Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

रिया बावा Jun 28, 2024, 13:30 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾਪਦੀ ਹੈ ਅਤੇ ਮਰੀਜ਼ਾਂ ਨੂੰ ਵੀ ਆਪਣੀ ਸਿਹਤ ਠੀਕ ਨਹੀਂ ਰਹਿੰਦੀ ਅਤੇ ਜਦੋਂ ਉਹੀ ਮਰੀਜ਼ ਇਲਾਜ ਲਈ ਹਸਪਤਾਲ ਆਉਂਦੇ ਹਨ ਤਾਂ ਉਨ੍ਹਾਂ ਦਾ ਵਾਹਨ ਜਾਂ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ, ਜਿਸ ਕਾਰਨ ਉਹ ਹੋਰ ਵੀ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਪਿਛਲੇ ਦਿਨੀਂ ਐਕਸ-ਰੇ ਮਸ਼ੀਨ ਇੱਕ ਮਹੀਨੇ ਤੋਂ ਬੰਦ ਪਈ ਸੀਵਰੇਜ ਸਿਸਟਮ ਖ਼ਰਾਬ ਹੈ।


ਹਿਮਾਚਲ ਪ੍ਰਦੇਸ਼ ਵਿੱਚ ਅੱਜ ਰਾਤ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ ਅਗਲੇ ਚਾਰ ਦਿਨਾਂ ਤੱਕ ਪਹਾੜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਦਿਨ ਯਾਨੀ 4 ਤੋਂ 6 ਜੂਨ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਰਾਹੀਂ ਸੂਬੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਤਿੰਨ ਦਿਨਾਂ ਲਈ ਕੁਝ ਥਾਵਾਂ 'ਤੇ ਤੂਫ਼ਾਨ ਦਾ ਅਲਰਟ ਵੀ ਜਾਰੀ ਕੀਤਾ ਹੈ।


Punjab Breaking News Live Updates---


 

नवीनतम अद्यतन

  • ਲੁਧਿਆਣਾ ਦੇ ਕੋਹਾਡਾ ਵਿੱਚ ਜੇ ਸੀ ਬੀ ਨੇ ਫੈਕਟਰੀ ਜਾ ਰਹੇ ਵਿਆਕਤੀ ਨੂੰ ਕੁਚਲਿਆ ਮੌਕੇ ਤੇ ਹੋਈ ਮੌਤ,  ਸੀਸੀਟੀਵੀ ਵਿੱਚ ਤਸਵੀਰਾਂ ਹੋਈਆਂ ਕੈਦ

    ਲੁਧਿਆਣਾ ਦੇ ਕੋਹਾੜਾ ਮਾਛੀਵਾੜਾ ਰੋਡ ਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਰੋਡ ਉੱਤੇ ਪੈਦਲ ਜਾ ਰਹੇ ਇਕ ਵਿਅਕਤੀ ਜੋਂ ਕਿ ਫੈਕਟਰੀ ਵਿਚ ਡਿਉਟੀ ਕਰਨ ਜਾ ਰਿਹਾ ਸੀ ਜਿਸ ਨੂੰ ਤੇਜ ਰਫ਼ਤਾਰ ਜੇਸੀਬੀ ਕਰੇਣ ਨੇ ਕੁਚਲ ਦਿੱਤਾ ਅਤੇ ਕਰੇਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਮਜੂਦ ਲੋਕ ਨੇ ਪਰਵਾਰ ਅਤੇ ਪੁਲਸ ਨੂੰ ਸੂਚਿਤ ਕੀਤਾ ਪੁਲਸ ਨੇ ਪਰਵਾਰ ਨੇ ਦਸਿਆ ਕਿ ਪੁਲਸ ਨੇ ਕਾਗਜ ਵਿੱਚ ਮਾਮਲਾ ਤਾਂ ਦਰਜ ਕਰ ਦਿੱਤਾ ਹੈ। 

    ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪਰਿਵਾਰ ਵੱਲੋਂ ਖੁਦ ਹੀ ਸੀਸੀਟੀਵੀ ਆਲੇ ਦੁਆਲੇ ਤੋਂ ਇੱਕਠੀ ਕੀਤੀਆਂ ਹੈ ਪਰ ਪੁਲਿਸ ਨੇ ਹਲੇ ਤਕ ਦੋਸ਼ੀ ਨੂੰ ਗਿਰਫ਼ਤਾਰ ਨਹੀਂ ਕੀਤਾ। ਮ੍ਰਿਤਕ ਦੇ ਭਾਣਜੇ ਅਤੇ ਭਰਾ ਨੇ ਕਿਹਾ ਕਿ ਮ੍ਰਿਤਕ ਦੇ ਇਕ ਪੰਜ ਸਾਲ ਦੀ ਲੜਕੀ ਅਤੇ 7 ਸਾਲ ਦਾ ਬੇਟਾ ਹੈ। ਜਦ ਇਸ ਘਟਨਾ ਸਬੰਧੀ ਜਦ ਲੁਧਿਆਣਾ ਸਿਵਲ ਹਸਪਤਾਲ ਮੋਰਚਰੀ ਵਿੱਚ ਮ੍ਰਿਤਕ ਦਾ ਪੋਸਮਾਰਟਮ ਕਰਵਾਉਣ ਆਏ ਪੁਲਿਸ ਅਧਿਕਾਰੀ ਤੋ ਪੁੱਛਣਾ ਚਾਹਿਆ ਕਿ ਕੀਤਾ ਇਸ ਮਾਮਲੇ ਵਿਚ ਉਹ ਕੈਮਰੇ ਦੇਖ ਕੇ ਇੰਝ ਦੌੜਿਆ ਜਿਵੇਂ ਕਿ ਉਹ ਹੀ ਅਪਰਾਧੀ ਹੋਵੇ।

  • ਅਬੋਹਰ ਦੇ ਪਿੰਡ ਬਹਾਦਰਖੇੜਾ 'ਚ ਪਾਣੀ ਦੀ ਸਪਲਾਈ ਨੂੰ ਲੈ ਕੇ ਹੋਏ ਝਗੜੇ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਦੌਰਾਨ ਦੋ ਧਿਰਾਂ 'ਚ ਗੋਲੀਬਾਰੀ ਹੋ ਗਈ, ਜਿਸ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਡਾਕਟਰ ਦਾ ਕਹਿਣਾ ਹੈ ਕਿ ਉਸ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

  • ਅਕਾਲੀ ਦਲ ਦੇ ਐਨ ਆਰ ਆਈ ਵਿੰਗ ਦੇ ਕੁਝ ਆਗੂਆਂ ਵੱਲੋਂ ਚਰਨਜੀਤ ਸਿੰਘ ਬਰਾੜ ਤੇ ਪੈਸੇ ਲੈ ਕੇ LMIA ਦੇਣ ਦੇ ਦੋਸ਼ਾਂ ਉੱਤੇ ਚਰਨਜੀਤ ਸਿੰਘ ਬਰਾੜ ਬੋਲੇ ਕੀ ਇਹ ਦੋਸ਼ ਸਾਰੇ ਬੇਬੁਨਿਆਦ ਹਨ, ਮੇਰੇ ਖਿਲਾਫ਼ ਬੋਲਣ ਲਈ ਕਿਹਾ ਗਿਆ ਤੇ ਉਹ ਬੋਲੇ ਹਨ। ਨਾ ਤਾਂ ਮੇਰਾ ਕੋਈ ਇਮੀਗ੍ਰੇਸ਼ਨ ਦਾ ਕੰਮ ਹੈ ਅਤੇ ਨਾ ਹੀ ਮੇਰਾ ਹੀ ਕੋਈ ਮੋਹਾਲੀ ਵਿਖੇ ਦਫ਼ਤਰ ਹੈ

  • 11 ਮਹੀਨੇ ਪਹਿਲਾਂ ਵਿਦੇਸ਼ ਗਏ ਮੋਗਾ 'ਤੇ ਪਿੰਡ ਕਾਹਨ ਸਿੰਘ ਵਾਲਾ ਦੇ ਰਹਿਣ ਵਾਲੇ 21 ਸਾਲਾਂ ਚਰਨਪ੍ਰੀਤ ਸਿੰਘ ਦੇ ਕਨੇਡਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ ਹੈ। ਚਰਨਪ੍ਰੀਤ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ 11 ਕੁ ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ । ਮੌਤ ਦੀ ਖਬਰ ਸੁਣਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ।

  • ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਗਿਆ SGPC ਮੈਂਬਰ ਭਾਈ ਮਨਜੀਤ ਸਿੰਘ ਨੇ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ

    ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਸਮੇਂ ਹੋਈ ਬੇਅਦਬੀ ਦੇ ਦੌਰ ਤੋਂ ਬਾਅਦ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਵੱਲ ਵੱਧਦਾ ਹੋਇਆ ਨਜ਼ਰ ਆਇਆ ਜਿਸ ਤੋਂ ਬਾਅਦ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਨਵਾਂ ਜਨਮ ਹੋਇਆ ਜਿਸ ਵਿੱਚ ਬ੍ਰਹਮਪੁਰਾ ਰਤਨ ਸਿੰਘ ਅਜਨਾਲਾ ਅਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਮੌਜੂਦ ਰਹੇ ਉੱਥੇ ਇਹ ਹੁਣ ਇੱਕ ਵਾਰ ਫਿਰ ਤੋਂ 2024 ਦੀਆਂ ਚੋਣਾਂ ਹਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਧੜੇ ਦੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਨੇਤਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਿਲ ਹੋ ਰਹੇ ਹਨ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਪਹੁੰਚੇ ਭਾਈ ਮਨਜੀਤ ਸਿੰਘ ਵੱਲੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨਾਲ ਮੁਲਾਕਾਤ ਕਰ ਇੱਕ ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀਆਂ ਵੱਲੋਂ ਮਾਫੀ ਮੰਗਣ ਦੀ ਗੱਲ ਅਤੇ ਇੱਕ ਪੱਤਰ ਲਿਖਣ ਦੀ ਗੱਲ ਕਹੀ ਗਈ ਉਤੇ ਹੀ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਨ ਜਿਹੜੀਆਂ ਬੇਅਦਬੀਆਂ ਉਸ ਦੌਰ ਚ ਹੋਈਆਂ ਸਨ ਉਸ ਲਈ ਜਿੰਮੇਵਾਰ ਹੈ ਚਾਹੇ ਉਹ ਸਿੱਧੇ ਰੂਪ ਚ ਹੋਵੇ ਚਾਹੇ ਉਹ ਅਸਿੱਧੇ ਰੂਪ ਚ

  • ਜੰਮੂ ਬੇਸ ਕੈਂਪ ਤੋਂ ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਰਵਾਨਾ, ਜਾਣੋ ਕਿੰਨੇ ਦਿਨ ਚੱਲੇਗੀ ਯਾਤਰਾ, ਕੀ ਹਨ ਸੁਰੱਖਿਆ ਪ੍ਰਬੰਧ?

    ਸ਼ਰਧਾਲੂਆਂ ਦਾ ਪਹਿਲਾ ਜੱਥਾ ਅਮਰਨਾਥ ਯਾਤਰਾ ਲਈ ਰਵਾਨਾ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ੁੱਕਰਵਾਰ (28 ਜੂਨ) ਨੂੰ ਸਵੇਰੇ 4.30 ਵਜੇ ਸ਼ਰਧਾਂਜਲੀ ਭੇਟ ਕੀਤੀ।

    ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਹਰ ਸਾਲ ਹੋਣ ਵਾਲੀ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ੁੱਕਰਵਾਰ (28 ਜੂਨ) ਨੂੰ ਸਵੇਰੇ 5.30 ਵਜੇ ਜੰਮੂ ਦੇ ਬੇਸ ਕੈਂਪ ਤੋਂ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ਼ਰਧਾਲੂਆਂ ਦਾ ਇਹ ਜਥਾ ਦੁਪਹਿਰ 2 ਵਜੇ ਦੱਖਣੀ ਕਸ਼ਮੀਰ ਦੇ ਪਹਿਲਗਾਮ ਅਤੇ ਮੱਧ ਕਸ਼ਮੀਰ ਦੇ ਬਾਲਟਾਲ ਪਹੁੰਚੇਗਾ

  • ਭਾਰੀ ਮੀਂਹ ਤੋਂ ਬਾਅਦ ਸ਼ਿਮਲਾ ਤੋਂ ਕੁਝ ਹੀ ਕਿਲੋਮੀਟਰ ਦੂਰ ਚਮਿਆਣਾ ਦੇ ਸ਼ੁਰਾਲਾ ਰੋਡ 'ਤੇ ਜ਼ਮੀਨ ਖਿਸਕਣ ਕਾਰਨ 3 ਵਾਹਨ ਦੱਬ ਗਏ, ਖੁਸ਼ਕਿਸਮਤੀ ਨਾਲ ਇਸ ਜ਼ਮੀਨ ਖਿਸਕਣ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

  • ਮਾਨਸਾ ਦੇ ਓਵਰ ਬ੍ਰਿਜ 'ਤੇ ਫਿਰ ਆਈਆਂ ਤਰੇੜਾਂ, ਟੁੱਟ ਸਕਦੇ ਨੇ ਗਾਡਰ

    ਮਾਨਸਾ ਦੇ ਓਵਰ ਬ੍ਰਿਜ ਤੋਂ ਜੇਕਰ ਤੁਸੀਂ ਵੀ ਲੰਘ ਰਹੇ ਹੋ ਤਾਂ ਜਰਾ ਸਾਵਧਾਨੀ ਦੇ ਨਾਲ ਕਿਉਂਕਿ ਓਵਰ ਬ੍ਰਿਜ ਉਪਰੋਂ ਟੁੱਟਣਾ ਸ਼ੁਰੂ ਹੋ ਚੁੱਕਿਆ ਓਵਰ ਬ੍ਰਿਜ ਦੇ ਵਿੱਚ ਤਰੇੜਾਂ ਆਈਆਂ ਨੇ ਅਤੇ ਗਾਡਰ ਵੀ ਟੁੱਟਣ ਲੱਗੇ ਨੇ ਪਰ ਅਜੇ ਤੱਕ ਪ੍ਰਸ਼ਾਸਨ ਦੀ ਇਸ ਪਾਸੇ ਨਜ਼ਰ ਨਹੀਂ ਗਈ ਬੇਸ਼ਕ ਲੋਕਾਂ ਨੇ ਖੁਦ ਹੀ ਇਸ ਜਗਹਾ ਤੇ ਇੱਟਾਂ ਰੋੜੇ ਸੁੱਟ ਦਿੱਤੇ ਨੇ ਤਾਂ ਕਿ ਕੋਈ ਹਾਦਸਾ ਨਾ ਹੋ ਜਾਵੇ ਪਰ ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਵੀ ਓਵਰ ਬ੍ਰਿਜ ਇਸੇ ਜਗ੍ਹਾ ਤੋਂ ਦੂਸਰੀ ਸਾਈਡ ਟੁੱਟਿਆ ਸੀ ਗਾਡਰ ਟੁੱਟ ਚੁੱਕੇ ਸੀ ਬੇਸ਼ੱਕ ਉਸ ਸਮੇਂ ਪ੍ਰਸ਼ਾਸਨ ਵੱਲੋਂ ਥੋੜੀ ਲੇਪਾ ਪੋਚੀ ਜਰੂਰ ਕਰ ਦਿੱਤੀ ਸੀ ਪਰ ਹੁਣ ਇਸੇ ਗਾਡਰ ਦੇ ਦੂਸਰੀ ਸਾਈਡ ਓਵਰ ਬਰਿਜ ਟੁੱਟਣਾ ਸ਼ੁਰੂ ਹੋ ਚੁੱਕਿਆ।

     ਜੇਕਰ ਜਲਦ ਹੀ ਪ੍ਰਸ਼ਾਸਨ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਰਾਤ ਸਮੇਂ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਰਾਹਗੀਰਾਂ ਨੇ ਕਿਹਾ ਕਿ ਓਵਰ ਬ੍ਰਿਜ ਉੱਪਰ ਤੋਂ ਟੁੱਟਣ ਕਾਰਨ ਕੋਈ ਹਾਦਸਾ ਹੋ ਸਕਦਾ ਹੈ ਕਿਉਂਕਿ ਇਸ ਓਵਰ ਬ੍ਰਿਜ ਤੇ ਟਰੈਫਿਕ ਜਿਆਦਾ ਰਹਿੰਦਾ ਹੈ ਅਤੇ ਸਰਸਾ ਨੂੰ ਜਾਣ ਦਾ ਮੇਨ ਰਾਸਤਾ ਵੀ ਇਹੋ ਓਵਰ ਬ੍ਰਿਜ ਹੈ ਉਹਨਾਂ ਕਿਹਾ ਕਿ ਤੁਰੰਤ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਵੇ ਨਾ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਬਾਅਦ ਪ੍ਰਸ਼ਾਸਨ ਆਪਣੀ ਨੀਂਦ ਤੋਂ ਜਾਗੇ। 

  • ਪਿੰਡ ਬਹਾਦਰਖੇੜਾ 'ਚ ਪਾਣੀ ਮੋੜ ਨੂੰ ਲੈ ਕੇ ਝਗੜਾ, 3 ਜ਼ਖਮੀ, ਅਬੋਹਰ ਦੇ ਪਿੰਡ ਬਹਾਦਰਖੇੜਾ 'ਚ ਪਾਣੀ ਦੇ ਮੋੜ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਲੜਾਈ ਦੌਰਾਨ ਹੋਈ ਗੋਲੀਬਾਰੀ ਦੀ ਤਸਵੀਰ ਸਾਹਮਣੇ ਆਈ ਹੈ ਜ਼ਖਮੀਆਂ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

  • ਪੇਪਰ ਲੀਕ ਮਾਮਲੇ 'ਤੇ ਸਦਨ 'ਚ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਅੱਜ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

  • ਬੀਤੇ ਦਿਨੀ ਪਟਿਆਲਾ ਦੇ ਥਾਣਾ ਜੁਲਕਾ ਦੇ ਅਧੀਨ ਪੈਂਦੇ ਪਿੰਡ ਅਕਬਰਪੁਰ ਦੇ ਨੇੜੇ ਹੋਇਆ ਸੜਕੀ ਹਾਦਸਾ ਦੋ ਦੀ ਹੋਈ ਮੌਤ। ਮਿਰਤਕਾਂ ਦੇ ਵਿੱਚੋਂ ਇੱਕ ਕੁਝ ਸਮਾਂ ਪਹਿਲਾਂ ਇੰਗਲੈਂਡ ਤੋਂ ਵਾਪਸ ਆਇਆ ਸੀ। ਪਟਿਆਲਾ ਪੇਹੋਵਾ ਰੋਡ ਦੇ ਉੱਪਰ ਕੱਲ ਬੀਐਮਡਬਲ ਕਾਰ ਅਤੇ ਕੈਂਟਰ ਦੇ ਵਿਚਕਾਰ ਹੋਈ ਟੱਕਰ ਤੋਂ ਬਾਅਦ ਕਾਰ ਦਾ ਸਨਤੁਲਨ ਵਿਗੜ ਗਿਆ ਜਿਸ ਦੇ ਚਲਦੇ ਕਾਰ ਸਵਾਰ ਅਤੇ ਕਾਰਜ ਬੈਠੇ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ।
     
    ਕਾਰ ਚਾਲਕ 32 ਸਾਲਾ ਲਖਵਿੰਦਰ ਕੁਝ ਸਮਾਂ ਪਹਿਲਾਂ ਇੰਗਲੈਂਡ ਤੋਂ ਵਾਪਸ ਆਇਆ ਸੀ ਤੇ ਉਸਦੇ ਨਾਲ ਹੀ ਉਸਦਾ ਦੋਸਤ ਸੰਦੀਪ ਵੀ ਗੱਡੀ ਦੇ ਵਿੱਚ ਮੌਜੂਦ ਸੀ। ਦੋਨਾਂ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੜੀ ਮੁਸ਼ਕਿਲ ਦੇ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਗੱਡੀ ਚੋਂ ਬਾਹਰ ਕੱਢਿਆ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕੈਂਟਰ ਚਾਲਕ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ
  • ਮਾਨਸਾ ਦੇ ਓਵਰ ਬ੍ਰਿਜ ਟੁੱਟਣਾ ਹੋਇਆ ਸ਼ੁਰੂ
    ਟੁੱਟ ਸਕਦੇ ਨੇ ਗਾਡਰ ਕਿਸੇ ਸਮੇਂ ਵੀ ਹੋ ਸਕਦਾ ਹੈ ਹਾਦਸਾ,  ਇਸ ਤੋਂ ਪਹਿਲਾਂ ਵੀ ਓਵਰ ਬ੍ਰਿਜ ਦੇ ਗਾਡਰ ਟੁੱਟ ਚੁੱਕੇ ਨੇ ਰਾਹਗੀਰਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਇਸ ਪਾਸੇ ਧਿਆਨ ਦੇਵੇ ਨਾ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਬਾਅਦ ਜਾਗੇ

  • ਵੈਸਟ ਹਲਕੇ ਵਿੱਚ AAP ਦੀ ਜਿੱਤ ਲਈ ਜ਼ੋਰ ਸ਼ੋਰ ਨਾਲ ਪ੍ਰਚਾਰ ਵਿੱਚ ਲੱਗਿਆ CM ਮਾਨ ਦਾ ਪਰਿਵਾਰ

    ਜਲੰਧਰ ਪੱਛਮੀ ਜਿਮਨੀ ਚੋਣ ਦੇ ਤਹਿਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਜਿਤਾਉਣ ਲਈ CM ਭਗਵੰਤ ਮਾਨ ਅਤੇ ਉਹਨਾਂ ਦਾ ਪਰਿਵਾਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕਰ ਰਿਹਾ ਹੈ। ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੀ ਭੈਣ ਸਮੇਤ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਲਗਾਤਾਰ ਲੋਕਾਂ ਤੱਕ ਪਹੁੰਚ ਕਰ ਰਹੇ ਨੇ। ਬੀਤੇ ਦਿਨੀ ਵੀ ਵੈਸਟ ਹਲਕੇ ਦੇ ਇਲਾਕੇ ਗਰੋਵਰ ਕਲੋਨੀ ਦੇ ਨਾਲ ਨਾਲ ਹਲਕੇ ਦੇ ਕਈ ਹੋਰ ਇਲਾਕਿਆਂ ਵਿੱਚ ਲੋਕਾਂ ਨੂੰ ਮਿਲ ਕੇ ਮਹਿੰਦਰ ਭਗਤ ਦੇ ਹੱਕ ਵਿੱਚ ਨਿਤਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਵਿਧਾਇਕ ਰਮਨ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਬੀਤੇ ਢਾਈ ਸਾਲਾਂ ਵਿੱਚ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ। 

  • ਡੀਜੀਸੀਏ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਏਅਰਲਾਈਨਜ਼ ਯਾਤਰੀਆਂ ਨੂੰ ਵਿਕਲਪਿਕ ਵਿਕਲਪ ਲਈ ਐਪ, ਪੋਰਟਲ, ਸੋਸ਼ਲ ਮੀਡੀਆ 'ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ।

  • ਦੋ ਦਿਨ ਪਹਿਲਾਂ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ 'ਚ "ਬਾਜੀਆਂ" ਦੌਰਾਨ ਖਤਰਨਾਕ ਕਰਤੱਬ ਦਿਖਾਉਣ ਵਾਲੇ ਨੌਜਵਾਨ ਦੀ ਹੋਈ ਦਰਦਨਾਕ ਮੌਤ ਤੋਂ ਬਾਅਦ ਵੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਅਤੇ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ। ਸਥਾਨਕ ਸ਼ਹਿਰ ਦੇ ਬੂੜਾ ਗੁੱਜਰ ਰੋਡ ਤੇ ਬੀਤੇ ਛੇ ਦਿਨ ਤੋਂ ਹੁਣ ਤੱਕ ਲਗਾਤਾਰ ਅਜਿਹਾ ਹੀ ਮੌਤ ਦੀਆਂ "ਬਾਜੀਆਂ" ਦਾ ਦੌਰ ਲਗਾਤਾਰ ਜਾਰੀ ਹੈ।

  • ਲਿੰਕ ਸੜਕਾਂ ਦੀ ਮੁਰੰਮਤ ਲਈ ਨਬਾਰਡ ਤੋਂ ਕਰਜ਼ਾ ਲੈਣ ਦੀ ਤਿਆਰੀ ਵਿੱਚ ਪੰਜਾਬ ਸਰਕਾਰ

    ਪੰਜਾਬ ਸਰਕਾਰ ਨੇ 1800 ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ਵਿੱਢੀ
    ਕੇਦਰ ਸਰਕਾਰ ਵੱਲੋਂ ਫੰਡ ਰੋਕੇ ਜਾਣ ਕਾਰਨ ਬਣੀ ਸਥਿਤੀ 
    ਲੋਕ ਸਭਾ ਚੋਣਾ ਵਿੱਚ ਲਿੰਕ ਸੜਕਾ ਦੀ ਮੁਰੰਮਤ ਦਾ ਉਠਿਆ ਸੀ ਮੁੱਦਾ 
    ਪੰਜਾਬ ਮੰਡੀ ਬੋਰਡ ਵੱਲੋ 14 ਜੂਨ ਨੂੰ ਨਵੀ ਤਜਵੀਜ ਤਿਆਰ ਕਿੱਤੀ ਹੈ ਜਿਸਨੂੰ ਪ੍ਰਵਾਨਗੀ ਲਈ ਮੁੱਖ ਮੰਤਰੀ ਕੋਲ ਭੇਜ ਦਿੱਤਾ ਗਿਆ ਹੈ 
    ਮੁੱਖ ਮੰਤਰੀ ਨੇ ਪਿਛਲੇ ਸਾਲ 3 ਜੁਲਾਈ ਨੂੰ ਨਬਾਰਡ ਤੋ ਕਰੀਬ 200 ਕਰੋੜ ਰੁਪਏ ਦਾ ਕਰਜ਼ਾ ਲੈਣ ਨੂੰ ਹਰੀ ਝੰਡੀ ਦਿੱਤੀ ਸੀ
    ਪੰਜਾਬ ਵਿੱਚ ਇਸ ਵਕਤ 30,237  ਲਿੰਕ ਸੜਕਾ ਹਨ ਜਿਨਾ ਦੀ 64,878 ਕਿਲੋਮੀਟਰ ਲੰਬਾਈ ਬਣਦੀ ਹੈ ਅਤੇ ਤਕਰੀਬਨ 2022 ਤੋ 8105 ਲਿੰਕ ਸੜਕਾ ਦੀ ਮੁਰੰਮਤ ਬਾਕੀ ਹੈ ਇਸੇ ਦੇ ਨਾਲ ਇਹਨਾ ਸੜਕਾਂ ਦੀ ਮੁਰੰਮਤ ਲਈ 2892 ਕਰੋੜ ਦੇ ਫੰਡਾ ਦੀ ਲੋੜ ਹੈ 
    ਇਸੇ ਦੇ ਨਾਲ ਕੇਦਰ ਸਰਕਾਰ ਨੇ ਮਾਰਕੀਟ ਫੀਸ ਤਿੰਨ ਫੀਸਦੀ ਤੋ ਘਟਾ ਤੇ ਦੋ ਫੀਸਦੀ ਕਰ ਦਿੱਤੀ ਹੈ ਜਿਸ ਕਰਕੇ ਮੰਡੀ ਬੋਰਡ ਦੀ ਵਿੱਤੀ ਹਾਲਤ ਕਾਫੀ ਖਸਤਾ ਹੋ ਗਈ ਹੈ

  • ਟਰਾਂਸਪੋਰਟ ਦੇ ਮਾਮਲੇ ਨੂੰ ਲੈ ਕੇ ਅਧਿਕਾਰੀ ਹੋਏ ਸਖ਼ਤ, ਰਾਤ ਸਮੇਂ ਕੀਤੀ ਜਾ ਰਹੀ ਹੈ ਵੱਡੇ ਪੱਧਰ ਤੇ ਚੈਕਿੰਗ, ਨਾਜਾਇਜ਼ ਚੱਲਣ ਵਾਲੀਆਂ ਗੱਡੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ- ਆਰਟੀਏ ਪੂਨਮ ਸਿੰਘ

    ਲੋਕ ਸਭਾ ਇਲੈਕਸ਼ਨਾਂ ਤੋਂ ਬਾਅਦ ਜਿੱਥੇ ਸਰਕਾਰ ਸਖ਼ਤ ਹੋ ਰਹੀ ਹੈ ਉਥੇ ਅਧਿਕਾਰੀਆਂ ਦੀ ਸਖ਼ਤਾਈ ਵੀ ਨਜ਼ਰ ਆ ਰਹੀ ਹੈ। ਬਠਿੰਡਾ ਦੇ ਆਰਟੀਏ ਪੂਨਮ ਸਿੰਘ ਵੱਲੋਂ ਲਗਾਤਾਰ ਰਾਤਾਂ ਨੂੰ ਸੜਕਾਂ ਉੱਪਰ ਨਾਕੇ ਲਾ ਕੇ ਟਰੱਕਾਂ ਬੱਸਾਂ ਅਤੇ ਹੋਰ ਵੱਡੇ ਵੀਕਲਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਜੋ ਰਾਤ ਸਮੇਂ ਨਜਾਇਜ਼ ਤੌਰ ਉੱਤੇ ਓਵਰਲੋਡ ਟਰੱਕ ਚਲਦੇ ਹਨ ਉਹਨਾਂ ਨੂੰ ਰੋਕਿਆ ਜਾ ਸਕੇ। ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਰਟੀਏ ਪੂਨਮ ਸਿੰਘ ਨੇ ਦੱਸਿਆ ਕਿ ਇਸ ਸਖਤਾਈ ਦਾ ਕਾਰਨ ਵੱਧ ਰਹੇ ਐਕਸੀਡੈਂਟ ਅਤੇ ਜੁਗਾੜੂ ਵਾਹਣ ਬਣਾ ਕੇ ਸੜਕਾਂ ਤੇ ਚਲਾਉਣੇ ਸਿਰ ਦਰਦੀ ਬਣੇ ਹੋਏ ਹਨ ਇਸ ਸਮੇਂ ਵੱਡੇ ਪੱਧਰ ਤੇ ਲੋਕ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਪਹਾੜਾਂ ਵੱਲ ਜਾਂਦੇ ਹਨ ਜੋ ਵਹੀਕਲ ਨਹੀਂ ਚੱਲਣ ਯੋਗ ਅਸੀਂ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਨਜਾਇਜ਼ ਰਾਤ ਸਮੇਂ ਜੋ ਬੱਸਾਂ ਚੱਲਦੀਆਂ ਹਨ ਟਰੱਕ ਚਲਦੇ ਹਨ ਉਹਨਾਂ ਉੱਤੇ ਰੋਕ ਲਾਈ ਜਾ ਸਕੇ।

    ਇੱਕ ਜੁਲਾਈ ਤੋਂ ਬਾਅਦ ਸਕੂਲ ਖੁੱਲ ਜਾਣਗੇ ਅਤੇ ਸਕੂਲੀ ਬੱਚਿਆਂ ਨੂੰ ਲਿਜਾਉਣ ਵਾਲੀਆਂ ਬੈਨਾ ਵੀ ਵੱਡੇ ਪੱਧਰ ਉੱਤੇ ਚੈਕ ਕੀਤੀਆਂ ਜਾਣਗੀਆਂ ਜਿਹੜੇ ਟਰਾਂਸਪੋਰਟਰਾਂ ਨੇ ਹੁਣ ਤੱਕ ਟੈਕਸ ਨਹੀਂ ਭਰੇ ਉਹਨਾਂ ਨੂੰ ਨੋਟਿਸ ਕੱਢ ਦਿੱਤੇ ਗਏ ਹਨ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ ਚਲਦੇ ਵਹੀਕਲ ਵੀ ਬੰਦ ਕੀਤੇ ਜਾਣਗੇ ਮੈਂ ਔਰਤ ਹੋ ਕੇ ਰਾਤ ਸਮੇਂ ਸਖਤੀ ਨਾਲ ਡਿਊਟੀ ਕਰਦੀ ਹਾਂ ਇਸ ਦਾ ਮੈਨੂੰ ਸਫਰ ਕਰਨ ਵਾਲੀਆਂ ਬੱਸਾਂ ਵਿੱਚ ਬੈਠੀਆਂ ਔਰਤਾਂ ਹੌਸਲਾ ਦਿੰਦੀਆਂ ਹਨ ਸਾਡਾ ਕੰਮ ਐਕਸੀਡੈਂਟਾਂ ਨੂੰ ਘਟਾਉਣਾ ਨਜਾਇਜ਼ ਚੱਲਣ ਵਾਲੇ ਵਾਹਨਾਂ ਨੂੰ ਰੋਕਣਾ ਹੀ ਸਾਡੀ ਪਹਿਲੀ ਡਿਊਟੀ ਹੈ

  • IGI ਏਅਰਪੋਰਟ ਟਰਮੀਨਲ 1 ਹਾਦਸੇ 'ਚ 1 ਦੀ ਮੌਤ, 5 ਜ਼ਖ਼ਮੀ

  • ਬਠਿੰਡਾ ਵਿਖੇ ਨਸ਼ੇ ਦੀ ਓਵਰਡੋਜ ਹੋਣ ਕਾਰਨ ਚੌਕ ਵਿੱਚ ਖੜ੍ਹੇ ਨੌਜਵਾਨ ਵਿਅਕਤੀ ਦੀ ਵੀਡੀਓ ਵਾਇਰਲ 

    ਨੌਜਵਾਨ ਨਸ਼ੇ ਦੀ ਓਵਰਡੋਜ ਹੋਣ ਕਾਰਨ ਬਠਿੰਡਾ ਦੇ ਹਨੁਮਾਨ ਚੌਕ ਨਜ਼ਦੀਕ ਦਿਖਾਈ ਦੇ ਰਿਹਾ ਹੈ। ਦਿਨ ਦਿਹਾੜੇ ਅਜਿਹੇ ਨੌਜਵਾਨ ਨੂੰ ਰਾਹਗੀਰਾਂ ਵੱਲੋਂ ਸੰਭਲਣ ਦੀ ਗੱਲ ਕੀਤੀ ਗਈ ਪ੍ਰੰਤੂ ਨਸ਼ੇ ਦੀ ਓਵਰਡੋਜ ਹੋਣ ਕਾਰਨ ਇਹ ਨੌਜਵਾਨ ਚੌਕ ਵਿੱਚ ਡਗ ਮੰਗਾਉਂਦੇ ਹੋਏ ਨਜ਼ਰ ਆਇਆ। ਇਹ ਸਰਕਾਰ ਦੀਆਂ ਨਸ਼ਾ ਰੋਕੋ ਮੁਹਿੰਮਾਂ ਦਾ ਅਸਰ ਦਿਖਾਈ ਦੇ ਰਿਹਾ ਸ਼ਹਿਰ ਦੇ ਮੇਨ ਚੌਂਕਾਂ ਵਿੱਚ ਇਹ ਹਾਲ ਹੈ ਤਾਂ ਆਮ ਪਿੰਡਾਂ ਵਿੱਚ ਕੀ ਹੋਵੇਗਾ?

  • DGP ਪੰਜਾਬ ਦਾ ਟਵੀਟ ---

  • ਟੀ-20 ਵਿਸ਼ਵ ਕੱਪ 2024 ਦਾ ਦੂਜਾ ਸੈਮੀਫਾਈਨਲ ਮੈਚ ਵੀਰਵਾਰ ਨੂੰ ਭਾਰਤੀ ਟੀਮ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਦੂਜੇ ਸੈਮੀਫਾਈਨਲ 'ਚ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਦਿੱਤਾ।

  • ਮਾਨਸਾ ਜ਼ਿਲ੍ਹੇ ਦੇ ਪਿੰਡ ਵਰ੍ਹੇ ਨਜ਼ਦੀਕ ਦੇਰ ਰਾਤ ਤੇਜ਼ ਰਫ਼ਤਾਰ ਕਾਰ ਦੁਰਘਟਨਾ ਗ੍ਰਸਤ ਹੋਣ ਤੇ ਦੋਨੋ ਕਾਰ ਸਵਾਰ ਨੌਜਵਾਨਾਂ ਦੀ ਮੌਕੇ ਉੱਤੇ ਮੌਤ ਹੋ ਗਈ। ਕਾਰ ਦੀ ਰਫਤਾਰ ਤੇਜ ਹੋਣ ਕਾਰਣ ਇਹ ਹਦਾਸਾ ਵਾਪਰਿਆ।

  • ਦਿੱਲੀ ਫਾਇਰ ਸਰਵਿਸਿਜ਼ ਦੇ ਇਕ ਅਧਿਕਾਰੀ ਨੇ ਦੱਸਿਆ, "ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 'ਤੇ ਛੱਤ ਡਿੱਗ ਗਈ। ਤਿੰਨ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਹਨ।
    ਦਿੱਲੀ ਦੇ IGI ਹਵਾਈ ਅੱਡੇ ਦੇ ਟਰਮੀਨਲ 1 'ਤੇ ਵੱਡਾ ਹਾਦਸਾ
    - ਟਰਮੀਨਲ 1 ਦੀ ਛੱਤ ਅਤੇ ਖੰਭੇ ਟਰੇਨਾਂ 'ਤੇ ਡਿੱਗੇ
    - ਹੁਣ ਤੱਕ 4 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ
    - ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ,  ਹਸਪਤਾਲ ਲਿਜਾਇਆ ਗਿਆ।
    -ਕਾਰਾਂ ਅਜੇ ਵੀ ਫਸੀਆਂ ਹੋਈਆਂ ਹਨ
    -ਫਾਇਰ ਵਿਭਾਗ ਨੂੰ ਸਵੇਰੇ ਕਰੀਬ ਸਾਢੇ ਪੰਜ ਵਜੇ ਸੂਚਨਾ ਮਿਲੀ।
    - ਫਾਇਰ ਵਿਭਾਗ ਨੇ ਉਸ ਨੂੰ ਬਚਾਇਆ ਅਤੇ ਬਾਹਰ ਕੱਢਿਆ

     

ZEENEWS TRENDING STORIES

By continuing to use the site, you agree to the use of cookies. You can find out more by Tapping this link