Punjab Cabinet meeting Live Updates: ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ, ਅਧਿਆਪਕ ਦਿਵਸ ਦੀਆਂ ਮੁਬਾਰਕਾਂ, ਇੱਥੇ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

रिया बावा Thu, 05 Sep 2024-6:55 pm,

Punjab Cabinet meeting Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Cabinet meeting Live Updates:  ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ। ਚੰਡੀਗੜ੍ਹ ਵਿੱਚ ਅੱਜ ਸਵੇਰੇ 11 ਵਜੇ ਮੁੱਖ ਮੰਤਰੀ ਨਿਵਾਸ 'ਤੇ ਪੰਜਾਬ ਕੈਬਿਨੇਟ ਦੀ ਬੈਠਕ ਹੋਵੇਗੀ।  ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਨ ਲਈ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਹਰ ਕਿਸੇ ਦੇ ਜੀਵਨ ਵਿੱਚ ਅਧਿਆਪਕ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ |


Punjab Cabinet meeting Live Updates


 

नवीनतम अद्यतन

  • ਪੰਜਾਬ ਦੇ ਅਲੱਗ ਅਲੱਗ ਅਧਿਕਾਰੀਆਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਗਈਆਂ। ਰਕੇਸ਼ ਅਗਰਵਾਲ ਨੂੰ ਦਿੱਤੀ ਗਈ ਏਡੀਜੀਪੀ ਦੀ ਪ੍ਰਮੋਸ਼ਨ ਅਤੇ 10 ਆਈਪੀਐਸ ਨੂੰ ਡੀਆਈਜੀ ਬਣਾਇਆ ਗਿਆ। ਧਨਪ੍ਰੀਤ ਕੌਰ ਨੂੰ ਆਈਜੀਪੀ ਦੀ ਪ੍ਰਮੋਸ਼ਨ ਦਿੱਤੀ ਗਈ। 6 ਆਈਪੀਐਸ ਦੇ ਗ੍ਰੇਡ ਵਿੱਚ ਵਾਧਾ ਕੀਤਾ ਗਿਆ।

  • ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਸਹਿਮਤੀ ਬਣ ਗਈ। ਕਈ ਅਹਿਮ ਮੁੱਦਿਆਂ ਉਤੇ ਚਰਚਾ ਹੋਈ।

  • ਰਾਜਾ ਵੜਿੰਗ ਨੇ ਬਲਕੌਰ ਸਿੰਘ ਨਾਲ ਕੀਤੀ ਮੁਲਾਕਾਤ

    ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ।

  • ਕਾਂਗਰਸ ਨੇਤਾ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਰਾਜਦੀਪ ਸਿੰਘ ਨਾਗਰਾ ਦਾ 9 ਤਾਰੀਕ ਤੱਕ ਦਾ ਰਿਮਾਂਡ ਮਿਲਿਆ। ਈਡੀ ਵੱਲੋਂ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਜੱਜ ਨੇ 5 ਦਿਨ ਰਿਮਾਂਡ ਦਿੱਤਾ ਹੈ।

  • ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਆਪਣਾ ਸਪਸ਼ਟੀਕਰਨ ਦਿੱਤਾ।

  • 300 ਯੂਨਿਟ ਬਿਜਲੀ ਮੁਫ਼ਤ
    300 ਯੂਨਿਟ ਬਿਜਲੀ ਮੁਫ਼ਤ ਦਿੱਤੀ ਗਈ, ਸਾਡੀ ਸਰਕਾਰ ਵੱਲੋਂ ਆਪਣਾ ਵਾਅਦਾ ਪੂਰਾ ਕੀਤਾ ਗਿਆ

     

  • ਪੁਰਾਣੇ goods ਵਹੀਕਲਾਂ ਦਾ ਟੈਕਸ ਤਿੰਨ ਮਹੀਨਿਆਂ ਲਈ ਲਿਆ ਜਾਂਦਾ ਸੀ ਉਸ ਨੂੰ ਹੁਣ ਇਕ ਸਾਲ ਲਈ ਕਰ ਦਿੱਤਾ ਗਿਆ ਹੈ

  • 61 ਪੈਸੇ ਪੈਟਰੋਲ ਅਤੇ 92 ਪੈਸੇ ਡੀਜ਼ਲ ਤੇ ਟੈਕਸ ਵਧਾਉਣ ਦਾ ਸਰਕਾਰ ਨੇ ਫੈਸਲਾ ਲਿਆ ਹੈ

  • ਨਵੇਂ Goods ਵਹੀਕਲਾਂ ਦੇ ਟੈਕਸ ਲਈ ਸਹੂਲਤਾਂ ਵਿੱਚ ਵਾਧਾ ਕੀਤਾ ਗਿਆ ਹੈ
    ਚਾਰ ਸਾਲ ਦਾ ਟੈਕਸ ਭਰਨ ਤੇ 10 ਫੀਸਦੀ ਟੈਕਸ ਮੁਆਫ਼ ਕੀਤਾ ਜਾਵੇਗਾ,
    ਅੱਠ ਸਾਲ ਦਾ ਟੈਕਸ ਭਰਨ ਤੇ 20 ਫੀਸਦੀ ਟੈਕਸ ਮੁਆਫ਼ ਕੀਤਾ ਜਾਵੇਗਾ
    ਇਸ ਨਾਲ ਛੋਟੇ ਟਰਾਂਸਪੋਰਟਰਾਂ ਨੂੰ ਫਾਇਦਾ ਮਿਲੇਗਾ

  • ਚਾਵਲ ਸਨਅਤ ਲਈ OTS 3 ਸਕੀਮ ਲਿਆਂਦੀ ਜਾਵੇਗੀ

  • ਚਾਵਲ ਸਨਅਤ ਲਈ OTS 3 ਸਕੀਮ ਲਿਆਂਦੀ ਜਾਵੇਗੀ

  • ਆਉਣ ਵਾਲੇ ਸਮੇਂ ਵਿੱਚ ਵਿਭਾਗ ਨੂੰ ਹਦਾਇਤ ਦਿੱਤੀ ਹੈ OTS3 ਦਾ ਦਾਇਰਾ ਹੋਰ ਵਧਾਇਆ ਜਾਵੇਗਾ ਤਾਂ ਕੀ ਵਪਾਰੀਆਂ ਨੂੰ ਇਸ ਦਾ ਫਾਇਦਾ ਮਿਲੇ

  • ਪੰਜਾਬ ਵਿੱਚ ਓਟੀਐਸ-3 ਸਕੀਮ ਬਹੁਤ ਚੰਗੇ ਤਰੀਕੇ ਨਾਲ ਕਾਮਯਾਬ ਹੋਈ ਹੈ , 70000 ਤੋਂ ਵੱਧ ਲੋਕਾਂ ਨੂੰ ਇਸ ਦਾ ਫਾਇਦਾ ਹੋਇਆ ਹੈ

  • ਸਾਡੇ ਸਰਕਾਰੀ ਸਕੂਲਾਂ ਵਿੱਚ ਗਿਣਤੀ ਵੱਧੀ ਹੈ।

  • ਸਿੱਖਿਆ ਨੀਤੀ ਬਣਾਈ ਜਾਵੇਗੀ

  • ਸਿੱਖਿਆ ਨੀਤੀ ਲੈ ਕੇ ਆਉਣੀ ਚਾਹੀਦੀ ਹੈ ਤਾਂ ਕੀ ਸਾਡੇ ਬੱਚਿਆਂ ਵੀ ਹੁਨਰ(skill) ਪੱਖੋਂ ਮਜ਼ਬੂਤ ਕੀਤਾ ਜਾਵੇ

  • ਬਹੁਤ ਜਲਦ ਖੇਤੀਬਾੜੀ ਨੀਤੀ ਲਿਆਂਦੀ ਜਾਵੇਗੀ
    ਪੰਜਾਬ ਦੇ ਅੰਦਰ ਸਿੱਖਿਆ ਦੀ ਪਾਲਿਸੀ ਲੈ ਕੇ ਆਉਣ ਲਈ ਵੀ ਚਰਚਾ ਹੋਈ

     

  • ਅੱਜ ਕਿਸਾਨਾਂ ਨਾਲ ਮੀਟਿੰਗ ਹੋਵੇਗੀ ਉਸ ਵਿੱਚ ਕਿਸਾਨਾਂ ਤੋਂ ਰਾਇ ਲਈ ਜਾਵੇਗੀ

  • ਪਿਛੇ ਤਿੰਨ ਦਿਨ ਵਿਧਾਨ ਸਭਾ ਦਾ ਸੈਸ਼ਨ ਚੱਲਿਆ

  • ਐਡਵੋਕੇਟ ਹਰਪਾਲ ਚੀਮਾ ਨੇ ਦੱਸਿਆ ਕਿ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਲੰਮੀ ਚਰਚਾ ਹੋਈ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਉਤੇ ਜ਼ੋਰ ਦਿੱਤਾ ਗਿਆ ਹੈ।

  •  ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਹਰਪਾਲ ਚੀਮਾ ਵੱਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਇਸ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ।

  • ਬਿਲਡਰ ਦੀ ਡੀਪੀ ਲਗਾ ਉਸ ਦੀ ਕੰਪਨੀ 'ਚੋਂ ਹੀ ਠੱਗੇ 50 ਲੱਖ

    ਮੋਹਾਲੀ ਦੇ ਕਸਬਾ ਜ਼ੀਰਕਪੁਰ ਸਥਿਤ ਤ੍ਰਿਸ਼ਲਾ ਸਿਟੀ ਦੇ ਮਾਲਕ ਨਾਲ ਤਕਰੀਬਨ 50 ਲੱਖ ਰੁਪਏ ਦਾ ਸਾਈਬਰ ਫਰੋਡ ਹੋਇਆl ਪੰਜਾਬ ਸਟੇਟ ਸਾਈਬਰ ਕ੍ਰਾਈਮ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕੀਤਾ ਗਿਆ ਮੁਕਦਮਾ ਦਰਜl ਤ੍ਰਿਸ਼ਲਾ ਸਿਟੀ ਦੇ ਮਾਲਕ ਹਰੀਸ਼ ਗੁਪਤਾ ਨੇ ਦੱਸਿਆ ਕਿ ਉਹ ਆਪਣੇ ਕਿਸੇ ਨਿਜੀ ਕੰਮ ਤੋਂ ਲੁਧਿਆਣਾ ਜੀਐਸਟੀ ਦਫਤਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ ਕਿ ਇਨੇ ਸਮੇਂ ਵਿੱਚ ਹੀ ਉਹਨਾਂ ਦੀ ਅਕਾਊਂਟੈਂਟ ਨੂੰ ਇੱਕ ਵਟਸ ਐਪ ਰਾਹੀਂ ਮੈਸੇਜ ਕੀਤਾ ਗਿਆ ਕਿ ਜਲਦੀ 49,60401 ਰੁਪਏ ਇੰਡਸ ਇੰਡ ਬੈਂਕ ਦੇ ਖਾਤੇ ਵਿੱਚ ਪਾ ਦਿੱਤੇ ਜਾਣl ਉਸ ਵਟਸ ਐਪ ਨੰਬਰ ਉੱਪਰ ਡੀਪੀ ਹਰੀਸ਼ ਗੁਪਤਾ ਦੀ ਲੱਗੀ ਹੋਈ ਸੀ ਜਿਸ ਕਾਰਨ ਹਰੀਸ਼ ਗੁਪਤਾ ਦੀ ਅਕਾਊਂਟੈਂਟ ਵੱਲੋਂ ਰਕਮ ਦਿੱਤੇ ਗਏ ਖਾਤੇ ਵਿੱਚ ਟ੍ਰਾਂਸਫਰ ਕਾਰ ਦਿੱਤੀ ਗਈl ਪੁਲਿਸ ਵੱਲੋਂ ਘੋਖ ਕਰਨ ਤੇ ਪਤਾ ਚੱਲਿਆ ਕਿ ਇਹ ਅਕਾਊਂਟ ਬਾਬੂ ਸ਼ੇਖ ਨਾਮ ਦੇ ਵਿਅਕਤੀ ਦਾ ਹੈl

  • ਬਠਿੰਡਾ ਪੁਲਿਸ ਥਾਣਾ ਕੈਨਾਲ ਵਿੱਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ

    ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਥਾਣਾ ਕੈਨਾਲ ਬਠਿੰਡਾ ਵਿੱਚ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਸ ਵਿੱਚ ਉਕਤ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਤਾ ਸਾਹਿਬ ਕੌਰ ਮਾਤਾ ਗੁਜਰੀ ਅਤੇ ਬਾਬਾ ਦੀਪ ਸਿੰਘ ਬਾਰੇ ਕੁਝ ਤਸਵੀਰਾਂ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ। ਫਿਲਹਾਲ ਪੁਲਿਸ ਨੇ ਉਸਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

  • ਫਾਜ਼ਿਲਕਾ ਦੇ ਪੈਟਰੋਲ ਪੰਪ 'ਤੇ ਬਾਈਕ ਨੂੰ ਲੱਗੀ ਅੱਗ, ਸਬਜ਼ੀ ਵਿਕਰੇਤਾਵਾਂ ਨੇ ਪਾਇਆ ਅੱਗ 'ਤੇ ਕਾਬੂ, ਪੰਪ ਦੇ ਕਰਮਚਾਰੀਆਂ 'ਤੇ ਲੱਗੇ ਇਲਜ਼ਾਮ

    ਫਾਜ਼ਿਲਕਾ ਦੇ ਪੁਰਾਣੇ ਅਬੋਹਰੀ ਅੱਡੇ 'ਤੇ ਸਥਿਤ ਇਕ ਪੈਟਰੋਲ ਪੰਪ 'ਤੇ ਆਪਣੇ ਬਾਈਕ 'ਚ ਪੈਟਰੋਲ ਭਰਵਾਉਣ ਆਏ ਇਕ ਵਿਅਕਤੀ ਦੇ ਬਾਈਕ ਨੂੰ ਅਚਾਨਕ ਅੱਗ ਲੱਗ ਗਈ, ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬਾਈਕ 'ਚ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ ਮੌਕੇ 'ਤੇ ਮੌਜੂਦ ਸਬਜ਼ੀ ਵਿਕਰੇਤਾਵਾਂ ਨੇ ਪਾਣੀ ਪਾ ਕੇ ਅੱਗ 'ਤੇ ਕਾਬੂ ਪਾਇਆ, ਜਦਕਿ ਬਾਈਕ ਚਾਲਕ ਨੇ ਇਸ ਮਾਮਲੇ 'ਚ ਉਸ ਦੀ ਕੋਈ ਮਦਦ ਨਹੀਂ ਕੀਤੀ।

  • ਜਰਨੈਲ ਸਿੰਘ ਬਾਜ਼ਵਾ ਦੀ ਮੁਸ਼ਕਿਲਾਂ ਵਧੀਆਂ, ਪੰਜਾਬ ਸਟੇਟ ਦੁਆਰਾ ਮੁਕਦੱਮਾ ਦਰਜ 

    ਪਿੰਡ ਰਾਏਪੁਰ ਬਲੌਂਗੀ ਦੇ 54 ਸਾਲਾ ਸੁੱਚਾ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬਾਜਵਾ ਡਿਵੈਲਪਰਜ਼ ਨੇ ਸੈਕਟਰ-122 ਤੋਂ 125 ਵਿੱਚ ਮੈਗਾ ਪ੍ਰਾਜੈਕਟ ਬਣਾਇਆ ਹੈ। ਅਪਰੈਲ 2016 ਵਿੱਚ ਬਿਲਡਰ ਨੇ ਗਮਾਡਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਿਨਾਂ ਸਹਿਮਤੀ ਲਏ ਹੀ ਪ੍ਰਾਜੈਕਟ ਪਾਸ ਕਰਵਾ ਲਿਆ। ਉਨ੍ਹਾਂ ਸੀਟੀਪੀ ਅਤੇ ਗਮਾਡਾ ਦੇ ਹੋਰ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਇਹ ਸਭ ਉਨ੍ਹਾਂ ਦੀ ਮਿਲੀਭੁਗਤ ਨਾਲ ਹੋਇਆ ਹੈ। ਇੰਨਾ ਹੀ ਨਹੀਂ ਪਿੰਡ ਸ਼ੀਨਪੁਰ ਦੀ 3.42 ਏਕੜ ਸ਼ਾਮਲਾਟ ਜ਼ਮੀਨ ਈ.ਡਬਲਿਊ.ਐਸ. ਪਹਿਲੇ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਸੁੱਚਾ ਸਿੰਘ ਨੇ ਮਈ 2015 'ਚ ਬਾਜਵਾ ਬਿਲਡਰਜ਼ ਨਾਲ 2 ਏਕੜ 2 ਮਰਲੇ ਜ਼ਮੀਨ ਦਾ ਸੌਦਾ ਕੀਤਾ ਸੀ ਪਰ ਪੂਰੀ ਕੀਮਤ ਨਾ ਮਿਲਣ 'ਤੇ 1 ਏਕੜ 1 ਏਕੜ ਨਾ ਮਿਲਣ 'ਤੇ ਮਾਮਲਾ ਦਰਜ ਕੀਤਾ ਗਿਆ,  ਮਰਲਾ ਜ਼ਮੀਨ ਰਜਿਸਟਰਡ ਹੈ। ਇਸ ’ਤੇ ਅਦਾਲਤ ਨੇ ਜ਼ਮੀਨ ’ਤੇ ਰੋਕ ਲਾ ਦਿੱਤੀ ਅਤੇ ਕੋਈ ਉਸਾਰੀ ਨਾ ਕਰਨ ਦੇ ਹੁਕਮ ਦਿੱਤੇ।

     

  • CAG ਦੀ ਰਿਪੋਰਟ 'ਚ ਖੁਲਾਸਾ
    ਪੰਜਾਬ ਸਰਕਾਰ ਦੇ 5 ਵਿਭਾਗ ਨਹੀਂ ਦੇ ਰਹੇ, 3674 ਕਰੋੜ ਦਾ ਹਿਸਾਬ
    CAG ਨੇ ਜਤਾਇਆ ਫੰਡਾਂ ਦੀ ਗਲਤ ਵਰਤੋਂ ਦਾ ਖਦਸਾ
    ਕੇਂਦਰ ਦੀਆ ਸਕੀਮਾਂ ਦਾ ਹਿਸਾਬ ਦੇਣ ਚ ਪੰਚਾਇਤ ਵਿਭਾਗ ਸਭ ਤੋਂ ਪਿੱਛੇ
    1908 ਕਰੋੜ ਦੇ ਨਹੀਂ ਦਿੱਤੇ ਯੂਟੀਲਾਈਜੇਸ਼ਨ ਸਰਟੀਫਿਕੇਟ

    ਸਕੂਲ ਸਿੱਖਿਆ ਬੋਰਡ ਚ ਵੀ 673 ਕਰੋੜ ਕਿੱਥੇ ਖਰਚੇ , ਕੇਂਦਰ ਨੂੰ ਨਹੀਂ ਦਿੱਤਾ ਗਿਆ ਹਿਸਾਬ

    ਕਿਤਾਬ ਸਥਾਨਕ ਸਰਕਾਰਾਂ ਦੇ 272 ਕਰੋੜ ਅਤੇ ਖੇਤੀਬਾੜੀ ਵਿਭਾਗ ਦੇ 228 ਕਰੋੜ ਵੀ ਕੋਈ ਖ਼ਬਰ ਨਹੀਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਭਾਗ ਦੇ 141 ਕਰੋੜ ਵਹੀ ਖਾਤੇ ਵਿੱਚੋ ਹਵਾ ਹਵਾਈ ਸਹੀ ਵਰਤੋਂ ਨਾ ਹੋਣ ਕਰਕੇ ਪਹਿਲਾ ਵੀ ਰੁਕ ਚੁੱਕੇ ਨੇ RDF ਅਤੇ NHM ਸਮੇਤ ਕਈ ਫੰਡ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਲਿਖ ਚੁੱਕੀ ਫੰਡ ਦੀ ਸਹੀ ਵਰਤੋਂ ਕਰਨ ਲਈ ਚਿੱਠੀਆ

  • ਮਨੀਸ਼ ਸਿਸੋਦੀਆ ਟਵੀਟ

  • ਭਗਵੰਤ ਮਾਨ ਦਾ ਟਵੀਟ
    ਅਧਿਆਪਕ ਸਮਾਜ ਦੇ ਅਜਿਹੇ ਸ਼ਿਲਪਕਾਰ ਹਨ ਜੋ ਭਵਿੱਖ ਦੇ ਹੋਣਹਾਰ ਬੱਚਿਆਂ ਨੂੰ ਤਰਾਸ਼ਣ ਦਾ ਕੰਮ ਕਰਦੇ ਹਨ... ਅਧਿਆਪਕ ਹੀ ਸਫ਼ਲ ਰਾਸ਼ਟਰ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ... ਅੱਜ ਅਧਿਆਪਕ ਦਿਵਸ ਮੌਕੇ ਦੇਸ਼ ਦੇ ਸਾਰੇ ਮਿਹਨਤੀ ਅਧਿਆਪਕਾਂ ਨੂੰ ਦਿਲੋਂ ਮੁਬਾਰਕਬਾਦ ਦਿੰਦੇ ਹਾਂ... ਨਾਲ ਹੀ ਸਭ ਦੀ ਤੰਦਰੁਸਤੀ ਅਤੇ ਸਲਾਮਤੀ ਦੀ ਕਾਮਨਾ ਕਰਦੇ ਹਾਂ

  • ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਜੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਜਨਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬੇ ਵਿੱਚ ਸਟੇਟ ਪੈਨਸ਼ਨ ਸਕੀਮ ਅਧੀਨ ਲਾਭ ਲੈ ਰਹੇ ਲਾਭਪਾਤਰੀਆਂ ਦੀ ਹੋਂਦ ਦਾ ਵਿਭਾਗ ਵੱਲੋਂ ਸਮੇਂ-ਸਮੇਂ ਤੇ ਸਰਵੇ ਕਰਵਾਇਆ ਗਿਆ। ਸਰਵੇ ਰਿਪੋਰਟ ਅਨੁਸਾਰ 2.44 ਲੱਖ ਮ੍ਰਿਤਕ ਲਾਭਪਾਤਰੀਆਂ ਦੀ ਸ਼ਨਾਖਤ ਕੀਤੀ ਗਈ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਟੇਟ ਪੈਨਸ਼ਨ ਸਕੀਮ ਅਧੀਨ ਮ੍ਰਿਤਕ ਤੇ ਅਯੋਗ ਲਾਭਪਾਤਰੀਆਂ ਤੋਂ 145.73 ਕਰੋੜ ਦੀ ਰਿਕਵਰੀ ਕੀਤੀ ਗਈ ਹੈ।

  • ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਜੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਜਨਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬੇ ਵਿੱਚ ਸਟੇਟ ਪੈਨਸ਼ਨ ਸਕੀਮ ਅਧੀਨ ਲਾਭ ਲੈ ਰਹੇ ਲਾਭਪਾਤਰੀਆਂ ਦੀ ਹੋਂਦ ਦਾ ਵਿਭਾਗ ਵੱਲੋਂ ਸਮੇਂ-ਸਮੇਂ ਤੇ ਸਰਵੇ ਕਰਵਾਇਆ ਗਿਆ। ਸਰਵੇ ਰਿਪੋਰਟ ਅਨੁਸਾਰ 2.44 ਲੱਖ ਮ੍ਰਿਤਕ ਲਾਭਪਾਤਰੀਆਂ ਦੀ ਸ਼ਨਾਖਤ ਕੀਤੀ ਗਈ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਟੇਟ ਪੈਨਸ਼ਨ ਸਕੀਮ ਅਧੀਨ ਮ੍ਰਿਤਕ ਤੇ ਅਯੋਗ ਲਾਭਪਾਤਰੀਆਂ ਤੋਂ 145.73 ਕਰੋੜ ਦੀ ਰਿਕਵਰੀ ਕੀਤੀ ਗਈ ਹੈ।

  • CM ਭਗਵੰਤ ਮਾਨ ਦਾ ਟਵੀਟ
     
    ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀ ਸਥਾਪਨਾ ਵਰਗੇ ਮਹਾਨ ਕਾਰਜ ਨੂੰ ਸੰਪੂਰਨ ਕਰਨ ਵਾਲੇ, ਸ਼ਾਂਤੀ ਦੇ ਪੁੰਜ, ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ.

  • #ਨਵੀਂ ਦਿੱਲੀ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਅੱਜ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨਾਲ ਮੁਲਾਕਾਤ ਕਰਨਗੇ, ਡਾ ਬਲਬੀਰ ਸਿੰਘ ਮੁਹੱਲਾ ਕਲੀਨਿਕ ਅਤੇ ਐਨਐਚਐਮ ਮੁੱਦਿਆਂ 'ਤੇ ਵਿਚਾਰ ਕਰਨਗੇ।

  • #ਚੰਡੀਗੜ੍ਹ: ਚੰਡੀਗੜ੍ਹ, ਸੈਕਟਰ 34 ਵਿੱਚ ਪੰਜ ਦਿਨ ਚੱਲੇ ਕਿਸਾਨ ਧਰਨੇ ਦਾ ਅੱਜ ਆਖਰੀ ਦਿਨ ਹੈ।ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ। ਯੂਨੀਅਨਾਂ ਦੀ ਮੰਗ ਹੈ ਕਿ ਸੂਬੇ ਦੀ ਖੇਤੀ ਨੀਤੀ ਵਿੱਚ ਸੁਧਾਰ ਕੀਤਾ ਜਾਵੇ, ਪੰਜਾਬ ਵਿੱਚ ਨਵੀਂ ਖੇਤੀ ਨੀਤੀ ਲਾਗੂ ਕੀਤੀ ਜਾਵੇ, ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

  • #Chandigarh: CM Bhagwant Mann ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨਾਲ ਅੱਜ ਦੁਪਹਿਰ 3 ਵਜੇ ਪੰਜਾਬ ਭਵਨ ਵਿਖੇ ਕਰਨਗੇ ਮੁਲਾਕਾਤ, ਕਿਸਾਨ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ 'ਚ ਧਰਨਾ ਦਿੱਤਾ ਜਾ ਰਿਹਾ ਹੈ, ਯੂਨੀਅਨਾਂ ਦਾ ਟੀਚਾ ਰਾਜ ਦੀ ਖੇਤੀ ਨੀਤੀ ਵਿੱਚ ਸੁਧਾਰ, ਨਵੀਂ ਖੇਤੀ ਨੀਤੀ ਲਾਗੂ ਕਰਨ ਦੀ ਮੰਗ ਪੰਜਾਬ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਚੰਡੀਗੜ੍ਹ ਵਿੱਚ ਪੰਜ ਦਿਨ ਚੱਲੇ ਕਿਸਾਨ ਧਰਨੇ ਦਾ ਅੱਜ ਆਖਰੀ ਦਿਨ ਹੈ।

     

  • #Hoshiarpur: ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ 'ਚ ਹੋਣਗੇ, ਅਧਿਆਪਕ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ 'ਚ ਸ਼ਿਰਕਤ ਕਰਨਗੇ, ਪੰਜਾਬ ਦੇ 77 ਅਧਿਆਪਕਾਂ ਨੂੰ ਦਿੱਤੇ ਜਾਣਗੇ ਸਟੇਟ ਐਵਾਰਡ, ਸਮਾਗਮ ਦੁਪਹਿਰ 12 ਵਜੇ ਸਿਟੀ ਸੈਂਟਰ ਹੁਸ਼ਿਆਰਪੁਰ 'ਚ ਹੋਵੇਗਾ।  ਅਧਿਆਪਕ ਦਿਵਸ ਅਧਿਆਪਕਾਂ ਦੀ ਪ੍ਰਸ਼ੰਸਾ ਲਈ ਇੱਕ ਵਿਸ਼ੇਸ਼ ਦਿਨ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link