Punjab Breaking Live Updates: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

रिया बावा Fri, 04 Oct 2024-11:48 am,

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ। 


ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ। ਨਾਮਜ਼ਦਗੀ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗੀ। ਪੰਜਾਬ 'ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋਈ ਸੀ, ਇਹ ਚੋਣ 13,237 ਪੰਚਾਇਤਾਂ ਲਈ ਹੈ। ਚੋਣਾਂ 15 ਅਕਤੂਬਰ ਨੂੰ ਬੈਲਟ ਪੇਪਰ ਰਾਹੀਂ ਹੋਣਗੀਆਂ, 1.33 ਕਰੋੜ ਵੋਟਰ ਕਰਨਗੇ ਵੋਟਿੰਗ, ਚੋਣਾਂ ਲਈ 96 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।


Punjab Breaking News Live Updates:

नवीनतम अद्यतन

  • ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਸਵੇਰੇ ਈਡੀ ਨੇ ਅਚਾਨਕ ਦਸਤਕ ਦਿੱਤੀ। ਈਡੀ ਦੀ ਟੀਮ ਨੇ ਸ਼ਹਿਰ ਦੇ ਮਸ਼ਹੂਰ ਕਾਲੋਨਾਈਜ਼ਰ ਅਤੇ ਕਾਰੋਬਾਰੀ ਵਿਕਾਸ ਪਾਸੀ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਈਡੀ ਨੇ ਸ਼ਹਿਰ ਦੀਆਂ ਸਾਰੀਆਂ ਥਾਵਾਂ 'ਤੇ ਛਾਪੇਮਾਰੀ ਕਰਕੇ ਅੰਦਰ ਬੈਠੇ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ, ਜਿਸ 'ਚ ਈਡੀ ਕਾਰੋਬਾਰੀ ਵਿਕਾਸ ਪਾਸੀ ਤੋਂ ਵੀ ਪੁੱਛਗਿੱਛ ਕਰ ਕੀਤੀ ਜਾ ਰਹੀ ਹੈ। ਦਸਣਯੋਗ ਹੈ। ਕਿ ਰਿਆਲ ਅਸਟੇਟ ਦਾ ਕਾਰੋਬਾਰ ਕਰਨ ਵਾਲੇ ਵਿਕਾਸ ਪਾਸੀ ਕਿਸੇ ਸਮੇਂ ਪਰਲ ਗਰੁੱਪ ਦੇ ਸਵ ਨਿਰਮਲ ਸਿੰਘ ਭੰਗੂ ਨਾਲ ਵੀ ਕਾਰੋਬਾਰ ਵਿੱਚ ਕਾਫੀ ਸਮਾਂ ਜੁੜੇ ਰਹੇ ਦਸਣਯੋਗ ਹੈ

  • ਵਿਰੋਧੀ ਸਿਆਸੀ ਪਾਰਟੀਆਂ ਦੇ ਨਾਲ ਨਾਲ ਹੁਣ ਆਮ ਆਦਮੀ ਪਾਰਟੀ ਦੇ ਵਰਕਰ ਵੀ ਆਪਣੀ ਪਾਰਟੀ ਦੇ ਖਿਲਾਫ ਖੋਲ ਰਹੇ ਨੇ ਮੋਰਚਾ ਨਹੀਂ ਮਿਲ ਰਹੀਆਂ ਚੁੱਲਾ ਟੈਕਸ ਦੀਆਂ ਰਸੀਦਾਂ

     ਪੰਚਾਇਤੀ ਚੋਣਾਂ ਵਿੱਚ ਨਾਮਜਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ। ਆਖਰੀ ਦਿਨ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਖੋਲਿਆ ਮੋਰਚਾ ਕਿਹਾ ਵਿਧਾਇਕ ਨੇ ਆਪਣੇ ਰਿਸ਼ਤੇਦਾਰ ਨੂੰ ਦਿੱਤੇ ਚੁੱਲਾ ਟੈਕਸ ਦੀ ਰਸੀਨ ਪਿੰਡ ਵੈਰੋ ਨੰਗਲ ਦੇ ਲੋਕ ਇਕੱਠੇ ਹੋ ਕੇ ਜਦੋਂ ਬੀਡੀਪੀਓ ਦਫਤਰ ਪਹੁੰਚੇ ਤਾਂ ਉੱਥੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ ਆਮ ਆਦਮੀ ਪਾਰਟੀ ਦੇ ਵਰਕਰਾਂ ਕਿਹਾ ਕਿ ਮੈਂ ਪਾਰਟੀ ਦੇ ਵਿੱਚ ਅਹੁਦੇਦਾਰ ਵੀ ਹਾਂ ਕਈ ਅਹੁਦਿਆਂ ਤੇ ਜਿੰਮੇਵਾਰੀ ਵੀ ਨਿਭਾ ਰਿਹਾ ਪਰ ਵਿਧਾਇਕ ਨੇ ਮੇਰੀ ਇੱਕ ਨਹੀਂ ਸੁਣੀ ਮੈਨੂੰ ਜਾਂ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਵੀ ਚੁੱਲਾ ਟੈਕਸ ਦੀ ਰਿਸੀਵ ਨਹੀਂ ਦਿੱਤੀ ਆਪਣੇ ਰਿਸ਼ਤੇਦਾਰ ਨੂੰ ਦੇ ਦਿੱਤੀ ਚੁੱਲਾ ਟੈਕਸ ਦੀ ਰਿਸੀਵ ਪਾਰਟੀ ਨੇ ਮੇਰੇ ਨਾਲ ਕੀਤਾ ਸਰਾਸਰ ਧੱਕਾ ਜੇਕਰ ਮੇਰੇ ਕਾਗਜ ਦਾਖਲ ਨਾ ਹੋਏ ਤਾਂ ਸਾਰੇ ਪਿੰਡ ਦੇ ਨਾਲ ਬਹਿ ਕੇ ਫੈਸਲਾ ਕਰਾਂਗੇ ਕਿ ਵੋਟਾਂ ਕਿਸ ਨੂੰ ਪਾਉਣੀਆਂ ਪਰ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਵਾਂਗੇ

  • ਖੰਨਾ ਵਿਖੇ ਲਗਾਤਾਰ ਚੌਥੀ ਵਾਰ ਦੇ ਕੌਂਸਲਰ ਸਰਵਦੀਪ ਸਿੰਘ ਕਾਲੀਰਾਓ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਪੰਜਾਬ ਦੇ ਪੰਚਾਇਤ ਅਤੇ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਾਲੀਰਾਓ ਨੂੰ ਪਾਰਟੀ ਜੁਆਇੰਨ ਕਰਵਾਈ। ਕੌਂਸਲਰ ਕਾਲੀਰਾਉ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਪੱਖੀ ਕੰਮ ਦੇਖ ਕੇ ਓਹ ਇਸ ਪਾਰਟੀ ਚ ਆਏ ਹਨ।

     

  • ਨੰਗਲ ਡੈਮ ਦੇ ਕੋਲ ਨਯਾ ਨੰਗਲ ਸੜਕ ਤੇ ਇੱਕ ਲੱਗਭੱਗ 15 ਫੁੱਟ ਲੰਬੇ ਅਜਗਰ ਦਾ ਸੜਕ ਪਾਰ ਕਰਦੇ ਦਾ ਵੀਡਿਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਇਸ ਵੀਡਿਓ ਨੂੰ ਰਾਤ ਦੇ ਸਮੇਂ ਕਿਸੀ ਕਾਰ ਚਾਲਕ ਵਲੋਂ ਬਣਾਇਆ ਗਿਆ ਹੈ । ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਅਜਗਰ ਬੜੇ ਆਰਾਮ ਨਾਲ ਸੜਕ ਪਾਰ ਕਰਦਾ ਨਜ਼ਰ ਆ ਰਿਹਾ ਹੈ ਤੇ ਇਸ ਅਜਗਰ ਦੀ ਲੰਬਾਈ ਦਾ ਅੰਦਾਜ਼ਾ ਇਹ ਦੇਖ ਕੇ ਲਗਾਇਆ ਜਾ ਸਕਦਾ ਹੈ ਕਿ ਸੜਕ ਦੇ ਸ਼ੁਰੂ ਤੋਂ ਲੈ ਕਰ ਅੱਧੀ ਤੋਂ ਜਿਆਦਾ ਸੜਕ ਤੇ ਵਿਛਿਆ ਹੋਇਆ ਹੈ।

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਹੋਈ। ਇਹ ਮੀਟਿੰਗ ਕੱਲ੍ਹ ਹੋਈ ਕੈਬਨਿਟ ਮੀਟਿੰਗ ਤੋਂ ਪਹਿਲਾਂ ਹੋਈ ਸੀ। ਬੈਠਕ 'ਚ ਪੱਛਮੀ ਏਸ਼ੀਆ ਸੰਕਟ ਅਤੇ ਭਾਰਤ 'ਤੇ ਇਸ ਦੇ ਸੰਭਾਵੀ ਪ੍ਰਭਾਵਾਂ 'ਤੇ ਚਰਚਾ ਕੀਤੀ ਗਈ, ਸੀਨੀਅਰ ਮੰਤਰੀਆਂ ਤੋਂ ਇਲਾਵਾ ਅਧਿਕਾਰੀ ਵੀ ਮੌਜੂਦ ਸਨ। ਪੱਛਮੀ ਏਸ਼ੀਆ 'ਚ ਸੰਕਟ ਕਾਰਨ ਭਾਰਤ 'ਚ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਅਤੇ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ ਵਧਣ ਦੀ ਸੰਭਾਵਨਾ ਹੈ। ਇਸ ਨਾਲ ਭਾਰਤ ਨਾਲ ਵਪਾਰ ਵੀ ਪ੍ਰਭਾਵਿਤ ਹੋ ਸਕਦਾ ਹੈ। ਭਾਰਤ ਨੇ ਪੱਛਮੀ ਏਸ਼ੀਆ 'ਚ ਸੰਕਟ 'ਤੇ ਚਿੰਤਾ ਪ੍ਰਗਟਾਈ ਹੈ। ਭਾਰਤ ਨੇ ਕਿਹਾ ਹੈ ਕਿ ਇਸ ਟਕਰਾਅ ਨੂੰ ਵਿਆਪਕ ਰੂਪ ਨਹੀਂ ਲੈਣਾ ਚਾਹੀਦਾ। ਭਾਰਤ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ

  • ਮੁਹਾਲੀ ਪੁਲਿਸ ਵੱਲੋਂ ਡਰੱਗ ਸਮਗਲਰਾਂ ਖਿਲਾਫ ਵੱਡੀ ਕਾਰਵਾਈ

    ਡੇਰਾ ਬੱਸੀ ਤੋਂ ਗਿਰਫਤਾਰ ਕੀਤੇ ਗਏ ਦੋ ਵੱਡੇ ਡਰੱਗ ਸਮਗਲਰ
    ਕਾਫੀ ਮਾਤਰਾ ਵਿੱਚ ਬਰਾਮਦ ਕੀਤੀ ਗਈ ਡਰੱਗ
    ਸਾਢੇ ਤਿੰਨ ਵਜੇ ਐਸਐਸਪੀ ਮੋਹਾਲੀ ਵੱਲੋਂ ਕੀਤੀ ਜਾਵੇਗੀ ਪ੍ਰੈਸ ਕਾਨਫਰਸ।

  • ਕਿੱਲਿਆਂਵਾਲੀ ਬਾਈਪਾਸ ਨੇੜੇ ਕੈਂਟਰ ਤੇ ਮੋਟਰਸਾਈਕਲ ਵਿਚਾਲੇ ਟੱਕਰ, ਦੋ ਲੋਕਾਂ ਦੀ ਮੌਤ

    ਅਬੋਹਰ ਵਿਖੇ ਕਿੱਲਿਆਂਵਾਲੀ ਬਾਈਪਾਸ ਦੇ ਨੇੜੇ ਇੱਕ ਕੈਂਟਰ ਤੇ ਬਾਈਕ ਵਿਚਾਲੇ ਟੱਕਰ ਹੋਈ ਹੈ। ਹਾਲਾਂਕਿ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਹੈ l ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਲੋਕ ਆਪਣੇ ਪਿੰਡ ਵੱਲ ਜਾ ਰਹੇ ਸਨ ਕਿ ਅਚਾਨਕ ਕੈਂਟਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ l ਮੌਕੇ ਤੇ ਐਬੂਲੈਂਸ ਦੇ ਜਰੀਏ ਜ਼ਖਮੀਆਂ ਨੂੰ ਹਸਪਤਾਲ ਲੈਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਦੋਨਾਂ ਨੂੰ ਮ੍ਰਿਤਕ ਐਲਾਨ ਦਿੱਤਾ l ਫਿਲਹਾਲ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ l

  • ਰਾਈਸ ਮਿਲਰ ਨਾਲ ਪੰਜਾਬ ਦੇ CS ਦੀ ਅੱਜ ਹੋਵੇਗੀ ਮੀਟਿੰਗ
    ਅੱਜ 12 ਵਜੇ ਪੰਜਾਬ ਭਵਨ ਵਿੱਚ ਹੋਵੇਗੀ ਮੀਟਿੰਗ 
    ਪੰਜਾਬ ਚ ਝੋਨੇ ਦੀ ਨਵੀਂ ਫਸਲ ਲਈ ਸਪੇਸ ਨੂੰ ਲੈਕੇ ਹੋਵੇਗੀ ਚਰਚਾ 
    ਮੁੱਖਮੰਤਰੀ ਕੇਂਦਰ ਸਰਕਾਰ ਨੂੰ ਲਿਖ ਚੁੱਕੇ ਨੇ ਚਿੱਠੀ 
    ਰਾਈਸ ਮਿਲਰ ਦੀ ਮੰਗ ਪੰਜਾਬ ਦੇ ਸਾਰੇ ਸ਼ੈਲਰਾ ਚ ਪੁਰਾਣੀ ਫਸਲ ਚੁੱਕੇ ਸਰਕਾਰ

  • ਪੰਜਾਬ ਪੁਲਿਸ ਡੀ.ਜੀ.ਪੀ 

  • ਘਰੇਲੂ ਕਲੇਸ਼ ਦੇ ਚਲਦਿਆਂ ਪਿਤਾ ਨੇ ਪੁੱਤ ਦੀ ਲਈ ਜਾਨ । ਪਿਤਾ ਨੇ ਪੁੱਤ ਨੂੰ ਜ਼ਹਿਰ ਦੇ ਕੇ ਮਾਰਿਆ ਫਿਰ ਆਪ ਵੀ ਖਾਦੀ ਸਲਫਾਸ, ਪਿਤਾ ਦੀ ਵੀ ਹੋਈ ਮੌਤ । ਮੋਗਾ ਜਿਲ੍ਹੇ ਦੇ ਪਿੰਡ ਰਾਊਕੇ ਕਲਾ ਵਿਖੇ ਆਪਣੇ ਸੁਹਰੇ ਪਿੰਡ ਅਏ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਰਾਣੀ ਵਾਲ ਨਿਵਾਸੀ ਗੁਰਬਾਜ ਸਿੰਘ(37)ਨੇ ਪਿਹਲਾ ਆਪਣੇ 8 ਸਾਲ਼ਾ ਪੁੱਤ ਮਨਕੀਰਤ ਸਿੰਘ ਨੂੰ ਸਲਫਾਸ ਖਵਾ ਦਿੱਤੀ ਤੇ ਫਿਰ ਆਪ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪਤਾ ਲੱਗਾ ਹੈ ਕਿ ਪਤੀ ਪਤਨੀ ਦਾ ਆਪਸੀ ਕਲੇਸ਼ ਚਲਦਾ ਸੀ। ਪੁੱਤ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਪਿਤਾ ਨੇ ਹਸਪਤਾਲ ਜਾਦੇ ਦਮ ਤੋੜ ਦਿੱਤਾ। ਪੁਲਸ ਮਾਮਲੇ ਦੇ ਜਾਚ ਕਰ ਰਹੀ ਹੈ

  • ਅੱਜ ਪੰਜਾਬ ਭਵਨ ਵਿਖੇ ਅਧਿਕਾਰੀਆਂ ਨਾਲ ਕਮਿਸ਼ਨ ਏਜੰਟਾਂ ਅਤੇ ਸ਼ੈਲਰ ਮਾਲਕਾਂ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਸ਼ੈਲਰਾਂ ਵਿੱਚ ਪਏ ਚੌਲਾਂ ਨੂੰ ਚੁੱਕਣ ਦਾ ਮਾਮਲਾ ਵਿਚਾਰਿਆ ਜਾਵੇਗਾ।

  • 5000 ਕਰੋੜ ਦੇ ਡਰੱਗ ਮਾਮਲੇ 'ਚ 5ਵੀਂ ਗ੍ਰਿਫਤਾਰੀ 

    ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਜਤਿੰਦਰ ਪਾਲ ਸਿੰਘ ਉਰਫ ਜੱਸੀ ਨੂੰ ਗ੍ਰਿਫਤਾਰ ਕੀਤਾ। ਜੱਸੀ ਯੂ.ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਪੈਸ਼ਲ ਸੈੱਲ ਨੇ ਉਸ ਖਿਲਾਫ ਐੱਲ.ਓ.ਸੀ. ਜਾਰੀ ਕੀਤਾ ਹੈ। ਜੱਸੀ ਪਿਛਲੇ 17 ਸਾਲਾਂ ਤੋਂ ਯੂਕੇ ਵਿੱਚ ਰਹਿ ਰਿਹਾ ਹੈ ਅਤੇ ਉਸ ਕੋਲ ਯੂਕੇ ਗ੍ਰੀਨ ਕਾਰਡ ਹੈ। ਡਰੱਗ ਮਾਮਲੇ 'ਚ ਯੂਕੇ ਕਨੈਕਸ਼ਨ ਸਾਹਮਣੇ ਆਇਆ ਸੀ, ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ 2 ਅਕਤੂਬਰ ਨੂੰ ਕਰੋੜਾਂ ਰੁਪਏ ਦੀ ਕੋਕੀਨ ਜ਼ਬਤ ਕੀਤੀ ਸੀ। ਇਸ ਮਾਮਲੇ 'ਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  ਜੱਸੀ ਵਜੋਂ ਇਹ 5ਵੀਂ ਗ੍ਰਿਫ਼ਤਾਰੀ ਹੈ

  • #Shardiya Navratri 2024: ਸ਼ਾਰਦੀਆ ਨਵਰਾਤਰੀ ਦਾ ਦੂਜਾ ਦਿਨ ਮਾਂ ਬ੍ਰਹਮਚਾਰਿਨੀ ਨੂੰ ਸਮਰਪਿਤ ਹੈ। ਸ਼ਾਰਦੀਆ ਨਵਰਾਤਰੀ ਦਾ ਤਿਉਹਾਰ 3 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਇਹ ਤਿਉਹਾਰ 9 ਦਿਨ ਤੱਕ ਚੱਲਦਾ ਹੈ

  • #ਚੰਡੀਗੜ੍ਹ: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਸਬੰਧਤ ਬਠਿੰਡਾ ਪਲਾਟ ਅਲਾਟਮੈਂਟ ਮਾਮਲੇ ਵਿੱਚ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਵਿੱਚ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।

  • ਪੰਜਾਬ ਦੇ ਆੜਤੀਆਂ ਦਾ ਫੈਸਲਾ, ਬਾਸਮਤੀ ਦੀ ਖਰੀਦ ਨੂੰ ਦਿੱਤੀ ਹਰੀ ਝੰਡੀ। 

    ਅੱਜ ਤੋਂ ਸ਼ੁਰੂ ਹੋਵੇਗੀ ਬਾਸਮਤੀ ਦੀ ਖਰੀਦ, ਪੰਜਾਬ 'ਚ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਣੀ ਸੀ ਪਰ ਪੰਜਾਬ ਦੇ ਕਮਿਸ਼ਨ ਏਜੰਟਾਂ ਦੇ ਪ੍ਰਦਰਸ਼ਨ ਕਾਰਨ ਪੂਰੇ ਸੂਬੇ 'ਚ ਝੋਨੇ ਦੀ ਖਰੀਦ 'ਤੇ ਰੋਕ ਲਗਾ ਦਿੱਤੀ ਗਈ ਹੈ। ਦਲਾਲਾਂ ਦੀ ਹੜਤਾਲ ਕਾਰਨ ਝੋਨੇ ਦੀ ਖਰੀਦ ਵਿੱਚ ਅੜਿੱਕਾ ਪੈਦਾ ਹੋ ਗਿਆ ਕਿਉਂਕਿ ਖਰੀਦ ਕਰਨ ਵਾਲਾ ਕੋਈ ਨਹੀਂ ਸੀ। ਮੀਟਿੰਗ ਤੋਂ ਬਾਅਦ ਆੜ੍ਹਤੀ ਸੰਘ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਬਾਸਮਤੀ ਦੀ ਖਰੀਦ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਝੋਨੇ ਦੀ ਖਰੀਦ ਨੂੰ ਲੈ ਕੇ ਆੜ੍ਹਤੀਆਂ ਦੀ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਨ੍ਹਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਮਝੌਤਾ ਨਹੀਂ ਹੋ ਜਾਂਦਾ | ਮੀਟਿੰਗ ਨਹੀਂ ਹੁੰਦੀ

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਕਰੀਬ 6:30 ਵਜੇ ਨਵੀਂ ਦਿੱਲੀ ਦੇ ਤਾਜ ਪੈਲੇਸ ਹੋਟਲ ਵਿੱਚ ਕੌਟਿਲਿਆ ਆਰਥਿਕ ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਉਹ ਹਾਜ਼ਰੀਨ ਨੂੰ ਸੰਬੋਧਨ ਵੀ ਕਰਨਗੇ, 4 ਤੋਂ 6 ਅਕਤੂਬਰ ਤੱਕ ਕੌਟਿਲਯ ਆਰਥਿਕ ਕਾਨਫਰੰਸ ਦਾ ਆਯੋਜਨ ਕੀਤਾ ਜਾਵੇਗਾ, ਕਾਨਫਰੰਸ ਵਿੱਚ ਕੁਝ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ, ਇਸ ਸਾਲ ਦੀ ਕਾਨਫਰੰਸ ਹਰੇ ਪਰਿਵਰਤਨ ਦੇ ਵਿੱਤ, ਭੂ-ਆਰਥਿਕ ਵਿਖੰਡਨ ਦੇ ਪ੍ਰਭਾਵ ਅਤੇ ਵਿਕਾਸ, ਲਚਕਤਾ ਬਣਾਈ ਰੱਖਣ ਲਈ ਨੀਤੀਗਤ ਕਾਰਵਾਈ ਦੇ ਸਿਧਾਂਤ ਵਰਗੇ ਵਿਸ਼ਿਆਂ 'ਤੇ ਧਿਆਨ ਕੇਂਦਰਤ ਕਰੇਗਾ। ਇਹ ਕਾਨਫਰੰਸ ਭਾਰਤੀ ਅਰਥਚਾਰੇ ਅਤੇ ਗਲੋਬਲ ਸਾਊਥ ਦੀਆਂ ਅਰਥਵਿਵਸਥਾਵਾਂ ਦਾ ਸਾਹਮਣਾ ਕਰ ਰਹੇ ਕੁਝ ਸਭ ਤੋਂ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨ ਲਈ ਭਾਰਤੀ ਅਤੇ ਅੰਤਰਰਾਸ਼ਟਰੀ ਵਿਦਵਾਨਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਇਕੱਠੇ ਕਰੇਗੀ।

ZEENEWS TRENDING STORIES

By continuing to use the site, you agree to the use of cookies. You can find out more by Tapping this link