਹੁਣ ਰੱਦ ਕੀਤੀ ਗਈ ਦਿੱਲੀ ਆਬਕਾਰੀ ਨੀਤੀ 2021-2022 ਦੇ ਕੇਸ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। 21 ਮਾਰਚ ਨੂੰ 1 ਅਪ੍ਰੈਲ ਨੂੰ ਨਿਆਂਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ।


ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਲਈ 10 ਮਈ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਨੇ ਕੇਜਰੀਵਾਲ ਨੂੰ ਅੱਜ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਸੀ।



Punjab Haryana Himachal Breaking Updates---

नवीनतम अद्यतन

  • ਅਰਵਿੰਦ ਕੇਜਰੀਵਾਲ ਜੇਲ੍ਹ ਨੰਬਰ-2 ਵਿੱਚ ਹੀ ਕਰਨਗੇ ਆਤਮ ਸਮਰਪਣ
    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰਨਗੇ। ਕੇਜਰੀਵਾਲ ਜੇਲ੍ਹ ਨੰਬਰ-2 ਵਿੱਚ ਹੀ ਸਰਿੰਡਰ ਕਰਨਗੇ। ਕਾਬਿਲੇਗੌਰ ਹੈ ਕਿ ਦਿੱਲੀ ਦੇ ਸੀਐਮ ਜੇਲ੍ਹ ਨੰਬਰ -2 ਵਿੱਚ ਹੀ ਬੰਦ ਸਨ। ਜੇਲ੍ਹ ਪ੍ਰਸ਼ਾਸਨ ਨੇ ਆਪਣੇ ਪੱਧਰ ਉਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

  • ਜਲੰਧਰ ਵੈਸਟ ਤੋਂ ਐਮਐਲਏ ਸ਼ੀਤਲ ਅੰਗੁਰਾਲ ਨੇ ਆਪਣਾ ਅਸਤੀਫਾ ਲਿਆ ਵਾਪਸ 

    ਕੁਝ ਮਹੀਨੇ ਪਹਿਲਾਂ ਬੀਜੇਪੀ ਵਿੱਚ ਸ਼ਾਮਿਲ ਹੋਣ ਸਮੇਂ ਦਿੱਤਾ ਸੀ ਅਸਤੀਫਾ 
    2022 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤੇ ਸੀ ਐਮਐਲਏ

     

  • ਸੁਨੀਲ ਜਾਖੜ ਦਾ ਟਵੀਟ

    ਲੋਕਤੰਤਰ ਦੇ ਇਸ ਵੱਡੇ ਤਿਉਹਾਰ ਆਮ ਚੋਣਾਂ ਵਿੱਚ ਵਧ ਚੜ ਕੇ ਉਤਸਾਹ ਨਾਲ ਭਾਗ ਲੈਣ ਲਈ ਪੰਜਾਬ ਦੇ ਸਮੂਹ ਲੋਕਾਂ ਦਾ ਬਹੁਤ ਬਹੁਤ ਧੰਨਵਾਦ। ਭਾਜਪਾ ਦੇ ਸਮੂਹ ਵਰਕਰ ਅਤੇ ਆਗੂਆਂ ਦਾ ਵੀ ਧੰਨਵਾਦ ਜਿਨਾਂ ਨੇ ਕੁਝ ਤਾਕਤਾਂ ਵੱਲੋਂ ਸਿਰਜੇ ਲੋਕਤੰਤਰ ਵਿਰੋਧੀ ਮਾਹੌਲ ਦੇ ਦੌਰਾਨ ਵੀ ਪੰਜਾਬ ਵਿੱਚ ਪਾਰਟੀ ਦਾ ਝੰਡਾ ਬੁਲੰਦ ਰੱਖਿਆ। ਨਾਲ ਹੀ ਭਾਰਤੀ ਚੋਣ ਕਮਿਸ਼ਨ ਨੂੰ ਵੀ ਵਧਾਈ ਜਿਨਾਂ ਨੇ ਇਸ ਵੱਡੇ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ। ਚੋਣ ਅਮਲ ਦੌਰਾਨ ਭੂਮਿਕਾ ਨਿਭਾਉਣ ਵਾਲੇ ਹਰ ਸ਼ਖਸ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਧੰਨਵਾਦ।

  • CM ਭਗਵੰਤ ਮਾਨ ਨੇ ਕੀਤਾ ਟਵੀਟ

  •  ਮੋਹਾਲੀ ਦੇ ਫੇਸ 10 ਮਾਰਕੀਟ ਵਿੱਚ ਸ਼ੋਰੂਮ ਦੇ ਉੱਪਰਲੀ ਮੰਜ਼ਿਲ ਉੱਤੇ ਲੱਗੀ ਭਿਆਨਕ ਅੱਗ
    ਅੱਜ ਸਵੇਰੇ ਮੋਹਾਲੀ ਦੇ ਫੇਸ 10 ਮਾਰਕੀਟ ਵਿੱਚ ਸ਼ੋਰੂਮ ਦੇ ਉੱਪਰਲੀ ਮੰਜ਼ਿਲ ਉੱਤੇ ਭਿਆਨਕ ਅੱਗ। ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚੀ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਜਾਰੀl

     
  • ਅਰਵਿੰਦ ਕੇਜਰੀਵਾਲ ਦਾ ਟਵੀਟ

  • ਦੇਰ ਰਾਤ ਮੋਹਾਲੀ ਦੇ ਪਿੰਡ ਦਾਊ ਨਜ਼ਦੀਕ ਚੰਡੀਗੜ੍ਹ ਖਰੜ ਹਾਈਵੇ 'ਤੇ ਇੱਕ ਹਾਦਸੇ ਵਿੱਚ ਟਰੱਕ ਨੂੰ ਲੱਗੀ ਭਿਆਨਕ ਅੱਗ 

    ਚੰਡੀਗੜ੍ਹ ਖਰੜ ਹਾਈਵੇ 'ਤੇ ਇੱਕ ਹਾਦਸੇ ਵਿੱਚ ਟਰੱਕ ਨੂੰ ਭਿਆਨਕ ਅੱਗ ਲੱਗੀ। ਫਾਇਰ ਬ੍ਰਿਗੇਡ ਨੇ ਮੌਕੇ ਉੱਤੇ ਪਹੁੰਚ ਕੇ ਪਾਇਆ ਅੱਗ ਉੱਤੇ ਕਾਬੂ ਪਾਇਆ l ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਵੱਲੋਂ ਖੜੇ ਟਰੱਕ ਵਿੱਚ ਲਿਆ ਕਾਰ ਮਾਰੀ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ। ਗੰਭੀਰ ਰੂਪ ਵਿੱਚ ਜ਼ਖ਼ਮੀ ਕਾਰ ਚਾਲਕ ਨੂੰ ਪੁਲਿਸ ਵੱਲੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

  • ਜ਼ਰੂਰੀ ਅਪੀਲ: ਜੂਨ 1984 ਘੱਲੂਘਾਰਾ ਸ਼ਹੀਦੀ ਹਫ਼ਤੇ ਦੇ ਚਲਦਿਆਂ ਇਨ੍ਹਾਂ ਦਿਹਾੜਿਆਂ ਪ੍ਰਤੀ ਸਿੱਖਾਂ ਭਾਵਨਾਵਾਂ ਦੇ ਮੱਦੇਨਜ਼ਰ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਜਿੱਤਣ ਵਾਲੇ ਉਮੀਦਵਾਰ ਢੋਲ-ਢਮੱਕੇ ਨਾਲ ਜਾਂ ਸਪੀਕਰ ਲਗਾ ਕੇ ਖੁਸ਼ੀ ਦਾ ਜਸ਼ਨ ਬਿਲਕੁਲ ਨਾ ਕਰਨ। ਗੁਰੂ ਘਰ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਜ਼ਰੂਰ ਕਰਨ।

  • ਕੱਲ੍ਹ ਲੋਕ ਸਭਾ ਚੋਣਾਂ ਦੀਆਂ ਵੋਟਾਂ ਪੈਣ ਤੋਂ ਬਾਅਦ ਫਰੀਦਕੋਟ ਦੇ ਬ੍ਰਜਿੰਦਰਾ ਕਾਲਜ ਦੇ ਸਟਰਾਂਗ ਰੂਮ ਵਿੱਚ ਈ.ਵੀ.ਐਮ ਮਸ਼ੀਨਾਂ
    ਬੀਤੀ ਰਾਤ ਦੀ ਬਜਾਏ ਅੱਜ ਸਵੇਰੇ ਕੁਝ ਸਰਕਲਾਂ ਦੀਆਂ ਮਸ਼ੀਨਾਂ ਇਕੱਠੀਆਂ ਹੋ ਗਈਆਂ, ਜਿਸ 'ਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਦੇ ਸਮਰਥਕਾਂ ਨੇ ਇਤਰਾਜ਼ ਪ੍ਰਗਟਾਇਆ। ਮਸ਼ੀਨਾਂ ਨਾਲ ਗੜਬੜ ਹੋਣ ਦਾ ਖਦਸ਼ਾ ਪ੍ਰਗਟਾਇਆ।

  • ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਟਵੀਟ
    -ਤੜਕੇ-ਤੜਕੇ ਸਰਹਿੰਦ ਵਿੱਚ ਰੇਲ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ ਅਤੇ ਕਾਫੀ ਲੋਕਾਂ ਗੰਭੀਰ ਜ਼ਖ਼ਮੀ ਹੋਏ ਹਨ। ਪ੍ਰਮਾਤਮਾ ਅੱਗੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਾ ਹਾਂ।

  • ਪੰਜਾਬ 'ਚ ਵੱਡਾ ਰੇਲ ਹਾਦਸਾ ਹੋਣੋਂ ਟਲਿਆ, 2 ਮਾਲ ਗੱਡੀਆਂ ਦੀ ਟੱਕਰ, ਪਲਟਿਆ ਇੰਜਣ, ਡਰਾਈਵਰ ਜ਼ਖ਼ਮੀ

    Punjab Train Accident: ਸਰਹਿੰਦ ਵਿੱਚ  ਪੈਂਦੇ ਮਾਧੋਪੁਰ ਕੋਲ ਤੜਕੇ ਹੀ ਇਕ ਵੱਡਾ ਹਾਦਸਾ ਹੋਣੋਂ ਟਲਿਆ। ਰੇਲਵੇ ਦੀਆਂ 2 ਮਾਲ ਗੱਡੀਆ ਆਪਸ ਵਿੱਚ ਟਕਰਾਅ ਗਈਆਂ ਜਿਸ ਵਿੱਚ ਰੇਲ ਦੇ 2 ਡਰਾਈਵਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।

  • ਪੰਜਾਬ 'ਚ ਵੱਡਾ ਰੇਲ ਹਾਦਸਾ ਹੋਣੋਂ ਟਲਿਆ, 2 ਮਾਲ ਗੱਡੀਆਂ ਦੀ ਟੱਕਰ, ਪਲਟਿਆ ਇੰਜਣ, ਡਰਾਈਵਰ ਜ਼ਖ਼ਮੀ

    Punjab Train Accident: ਸਰਹਿੰਦ ਵਿੱਚ  ਪੈਂਦੇ ਮਾਧੋਪੁਰ ਕੋਲ ਤੜਕੇ ਹੀ ਇਕ ਵੱਡਾ ਹਾਦਸਾ ਹੋਣੋਂ ਟਲਿਆ। ਰੇਲਵੇ ਦੀਆਂ 2 ਮਾਲ ਗੱਡੀਆ ਆਪਸ ਵਿੱਚ ਟਕਰਾਅ ਗਈਆਂ ਜਿਸ ਵਿੱਚ ਰੇਲ ਦੇ 2 ਡਰਾਈਵਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।

  • ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਈ। ਚੋਣ ਕਮਿਸ਼ਨ ਦੇ ਐਪ ਵੋਟਰਾਂ ਦੀ ਗਿਣਤੀ ਅਨੁਸਾਰ ਸ਼ਾਮ 6 ਵਜੇ ਤੱਕ 55.58 ਫੀਸਦੀ ਵੋਟਿੰਗ ਹੋਈ। ਵੋਟਿੰਗ ਦੇ ਅੰਤਿਮ ਅੰਕੜੇ ਆਉਣੇ ਅਜੇ ਬਾਕੀ ਹਨ।

  • ਸ਼ੰਭੂ/ਖਨੌਰੀ ਬਾਰਡਰ: ਸੂਬੇ ਭਰ ਦੇ ਕਿਸਾਨ ਅੱਜ ਆਪਣੇ ਟਰੈਕਟਰਾਂ ਅਤੇ ਟਰਾਲੀਆਂ 'ਤੇ ਸ਼ੰਭੂ/ਖਨੌਰੀ ਸਰਹੱਦ ਵੱਲ ਰਵਾਨਾ ਹੋਣਗੇ, ਐਸ.ਕੇ.ਐਮ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇਐਮਐਸਸੀ) ਨੇ ਕਿਸਾਨਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਹੈ। ਅੱਜ ਸਰਹੱਦ 'ਤੇ ਧਰਨੇ ਵਾਲੀ ਥਾਂ 'ਤੇ 13 ਫਰਵਰੀ ਤੋਂ ਇਹ ਧਰਨਾ ਸ਼ੁਰੂ ਹੋਇਆ। 21 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਗੋਲੀ ਲੱਗਣ ਨਾਲ 22 ਕਿਸਾਨ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ 22 ਸਾਲਾ ਨੌਜਵਾਨ ਸ਼ੁਭਕਰਨ ਸਿੰਘ ਵੀ ਸ਼ਾਮਲ ਹੈ।

     

  • ਦਿੱਲੀ: ਅੱਜ ਕਾਂਗਰਸੀ ਆਗੂ ਚੋਣ ਕਮਿਸ਼ਨ ਨੂੰ ਮਿਲਣਗੇ ਅਤੇ ਇੱਕ ਮੰਗ ਪੱਤਰ ਸੌਂਪਣਗੇ ਅਤੇ ਚੋਣ ਕਮਿਸ਼ਨ ਨੂੰ ਇਸ ਨੂੰ ਲਾਗੂ ਕਰਨ ਦੀ ਅਪੀਲ ਕਰਨਗੇ।

ZEENEWS TRENDING STORIES

By continuing to use the site, you agree to the use of cookies. You can find out more by Tapping this link