Punjab Breaking News Live Updates: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਗ ਬੰਨ੍ਹ ਕੇ ਜਲੰਧਰ ਰੈਲੀ ਵਿੱਚ ਪਹੁੰਚੇ,ਬੋਲੇ- ਕਾਂਗਰਸ ਨੇ ਆਪਣੀ ਮਰਜੀ ਦਾ ਇਤਿਆਸ ਲਿਖਿਆ

रिया बावा May 24, 2024, 18:42 PM IST

Latest News From Punjab Live: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Haryana Himachal News 24 May 2024: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ।


 

नवीनतम अद्यतन

  • ਝਾੜੂ ਪਾਰਟੀ ਨੇ ਕਾਂਗਰਸ ਤੋਂ ਐਮਰਜੈਂਸੀ ਦਾ ਪਾਠ ਚੰਗੀ ਤਰ੍ਹਾਂ ਸਿੱਖਿਆ-PM ਮੋਦੀ

    ਝਾੜੂ ਪਾਰਟੀ ਨੇ ਕਾਂਗਰਸ ਤੋਂ ਐਮਰਜੈਂਸੀ ਦਾ ਪਾਠ ਚੰਗੀ ਤਰ੍ਹਾਂ ਸਿੱਖਿਆ ਹੈ। ਉਹ ਕਾਂਗਰਸ ਦੀ ਫੋਟੋਕਾਪੀ ਪਾਰਟੀ ਹੈ, ਜੋ ਮੀਡੀਆ ਹਾਊਸ ਇਨ੍ਹਾਂ ਦੀ ਧਮਕੀਆਂ ਅੱਗੇ ਨਹੀਂ ਝੁਕ ਰਹੇ, ਉਨ੍ਹਾਂ ਵਿਰੁੱਧ ਕੇਸ ਦਰਜ ਕਰ ਰਹੇ ਹਨ। ਇਹ ਇਨ੍ਹਾਂ ਦੀ ਅਸਲੀਅਤ ਹੈ। ਭਾਜਪਾ ਪ੍ਰੈਸ ਦੀ ਆਜ਼ਾਦੀ ਦੇ ਖਿਲਾਫ ਝਾੜੂ ਵਾਲਿਆਂ ਦੀ ਮਨਮਾਨੀ ਨਹੀਂ ਚੱਲਣ ਦੇਵੇਗੀ।

  • ਝਾੜੂ ਪਾਰਟੀ ਵਾਲੇ ਖੁੱਦ ਨਸ਼ੇ ਦੇ ਥੋਕ ਵਪਾਰੀ- PM ਮੋਦੀ

    ਅੱਜ ਨਸ਼ੇ ਦੇ ਸੌਦਾਗਰਾਂ ਨੂੰ ਪੰਜਾਬ ਵਿੱਚ ਮੁਫਤ ਲਾਇਸੈਂਸ ਮਿਲਿਆ ਹੋਇਆ ਹੈ। ਪਰਿਵਾਰ ਬਰਬਾਦ ਹੋ ਰਹੇ ਹਨ। ਪੰਜਾਬ ਦੇ ਲੋਕ ਵੀ ਸਮਝ ਚੁੱਕੇ ਹਨ ਕਿ ਝਾੜੂ ਪਾਰਟੀ ਵਾਲੇ ਖੁਦ ਨਸ਼ੇ ਦੇ ਥੋਕ ਵਪਾਰੀ ਹਨ। ਜਿਨ੍ਹਾਂ ਨੇ ਐਨਾ ਵੱਡਾ ਸ਼ਰਾਬ ਘੁਟਾਲਾ ਕੀਤਾ ਹੈ, ਉਹ ਪੰਜਾਬ ਵਿੱਚ ਡਰੱਗਜ਼ ਨਸ਼ਿਆਂ ਦੀ ਕਾਲੀ ਕਮਾਈ ਵਿੱਚ ਡੁਬਕੀ ਕਿਵੇਂ ਨਹੀਂ ਲਗਾਉਣਗੇ?- PM ਮੋਦੀ

     

  • ਕਾਂਗਰਸ ਨੇ ਸੰਨ 1947 ਵਿੱਚ ਪੰਜਾਬ ਨੂੰ ਵੰਡ ਦਿੱਤਾ- ਪ੍ਰਧਾਨ ਮੰਤਰੀ ਮੋਦੀ

    ਕਾਂਗਰਸ ਨੇ ਸੰਨ 1947 ਵਿੱਚ ਪੰਜਾਬ ਨੂੰ ਵੰਡ ਦਿੱਤਾ। ਸਾਡਾ ਕਰਤਾਰਪੁਰ ਸਾਹਿਬ ਦੇਸ਼ ਦੀ ਸਰਹੱਦ ਨਾਲ ਸੀ ਪਰ ਕਾਂਗਰਸ ਨੇ ਪਾਕਿਸਤਾਨ ਨੂੰ ਸੌਂਪ ਦਿੱਤਾ। ਜੋ ਗੁਰੂ ਨਾਨਕ ਦੇਵ ਜੀ ਵਿੱਚ ਆਸਥਾ ਰੱਖਦਾ ਹੈ, ਕੀ ਉਹ ਅਜਿਹਾ ਕਰ ਸਕਦਾ ਹੈ? 71 ਦੀ ਜੰਗ ਵਿੱਚ ਪਾਕਿਸਤਾਨ ਅਤੇ ਭਾਰਤ ਨੇ 90 ਹਜ਼ਾਰ ਸੈਨਿਕਾਂ ਨੂੰ ਬੰਧਕ ਬਣਾ ਲਿਆ ਸੀ। ਪਰ ਕਾਂਗਰਸ ਨੇ ਉਸ ਨੂੰ ਮਾਫ਼ ਕਰ ਦਿੱਤਾ। ਕਾਂਗਰਸ ਇੱਕ ਪਰਿਵਾਰ ਨੂੰ ਖੁਸ਼ ਕਰਨ ਅਤੇ ਇੱਕ ਵੋਟ ਬੈਂਕ ਨੂੰ ਖੁਸ਼ ਕਰਨ ਵਿੱਚ ਲੱਗੀ ਰਹੀ।

     

  • ਸਾਹਿਬਜ਼ਾਦਿਆਂ ਦੀ ਯਾਦ ਵਿੱਚ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ- PM ਮੋਦੀ

    ਭਾਜਪਾ ਹੈ, ਜੋ ਸੀਨਾ ਠੋਕ ਕੇ ਵਿਰਾਸਤ 'ਤੇ ਮਾਣ ਦੀ ਗੱਲ ਕਰਦੀ ਹੈ। ਅਸੀਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ। ਅਸੀਂ 14 ਅਗਸਤ ਨੂੰ 'ਬਟਵਾਰੇ ਦਾ ਦੁੱਖ ਦਿਵਸ' ਮਨਾਉਣਾ ਸ਼ੁਰੂ ਕੀਤਾ।

     

  • ਕਾਂਗਰਸ ਸਮੇਂ ਲਿਖੇ ਇਤਿਹਾਸ ਵਿੱਚ ਦੋ ਪਰਿਵਾਰਾਂ ਦਾ ਜ਼ਿਕਰ ਰਿਹਾ- PM ਮੋਦੀ

    ਕਾਂਗਰਸ ਨੇ ਆਪਣੇ ਚਹੇਤੇ ਇਤਿਹਾਸਕਾਰਾਂ ਤੋਂ ਜੋ ਇਤਿਹਾਸ ਦੀਆਂ ਕਿਤਾਬਾਂ ਲਿਖਵਾਈਆਂ, ਉਨ੍ਹਾਂ ਵਿੱਚ ਦੋ ਪਰਿਵਾਰਾਂ ਦਾ ਜ਼ਿਕਰ ਰਿਹਾ-ਇੱਕ ਆਪਣੇ ਪਰਿਵਾਰ ਦਾ ਅਤੇ ਦੂਜਾ ਮੁਗਲ ਪਰਿਵਾਰਾਂ ਦਾ... ਨਤੀਜਾ ਇਹ ਹੋਇਆ ਕਿ ਦੇਸ਼ ਦੀਆਂ ਕਈ ਪੀੜ੍ਹੀਆਂ ਸਾਡੇ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹੋ ਸਕਿਆ। ਕਾਂਗਰਸ ਨੂੰ ਲੱਗਾ ਕਿ ਜੇਕਰ ਸਾਹਿਬਜ਼ਾਦਿਆਂ ਦੀ ਗੱਲ ਕੀਤੀ ਤਾਂ ਵੋਟ ਬੈਂਕ ਨਰਾਜ਼ ਹੋ ਸਕਦਾ ਹੈ।

  •  ਹਰਿਮੰਦਰ ਸਾਹਿਬ 'ਚ ਵਿਦੇਸ਼ਾਂ ਤੋਂ ਦਾਨ ਦੇਣ 'ਤੇ ਪਾਬੰਦੀ ਸੀ, ਅਸੀਂ ਉਸ ਪਾਬੰਦੀ ਨੂੰ ਹਟਾਇਆ-PM ਮੋਦੀ

    ਸਾਡੀ ਸਰਕਾਰ ਨੇ ਕਰਤਾਰਪੁਰ ਲਾਂਘਾ ਬਣਾਇਆ ਹੈ। ਅਸੀਂ ਦਰਸ਼ਨ ਕਰਨ ਅਤੇ ਮੱਥਾ ਟੇਕਣ ਦਾ ਰਾਹ ਖੋਲ੍ਹ ਦਿੱਤਾ। ਇਸ ਤੋਂ ਪਹਿਲਾਂ ਹਰਿਮੰਦਰ ਸਾਹਿਬ 'ਚ ਵਿਦੇਸ਼ਾਂ ਤੋਂ ਦਾਨ ਦੇਣ 'ਤੇ ਪਾਬੰਦੀ ਸੀ। ਅਸੀਂ ਉਸ ਪਾਬੰਦੀ ਨੂੰ ਹਟਾ ਦਿੱਤਾ ਹੈ। ਸਾਡੀ ਸਰਕਾਰ ਨੇ ਗੁਰੂ ਸਾਹਿਬਾਨ ਦਾ ਪ੍ਰਕਾਸ਼ ਪੁਰਬ ਦੇਸ਼-ਵਿਦੇਸ਼ ਵਿੱਚ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ।

     

  • ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ- PM ਮੋਦੀ

    ਪਿਛਲੇ 10 ਸਾਲਾਂ ਵਿੱਚ ਪਹਿਲੀ ਵਾਰ ਦੇਸ਼ ਨੇ ਇੱਕ ਨਵਾਂ ਦੌਰ ਦੇਖਿਆ ਹੈ। ਕਾਂਗਰਸ ਦੇ ਸਮੇਂ 'ਚ ਨਵੀਆਂ-ਨਵੀਆਂ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਸਨ, ਮੋਦੀ ਨੇ ਪਹਿਲੀ ਵਾਰ ਸਮੱਸਿਆਵਾਂ ਦਾ ਹੱਲ ਲੱਭਿਆ ਹੈ। ਕਾਂਗਰਸ ਦੇ ਸਮੇਂ ਵਿੱਚ ਗਰੀਬੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਸੀ, ਅੱਜ ਮੋਦੀ ਦੇ ਸਮੇਂ ਵਿੱਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਕਾਂਗਰਸ ਦੇ ਸਮੇਂ ਦੇਸ਼ ਦੀ ਆਰਥਿਕਤਾ ਸੰਕਟ ਵਿੱਚ ਸੀ, ਅੱਜ ਪਹਿਲੀ ਵਾਰ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।

  • ਪਾਕਿਸਤਾਨ ਹੁਣ ਭਾਰਤ ਨਾਲ ਪੰਗਾ ਲੈਣ ਤੋਂ ਪਹਿਲਾਂ 100 ਵਾਰ ਸੋਚਦਾ ਹੈ- PM ਮੋਦੀ

    ਪਹਿਲਾਂ ਪਾਕਿਸਤਾਨ ਦੇ ਹੌਂਸਲੇ ਵਧਦੇ ਜਾ ਰਹੇ ਸਨ, ਜਦੋਂ ਮੋਦੀ ਨੇ ਘਰ 'ਚ ਵੜ ਕੇ ਮਾਰਿਆ, ਪਾਕਿਸਤਾਨ ਵੀ ਕੁਝ ਕਰਨ ਤੋਂ ਪਹਿਲਾਂ 100 ਵਾਰ ਸੋਚਦਾ ਹੈ। ਪਾਕਿਸਤਾਨ ਸੋਚਦਾ ਹੈ ਕਿ ਲੈਣ ਦੇ ਦੇਣਾ ਪੈ ਜਾਣਗੇ। ਅੱਜ ਦੇਸ਼ ਇਹ ਵੀ ਸਮਝ ਰਿਹਾ ਹੈ ਕਿ ਜਦੋਂ ਤੱਕ ਕਾਂਗਰਸ ਹੈ, ਸਮੱਸਿਆਵਾਂ ਰਹਿਣਗੀਆਂ।

  • ਦੇਸ਼ ਦੇ ਲੋਕ ਕਾਂਗਰਸ ਨੂੰ ਵੋਟ ਨਹੀਂ ਪਾ ਰਹੇ- ਪੀਐਮ ਮੋਦੀ

    ਹੁਣ ਕਾਂਗਰਸ ਭਾਰਤ ਗਠਜੋੜ ਨੂੰ ਵੋਟ ਨਹੀਂ ਪਾਉਣਾ ਚਾਹੁੰਦੀ। ਤੁਸੀਂ ਜਲੰਧਰ ਚੌਂਕ 'ਤੇ ਖੜ੍ਹੇ ਹੋ ਕੇ ਪੁੱਛੋ ਕਿ ਕਿਸ ਦੀ ਸਰਕਾਰ ਬਣੇਗੀ। 100 ਵਿੱਚੋਂ 90 ਲੋਕ ਕਹਿਣਗੇ ਕਿ ਮੋਦੀ ਦੀ ਸਰਕਾਰ ਦੁਬਾਰਾ ਬਣੇਗੀ। ਇਸ ਗੱਲ ਦੀ ਪੁਸ਼ਟੀ ਹੋਣ 'ਤੇ ਭਗਵਾਨ ਵਰਗੇ ਲੋਕਾਂ ਨੇ ਇਕ ਵਾਰ ਫਿਰ ਮੋਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਫਿਰ ਅਜਿਹੀ ਗਲਤੀ ਕੌਣ ਕਰੇਗਾ ਜਿਸ ਨਾਲ ਉਸਦੀ ਵੋਟ ਖਰਾਬ ਹੋ ਜਾਵੇ? ਇਸ ਲਈ ਇਸ ਵਾਰ ਹਰ ਪਾਸੇ ਇਹ ਪੱਕਾ ਹੋ ਗਿਆ ਹੈ ਕਿ ਇੱਕ ਵਾਰ ਫਿਰ ਮੋਦੀ ਸਰਕਾਰ ਹੋਵੇਗੀ।

     

  • ਵਿਰੋਧੀਆਂ ਦਾ ਗੁਬਾਰਾ ਫੁੱਟ ਗਿਆ ਹੈ- ਮੋਦੀ

    ਮੋਦੀ ਨੇ ਕਿਹਾ- ਦੇਸ਼ 'ਚ 5 ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ ਹਨ। ਭਲਕੇ ਛੇਵੇਂ ਪੜਾਅ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਉਸ ਦਾ ਚੋਣ ਪ੍ਰਚਾਰ ਵੀ ਰੁਕ ਗਈ ਹੈ। ਜਿਹੜੇ ਲੋਕ ਕੱਲ੍ਹ ਤੱਕ ਭਾਜਪਾ ਦੇ ਖਿਲਾਫ ਗੁਬਾਰਾ ਫੂਕ ਰਹੇ ਸਨ, ਉਨ੍ਹਾਂ ਦਾ ਗੁਬਾਰਾ ਵੀ ਫੁੱਟ ਗਿਆ ਹੈ।

  • ਜਲੰਧਰ ਤੋਂ ਸਾਡੇ ਲੋਕ ਵੀ ਵੱਡੀ ਗਿਣਤੀ ਵਿਚ ਮੇਰੇ ਬਨਾਰਸ ਆਉਂਦੇ ਰਹਿੰਦੇ- PM ਮੋਦੀ

    ਜਲੰਧਰ ਦਾ ਕੁਲਚਾ ਅਤੇ ਕੈਂਟ ਦਾ ਪਕੌੜਾ, ਜਲੰਧਰ ਦੇ ਉਸ ਪਿਆਰ ਦਾ ਕਰਜ਼ਾ ਅੱਜ ਵੀ ਮੇਰੇ ਸਿਰ ਹੈ। ਜਲੰਧਰ ਤੋਂ ਸਾਡੇ ਲੋਕ ਵੀ ਵੱਡੀ ਗਿਣਤੀ ਵਿਚ ਮੇਰੇ ਬਨਾਰਸ ਆਉਂਦੇ ਰਹਿੰਦੇ ਹਨ। ਇਸ ਵਾਰ ਵੀ ਮੈਨੂੰ ਸੰਤ ਰਵਿਦਾਸ ਜੀ ਦੇ ਅਸਥਾਨ ਸ਼ੀਲ ਗੋਵਰਧਨਪੁਰ ਵਿਖੇ ਕਈ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ।

  • ਪੰਜਾਬ ਮੇਰੇ ਲਈ ਨਵਾਂ ਨਹੀਂ, ਮੈਂ ਲੰਮਾ ਸਮਾਂ ਪੰਜਾਬ ਵਿੱਚ ਕੰਮ ਕੀਤਾ- PM ਮੋਦੀ

    ਮੈਂ ਰਾਧਾ ਸੁਆਮੀ ਡੇਰੇ ਦੀ ਸੰਤ ਪਰੰਪਰਾ ਨੂੰ ਵੀ ਸਲਾਮ ਕਰਦਾ ਹਾਂ। ਪੰਜਾਬ ਮੇਰੇ ਲਈ ਨਵਾਂ ਨਹੀਂ ਹੈ। ਮੈਂ ਲੰਮਾ ਸਮਾਂ ਪੰਜਾਬ ਵਿੱਚ ਕੰਮ ਕੀਤਾ। ਕਈ ਵਾਰ ਮੈਂ ਜਲੰਧਰ ਵਿੱਚ ਆਪਣੀਆਂ ਖੁਸ਼ੀਆਂ-ਦੁੱਖਾਂ ਸਾਂਝੀਆਂ ਕੀਤੀਆਂ ਹਨ।

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਿਤ ਕਰਨਾ ਸ਼ੁਰੂ ਕੀਤਾ

    ਜਲੰਧਰ ਅਤੇ ਪੰਜਾਬ ਦੀ ਧਰਤੀ ਬਹਾਦਰੀ ਅਤੇ ਸੇਵਾ ਦੀ ਧਰਤੀ ਹੈ। ਸਾਡੇ ਗੁਰੂਘਰ, ਮੰਦਿਰ ਅਤੇ ਡੇਰਾ ਰਾਧਾ ਸਵਾਸੀ ਦੇ ਸੰਤ ਨੇ ਕਰੋਨਾ ਦੇ ਔਖੇ ਸਮੇਂ 'ਚ ਤੁਸੀਂ ਸਾਰਿਆਂ ਨੇ ਸੇਵਾ ਦੀ ਮਿਸਾਲ ਕਾਇਮ ਕੀਤੀ ਸੀ। 

  • ਜਲੰਧਰ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿੱਚ ਬੀਜੇਪੀ ਵੱਲੋਂ ਰੱਖੀ ਫਤਿਹ ਰੈਲੀ ਵਿੱਚ ਪੱਗ ਬੰਨ੍ਹਕੇ ਪਹੁੰਚੇ। ਉਨ੍ਹਾਂ ਦੇ ਸਟੇਜ ਉੱਤੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ, ਜਲੰਧਰ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ, ਰਾਸ਼ਟਰੀ ਜਨਰਲ ਸਕੱਤਰ ਤਰੁਨ ਚੁੱਘ, ਕਰਮਜੀਤ ਕੌਰ ਚੌਧਰੀ, ਮਨੋਰੰਜਨ ਕਾਲੀਆ ਸਮੇਤ ਬੀਜੇਪੀ ਦੇ ਕਈ ਸੀਨੀਅਰ ਆਗੂ ਮੌਜੂਦ ਹਨ।

  • ਕੋਟਕਪੂਰਾ- ਕਾਰ 'ਤੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਗੋਲੀਆਂ ਚਲਾਈਆਂ

    ਕੋਟਕਪੂਰਾ ਵਿੱਚ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਪਾਰਕਿੰਗ ਵਿੱਚ ਖੜ੍ਹੀ ਕਾਰ ਉੱਤੇ ਗੋਲੀਆਂ ਚਲਾ ਦਿੱਤੀਆਂ। ਗਣਿਮਤ ਇਹ ਰਹੀ ਕਿ ਕਾਰ ਵਿੱਚ ਕੋਈ ਮੌਜੂਦ ਨਹੀਂ ਸੀ। ਜਾਣਕਾਰੀ ਮੁਤਾਬਿਕ ਇਹ ਕਾਰ ਅਬੋਹਰ ਦੇ ਕੱਪੜਾ ਵਪਾਰੀ ਦੀ ਹੈ, ਕਾਰੋਬਾਰੀ ਕਾਰ ਪਾਰਕ ਕਰਕੇ ਬਾਜ਼ਾਰ ਗਿਆ ਸੀ। ਰਾਹੁਲ ਕੁਮਾਰ ਨੇ ਦੱਸਿਆ ਕਿ ਮੈਂ ਅਬੋਹਰ ਦਾ ਰਹਿਣ ਵਾਲਾ ਹਾਂ ਅਤੇ ਇੱਥੇ ਕੰਮਾਂ ਲਈ ਆਇਆ ਸੀ ਅਤੇ ਮੈਂ ਆਪਣੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਹੋਰ ਪੁੱਛਗਿੱਛ ਕਰ ਰਹੇ ਹਨ।

  • ਭਾਜਪਾ ਇੱਥੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ਵਰਗਾ ਬੁਨਿਆਦੀ ਢਾਂਚਾ ਬਣਾ ਰਹੀ- PM ਮੋਦੀ

    ਪੰਜਾਬ ਦਾ ਵਿਕਾਸ ਮੋਦੀ ਦੀ ਤਰਜੀਹ ਹੈ। ਭਾਜਪਾ ਸਰਕਾਰ ਇੱਥੇ ਦਿੱਲੀ-ਕੱਟੜਾ ਹਾਈਵੇਅ ਬਣਾ ਰਹੀ ਹੈ। ਭਾਜਪਾ ਇੱਥੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ਵਰਗਾ ਬੁਨਿਆਦੀ ਢਾਂਚਾ ਬਣਾ ਰਹੀ ਹੈ। ਭਾਜਪਾ ਇੱਥੇ ਰੇਲ ਸਹੂਲਤਾਂ ਦਾ ਵਿਕਾਸ ਕਰ ਰਹੀ ਹੈ। ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਵਿੱਚ ਨਵੇਂ ਮੌਕੇ ਪੈਦਾ ਕੀਤੇ ਜਾਣ ਅਤੇ ਕਿਸਾਨਾਂ ਦੀ ਭਲਾਈ ਯਕੀਨੀ ਬਣਾਈ ਜਾਵੇ।

  • ਕਿਸਾਨ ਪ੍ਰੇਸ਼ਾਨ ਹਨ ਅਤੇ INDI ਗਠਜੋੜ ਵਾਲੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ- PM ਮੋਦੀ 

    ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਦਾ ਭਵਿੱਖ ਦਾਅ 'ਤੇ ਲਗਾ ਰਹੀਆਂ ਹਨ। ਨਸ਼ੇ ਸਾਡੇ ਨੌਜਵਾਨਾਂ ਦਾ ਭਵਿੱਖ ਨੂੰ ਨਿਗਲ ਰਹੇ ਹਨ, ਅਪਰਾਧੀਆਂ ਨੂੰ ਸੂਬਾ ਸਰਕਾਰ ਤੋਂ ਸੁਰੱਖਿਆ ਮਿਲ ਰਹੀ ਹੈ। ਅੱਜ ਪੰਜਾਬ ਵਿੱਚ ਵਿਕਾਸ ਠੱਪ ਹੋ ਗਿਆ ਹੈ, ਕਿਸਾਨ ਪ੍ਰੇਸ਼ਾਨ ਹਨ ਅਤੇ ਇਹ INDI ਗਠਜੋੜ ਵਾਲੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ।

  • ਮੈਂ ਸਹੁੰ ਖਾਂਦਾ ਹਾਂ, ਕਿ ਮੈਂ ਇਸ ਧਰਤੀ ਨੂੰ ਆਪਣੇ ਦੇਸ਼ ਨੂੰ ਤਬਾਹ ਨਹੀਂ ਹੋਣ ਦਿਆਂਗਾ- PM ਮੋਦੀ

    ਇਹ ਮੇਰੀ ਖੁਸ਼ਕਿਸਮਤੀ ਰਹੀ ਹੈ ਕਿ ਮੈਂ ਲੰਮਾ ਸਮਾਂ ਪੰਜਾਬ ਦੀ ਧਰਤੀ 'ਤੇ ਕੰਮ ਕੀਤਾ ਹੈ। ਗੁਰੂਆਂ ਦੀ ਇਸ ਧਰਤੀ ਨੇ ਮੈਨੂੰ ਸਿਖਾਇਆ ਹੈ - ਮੈਂ ਸਹੁੰ ਖਾਂਦਾ ਹਾਂ ਕਿ ਮੈਂ ਇਸ ਧਰਤੀ ਨੂੰ ਆਪਣੇ ਦੇਸ਼ ਨੂੰ ਤਬਾਹ ਨਹੀਂ ਹੋਣ ਦਿਆਂਗਾ, ਮੈਂ ਦੇਸ਼ ਨੂੰ ਝੁਕਣ ਨਹੀਂ ਦਿਆਂਗਾ। ਮੈਂ ਦੇਸ਼ ਨੂੰ ਰੁਕਣ ਨਹੀਂ ਦਿਆਂਗਾ।

  • ਭਾਰਤ ਗਠਜੋੜ ਦੇਸ਼ ਦੀ ਸੁਰੱਖਿਆ ਲਈ ਵੱਡਾ ਖਤਰਾ- PM ਮੋਦੀ 

    ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਗਠਜੋੜ ਦੇਸ਼ ਦੀ ਸੁਰੱਖਿਆ ਲਈ ਵੱਡਾ ਖਤਰਾ ਹੈ। ਕਾਂਗਰਸ ਕਸ਼ਮੀਰ ਵਿੱਚ ਧਾਰਾ 370 ਨੂੰ ਮੁੜ ਲਾਗੂ ਕਰਨ ਦੀ ਗੱਲ ਕਰ ਰਹੀ ਹੈ। ਉਹ ਕਸ਼ਮੀਰ ਵਿੱਚ ਫਿਰ ਤੋਂ ਅੱਤਵਾਦ ਚਾਹੁੰਦੇ ਹਨ, ਉਹ ਕਸ਼ਮੀਰ ਨੂੰ ਫਿਰ ਤੋਂ ਵੱਖਵਾਦੀਆਂ ਦੇ ਹਵਾਲੇ ਕਰਨਾ ਚਾਹੁੰਦੇ ਹਨ। ਉਹ ਫਿਰ ਤੋਂ ਪਾਕਿਸਤਾਨ ਨੂੰ ਦੋਸਤੀ ਦਾ ਸੰਦੇਸ਼ ਦੇਣਗੇ ਅਤੇ ਪਾਕਿਸਤਾਨ ਬੰਬ ਧਮਾਕੇ ਕਰਦਾ ਰਹੇਗਾ।

     

  • 1 ਜੂਨ ਤੋਂ ਬਾਅਦ ਕੱਟੜ ਭ੍ਰਿਸ਼ਟ ਫਿਰ ਜੇਲ੍ਹ ਜਾਣਗੇ। 

    ਪ੍ਰਧਾਨ ਮੰਤਰੀ ਨੇ ਕਿਹਾ ਕਿ 1 ਜੂਨ ਤੋਂ ਬਾਅਦ ਕੱਟੜ ਭ੍ਰਿਸ਼ਟ ਮੁਖ ਜੇਲ੍ਹ ਜਾਣਗੇ। ਕੀ ਪੰਜਾਬ ਸਰਕਾਰ ਫਿਰ ਜੇਲ੍ਹ 'ਚੋਂ ਚੱਲੇਗੀ? ਕੀ ਤੁਸੀਂ ਅਜਿਹੀ ਸਰਕਾਰ ਨੂੰ ਸਵੀਕਾਰ ਕਰਦੇ ਹੋ?

  • ਦਿੱਲੀ ਦੇ ਦਰਬਾਰੀ ਅੱਜ ਪੰਜਾਬ ਨੂੰ ਚਲਾ ਰਹੇ ਹਨ- PM ਮੋਦੀ

    ਪ੍ਰਧਾਨ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਅੱਜ ਵੀ ਪੰਜਾਬ ਰਿਮੋਟ ਨਾਲ ਚਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਦਿੱਲੀ ਦੇ ਦਰਬਾਰੀ ਪੰਜਾਬ ਨੂੰ ਚਲਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਆਪਣੇ ਤੌਰ 'ਤੇ ਕੋਈ ਫੈਸਲਾ ਨਹੀਂ ਲੈ ਸਕਦੇ। ਇਨ੍ਹਾਂ ਦੇ ਜਦੋਂ ਮਾਲਕ ਜੇਲ੍ਹਾਂ ਵਿਚ ਚਲੇ ਗਏ, ਪੰਜਾਬ ਦੀ ਸਰਕਾਰ ਠੱਪ ਹੋਣ ਲੱਗ ਗਈ ਤਾਂ ਇੱਥੇ ਮੁੱਖ ਮੰਤਰੀ ਸਰਕਾਰ ਨੂੰ ਚਲਾਉਣ ਅਤੇ ਨਵੇਂ ਹੁਕਮ ਲੈਣ ਲਈ ਤਿਹਾੜ ਜੇਲ੍ਹ ਗਏ ਸਨ।

  • ਕਾਂਗਰਸ ਰਿਮੋਟ ਕੰਟਰੋਲ ਰਾਹੀਂ ਪੰਜਾਬ ਵਿੱਚ ਸਰਕਾਰ ਚਲਾਉਣਾ ਚਾਹੁੰਦੀ ਸੀ- PM ਮੋਦੀ

    ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸੱਤਾ ਸੀ ਤਾਂ ਕਾਂਗਰਸ ਰਿਮੋਟ ਕੰਟਰੋਲ ਰਾਹੀਂ ਪੰਜਾਬ ਦੀ ਸਰਕਾਰ ਚਲਾਉਣਾ ਚਾਹੁੰਦੀ ਸੀ। ਪਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਦਿੱਲੀ ਦੇ ਸ਼ਹਿਜ਼ਾਦੇ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਸਰਹੱਦੀ ਸੂਬਾ ਹੋਣ ਕਰਕੇ ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਨੂੰ ਪਹਿਲ ਦਿੱਤੀ। ਨਤੀਜਾ ਇਹ ਹੋਇਆ ਕਿ ਸ਼ਾਹੀ ਪਰਿਵਾਰ ਅਤੇ ਕਾਂਗਰਸ ਦੇ ਸ਼ਹਿਜ਼ਾਦੇ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ। ਕੀ ਕੋਈ ਪੰਜਾਬ ਦਾ ਇਹ ਅਪਮਾਨ ਕਦੇ ਭੁੱਲ ਸਕਦਾ ਹੈ?

  • ਕਾਂਗਰਸ ਅਤੇ ਝਾੜੂ ਪਾਰਟੀ ਦਿਨ ਰਾਤ ਮੋਦੀ ਨੂੰ ਗਾਲ੍ਹਾਂ ਕੱਢਦੇ- PM ਮੋਦੀ

    ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ INDI ਗਠਜੜੋ ਦੇ ਚਿਹਰੇ ਨੂੰ ਪੰਜਾਬ ਤੋਂ ਵੱਧ ਕੌਣ ਜਾਣਦਾ ਹੈ। ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਜ਼ਖ਼ਮ ਉਨ੍ਹਾਂ ਨੇ ਹੀ ਦਿੱਤੇ ਹਨ। ਆਜ਼ਾਦੀ ਤੋਂ ਬਾਅਦ ਵੰਡ ਦਾ ਜ਼ਖ਼ਮ, ਅੱਗੇ ਜਾ ਕੇ ਅਸਥਿਰਤਾ ਦਾ ਜ਼ਖ਼ਮ, ਪੰਜਾਬ ਵਿਚ ਅਸ਼ਾਂਤੀ ਦਾ ਦੌਰ, ਪੰਜਾਬ ਦੀ ਭਾਈਚਾਰਕ ਸਾਂਝ 'ਤੇ ਹਮਲਾ, ਸਾਡੀ ਆਸਥਾ 'ਤੇ ਹਮਲਾ, ਕਾਂਗਰਸ ਨੇ ਪੰਜਾਬ ਵਿਚ ਕੀ ਕੁੱਝ ਨਹੀਂ ਕੀਤਾ। ਕਾਂਗਰਸ ਨੇ ਵੱਖਵਾਦ ਨੂੰ ਹਵਾ ਦਿੱਤੀ ਅਤੇ ਫਿਰ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਇਆ।

    ਜਦੋਂ ਵੀ ਕਾਂਗਰਸ ਕੇਂਦਰ ਵਿੱਚ ਰਹੀ, ਦੰਗਾਕਾਰੀਆਂ ਨੂੰ ਬਚਾਉਂਦੀ ਰਹੀ। ਇਹ ਉਹ ਮੋਦੀ ਹੈ, ਜਿਸ ਨੇ ਸਿੱਖ ਦੰਗਿਆਂ ਦੀਆਂ ਫਾਈਲਾਂ ਖੋਲ੍ਹੀਆਂ ਸਨ। ਮੋਦੀ ਨੇ ਹੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਸੀ। ਅੱਜ ਵੀ ਕਾਂਗਰਸ ਅਤੇ ਝਾੜੂ ਪਾਰਟੀ ਇਸ ਤੋਂ ਪ੍ਰੇਸ਼ਾਨ ਹਨ, ਇਸੇ ਲਈ ਉਹ ਦਿਨ ਰਾਤ ਮੋਦੀ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਹਨ।

  • INDI ਗਠਜੋੜ ਵਾਲੇ ਲੋਕਾਂ ਨੂੰ ਬੇਵਕੂਫ ਬਣਾ ਰਹੇ- PM ਮੋਦੀ

    ਇਹ ਕਾਂਗਰਸ-ਝਾੜੂ ਵਾਲੇ, ਇਹ ਭਾਰਤੀ ਗਠਜੋੜ ਦੇ ਲੋਕ ਪਤਾ ਨਹੀਂ ਦੇਸ਼ ਦੇ ਲੋਕ ਕੀ ਸੋਚਦੇ ਹਨ...ਦਿੱਲੀ 'ਚ ਦੋਸਤੀ ਦਾ ਦਿਖਾਵਾ ਕਰਦੇ ਹਨ ਇਹ ਲੋਕ...ਪੰਜਾਬ ਵਿੱਚ ਭ੍ਰਿਸ਼ਟਾਂ ਨੂੰ ਬਚਾਉਣਾ... ਤੇ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਨੇ।

  • INDI ਗਠਜੋੜ ਲੋਕਾਂ ਨੂੰ ਮੂਰਖ ਬਣਾਉਣ ਦਾ ਖੇਲ ਖੇਡ ਰਿਹਾ ਹੈ-PM ਮੋਦੀ

    ਅੱਜ ਇੱਕ ਪਾਸੇ ਬੀਜੇਪੀ-ਐਨਡੀਏ ਹੈ, ਵਿਕਸਤ ਭਾਰਤ ਦਾ ਸਪਸ਼ਟ ਦ੍ਰਿਸ਼ਟੀਕੋਣ ਹੈ, ਰਾਸ਼ਟਰ ਪਹਿਲਾਂ ਦਾ ਸੰਕਲਪ ਹੈ, 10 ਸਾਲਾਂ ਦਾ ਟਰੈਕ ਰਿਕਾਰਡ ਹੈ, ਭ੍ਰਿਸ਼ਟਾਚਾਰ 'ਤੇ ਜ਼ੋਰਦਾਰ ਹਮਲਾ ਹੈ। ਦੂਜੇ ਪਾਸੇ, ਇੰਡੀ ਗੱਠਜੋੜ ਹੈ। ਘੋਰ ਸੰਪਰਦਾਇਕ, ਘੋਰ ਜਾਤੀਵਾਦੀ, ਘੋਰ ਪਰਿਵਾਰਵਾਦੀ।

  • ਵਿਨੋਦ ਖੰਨਾ ਜੀ ਨੇ ਗੁਰਦਾਸਪੁਰ ਵਿਕਾਸ ਕਰਵਾਇਆ- PM ਮੋਦੀ

     ਵਿਨੋਦ ਖੰਨਾ ਜੀ ਨੇ ਗੁਰਦਾਸਪੁਰ ਦਾ ਬਹੁਤ ਜ਼ਿਆਦਾ ਵਿਕਾਸ ਕਰਵਾਇਆ। ਉਨ੍ਹਾਂ ਵੱਲੋਂ ਕਰਵਾਏ ਕੰਮਾਂ ਦੀ ਚਰਚਾ ਅੱਜ ਵੀ ਕੈਬਨਿਟ ਅਤੇ Bureaucracy ਹੁੰਦਾ ਹੈ। ਅਟਲ ਬਿਹਾਰੀ ਜੀ ਦੀ ਸਰਕਾਰ ਵਿੱਚ ਉਨ੍ਹਾਂ ਨੇ ਗੁਰਦਾਸਪੁਰ ਵਿੱਚ ਬਹੁਤ ਸਾਰੇ ਕੰਮ ਕਰਵਾਏ। ਗੁਰਦਾਸਪੁਰ ਦੇ ਲੋਕ ਉਨ੍ਹਾਂ ਵੱਲੋਂ ਕਰਵਾਏ ਕੰਮਾਂ ਨੂੰ ਅੱਜ ਵੀ ਯਾਦ ਕਰਦੇ ਹਨ।

  • ਗੁਰਦਾਸਪੁਰ ਦਾ ਬੀਜੇਪੀ ਨੇ ਪੁਰਾਣਾ ਰਿਸ਼ਤਾ- PM ਮੋਦੀ

    ਗੁਰਦਾਸਪੁਰ ਵਿੱਚ ਲੰਬੇ ਸਮੇਂ ਤੱਕ ਮੈਂ ਕੰਮ ਕੀਤਾ। ਗੁਰਦਾਸਪੁਰ ਦਾ ਬੀਜੇਪੀ ਨੇ ਪੁਰਾਣਾ ਰਿਸ਼ਤਾ ਹੈ। ਗੁਰਦਾਸਪੁਰ ਦੇ 4 ਵਾਰ ਰਹਿ ਚੁੱਕੇ ਸਾਂਸਦ ਵਿਨੋਦ ਖੰਨਾ ਦੇ ਨਾਲ ਮਿਲਕੇ ਬਹੁਤ ਜ਼ਿਆਦਾ ਕੰਮ ਕੀਤਾ।

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਪਹੁੰਚੇ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ। ਸਭ ਤੋਂ ਪਹਿਲਾ ਮੈਂ ਤੁਹਾਡੇ ਸਾਰੀ ਤੋਂ ਮੁਆਫੀ ਮੰਗਾਂਦਾ ਹੈ, ਆਉਂਣ ਵਿੱਚ ਦੇਰ ਹੋ ਗਈ। ਬਾਬਾ ਨਾਨਕ ਦੇਵ ਜੀ ਪਵਿੱਤਰ ਧਰਤੀ ਨੂੰ ਸਭ ਤੋਂ ਪਹਿਲਾ ਨਮਨ ਕਰਦਾ ਹਾਂ।

     

  • ਹੁਸ਼ਿਆਰਪੁਰ ਹਲਕੇ ‘ਚ ਹੋਰ ਮਜ਼ਬੂਤ ਹੋਇਆ AAP ਦਾ ਪਰਿਵਾਰ, ਭੁਲੱਥ ਹਲਕੇ ‘ਚ ਅਕਾਲੀ ਦਲ ਨੂੰ ਵੱਡਾ ਝਟਕਾ

    ਬਾਬਾ ਵਰਿੰਦਰ ਸਿੰਘ ਜੀ ਮੁਰਾਲੇਵਾਲੇ ਦੇ ਪੋਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲੇ ਜੀ ਅੱਜ CM@BhagwantMann ਜੀ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦੇ ਪਰਿਵਾਰ ‘ਚ ਸ਼ਾਮਲ ਹੋਏ। ਬਾਬਾ ਜੀ ਨਾਲ ਉਹਨਾਂ ਦੀ ਬੇਟੀ ਤੇ ਬੀਬੀ ਜਗੀਰ ਕੌਰ ਦੇ ਰਿਸ਼ੇਤਦਾਰਾਂ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁਮਾਣ ਵੀ ਨਾਲ ਰਹੇ ਮੌਜੂਦ। ਸਾਰਿਆਂ ਦਾ ਪਾਰਟੀ ‘ਚ ਨਿੱਘਾ ਸਵਾਗਤ..

  • ਜਲੰਧਰ ‘ਚ ਹੋਰ ਮਜ਼ਬੂਤ ਹੋਇਆ AAP ਦਾ ਪਰਿਵਾਰ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ‘ਚ ਭਾਜਪਾ, ਅਕਾਲੀ ਦਲ ਤੇ ਕਾਂਗਰਸ ਦੇ ਆਗੂਆਂ ਨੇ AAP ਦਾ ਪੱਲਾ ਫੜਿਆ। 
    -ਅਜੇ ਵਰਮਾ (ਸਟੇਟ ਸੈਕਟਰੀ OBC ਮੋਰਚਾ ਸਾਬਕਾ ਹਲਕਾ ਇੰਚਾਰਜ ਭਾਜਪਾ, ਨਕੋਦਰ)
    -ਹਰਪ੍ਰੀਤ ਸਿੰਘ ਹੈਰੀ (ਪ੍ਰਧਾਨ SOI ਦੋਆਬਾ ਜ਼ੋਨ)
    -ਲਵਪ੍ਰੀਤ ਸਿੰਘ (ਯੂਥ ਕਾਂਗਰਸ ਆਗੂ)
    -ਹਾਕਮ ਸਿੰਘ (ਯੂਥ ਆਗੂ ਅਕਾਲੀ ਦਲ)
    ਸਾਰਿਆਂ ਦਾ ਸਵਾਗਤ..

  • ਫਾਜ਼ਿਲਕਾ 'ਚ ਗਰਮੀ ਕਾਰਨ 19 ਸਾਲਾ ਨੌਜਵਾਨ ਦੀ ਮੌਤ
    ਫਾਜ਼ਿਲਕਾ 'ਚ ਗਰਮੀ ਕਾਰਨ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਖਾਲ 'ਚੋਂ ਪਾਣੀ ਪੀਣ ਨਾਲ ਆਇਆ ਚੱਕਰ, ਪੁਲਿਸ ਕਰ ਰਹੀ ਹੈ ਜਾਂਚ

  • -ਜਿਹੜੀ ਧੱਕੇਸ਼ਾਹੀ ਕਿਸਾਨਾਂ ਨਾਲ ਹੋਈ ਹੈ ਉਸ ਧੱਕੇਸ਼ਾਹੀ ਤੋਂ ਮੁਕਤੀ ਪਾਉਣ ਲਈ ਅਸੀਂ ਕਿਸਾਨ ਨਿਆਂ ਲੈ ਕੇ ਆਏ ਹਾਂ
    -ਐਮ ਐਸ ਪੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ
    -ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ
    -ਕਿਸਾਨਾਂ ਦਾ ਇਸ ਸਰਕਾਰ ਨੇ ਇਕ ਰੁਪਏ ਵੀ ਕਰਜ਼ਾ ਮੁਆਫ਼ ਨਹੀਂ ਕੀਤਾ
    -ਅਸੀਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ
    -ਕਾਂਗਰਸ ਪਾਰਟੀ ਦਾ ਇਕ ਹੀ ਮਕਸਦ ਹੈ ਕੀ ਭਾਰਤ ਦੇ ਸੰਵਿਧਾਨ ਨੂੰ ਬਚਾਉਣਾ ਹੈ
    -ਚੰਡੀਗੜ੍ਹ ਵਿੱਚ ਇਸ ਸੰਵਿਧਾਨ ਦੀ ਹੱਤਿਆ ਕੀਤੀ ਗਈ
    -ਇਹ ਤਾਂ ਸਿੱਧੇ ਤੌਰ ਤੇ ਲੋਕ ਦੀ ਹੱਤਿਆ ਹੈ
    -ਮਨਮੋਹਨ ਸਿੰਘ ਦੀ ਸਰਕਾਰ ਵਿੱਚ ਹੀ ਚੰਡੀਗੜ੍ਹ ਵਿੱਚ ਵਿਕਾਸ ਹੋਇਆ ਹੈ
    -ਚੰਡੀਗੜ੍ਹ ਵਿੱਚ ਮੇਅਰ ਦਾ ਇਲੈਕਸ਼ਨ ਨਹੀਂ ਹੁੰਦਾ, ਇਹ ਸਲੈਕਸ਼ਨ ਹੁੰਦਾ

  • ਜੈ ਰਾਮ ਰਾਮੇਸ਼ ਦੀ ਪ੍ਰੈਸ ਕਾਨਫਰੰਸ ਸ਼ੁਰੂ

    ਜੈ ਰਾਮ ਰਾਮੇਸ਼ ਦੀ ਪ੍ਰੈਸ ਕਾਨਫਰੰਸ ਸ਼ੁਰੂ ਕਰਦੇ ਕਿਹਾ ਕਿ ਹੁਣ ਤੱਕ ਪੰਜ ਪੜਾਅ ਅਤੇ 428 ਸੀਟਾਂ ਤੇ ਚੋਣਾਂ ਹੋ ਚੁੱਕੀਆਂ ਹਨ। ਪਹਿਲੇ ਦੋ ਪੜਾਅ ਵੀ ਹੀ ਪਤਾ ਲੱਗਣ ਲੱਗ ਗਿਆ ਸੀ ਕੀ ਇੰਡੀਆ ਗਠਜੋੜ ਦਾ ਪ੍ਰਦਰਸ਼ਨ ਬਹੁਤ ਵਧੀਆ ਹੈ.  ਉਸ ਤੋਂ ਬਾਅਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਵਿੱਚ ਵੀ ਫਰਕ ਦੇਖਣ ਨੂੰ ਮਿਲ ਰਿਹਾ ਹੈ ਇਸ ਵਾਰ ਲੋਕ ਪੂਰੇ ਉਤਸ਼ਾਹ ਨਾਲ ਇੰਡੀਆ ਗਠਜੋੜ ਦੇ ਨਾਲ ਚੱਲ ਰਿਹਾ ਹੈ. ਮੁੱਦਿਆਂ ਨੂੰ ਲੈ ਕੇ ਅਸੀਂ ਜੋ ਰਣਨੀਤੀ ਬਣਾਈ ਸੀ. ਅਸੀਂ ਪੰਜ ਨਿਆਂ ਲੋਕਾਂ ਨੂੰ ਦਿੱਤੇ.  ਜਿਸ ਵਿੱਚ ਪੰਜ ਪੰਜ ਗਾਰੰਟੀਆਂ ਦਿੱਤੀਆਂ ਗਈਆਂ

  • ਕਿਸਾਨਾਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ, ਬੱਬੇਹਾਲੀ ਗੁਰਦਾਸਪੁਰ ਰੋਡ ’ਤੇ ਧਰਨਾ ਦਿੱਤਾ

    ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਫੇਰੀ ਤੋਂ ਪਹਿਲਾਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ 'ਤੇ ਬੱਬੇਹਾਲੀ ਗੁਰਦਾਸਪੁਰ ਰੋਡ 'ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਇਸ ਮੌਕੇ ਕਿਸਾਨਾਂ ਨੂੰ ਭਾਰੀ ਪੁਲਿਸ ਫੋਰਸ ਵੱਲੋਂ ਰੋਕਿਆ ਗਿਆ ਅਤੇ ਕਿਸਾਨਾਂ ਨੇ ਭਾਜਪਾ ਦਾ ਵਿਰੋਧ ਕੀਤਾ ਉਕਤ ਧਰਨਾ ਦਿੰਦੇ ਹੋਏ ਕਿਹਾ ਕਿ ਉਹ ਪ੍ਰਧਾਨ ਮੰਤਰੀ ਖਿਲਾਫ ਰੋਸ ਮਾਰਚ ਕਰਨਗੇ ਅਤੇ ਜੇਕਰ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਹ ਉਥੇ ਹੀ ਬੈਠ ਕੇ ਧਰਨਾ ਦੇਣਗੇ।

  • ਜਲੰਧਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਪੁਲਿਸ ਨੇ ਕਿਸਾਨ ਯੂਨੀਅਨ ਕਾਦੀਆ ਦੇ ਆਗੂ ਅਮਰੀਕ ਸਿੰਘ ਨੂੰ ਹਿਰਾਸਤ 'ਚ ਲੈ ਲਿਆ।  ਪ੍ਰਧਾਨ ਮੰਤਰੀ ਤੋਂ ਕੁਝ ਸਵਾਲ ਪੁੱਛਣੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਸਵੇਰ ਤੋਂ ਹੀ ਨਜ਼ਰਬੰਦ ਕਰ ਦਿੱਤਾ ਹੈ

  • ਭਗਵੰਤ ਮਾਨ ਦਾ ਟਵੀਟ
    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਅਤੇ ਲਿਖਿਆ ਹੈ ਕਿ ਪੰਜਾਬ ਦੀ ਮਿੱਟੀ ਦੇ ਜਾਏ, ਮਹਾਨ ਕ੍ਰਾਂਤੀਕਾਰੀ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਉਹਨਾਂ ਦੇ ਜਨਮ ਦਿਵਸ 'ਤੇ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ...

  • 4 ਦਿਨਾਂ ਤੋਂ ਬਿਜਲੀ ਨਾ ਹੋਣ ਕਾਰਨ ਲੋਕ ਪਰੇਸ਼ਾਨ
    ਗੁਰੂ ਨਗਰੀ ਵੇਰਕਾ 'ਚ ਪਿਛਲੇ 4 ਦਿਨਾਂ ਤੋਂ ਬਿਜਲੀ ਨਾ ਹੋਣ ਕਾਰਨ ਲੋਕਾਂ 'ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਵਿੱਚ ਨਾ ਤਾਂ ਬਿਜਲੀ ਹੈ ਅਤੇ ਨਾ ਹੀ ਪਾਣੀ,  ਬਿਜਲੀ ਬੋਰਡ ਪੰਜਾਬ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ ਗਈ ਅਤੇ ਤਬਾਦਲੇ ਨੂੰ ਬਦਲਣ ਦੀ ਅਪੀਲ ਕੀਤੀ ਗਈ। ਬਿਜਲੀ ਬੋਰਡ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਟਰਾਂਸਫਾਰਮਰ ਨੂੰ ਬਦਲ ਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

  • ਤੇਜ ਰਫਤਾਰ ਨੇ ਲਈ ਇੱਕ ਹੋਰ ਜਾਨ 
    ਅੰਬਾਲਾ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਸੈਂਟਰੋ ਕਾਰ ਨੇ ਬਾਈਕ ਸਵਾਰ ਨੌਜਵਾਨ ਨੂੰ ਟੱਕਰ ਮਾਰੀ। ਜ਼ੀਰਕਪੁਰ - ਅੰਬਾਲਾ ਹਾਈਵੇ ਬਣ ਰਿਹਾ ਖੂਨੀ ਰੋਡ। ਡੇਰਾਬਸੀ ਵਿੱਚ ਹੀ ਕੁਝ ਦਿਨ ਪਹਿਲਾਂ ਟਰਾਲੇ ਨੇ ਪਿਓ- ਧੀ ਦੀ ਜਾਨ ਲੈ ਲਈ ਸੀ। 

  • Fazilka News: ਫਾਜ਼ਿਲਕਾ 'ਚ ਚੱਲ ਰਿਹਾ ਸੀ ਪ੍ਰਾਈਵੇਟ ਸਕੂਲ, ਸਿੱਖਿਆ ਵਿਭਾਗ ਨੇ ਕਰਵਾਇਆ ਬੰਦ, ਵਰਦੀ 'ਚ ਪੜ੍ਹਦੇ ਬੱਚਿਆਂ ਨੂੰ ਸਕੂਲ 'ਚੋਂ ਕਰਵਾਈ ਛੁੱਟੀ

    ਗਰਮੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਵਿੱਚ ਬੱਚਿਆਂ ਲਈ ਛੁੱਟੀਆਂ ਕਰਨ ਦੇ ਹੁਕਮ ਦਿੱਤੇ ਹਨ, ਇਸ ਤੋਂ ਬਾਅਦ 1 ਜੁਲਾਈ ਨੂੰ ਸਕੂਲ ਖੁੱਲ੍ਹਣਗੇ ਪਰ ਸ਼ਿਕਾਇਤ ਮਿਲਣ ਤੋਂ ਬਾਅਦ ਸਰਕਾਰ ਵੱਲੋਂ ਹਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ ਸਿੱਖਿਆ ਵਿਭਾਗ ਨੇ ਕਾਰਵਾਈ ਕੀਤੀ। ਫਾਜ਼ਿਲਕਾ 'ਚ ਚੱਲ ਰਹੇ ਨਿੱਜੀ ਸਕੂਲ ਦੇ ਖਿਲਾਫ ਅਧਿਕਾਰੀ ਪਹੁੰਚੇ ਅਤੇ ਸਕੂਲ 'ਚ ਪੜ੍ਹ ਰਹੇ ਬੱਚਿਆਂ ਨੂੰ ਨਾ ਸਿਰਫ ਛੁੱਟੀ ਦਿੱਤੀ ਸਗੋਂ ਜ਼ਿਲਾ ਸਿੱਖਿਆ ਅਫਸਰ ਨੂੰ ਰਿਪੋਰਟ ਵੀ ਭੇਜ ਦਿੱਤੀ।

  • Punjab Bus Accident: ਡਰਾਈਵਰ ਦੀ ਅੱਖ ਲੱਗਣ ਕਾਰਨ ਵਾਪਰਿਆ ਵੱਡਾ ਹਾਦਸਾ, ਨਹਿਰ ਵਿੱਚ ਡਿੱਗੀ ਬੱਸ, ਦੋ ਔਰਤਾਂ ਤੇ ਦੋ ਬੱਚੀਆਂ ਦੀ ਮੌਤ

    ਬਾਬਾ ਬਡਭਾਗ ਸਿੰਘ ਦੇ ਡੇਰੇ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਮੋਹਿੰਦਰਾ ਪਿੱਕ ਅਪ 16 ਯਾਤਰੀਆਂ ਸਮੇਤ ਪਿੰਡ ਬਹਿਲੋਲਪੁਰ ਨੇੜੇ ਡਰਾਈਵਰ ਦੀ ਅੱਖ ਲੱਗਣ ਕਾਰਨ ਨਹਿਰ ਵਿੱਚ ਜਾ ਡਿੱਗੀ।

    ਕਰੇਨ ਦੀ ਮਦਦ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਯਾਤਰੀਆਂ ਨੂੰ ਵੀ ਬਾਹਰ ਕੱਢਿਆ ਗਿਆ ਪਾਣੀ ਵਿੱਚ ਡੁੱਬਣ ਕਾਰਨ ਦੋ ਔਰਤਾਂ ਦੋ ਬੱਚੀਆਂ ਅਤੇ ਇੱਕ ਪੰਜ ਸਾਲ ਦਾ ਬੱਚਾ ਦੀ ਮੌਤ ਹੋ ਗਈ। ਬਾਕੀ ਯਾਤਰੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਇਹ ਗੱਡੀ ਬਾਬਾ ਵਡਭਾਗ ਤੋਂ ਮੱਥਾ ਟੇਕ ਕੇ ਵਾਪਸ ਨਿਜ਼ਾਮਪੁਰ ਨੇੜੇ ਪਾਇਲ

  • ਪਟਿਆਲਾ ਵਿੱਚ ਝੜਪ, ਇਕ ਕਾਰ ਨੂੰ ਲਗਾਈ ਅੱਗ
    ਪਟਿਆਲਾ ਦੇ ਦੇਵੀਗੜ੍ਹ ਰੋਡ 'ਤੇ ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਨੇੜੇ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਤੋਂ ਬਾਅਦ ਇਕ ਕਾਰ ਨੂੰ ਅੱਗ ਲਗਾ ਦਿੱਤੀ ਗਈ ਅਤੇ ਦੂਜੀ ਕਾਰ ਦੀ ਭੰਨਤੋੜ ਕਰਨ ਦੀ ਵੀ ਖ਼ਬਰ ਹੈ, ਪਰ ਫਿਲਹਾਲ ਇਸ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਇਸ ਮਾਮਲੇ ਵਿੱਚ ਕੋਈ ਹਸਪਤਾਲ ਵਿੱਚ ਦਾਖਲ ਨਹੀਂ ਹੋਇਆ ਹੈ ਅਤੇ ਨਾ ਹੀ ਪੁਲਿਸ ਇਸ ਮਾਮਲੇ 'ਚ ਕੁਝ ਕਹਿ ਰਹੀ ਹੈ।

  • 22 ਸਾਲਾ ਨੌਜਵਾਨ ਦੀ ਅਮਰੀਕਾ 'ਚ ਮੌਤ
    ਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਧੀਨ ਪੈਂਦੇ ਪਿੰਡ ਟੇਰਕੀਆਣਾ ਦੇ ਸ਼ੂਰੀਆਂ ਮੁਹੱਲੇ ਦੇ 22 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦੀ ਅਮਰੀਕਾ 'ਚ ਮੌਤ ਹੋ ਜਾਣ ਕਾਰਨ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ। ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਾਡਾ ਇਕਲੌਤਾ ਬੱਚਾ ਸੀ ਅਤੇ 6 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਅਮਰੀਕਾ ਦੇ ਸਿਆਟਲ ਸ਼ਹਿਰ 'ਚ ਰਹਿੰਦਾ ਸੀ।

  • ਮੋਹਾਲੀ ਪੁਲਿਸ ਨੇ ਨਕਾਬੰਦੀ ਦੌਰਾਨ 1.41 ਕਰੋੜ ਰੁਪਏ ਨਕਦ ਲਗਭਗ ਕੀਤੇ ਬਰਾਮਦ

    ਪਿੰਡ ਨਯਾਗਾਓਂ ਵਿਖੇ ਇੱਕ ਨਾਕਾਬੰਦੀ ਦੌਰਾਨ, ਮੋਹਾਲੀ ਪੁਲਿਸ ਨੇ ਇੱਕ ਕੈਸ਼ ਵੈਨ ਨੂੰ ਰੋਕ ਕੇ ਕੈਸ਼ ਵੈਨ ਵਿੱਚੋਂ 1,40,96,000 ਰੁਪਏ (ਇੱਕ ਕਰੋੜ ਚਾਲੀ ਲੱਖ 96 ਹਜ਼ਾਰ ਰੁਪਏ) ਬਰਾਮਦ ਕੀਤੇ।  ਨਕਦੀ ਰੱਖਣ ਵਾਲਾ ਵਿਅਕਤੀ ਇੰਨੀ ਵੱਡੀ ਰਕਮ ਲੈ ਕੇ ਜਾਣ ਲਈ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਦੇਣ ਵਿੱਚ ਅਸਫਲ ਰਿਹਾ।  ਇਨਕਮ ਟੈਕਸ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ, ਉਨ੍ਹਾਂ ਨੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਨਕਦੀ ਜ਼ਬਤ ਕੀਤੀ। ਮੋਹਾਲੀ ਪੁਲਿਸ ਨੇ ਰੁਪਏ ਬਰਾਮਦ ਕੀਤੇ। ਸੂਚਨਾ ਦੇ ਆਧਾਰ 'ਤੇ ਜ਼ੀਰਕਪੁਰ ਵਿਖੇ ਛਾਪੇਮਾਰੀ ਦੌਰਾਨ 2.96 ਕਰੋੜ ਰੁਪਏ ਬਰਾਮਦ ਹੋਏ ਹਨ ਅਤੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

     

  • ਫਾਜ਼ਿਲਕਾ 'ਚ ਬੱਤੀ ਗੁੱਲ: ਪਿਛਲੇ ਤਿੰਨ ਦਿਨਾਂ ਤੋਂ ਮਾੜੇ ਹਾਲਾਤ, ਸਾਰੀ ਰਾਤ ਲੋਕ ਘਰਾਂ ਤੋਂ ਬਾਹਰ, ਬੱਚੇ ਪਏ ਬਿਮਾਰ

    ਫਾਜ਼ਿਲਕਾ ਦੇ ਆਦਰਸ਼ ਨਗਰ 'ਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਬਿਜਲੀ ਨਾ ਆਉਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ, ਜਿਸ ਕਾਰਨ ਲੋਕ ਪੂਰੀ ਰਾਤ ਘਰਾਂ ਦੇ ਬਾਹਰ ਗਲੀਆਂ 'ਚ ਬੈਠ ਕੇ ਗੁਜ਼ਾਰ ਰਹੇ ਹਨ ਲਾਈਟ, ਲੋਕਾਂ ਦੇ ਇਨਵਰਟਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ, ਦੂਜੇ ਪਾਸੇ ਬਿਜਲੀ ਵਿਭਾਗ ਦੇ ਲਾਈਨਮੈਨ ਦਾ ਕਹਿਣਾ ਹੈ ਕਿ ਉਹ ਬਿਜਲੀ ਦਾ ਨੁਕਸ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

  • ਕਿਸਾਨ ਆਗੂਆਂ ਦੀ ਫੜੋ ਫੜ੍ਹਾਹੀ ਸ਼ੁਰੂ 
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੀਨਾ ਨਗਰ ਜਿਲਾ ਗੁਰਦਾਸਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚ ਰਹੇ ਹਨ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਖਾਲਸਾ ਵੱਲੋਂ ਲਏ ਗਏ ਫੈਸਲੇ ਅਨੁਸਾਰ ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਮੋਦੀ ਨੂੰ ਸਵਾਲ ਪੁੱਛਣ ਜਾਣਾ ਸੀ। ਪਰ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਕਿਸਾਨ ਆਗੂ ਰੈਲੀ ਵਾਲੀ ਜਗ੍ਹਾ ਤੇ ਨਾ ਪਹੁੰਚ ਸਕਣ। 

    ਹੁਣੇ ਠੀਕ 6 ਵਜੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਧਿਕਾਰੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੂੰ ਗ੍ਰਿਫਤਾਰ ਕਰਨ ਲਈ ਉਹਨਾਂ ਦੇ ਘਰ ਪਹੁੰਚੇ ਪਰ ਉਹਨਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਕਿਉਂਕਿ ਆਗੂਆਂ ਨੂੰ ਪਤਾ ਸੀ ਕਿ ਪ੍ਰਸ਼ਾਸਨ ਅਜਿਹਾ ਕੁਝ ਕਰੇਗਾ। ਆਪਣੇ ਉਲੀਕੇ ਹੋਏ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਘਰੋਂ ਜਾ ਚੁੱਕੇ ਸਨ।

  • ਅੰਬਾਲਾ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ
    ਅੰਬਾਲਾ 'ਚ ਮੋਹੜਾ ਨੇੜੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਇਕ ਟੈਂਪੂ ਟਰੈਵਲਰ ਦੀ ਇਕ ਕੈਂਟਰ ਨਾਲ ਟੱਕਰ ਹੋ ਗਈ, ਜਿਸ 'ਚ ਬੱਸ 'ਚ ਸਵਾਰ 2 ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਅਤੇ ਇਕ ਲੜਕੀ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਟੈਂਪੂ ਟਰੈਵਲਰ 'ਚ ਸਵਾਰ ਲੋਕ ਬੁਲੰਦਸ਼ਹਿਰ ਤੋਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ।

  • ਫਿਰੋਜ਼ਪੁਰ ਵਿੱਚ ਇੱਕ ਪਰਿਵਾਰ ਦੇ ਚਾਰ ਜੀਆਂ ਨੇ ਖਾਦੀ ਜਹਿਰੀਲੀ ਵਸਤੂ ਚਾਰ ਜੀਆਂ ਦੀ ਹੋਈ ਮੌਤ

    ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਤੋਂ ਅੱਜ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਜਿਥੇ ਇੱਕ ਪਰਿਵਾਰ ਦੇ ਚਾਰ ਜੀਆਂ ਨੇ ਜਹਿਰੀਲੀ ਵਸਤੂ ਖਾ ਲਈ ਜਿਸ ਦੌਰਾਨ ਇੱਕ ਨੌਜਵਾਨ ਔਰਤ ਅਤੇ ਦੋ ਮਾਸੂਮ ਬੱਚੀਆਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ। ਕਿ ਪਰਿਵਾਰ ਤਲਵੰਡੀ ਭਾਈ ਦੇ ਬੁੱਢਾ ਖੂਹ ਦਾ ਰਹਿਣ ਵਾਲਾ ਸੀ। ਜਿਨ੍ਹਾਂ ਦੇ ਲੜਕੇ ਅਮਨ ਗੁਲਾਟੀ ਅਤੇ ਉਸਦੀ ਪਤਨੀ ਮੋਨਿਕਾ, ਇੱਕ ਅੱਠ ਸਾਲਾਂ ਬੱਚੀ ਅਤੇ ਇੱਕ ਢਾਈ ਸਾਲਾਂ ਬੱਚੀ ਨੇ ਜਹਿਰੀਲੀ ਵਸਤੂ ਖਾ ਲਈ ਜਿਸਤੋਂ ਬਾਅਦ ਪਤਨੀ ਮੋਨਿਕਾ ਅਤੇ ਦੋ ਬੱਚੀਆਂ ਦੀ ਮੌਤ ਹੋ ਚੁੱਕੀ ਹੈ। ਅਤੇ ਅਮਨ ਗੁਲਾਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਸਦੀ ਵੀ ਮੌਤ ਹੋ ਚੁੱਕੀ ਹੈ। ਫਿਲਹਾਲ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ।

  • PM Modi In Punjab: PM ਮੋਦੀ ਦਾ ਪੰਜਾਬ ਦੌਰੇ ਦਾ ਦੂਜਾ ਦਿਨ,ਗੁਰਦਾਸਪੁਰ ਅਤੇ ਜਲੰਧਰ 'ਚ ਕਰਨਗੇ ਚੋਣ ਰੈਲੀ
    ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi Visit In Punjab) ਪੰਜਾਬ ਦੌਰੇ ਹਨ ਅਤੇ ਅੱਜ ਉਹਨਾਂ ਦਾ ਦੂਜਾ ਦਿਨ ਹੈ। ਇਸ ਦੌਰਾਨ ਅੱਜ PM ਮੋਦੀ ਗੁਰਦਾਸਪੁਰ ਅਤੇ ਜਲੰਧਰ 'ਚ ਚੋਣ ਰੈਲੀ ਕਰਨਗੇ।

  • ਬਸਪਾ ਮਾਇਆਵਤੀ ਅੱਜ ਆ ਰਹੀ ਪੰਜਾਬ 
    ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਅੱਜ ਪੰਜਾਬ ਆ ਰਹੀ ਹੈ। ਉਹ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਦੁਪਹਿਰ 12 ਵਜੇ ਉਹ ਨਵਾਂਸ਼ਹਿਰ ਦੇ ਬੱਗਾ ਰੋਡ 'ਤੇ ਮਹੱਲਾਂ ਗਰਾਊਂਡ 'ਚ ਚੋਣ ਸਭਾ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੀ ਰੈਲੀ ਲਈ ਪਾਰਟੀ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ।

  • ਅੰਡਰ 19 ਮਹਿਲਾ ਕ੍ਰਿਕਟ ਟੀਮ ਦੀ ਹਾਦਸਾਗ੍ਰਸਤ, ਮਹਿਲਾ ਖਿਡਾਰੀਆਂ ਤੇ ਕੋਚ ਦੀ ਮਦਦ ਲਈ ਪੀਸੀਏ ਦੇ ਪ੍ਰਧਾਨ ਅਮਰਜੀਤ ਮਹਿਤਾ ਆਏ ਅੱਗੇ 

    ਬਠਿੰਡਾ-ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੰਡਰ 19 ਮਹਿਲਾ ਕ੍ਰਿਕਟ ਲੀਗ ਦੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਏ ਜਾ ਰਹੇ ਹਨ। ਉਪਰੋਕਤ ਲੜੀ ਤਹਿਤ 12 ਮਈ ਨੂੰ ਰੋਪੜ ਵਿਖੇ ਕਰਵਾਏ ਗਏ ਕ੍ਰਿਕਟ ਲੀਗ ਵਿੱਚ ਭਾਗ ਲੈਣ ਗਈਆਂ ਅੰਡਰ 19 ਮਹਿਲਾ ਕ੍ਰਿਕਟ ਜ਼ਿਲ੍ਹਾ ਬਠਿੰਡਾ ਟੀਮ ਦੀਆਂ ਦੋ ਮਹਿਲਾ ਖਿਡਾਰਨਾਂ ਕਨਕ ਯਾਦਵ ਅਤੇ ਉਮੰਗ ਸਮੇਤ ਕੋਚ ਸੰਜੀਵ ਸਹਾਰਨ ਰੋਪੜ ਤੋਂ ਘਰ ਪਰਤਦੇ ਸਮੇਂ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਬਠਿੰਡਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ।

  • ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਪੰਜਾਬ ਵਿੱਚ ਤਾਪਮਾਨ ਵਿੱਚ ਔਸਤਨ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਵੀਰਵਾਰ ਨੂੰ ਬਠਿੰਡਾ ਦਾ ਤਾਪਮਾਨ ਇੱਕ ਵਾਰ ਫਿਰ ਗਰਮ ਰਿਹਾ। ਪਰ ਉੱਥੇ ਵੀ ਪਿਛਲੇ 24 ਘੰਟਿਆਂ ਦੌਰਾਨ 1.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਲਈ ਰੈੱਡ ਦੀ ਬਜਾਏ ਆਰੇਂਜ ਅਲਰਟ ਜਾਰੀ ਕੀਤਾ ਹੈ।

  • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੋਡ ਸ਼ੋਅ 
    AAP ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 24 ਮਈ, 2024 ਨੂੰ ਸ਼ਾਮ 4:00 ਵਜੇ ਕਲਾਨੌਰ ਬੱਸ ਸਟੈਂਡ, ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਰੋਡ ਸ਼ੋਅ ਦੀ ਅਗਵਾਈ ਕਰਨਗੇ। ਇਸ ਤੋਂ ਇਲਾਵਾ 24 ਮਈ 2024 ਨੂੰ ਸ਼ਾਮ 6:00 ਵਜੇ ਗਾਂਧੀ ਕੈਂਪ, ਬਟਾਲਾ  ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ।

  • ਮਲਿਕਾਰਜੁਨ ਖੜਗੇ 25 ਮਈ ਨੂੰ ਚੋਣ ਪ੍ਰਚਾਰ ਮੀਟਿੰਗ 
    ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਵਿੱਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਸਟਾਰ ਪ੍ਰਚਾਰਕਾਂ ਦੀਆਂ ਪ੍ਰਸਤਾਵਿਤ ਜਨਤਕ ਮੀਟਿੰਗਾਂ ਤੈਅ ਕਰ ਦਿੱਤੀਆਂ ਹਨ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ 25 ਮਈ ਨੂੰ ਅਤੇ ਪਾਰਟੀ ਜਨਰਲ ਸਕੱਤਰ 29 ਅਤੇ 30 ਮਈ ਨੂੰ ਚੋਣ ਪ੍ਰਚਾਰ ਮੀਟਿੰਗ ਕਰਨਗੇ।  ਇਹ ਜਾਣਕਾਰੀ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਹਰੀਕ੍ਰਿਸ਼ਨ ਹਿਮਰਾਲ ਨੇ ਦਿੱਤੀ।

  • ਨੰਗਲ ਦੇ ਗੁਰਦੁਆਰਾ ਘਾਟ ਸਾਹਿਬ ਵਿਖੇ ਕੁਝ ਬੱਚੇ ਬਿਨਾਂ ਦੱਸੇ ਘਰੋਂ ਸਤਲੁਜ ਦਰਿਆ 'ਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਏ, ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਸਤਲੁਜ ਦਰਿਆ ਦੇ ਪਾਣੀ 'ਚ ਬੱਚੇ ਡੁੱਬੇ। 

  • ਰਾਜਸਥਾਨ 'ਚ ਬੀਤੇ ਦਿਨ ਲੂ ਅਤੇ ਗਰਮੀ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਬਾੜਮੇਰ ਵਿੱਚ ਲਗਾਤਾਰ ਦੂਜੇ ਦਿਨ ਤਾਪਮਾਨ 48 ਡਿਗਰੀ ਤੋਂ ਉਪਰ ਰਿਹਾ। ਇੱਥੇ ਤਾਪਮਾਨ 48.8 ਡਿਗਰੀ ਤੱਕ ਪਹੁੰਚ ਗਿਆ। ਜੈਸਲਮੇਰ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਪਮਾਨ 53 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

  • Weather report
    ਚੰਡੀਗੜ੍ਹ 'ਚ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ। ਦਿਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਵਧਣਾ ਸ਼ੁਰੂ ਹੋ ਗਿਆ ਹੈ। ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਨੂੰ ਪਾਰ ਕਰ ਰਿਹਾ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 31 ਡਿਗਰੀ ਤੱਕ ਪਹੁੰਚ ਗਿਆ ਹੈ। ਜਿਸ ਵਿੱਚ ਪਿਛਲੇ 24 ਘੰਟਿਆਂ ਵਿੱਚ 2.5 ਡਿਗਰੀ ਦਾ ਵਾਧਾ ਹੋਇਆ ਹੈ, ਇਹ ਆਮ ਤਾਪਮਾਨ ਨਾਲੋਂ 5.5 ਡਿਗਰੀ ਵੱਧ ਹੈ। ਮੌਸਮ ਵਿਭਾਗ ਨੇ 27 ਮਈ ਤੱਕ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ। 

ZEENEWS TRENDING STORIES

By continuing to use the site, you agree to the use of cookies. You can find out more by Tapping this link