Punjab Breaking Live Updates: ਜਲੰਧਰ ਵਿੱਚ ਹੋਵੇਗੀ ਅੱਜ ਪੰਜਾਬ ਵਜਾਰਤ ਦੀ ਮੀਟਿੰਗ; ਕਈ ਮੁੱਦਿਆਂ `ਤੇ ਹੋਵੇਗੀ ਚਰਚਾ
Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਪੰਜਾਬ ਵਿੱਚ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸਰਕਾਰ ਨੇ ਕੈਬਨਿਟ ਮੀਟਿੰਗ ਬੁਲਾਈ ਗਈ ਹੈ। ਪੰਚਾਇਤੀ ਚੋਣਾਂ ਦਰਮਿਆਨ ਬੁਲਾਈ ਗਈ ਕੈਬਨਿਟ ਮੀਟਿੰਗ ਨੂੰ ਲੈ ਕੇ ਕਈ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਹਾਲਾਂਕਿ ਇਸ ਮੀਟਿੰਗ ਦਾ ਏਜੰਡਾ ਸਪੱਸ਼ਟ ਨਹੀਂ ਕੀਤਾ ਗਿਆ ਹੈ। ਇਹ ਮੀਟਿੰਗ ਮੰਗਲਵਾਰ ਨੂੰ ਦੁਪਹਿਰ 1 ਵਜੇ ਜਲੰਧਰ ਵਿੱਚ ਸਮਾਪਤ ਹੋਵੇਗੀ। ਮੀਟਿੰਗ ਵਿੱਚ ਸ਼ਹਿਰੀ ਖੇਤਰਾਂ ਨਾਲ ਸਬੰਧਤ ਤਜਵੀਜ਼ਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਕਿਉਂਕਿ ਪੰਚਾਇਤੀ ਚੋਣਾਂ ਕਾਰਨ ਪੇਂਡੂ ਖੇਤਰਾਂ ਵਿੱਚ ਚੋਣ ਜ਼ਾਬਤਾ ਲਾਗੂ ਸੀ।
Punjab Breaking News Live Updates:
नवीनतम अद्यतन
ਕਾਗਜ਼ ਰੱਦ ਹੋਣ ਨੂੰ ਲੈਕੇ ਪਿੰਡ ਮੱਤਾ ਦੇ ਧਰਨੇ ਤੇ ਬੈਠੇ ਪਿੰਡ ਵਾਸੀ ਅੱਜ 11 ਤੋ ਪੰਜ ਵਜੇ ਤੱਕ ਰੇਲਾਂ ਰੋਕਣਗੇ : ਮਜਦੂਰ ਆਗੂ ਗੋਰਾ ਮੱਤਾ
ਪਿਛਲੇ ਤਿੰਨ ਦਿਨਾਂ ਤੋ ਲਗਾਤਾਰ ਧਰਨੇ ਤੇ ਬੈਠੇ ਪਿੰਡ ਮੱਤਾ ਦੇ ਲੋਕਾਂ ਨੇ ਅੱਜ ਧਰਨੇ ਨੂੰ ਨਵਾਂ ਮੋੜ ਦਿੰਦਿਆਂ ਮਜ਼ਦੂਰ ਆਗੂ ਗੋਰਾ ਮੱਤਾ ਨੇ ਐਲਾਨ ਕੀਤਾ ਕਿ ਅੱਜ ਸਵੇਰੇ ਗਿਆਰਾਂ ਵਜੇ ਤੋ ਲੈ ਕੇ ਸ਼ਾਮ ਪੰਜ ਵਜੇ ਤੱਕ ਰੇਲਾਂ ਰੋਕੀਆ ਜਾਣਗੀਆਂ ਜੇਕਰ ਸਾਨੂੰ ਫਿਰ ਵੀ ਇਨਸਾਫ਼ ਨਾ ਮਿਲਿਆ ਤਾਂ ਅਸੀਂ ਅਗਲੀ ਰਣਨੀਤੀ ਤਿਆਰ ਕਰਾਗੇ
ਕਿਰਨ ਚੌਧਰੀ ਦੀ ਬੇਟੀ 3785 ਵੋਟਾਂ ਨਾਲ ਅੱਗੇ
ਤੋਸ਼ਾਮ ਸੀਟ 'ਤੇ ਤੀਜੇ ਗੇੜ 'ਚ ਭਾਜਪਾ ਦੀ ਰਾਜ ਸਭਾ ਮੈਂਬਰ ਕਿਰਨ ਚੌਧਰੀ ਦੀ ਬੇਟੀ ਸ਼ਰੂਤੀ ਚੌਧਰੀ ਨੂੰ 15367 ਵੋਟਾਂ ਮਿਲੀਆਂ। ਜਦੋਂਕਿ ਕਾਂਗਰਸੀ ਉਮੀਦਵਾਰ ਅਨਿਰੁਧ ਚੌਧਰੀ ਨੂੰ 11582 ਵੋਟਾਂ ਮਿਲੀਆਂ। ਸ਼ਰੂਤੀ ਚੌਧਰੀ 3785 ਵੋਟਾਂ ਨਾਲ ਅੱਗੇ ਚੱਲ ਰਹੀ ਹੈ।ਚਾਰ ਗੇੜਾਂ ਤੋਂ ਬਾਅਦ ਭਾਜਪਾ ਉਮੀਦਵਾਰ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਜਨ ਚੰਦ ਗੁਪਤਾ ਅੱਗੇ ਹਨ।
ਅਜਨਾਲਾ ਦੇ ਪਿੰਡ ਕਮੀਰਪੁਰਾ 'ਚ ਨਾਬਾਲਗਾਂ ਦੀਆਂ ਵੋਟਾਂ ਬਣਾਉਣ ਮਾਮਲਾ ਆਇਆ ਸਾਹਮਣੇ
ਜਿਨਾਂ ਦੀਆਂ ਵੋਟਾਂ ਕਿਸੇ ਕਾਰਨ ਨਹੀਂ ਬਣੀਆਂ ਉਹ ਫਾਰਮ ਨੰਬਰ 1ਭਰ ਕੇ ਐਸਡੀਐਮ ਸਾਹਿਬ ਨੂੰ ਦੇਕੇ ਵੋਟ ਬਣਵਾ ਸਕਦੇ ਹਨ: ਬੀਡੀਪੀਓ
ਪੰਜਾਬ ਦੇ ਵਿੱਚ ਸਰਪੰਚੀ ਦੀ ਚੋਣ ਨੂੰ ਲੈ ਕੇ ਸਿਆਸਤ ਗਰਮਾ ਚੁੱਕੀ ਹੈ! ਹਰ ਕਿਸੇ ਪਾਰਟੀ ਵੱਲੋਂ ਇਸ ਸਮੇਂ ਆਪਣੇ ਵੱਧ ਤੋਂ ਵੱਧ ਸਰਪੰਚ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ 2027ਦੀ ਚੋਣ ਦਾ ਮੁੱਢ ਬੰਨਿਆ ਜਾ ਸਕੇ । ਪੰਜਾਬ ਦੇ 13229 ਪਿੰਡਾਂ ਵਿੱਚ ਸਰਪੰਚ ਦੀ ਚੋਣ ਹੋਣ ਜਾ ਰਹੀ ਹੈ! ਪੰਜਾਬ ਦੇ ਹਰ ਇੱਕ ਪਿੰਡ ਵਿੱਚ ਸਰਪੰਚ ਅਤੇ ਪੰਚ ਦੇ ਉਮੀਦਵਾਰ ਵੱਲੋਂ ਚੋਣ ਜਿੱਤਣ ਲਈ ਹਰ ਤਰੀਕੇ ਦਾ ਹੱਥ ਕੰਡਾ ਅਪਣਾਇਆ ਜਾ ਰਿਹਾ ਹੈ! ਤਾਜਾ ਮਾਮਲਾ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਕਮੀਰਪੁਰਾ ਵਿੱਚੋਂ ਸਾਹਮਣੇ ਆਇਆ! ਜਿੱਥੇ ਦੋ ਧਿਰਾਂ ਸਰਪੰਚੀ ਦੀ ਇਲੈਕਸ਼ਨ ਲੜਨ ਜਾ ਰਹੀਆਂ ਹਨ,ਇਕ ਧਿਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੂਸਰੀ ਧਿਰ ਉੱਤੇ ਦੋਸ਼ ਲਗਾਏ ਕਿ ਇਹਨਾਂ ਨੇ ਨਾਬਾਲਗਾ ਦੀਆਂ,ਬਾਹਰੀ ਵਿਅਕਤੀਆਂ ਦੀਆਂ ਸੈਕਟਰੀ ਯਾ ਬੀ ਐਲਓ ਨਾਲ ਰਲ ਕੇ ਜਾਅਲੀ ਵੋਟਾਂ ਬਣਾਈਆਂ ਹਨ!ਇਹਨਾਂ ਵਲੋਂ ਇਕ ਵਿਅਕਤੀ ਦੀਆਂ ਵੱਖ ਵੱਖ ਵਾਰਡਾ ਵਿੱਚ ਦੋ ਵਾਰ ਵੋਟਾਂ ਬਣਾਈਆਂ ਗਈਆਂ ਹਨ!ਇਸ ਪੰਚਾਇਤੀ ਚੋਣਾਂ ਵਿੱਚ ਪਤੀ ਪਤਨੀ ਦੀ ਜੋੜੀ ਨੇ ਮਚਾਈ ਧਮਾਲ ।
ਬਿਨਾਂ ਚੋਣ ਲੜੇ ਮਨਦੀਪ ਕੌਰ ਬਣੀ ਪਿੰਡ ਧੱਲੇਕੇ ਦੀ ਸਰਪੰਚ ਤੇ ਉਸਦੇ ਪਤੀ ਮਹਿੰਦਰ ਸਿੰਘ ਬਣੇ ਪੰਚਾਇਤ ਮੈਂਬਰ।ਸਰਪੰਚ ਮਨਦੀਪ ਕੌਰ ਦਾ ਕਹਿਣਾ ਹੈ ਕਿ ਪਿੰਡ ਦੇ ਵਿਕਾਸ ਦੇ ਕੰਮ ਤਾਂ ਹੁੰਦੇ ਹੀ ਰਹਿਣਗੇ ਪਰ ਪਿੰਡ ਵਿੱਚ ਨਸ਼ਿਆਂ ਨਾਲ ਕਈ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਸਭ ਤੋਂ ਪਹਿਲਾਂ ਕੰਮ ਪਿੰਡ ਵਿੱਚੋਂ ਨਸ਼ਾ ਖਤਮ ਕਰਨ ਦਾ ਹੋਵੇਗਾ। ਉਹਨਾਂ ਪਿੰਡ ਵਾਸੀਆਂ ਤੋਂ ਸਹਿਯੋਗ ਮੰਗਿਆ ਹੈ ਕਿ ਜਿਸ ਤਰਾਂ ਪਿੰਡ ਵਾਸੀਆਂ ਨੇ ਉਹਨਾਂ ਨੂੰ ਸਰਪੰਚ ਬਣਾ ਕੇ ਵੱਡੀ ਜਿੰਮੇਵਾਰੀ ਸੌਪੀ ਹੈ ਠੀਕ ਉਸੇ ਤਰ੍ਹਾਂ ਉਹ ਪਿੰਡ ਵਿੱਚੋਂ ਨਸ਼ਾ ਖਤਮ ਕਰਨ ਲਈ ਉਹਨਾਂ ਦਾ ਸਾਥ ਦੇਣ।
ਪਿੰਡ ਵਾਸੀਆਂ ਨੇ 24 ਸਾਲਾਂ BA ਪਾਸ ਦਿਲਪ੍ਰੀਤ ਸਿੰਘ ਨੂੰ ਵੀ ਬਣਾਇਆ ਸਰਬ ਸੰਮਤੀ ਨਾਲ ਪਿੰਡ ਦਾ ਪੰਚਾਇਤ ਮੈਂਬਰ। ਦਿਲਪ੍ਰੀਤ ਨੇ ਕਿਹਾ ਜਿੰਮੇਵਾਰੀ ਵੱਡੀ ਹੈ ਪਰ ਪਿੰਡ ਚੋਂ ਨਸ਼ਾ ਖਤਮ ਕਰਨ ਲਈ ਦਿਨ ਰਾਤ ਇੱਕ ਕਰਾਂਗੇ ਕਿਉਂਕਿ ਮੈਂ ਆਪਣੇ ਨਾਲ ਦੇ ਦੋਸਤ ਮਿੱਤਰ ਨਸ਼ੇ ਕਰਨ ਮਰਦੇ ਦੇਖੇ ਹਨ।
PGI ਐਮਰਜੈਂਸੀ ਬੰਦ, ਡਾਕਟਰਾਂ 'ਤੇ ਹਮਲਾ
ਚੰਡੀਗੜ੍ਹ: ਪੀਜੀਆਈ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਆਊਟਡੋਰ ਵਿਭਾਗ ਵਿੱਚ ਮਰੀਜ਼ਾਂ ਦੇ ਸੇਵਾਦਾਰਾਂ ਵੱਲੋਂ ਡਾਕਟਰਾਂ ’ਤੇ ਹਮਲਾ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ਕਾਰਨ ਰੈਜ਼ੀਡੈਂਟ ਡਾਕਟਰਾਂ ਨੇ ਸ਼ਾਮ 8 ਵਜੇ ਤੋਂ ਰਾਤ 11:30 ਵਜੇ ਤੱਕ ਐਮਰਜੈਂਸੀ ਸੇਵਾਵਾਂ ਬੰਦ ਕਰ ਦਿੱਤੀਆਂ। ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਦੀ ਹਾਜ਼ਰੀ ਵਿੱਚ ਧਰਨਾ ਸਮਾਪਤ ਹੋਇਆ।
ਪਹਿਲੀ ਘਟਨਾ ਸ਼ਾਮ 7 ਵਜੇ ਵਾਪਰੀ, ਜਦੋਂ ਨਹਿਰੂ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਇੱਕ ਮਰੀਜ਼ ਦੇ ਰਿਸ਼ਤੇਦਾਰ ਨੇ ਖਿੜਕੀਆਂ ਤੋੜ ਦਿੱਤੀਆਂ। ਦੱਸਿਆ ਗਿਆ ਕਿ ਮਰੀਜ਼ ਦੀ ਹਾਲਤ ਨਾਜ਼ੁਕ ਸੀ ਅਤੇ ਡਾਕਟਰਾਂ ਨੇ ਉਸ ਦੀ ਹਾਲਤ ਬਾਰੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਸੀ। ਇਸ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ। ਦੂਜੀ ਘਟਨਾ ਰਾਤ ਨੂੰ ਵਾਪਰੀ, ਜਦੋਂ ਮਰੀਜ਼ ਦੀ ਇੱਕ ਮਹਿਲਾ ਰਿਸ਼ਤੇਦਾਰ ਵੱਲੋਂ ਮਹਿਲਾ ਡਾਕਟਰ ਨਾਲ ਕੁੱਟਮਾਰ ਕੀਤੀ ਗਈ।
ਪੰਜਾਬ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (ਆਰਜੀਐਨਯੂਐਲ), ਪਟਿਆਲਾ ਵਿੱਚ ਵਾਈਸ ਚਾਂਸਲਰ (ਵੀਸੀ) ਅਤੇ ਵਿਦਿਆਰਥੀਆਂ ਵਿਚਾਲੇ ਚੱਲ ਰਿਹਾ ਵਿਵਾਦ ਹੋਰ ਡੂੰਘਾ ਹੋ ਗਿਆ ਹੈ। ਵਿਦਿਆਰਥੀਆਂ ਦਾ ਧਰਨਾ ਅੱਜ 17ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਵਿਦਿਆਰਥੀ ਵੀਸੀ ਨੂੰ ਹਟਾਉਣ ਦੀ ਮੰਗ ’ਤੇ ਅੜੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ 16 ਦਿਨ ਬੀਤ ਜਾਣ ’ਤੇ ਵੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ। ਅਜਿਹੇ 'ਚ ਵਿਦਿਆਰਥੀਆਂ ਨੇ ਹੁਣ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਪਿੱਛੇ ਨਹੀਂ ਹਟਣਗੇ।
ਪੰਜਾਬ 'ਚ ਝੋਨੇ ਦੀ ਖਰੀਦ ਸ਼ੁਰੂ
CM ਮਾਨ ਅਤੇ ਕਮਿਸ਼ਨ ਏਜੰਟਾਂ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਕਮਿਸ਼ਨ ਏਜੰਟਾਂ ਨੇ ਹੜਤਾਲ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਕਮਿਸ਼ਨ ਏਜੰਟਾਂ ਦੀਆਂ ਸਾਰੀਆਂ ਮੰਗਾਂ ਕੇਂਦਰ ਅੱਗੇ ਉਠਾਉਣਗੇ। ਕੇਂਦਰ ਸਰਕਾਰ ਨੇ ਕਰੀਬ 192 ਕਰੋੜ ਰੁਪਏ ਕਮਿਸ਼ਨ ਫੀਸ ਵਜੋਂ ਰੱਖੇ ਹਨ। ਮੀਟਿੰਗ ਵਿੱਚ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਦਿਹਾੜੀ ਦਾ ਮੁੱਦਾ ਵੀ ਉਠਾਇਆ ਗਿਆ। ਇਸ ਨੂੰ ਵੀ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ।ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਵੇਗੀ। ਇਹ ਮੀਟਿੰਗ ਬਾਅਦ ਦੁਪਹਿਰ 2 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ 'ਤੇ ਹੋਵੇਗੀ।
ਜੰਮੂ-ਕਸ਼ਮੀਰ ਦੀਆਂ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਪੋਸਟਲ ਬੈਲਟ ਪਹਿਲਾਂ ਗਿਣੇ ਜਾਣਗੇ। ਇਸ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਰਾਹੀਂ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਜੰਮੂ-ਕਸ਼ਮੀਰ 'ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇੱਥੇ ਤਿੰਨ ਪੜਾਵਾਂ ਵਿੱਚ ਵੋਟਿੰਗ ਹੋਈ। ਪਹਿਲੇ ਪੜਾਅ ਲਈ 17 ਸਤੰਬਰ, ਦੂਜੇ ਪੜਾਅ ਲਈ 25 ਸਤੰਬਰ ਅਤੇ ਆਖਰੀ ਪੜਾਅ ਲਈ 1 ਅਕਤੂਬਰ ਨੂੰ ਵੋਟਿੰਗ ਹੋਈ।
- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ 28 ਅਕਤੂਬਰ ਨੂੰ ਹੋਵੇਗਾ ਜਨਰਲ ਇਜਲਾਸਐਡਵੋਕੇਟ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਸਾਲਾਨਾ ਚੋਣ ਲਈ ਜਨਰਲ ਇਜਲਾਸ 28 ਅਕਤੂਬਰ 2024 ਨੂੰ ਸੱਦਣ ਦਾ ਐਲਾਨ ਕੀਤਾ ਹੈ। ਐਡਵੋਕੇਟ ਧਾਮੀ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਇਸ ਵਾਰ ਅਹੁਦੇਦਾਰਾਂ ਦੀ ਚੋਣ ਵਾਸਤੇ ਸਾਲਾਨਾ ਇਜਲਾਸ 28 ਅਕਤੂਬਰ ਨੂੰ ਦੁਪਹਿਰ 12 ਵਜੇ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ। ਇਸ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ
ਭਗਵੰਤ ਮਾਨ ਦਾ ਟਵੀਟ