Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੈਨੇਡਾ ਵਿੱਚ ਫੰਡ ਇਕੱਠਾ ਕਰ ਰਹੀ ਹੈ। ਇਸ ਲਈ ਖਾਲਿਸਤਾਨੀ ਜਥੇਬੰਦੀਆਂ ਨੂੰ ਵਰਤਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਪੰਜਾਬ ਦੇ ਲੋੜੀਂਦੇ ਗੈਂਗਸਟਰ ਵੀ ਇਸ ਵਿੱਚ ਮਦਦ ਕਰ ਰਹੇ ਹਨ। ਕੇਂਦਰੀ ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਇਸ ਮੁਤਾਬਕ ਹੁਣ ਕੈਨੇਡਾ ਦੀ ਧਰਤੀ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਹੈ।
Punjab Breaking News Live Updates
नवीनतम अद्यतन
ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ ਵਿੱਚ ਦੋਸ਼ ਤੈਅ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ ਵਿੱਚ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ। ਬਰਖਾਸਤ ਏਐਸਆਈ ਪ੍ਰਿਤਪਾਲ ਸਿੰਘ ਅਤੇ ਦੀਪਕ ਟੀਨੂੰ ਸਮੇਤ 10 ਲੋਕਾਂ ਖਿਲਾਫ਼ ਦੋਸ਼ ਤੈਅ ਹੋਏ ਹਨ। 5 ਸਤੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।
ਭਰਾ ਵੱਲੋਂ ਆਪਣੇ ਹੀ ਵੱਡੇ ਭਰਾ ਨੂੰ ਜ਼ਮੀਨੀ ਵਿਵਾਦ ਦੇ ਚੱਲਦੇ ਮੌਤ ਦੇ ਘਾਟ ਉਤਾਰਿਆ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਅਜਨਾਲੀ ਇਲਾਕੇ ਵਿਖੇ ਇਕ ਭਰਾ ਵੱਲੋਂ ਆਪਣੇ ਹੀ ਵੱਡੇ ਭਰਾ ਨੂੰ ਜ਼ਮੀਨੀ ਵਿਵਾਦ ਦੇ ਚੱਲਦੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਸਬੰਧੀ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਅਜਨਾਲੀ ਵਿੱਚ ਦੋਵੇਂ ਭਰਾ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਵੱਡਾ ਭਰਾ ਉਪਰ ਅਤੇ ਛੋਟਾ ਭਰਾ ਥੱਲੇ ਰਹਿੰਦਾ ਸੀ ਦੋਵਾਂ ਵਿਚਾਲੇ ਪਹਿਲਾਂ ਤੋਂ ਹੀ ਮਕਾਨ ਬਣਾਉਣ ਨੂੰ ਲੈਕੇ ਝਗੜਾ ਚੱਲ ਰਿਹਾ ਸੀ ਅਤੇ ਬੀਤੇ ਰਾਤ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈਕੇ ਝਗੜਾ ਹੋ ਗਿਆ ਅਤੇ ਛੋਟੇ ਭਰਾ ਨੇ ਵੱਡੇ ਭਰਾ ਦਾ ਕਤਲ ਕਰ ਦਿੱਤਾ, ਉਥੇ ਹੀ ਤਫਤੀਸ਼ੀ ਅਫ਼ਸਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਭਰਾਵਾਂ ਵਿਚਾਲੇ ਕਿਸੇ ਗੱਲ ਨੂੰ ਲੈਕੇ ਝਗੜਾ ਹੋਇਆ ਜਿਸ ਤੋਂ ਬਾਅਦ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਤੇ ਚਾਕੂਆਂ ਨਾਲ ਵਾਰ ਕਰ ਕਤਲ ਕਰ ਦਿੱਤਾ ਅਤੇ ਫਰਾਰ ਹੀ ਗਿਆ।ਕੜਾਹਿਆਂ ਉਤੇ ਲਗਾਏ ਜਾਣਗੇ ਜੰਗਲੇ
ਕੜਾਹੇ ਵਿੱਚ ਡਿੱਗਣ ਨਾਲ ਹੋਈ ਸੇਵਾਦਾਰ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਵੱਡਾ ਫੈਸਲਾ ਲਿਆ। ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਚ ਕੜਾਹਿਆਂ ਉਤੇ ਜੰਗਲੇ ਲਗਾਏ ਜਾਣਗੇ। ਸੇਵਾਦਾਰਾਂ ਤੇ ਸ਼ਰਧਾਲੂਆਂ ਦੀ ਸੁਰਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਚ ਇਸ ਸਬੰਧੀ ਮਤਾ ਪਾਸ ਕੀਤਾ ਗਿਆ।
ਭਲਕੇ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵਿੱਚ ਹੋਣਗੇ ਸ਼ਾਮਲ
ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਗਿੱਦੜਬਾਹਾ ਜਾਣਗੇ। ਜਿਥੇ ਉਹ ਡਿੰਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾਉਣਗੇ। CM ਮਾਨ ਕੱਲ੍ਹ ਹੀ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾ ਸਕਦੇ ਹਨ।29 ਅਗਸਤ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
ਪੰਜਾਬ ਮੰਤਰੀ ਮੰਡਲ ਦੀ ਬੈਠਕ 29 ਅਗਸਤ ਨੂੰ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਅਹਿਮ ਫ਼ੈਸਲੇ ਲਏ ਜਾਣਗੇ।
ਅੰਮ੍ਰਿਤਸਰ ਐਨਆਰਆਈ ਫਾਇਰਿੰਗ ਮਾਮਲੇ ਵਿੱਚ ਸ਼ੂਟਰ ਅਦਾਲਤ ਵਿੱਚ ਪੇਸ਼
ਐਨਆਰਆਈ ਫਾਇਰਿੰਗ ਮਾਮਲੇ ਚ ਪੁਲਿਸ ਨੇ ਅੱਜ ਇੱਕ ਸ਼ੂਟਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਸ਼ੂਟਰ ਸਾਬੀ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਅਦਾਲਤ ਨੇ ਭੇਜਿਆ। ਦੋ ਸੂਟਰ ਜ਼ਖਮੀ ਹੋਣ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਹਨ। ਪੰਜ ਜਣਿਆਂ ਦਾ ਪਹਿਲਾਂ ਹੀ ਪੁਲਿਸ ਲੈ ਚੁੱਕੀ ਸੀ ਦੋ ਦਿਨ ਦਾ ਰਿਮਾਂਡ ਜਿਸ ਦੇ ਵਿੱਚ ਐਨਆਰਆਈ ਸੁਖਚੈਨ ਸਿੰਘ ਦਾ ਪਹਿਲਾ ਸਹੁਰਾ ਵੀ ਸ਼ਾਮਿਲ ਹੈ।
ਸ਼੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ਚ ਆਨਲਾਈਨ ਬੁਕਿੰਗ ਦੀ ਸਾਈਬਰ ਠੱਗੀ ਦਾ ਨਹੀਂ ਰੁਕ ਰਿਹਾ ਸਿਲਸਿਲਾ
ਸ਼੍ਰੋਮਣੀ ਕਮੇਟੀ ਵੱਲੋਂ ਮੁੜ ਤੋਂ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਕਰਵਾਈ ਗਈ ਦਰਜ
ਸਾਰਾਗੜੀ ਸਰਾਂ ਦੇ ਨਾਂ ਤੇ ਜਾਲੀ ਵੈੱਬਸਾਈਟ ਬਣਾ ਕੇ ਸਾਈਬਰ ਠੱਗ ਵੱਲੋਂ ਸੰਗਤ ਦੀ ਕੀਤੀ ਜਾ ਰਹੀ ਲੁੱਟ ਖਸੁੱਟ
ਛੇ ਮਹੀਨੇ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ ਸੀ ਦਰਖਾਸਤ
ਸ਼੍ਰੋਮਣੀ ਕਮੇਟੀ ਦੇ ਆਈਟੀ ਵਿੰਗ ਨੇ ਸਾਈਬਰ ਠੱਗ ਦੀ ਜਾਅਲੀ ਵੈੱਬਸਾਈਟ ਕਰਵਾਈ ਸੀ ਬੰਦ
ਕੁਝ ਅਰਸਾ ਠੱਗੀ ਠੋਰੀ ਬੰਦ ਰਹਿਣ ਤੋਂ ਬਾਅਦ ਮੁੜ ਸਰਗਰਮ ਹੋਇਆ ਸਾਈਬਰ ਠੱਗ
ਬਠਿੰਡਾ ਡੱਬਵਾਲੀ ਸੜਕ 'ਤੇ ਭਿਆਨਕ ਸੜਕ ਹਾਦਸਾ
ਬਠਿੰਡਾ ਡੱਬਵਾਲੀ ਸੜਕ ਤੇ ਜਬਰਦਸਤ ਸੜਕ ਹਾਦਸਾ
ਪੀਆਰਟੀਸੀ ਦੀ ਬੱਸ ਪਲਟੀ 1 ਸਵਾਰੀ ਦੀ ਮੌਤ
ਕਈ ਸਵਾਰੀਆਂ ਹੋਈਆਂ ਜ਼ਖਮੀ ਪਿੰਡ
ਰੁਲਦੂ ਸਿੰਘ ਵਾਲਾ ਪਿੰਡ ਕੋਲ ਹੋਇਆ ਹਾਦਸਾਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਨਵੀਂ ਫਿਲਮ ਐਮਰਜੈਂਸੀ ਨੂੰ ਪੰਜਾਬ ਵਿੱਚ ਰਿਲੀਜ਼ ਹੋਣ ਤੋਂ ਰੋਕਣ ਦੀ ਮੰਗ ਕੀਤੀ ਗਈ ਹੈ। ਐਡਵੋਕੇਟ ਇਮਾਨ ਸਿੰਘ ਖਾਰਾ ਨੇ ਪਟੀਸ਼ਨ ਦਾਇਰ ਕੀਤੀ ਹੈ।
ਲੁਧਿਆਣਾ ਸ਼ਿਮਲਾਪੁਰੀ ਯੋਗਸ਼ਾਲਾ ਵਿੱਚ ਟਰੇਨਿੰਗ ਦੇ ਕੇ ਆ ਰਿਹਾ ਟਰੇਨਰ ਤੋਂ ਲੁਟੇਰਿਆਂ ਨੇ ਮੋਬਾਇਲ ਖੋਣ ਦੀ ਕੀਤੀ ਕੋਸ਼ਿਸ਼ ਟ੍ਰੇਨਰ ਨੂੰ ਗੰਭੀਰ ਰੂਪ ਵਿੱਚ ਜਖਮੀ ਕਰਕੇ ਲੁਟੇਰੇ ਹੋਏ ਫਰਾਰ
ਲੁਧਿਆਣਾ ਸ਼ਹਿਰ ਵਿੱਚ ਆਏ ਦਿਨ ਲੁੱਟ ਸੁੱਟ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਲੁਟੇਰਿਆਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਦਿਨ ਦਿਹਾੜੇ ਹੀ ਉਹ ਲੁੱਟਸੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਘਟਨਾ ਸਾਹਮਣੇ ਆਈ.ਅਰੋੜਾ ਪੈਲਸ ਲਾਈਟਾਂ ਨੇੜੇ ਸੀਐਮ ਯੋਗਸ਼ਾਲਾ ਦੇ ਟਰੇਨਰ ਕੋਲੋਂ ਲੁਟੇਰਿਆਂ ਨੇ ਮੋਬਾਈਲ ਖੋਹਣ ਦੀ ਕੀਤੀ ਕੋਸਿਸ ਟਰੇਨਰ ਦੇ ਮੋਬਾਇਲ ਦਾ ਹੋਇਆ ਬਚਾ ਲਿਆ ਪਰ ਲੁਟੇਰਿਆ ਨੇ ਯੋਗਸਾਲਾ ਦੇ ਟ੍ਰੇਨਰ ਨੂੰ ਗੰਭੀਰ ਰੂਪ ਵਿੱਚ ਜਖਮੀ ਕੀਤਾ ਲੁਟੇਰੇ ਮੌਕੇ ਤੋ ਹੋਏ ਫਰਾਰ ਯੋਗ ਸਾਲਾ ਦੀ ਟਰੇਨਰ ਨੇ ਕਿਹਾ ਕਿ ਉਸਨੇ ਮੌਕੇ ਤੇ ਪੁਲਸ ਨੂੰ ਫੋਨ ਕੀਤਾ ਪਰ ਫੋਨ ਨਹੀਂ ਲਗਿਆ ਨਾ ਹੀ ਕੋਈ ਪੁਲਸ ਮੁਲਾਜਮ ਮੌਕੇ ਤੇ ਪਹੁੰਚਿਆ ਉਸ ਵੱਲੋਂ ਜੋ ਯੋਗ ਸਾਲਾ ਟਰੇਨਿੰਗ ਤਾਂ ਇੱਕ ਨੰਬਰ ਹੈ ਉਸ ਤੇ ਵੀ ਫੋਨ ਕੀਤਾ ਪਰ ਕੋਈ ਰਿਸਪਾਂਸ ਨਹੀਂ ਆਇਆ ਉਸ ਤੋਂ ਬਾਅਦ ਉਸਨੇ ਥਾਣੇ ਦੇ ਵਿੱਚ ਕੰਪਲੇਂਟ ਕਰ ਦਿੱਤੀ ਹੈ ਅਤੇ ਪੁਲਿਸ ਨੇ ਭਰੋਸਾ ਦਵਾਇਆ ਹੈ ਕਿ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ
ਲੁਧਿਆਣਾ ਦੀ ਚੀਮਾ ਚੌਂਕ ਘੋੜਾ ਕਲੋਨੀ ਵਿੱਚ ਮਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਇਆ ਝਗੜਾ ਪੰਜਾਬ ਹੋਮ ਗਾਰਡ ਦਾ ਪੁਲਿਸ ਮੁਲਾਜ਼ਮ ਤੇ ਉਸਦਾ ਬੇਟਾ ਜਖਮੀ ਦੂਸਰੀ ਧਿਰ ਦੇ ਨੌਜਵਾਨ ਵੀ ਝਗੜੇ ਦੌਰਾਨ ਹੋ ਜਖਮੀ ਝਗੜੇ ਦੀਆਂ ਤਸਵੀਰਾਂ ਆਈਆਂ ਸਾਹਮਣੇ
ਲੁਧਿਆਣਾ ਦੇ ਚੀਮਾ ਚੌਂਕ ਘੋੜਾ ਕਲੋਨੀ ਵਿੱਚ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਨੌਜਵਾਨ ਮਹੱਲੇ ਦੇ ਰਸਤੇ ਦੇ ਵਿੱਚ ਬੈਠੇ ਸੀ। ਤਾਂ ਉਥੇ ਰਹਿਣ ਵਾਲੇ ਪੰਜਾਬ ਹੋਮਗਾਰਡ ਪੁਲਿਸ ਮੁਲਾਜਮ ਜੋਂ ਕਿ ਕੇਦਰੀ ਜੇਲ ਵਿੱਚ ਤੈਨਾਤ ਹੈ ਉਸਨੇ ਉਹਨਾਂ ਨੂੰ ਉੱਥੇ ਬੈਠਣ ਅਤੇ ਨਸ਼ਾ ਕਰਨ ਤੋਂ ਰੋਕਿਆ ਤਦ ਉਹਨਾਂ ਨੌਜਵਾਨਾਂ ਨੇ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਉੱਪਰ ਹਮਲਾ ਕਰ ਦਿੱਤਾ ਕਥਿਤ ਤੌਰ ਤੇ ਮੁਲਾਜ਼ਮ ਨੇ ਨੌਜਵਾਨਾਂ ਤੇ ਮਹੱਲੇ ਦੇ ਰਸਤੇ ਵਿੱਚ ਨਸ਼ਾ ਕਰਨ ਦੀ ਆਰੋਪ ਲਗਾਏ ਸਨ। ਨੌਜਵਾਨ ਹੱਥੋਪਾਈ ਕਰ ਲਈ ਮਾਮਲਾ ਇਹਨਾਂ ਵੱਧ ਗਿਆ ਕੀ ਉਥੇ ਇਸ ਮਾਮਲੇ ਵਿੱਚ ਛੁਡਾਉਣ ਆਏ ਲੋਕਾਂ ਨੂੰ ਵੀ ਸੱਟਾਂ ਲੱਗੀਆਂ ਇਹ ਸਾਰੀ ਘਟਨਾ ਮੌਜੂਦ ਉੱਥੇ ਲੋਕਾਂ ਨੇ ਆਪਣੇ ਮੋਬਾਈਲਾਂ ਦੇ ਵਿੱਚ ਕੈਦ ਕਰ ਰਹੀ ਇਸ ਘਟਨਾ ਵਿੱਚ ਜਖਮੀ ਹੋਏ ਪੁਲਿਸ ਮੁਲਾਜ਼ਮ ਅਤੇ ਹੋਰ ਲੋਕਾਂ ਨੂੰ ਲਾਜ ਲਈ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਲੇਕਿਨ ਇਸ ਘਟਨਾ ਦੌਰਾਨ ਜਿੱਥੇ ਹੋਮਗਾਰਡ ਦੇ ਮੁਲਾਜ਼ਮ ਅਤੇ ਉਸਦੇ ਪਰਿਵਾਰ ਨੇ ਨੌਜਵਾਨਾਂ ਤੇ ਆਰੋਪ ਲਗਾਏ ਹਨ ਕਿ ਉਹ ਮੁਹੱਲੇ ਵਿੱਚ ਬੈਠੇ ਨਸ਼ਾ ਕਰ ਰਹੇ ਸੀ । ਉਥੇ ਦੂਸਰੀ ਧਿਰ ਨੇ ਕਿਹਾ ਕਿ ਉਹ ਉਥੇ ਬੈਠੇ ਸਨ ਲੇਕਿਨ ਪੰਜਾਬ ਹੋਮਗਾਰਡ ਦਾ ਨੌਜਵਾਨ ਜੋ ਕਿ ਕੇਂਦਰੀ ਜੇਲ ਵਿੱਚ ਡਿਊਟੀ ਕਰਦਾ ਉਹ ਸ਼ਰਾਬ ਦੇ ਨਸ਼ੇ ਵਿੱਚ ਆਇਆ ਅਤੇ ਉਹਨਾਂ ਨਾਲ ਗਾਲੀ ਗਲੋਚ ਕਰਨ ਲੱਗਿਆ ਇਸੇ ਦੌਰਾਨ ਉਸਨੇ ਉਹਨਾਂ ਨਾਲ ਹੱਥੋਂ ਪਾਈ ਕੀਤੀ ਉਸ ਤੋਂ ਬਾਅਦ ਉਸਦਾ ਲੜਕਾ ਆ ਗਿਆ ਉਸਨੇ ਕੋਈ ਤਿੱਖੀ ਚੀਜ਼ ਨਾਲ ਉਹਨਾਂ ਤੇ ਵਾਰ ਕੀਤਾ ਉਸ ਤੋਂ ਬਾਅਦ ਇਹ ਮਾਮਲਾ ਵਧਿਆ ਹੁਣ ਦੋਨੇ ਧਿਰਾਂ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਦੋਨੇ ਧਿਰਾਂ ਦੇ ਨੌਜਵਾਨਾਂ ਦੇ ਸੱਟਾਂ ਲੱਗੀਆਂ ਹਨ।
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿੱਚ ਰੌਲਾ ਪਿਆ
ਅੱਜ ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਹੋਈ ਜਿਸ ਵਿੱਚ ਸਭ ਤੋਂ ਪਹਿਲਾਂ 15 ਅਗਸਤ ਨੂੰ ‘ਆਪ’ ਦੇ ਕੌਂਸਲਰ ਜਸਬੀਰ ਸਿੰਘ ਲਾਡੀ ਵੱਲੋਂ ਤਿਰੰਗਾ ਨਾ ਲਹਿਰਾਉਣ ਦੇ ਮੁੱਦੇ ’ਤੇ ਹੰਗਾਮਾ ਹੋਇਆ। ਇਸ 'ਤੇ ਡੀਸੀ ਨੇ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਤਿਰੰਗਾ ਲਹਿਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਉਸ 'ਤੇ ਕਾਰਵਾਈ ਕੀਤੀ ਜਾਵੇਗੀ, ਅਸੀਂ ਇਸ ਦੀ ਰਿਪੋਰਟ ਲਵਾਂਗੇ।ਇਸ ਤੋਂ ਇਲਾਵਾ ਸਦਨ ਦੌਰਾਨ ਚੰਡੀਗੜ੍ਹ ਵਿੱਚ ਮੁਫਤ ਪਾਰਕਿੰਗ ਦਾ ਮੁੱਦਾ ਇੱਕ ਵਾਰ ਫਿਰ ਉਠਿਆ ਕਿਉਂਕਿ ਸਦਨ ਨੇ ਕਿਹਾ ਸੀ ਕਿ ਪਾਰਕਿੰਗ ਮੁਫਤ ਕੀਤੀ ਜਾਵੇਗੀ ਪਰ ਯੂਟੀ ਪ੍ਰਸ਼ਾਸਕ ਨੇ ਕਿਹਾ ਸੀ ਕਿ ਅਜਿਹਾ ਕਰਨਾ ਸੰਭਵ ਨਹੀਂ ਹੈ।
ਮਾਨ ਸਰਕਾਰ ਦਾ ਨਸ਼ਿਆਂ 'ਤੇ ਹਮਲਾ ਤੇਜ਼
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵੱਲ ਇੱਕ ਹੋਰ ਅਹਿਮ ਕਦਮ ਚੁੱਕਆ ਹੈ।। ਨਸ਼ਿਆਂ ਵਿਰੁੱਧ ਮੁਹਿੰਮ ਤੇਜ਼ ਕਰਨ ਲਈ ਹੁਣ ਨਵੀਂ ਐਂਟੀ ਨਾਰਕੋਟਿਕ ਟਾਸਕ ਫੋਰਸ ਬਣਾਈ ਗਈ ਹੈ। ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਟੀਚਾ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨਾ ਹੋਵੇਗਾ। ਮੁੱਖ ਮੰਤਰੀ ਮੁਹਾਲੀ ਵਿੱਚ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ ਕੱਲ੍ਹ ਸਵੇਰੇ 11 ਵਜੇ ਉਦਘਾਟਨ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਵਟਸਐਪ ਨੰਬਰ ਜਾਰੀ ਕਰਨਗੇ। ਪੰਜਾਬ ਦੇ ਲੋਕ ਵਟਸਐਪ 'ਤੇ ਨਸ਼ਾ ਤਸਕਰੀ ਦੀ ਜਾਣਕਾਰੀ ਦੇ ਸਕਣਗੇ। ਇਮਾਰਤ ਵਿੱਚ ਬਣੀ ਅਤਿ ਆਧੁਨਿਕ ਕੰਪਿਊਟਰ ਲੈਬ ਪੰਜਾਬ ਵਿੱਚ ਨਸ਼ਾ ਤਸਕਰਾਂ ’ਤੇ ਤਿੱਖੀ ਨਜ਼ਰ ਰੱਖੇਗੀ।ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਅੱਜ ਆਪਣੇ ਜਥੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ
ਇਸ ਮੌਕੇ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਮੂਲ ਮੰਤਰ ਦਾ ਜਾਪ ਕੀਤਾ ਜਿਸ ਮਗਰੋਂ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨਾਲ ਮੁਲਾਕਾਤ ਕੀਤੀ
ਭਾਈ ਤਰਸੇਮ ਸਿੰਘ ਵੱਲੋਂ ਗਿਆਨੀ ਰਘਵੀਰ ਸਿੰਘ ਜੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਦੇ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ 30 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋ ਰਹੀ ਇਕੱਤਰਤਾ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਬੰਧ ਵਿੱਚ ਲਏ ਜਾਣ ਵਾਲੇ ਫੈਸਲੇ ਸਬੰਧੀ ਕੁਝ ਵਿਚਾਰ ਵਟਾਂਦਰਾ ਕੀਤੀਆਂ
ਪੱਤਰ ਵਿੱਚ ਭਾਈ ਤਰਸੇਮ ਸਿੰਘ ਨੇ ਲਿਖਿਆ ਕਿ ਸੁਖਬੀਰ ਬਾਦਲ ਨੂੰ ਜੋ ਜੋ ਬਾਦਲ ਸਰਕਾਰ ਵੇਲੇ ਇਹਨਾਂ ਗਲਤੀਆਂ ਕੀਤੀਆਂ ਹਨ ਚਾਹੇ ਉਹ ਡੇਰਾ ਸਿਰਸਾ ਦੀ ਮੁਆਫੀ ਚਾਹੇ ਡੇਰੇ ਸਿਰਸੇ ਦੀ ਫਿਲਮ ਨੂੰ ਪ੍ਰਫੁੱਲਿਤ ਕਰਨਾ ਅਤੇ ਡੇਰਾਵਾਦ ਨੂੰ ਪ੍ਰਫੁੱਲਿਤ ਕਰਨਾ ਕਈ ਅਜਿਹੀਆਂ ਘਟਨਾਵਾਂ ਇਹਨਾਂ ਦੀ ਸਰਕਾਰ ਵੇਲੇ ਹੋਈਆਂ ਸੋ ਮੈਂ ਇਹੀ ਜਥੇਦਾਰ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਸੁਖਬੀਰ ਬਾਦਲ ਅਤੇ ਇਹਨਾਂ ਦੀ ਪਾਰਟੀ ਨੂੰ 10 ਸਾਲ ਲਈ ਰਾਜਸੀ ਅਤੇ ਧਾਰਮਿਕ ਤੌਰ ਤੇ ਲਾਂਭੇ ਕਰ ਦੇਣਾ ਚਾਹੀਦਾ ਹੈ।
ਸੁਖਬੀਰ ਬਾਦਲ ਨੂੰ 10 ਸਾਲ ਲਈ ਧਾਰਮਿਕ ਅਤੇ ਰਾਜਸੀ ਤੌਰ ਤੇ ਪਾਸੇ ਕਰ ਦੇਣਾ ਚਾਹੀਦਾ ਹੈ। ਭਾਈ ਤਰਸੇਮ ਸਿੰਘ ਨੇ ਕੰਗਣਾ ਰਨੌਤ ਬਾਰੇ ਬੋਲਦੇ ਹੋਏ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਉਦੋਂ ਤੋਂ ਹੀ ਕਿਸਾਨਾਂ ਖਿਲਾਫ ਜ਼ਹਿਰ ਉਗਲ ਰਹੀ ਹੈ। ਭਾਈ ਤਰਸੇਮ ਸਿੰਘ ਨੇ ਕਿਹਾ ਕਿ ਜੇਕਰ ਥੋੜੀ ਬਹੁਤ ਵੀ ਭਾਰਤੀ ਜਨਤਾ ਪਾਰਟੀ ਚ ਅਣਖ ਬਚੀ ਹੈ ਤਾਂ ਇਸ ਨੂੰ ਪਾਰਟੀ ਚੋਂ ਬਾਹਰ ਕੱਢ ਦੇਣਾ ਚਾਹੀਦਾ
ਉਹਨਾਂ ਕਿਹਾ ਕਿ ਕੰਗਨਾ ਰਨੌਤ ਦੇਸ਼ ਚ ਆਪਸੀ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ।ਜਸਟਿਨ ਟਰੂਡੋ
ਕੰਗਨਾ ਰਣੌਤ ਦਾ ਟਵੀਟ
ਮੰਡੀ, ਹਿਮਾਚਲ ਪ੍ਰਦੇਸ਼ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਟਵਿੱਟਰ 'ਤੇ ਡੀਜੀਪੀ ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਪੁਲਿਸ ਅਤੇ ਪੰਜਾਬ ਪੁਲਿਸ ਨੂੰ ਟੈਗ ਕਰਦੇ ਹੋਏ ਇੱਕ ਵੀਡੀਓ ਰੀਪੋਸਟ ਕੀਤਾ ਹੈ, ਜਿਸ ਵਿੱਚ ਕੁਝ ਲੋਕਾਂ ਨੂੰ ਕੰਗਨਾ ਰਣੌਤ ਦੇ ਖਿਲਾਫ਼ ਟਿੱਪਣੀ ਕਰਦੇ ਸੁਣਿਆ ਜਾ ਸਕਦਾ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਹਾਲਾਂਕਿ ਵੀਡੀਓ ਕਦੋਂ ਅਤੇ ਕਿੱਥੋਂ ਦੀ ਹੈ, ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।
ਫੂਡ ਸਪਲਾਈ ਡਾਰੈਕਟਰ ਅੱਜ ਆਲ ਰਾਈਸ ਮਿਲ ਮਾਲਕਾ ਨਾਲ 11:30 ਵਜੇ ਅਨਾਜ ਭਵਨ ਚੰਡੀਗੜ੍ਹ ਵਿਖੇ ਕਰਨਗੇ ਮੀਟਿੰਗ.
Faridkot News: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਦੀ ਡਿਉੜੀ 'ਚ ਤਲਾਸ਼ੀ ਦੌਰਾਨ ਲਾਕਅੱਪ 'ਚੋਂ 38 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ, ਦੋਸ਼ੀ ਆਪਣੇ ਗੁਪਤ ਅੰਗ 'ਚ ਛੁਪਾ ਕੇ ਲੈ ਕੇ ਆਇਆ ਸੀ, ਜੇਲ੍ਹ ਕਰਮਚਾਰੀਆਂ ਨੇ ਤਲਾਸ਼ੀ ਦੌਰਾਨ ਇਹ ਬਰਾਮਦ ਕੀਤਾ, ਜਿਸ 'ਤੇ NDPS ਐਕਟ ਤਹਿਤ ਮਾਮਲਾ ਦਰਜ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਦਿੱਲੀ ਦੇ ਹਵਾਈ ਅੱਡੇ ‘ਤੇ ਤਿੰਨ ਅੰਮ੍ਰਿਤਧਾਰੀ ਕਿਸਾਨ ਆਗੂਆਂ ਨੂੰ ਕ੍ਰਿਪਾਨ ਪਹਿਨ ਕੇ ਘਰੇਲੂ ਉਡਾਣ ਵਿਚ ਹਵਾਈ ਸਫਰ ਕਰਨ ਤੋਂ ਰੋਕਣ ਨੂੰ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਅਧਿਕਾਰਾਂ ਦਾ ਹਨਨ ਕਰਾਰ ਦਿੱਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕ੍ਰਿਪਾਨ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਦਿੱਤੀ ਹੋਈ ਪਾਵਨ ਬਖ਼ਸ਼ਿਸ਼ ਹੈ ਅਤੇ ਭਾਰਤੀ ਸੰਵਿਧਾਨ ਵਿਚ ਮੌਲਿਕ ਰੂਪ ਵਿਚ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦਾ ਹੱਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖਾਂ ਨੂੰ ਭਾਰਤ ਦੀਆਂ ਘਰੇਲੂ ਉਡਾਣਾਂ ਵਿਚ ਵੀ ਨਿਰਧਾਰਿਤ ਆਕਾਰ ਦੀ ਕ੍ਰਿਪਾਨ ਪਹਿਨ ਕੇ ਹਵਾਈ ਸਫਰ ਕਰਨ ਦਾ ਕਾਨੂੰਨੀ ਅਧਿਕਾਰ ਦਿੱਤਾ ਗਿਆ ਹੈ ਪਰ ਅੱਜ ਦਿੱਲੀ ਦੇ ਹਵਾਈ ਅੱਡੇ ‘ਤੇ ਤਿੰਨ ਅੰਮ੍ਰਿਤਧਾਰੀ ਕਿਸਾਨ ਆਗੂਆਂ ਸ. ਜਗਜੀਤ ਸਿੰਘ ਡੱਲੇਵਾਲ, ਸ. ਸੁਖਦੇਵ ਸਿੰਘ ਭੋਜਰਾਜ ਅਤੇ ਸ. ਬਲਦੇਵ ਸਿੰਘ ਸਿਰਸਾ ਨੂੰ ਕ੍ਰਿਪਾਨ ਪਹਿਨ ਕੇ ਸੁਰੱਖਿਆ ਅਧਿਕਾਰੀਆਂ ਵਲੋਂ ਹਵਾਈ ਸਫਰ ਕਰਨ ਤੋਂ ਰੋਕਣਾ ਬੇਹੱਦ ਨਿੰਦਣਯੋਗ ਅਤੇ ਸਿੱਖਾਂ ਦੇ ਮੌਲਿਕ ਤੇ ਸੰਵਿਧਾਨਿਕ ਅਧਿਕਾਰ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਦਿੱਲੀ ਹਵਾਈ ਅੱਡੇ ‘ਤੇ ਤਿੰਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਹਿਨ ਕੇ ਹਵਾਈ ਸਫਰ ਤੋਂ ਰੋਕ ਕੇ ਸੰਵਿਧਾਨਿਕ ਤੇ ਕਾਨੂੰਨੀ ਉਲੰਘਣਾ ਕਰਨ ਵਾਲੇ ਸੁਰੱਖਿਆ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਹੋਈ ਗਲਤੀ ਲਈ ਹਵਾਈ ਅੱਡਾ ਅਥਾਰਿਟੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਵਿਦੇਸ਼ ਛੁੱਟੀ ਤੋਂ ਛੋਟ ਦੇਣ ਦੀ ਕੀਤੀ ਮੰਗ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਵਿਦੇਸ਼ ਛੁੱਟੀ ਤੋਂ ਛੋਟ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਪ੍ਰਸੋਨਲ ਵਿਭਾਗ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਪ੍ਰਸੋਨਲ ਵਿਭਾਗ ਦੇ ਪੱਤਰ ਨੰਬਰ 176 ਮਿਤੀ 8-11-2019 ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵਿਦੇਸ਼ ਛੁੱਟੀ ਤੋਂ ਛੋਟ ਦਿੱਤੀ ਹੋਈ ਸੀ, ਜਿਸ ਨੂੰ ਹੁਣ ਪੰਜਾਬ ਸਰਕਾਰ ਨੇ ਅੱਗੇ ਨਹੀਂ ਵਧਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪ੍ਰਤੀ ਸਿੱਖ ਸੰਗਤਾਂ ਦੀ ਵੱਡੀ ਆਸਥਾ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਵੱਲੋਂ ਲੰਬੇ ਯਤਨਾਂ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਰਤ-ਪਾਕਿਸਤਾਨ ਸਰਕਾਰਾਂ ਵੱਲੋਂ ਸੰਗਤਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ ਸੀ, ਜਿਸ ਰਾਹੀਂ ਸੰਗਤਾਂ ਸਵੇਰੇ ਦਰਸ਼ਨਾਂ ਲਈ ਜਾਂਦੀਆਂ ਹਨ ਅਤੇ ਉਸੇ ਦਿਨ ਸ਼ਾਮ ਨੂੰ ਵਾਪਸ ਆ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜੇ ਹਨ ਕਿ ਉਨ੍ਹਾਂ ਨੂੰ ਸ੍ਰੀ ਕਰਤਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਸਮੇਂ ਵੱਡੀਆਂ ਮੁਸ਼ਕਲਾਂ ਆ ਰਹੀਆਂ ਹਨ। ਪੰਜਾਬ ਸਰਕਾਰ ਦੇ ਜੋ ਅਧਿਕਾਰੀ/ਕਰਮਚਾਰੀ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵਿਦੇਸ਼ ਛੁੱਟੀ ਦੀ ਲੰਬੀ ਪ੍ਰਕਿਰਿਆ ਵਿੱਚੋਂ ਗੁਜਰਨਾ ਪੈਂਦਾ ਹੈ।
ਸ. ਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਕਾਰ ਦੇ ਸਮੂਹ ਅਧਿਕਾਰੀ/ਕਰਮਚਾਰੀਆਂ ਨੂੰ ਵਿਦੇਸ਼ ਛੁੱਟੀ ਦੀ ਪ੍ਰਕਿਰਿਆ ਤੋਂ ਪੱਕੇ ਤੌਰ ’ਤੇ ਛੋਟ ਦਿੱਤੀ ਜਾਵੇ, ਤਾਂਕੋਟਕਪੂਰਾ ਦੇ ਰਾਧਾ ਕ੍ਰਿਸ਼ਨ ਮੰਦਿਰ ਅਤੇ ਸ਼੍ਰੀ ਸ਼ਾਮ ਮੰਦਿਰ ਵਿੱਚ ਜਨਮ ਅਸ਼ਟਮੀ ਮੌਕੇ ਦਰਸ਼ਨ ਕਰਨ ਲਈ ਪੁਜੇ ਸਪੀਕਰ ਕੁਲਤਾਰ ਸੰਧਵਾਂ
ਮੰਦਿਰਾਂ ਵਿੱਚ ਬੜੀ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਜਨਮ ਅਸ਼ਟਮੀ
ਮੰਦਿਰਾਂ ਨੂੰ ਬੜੇ ਹੀ ਰੰਗਾਂ ਰੰਗ ਰੋਸ਼ਨੀਆਂ ਨਾਲ ਚਮਕਾਇਆ
ਕੋਟਕਪੂਰਾ ਦੇ ਰਾਧਾ ਕ੍ਰਿਸ਼ਨ ਮੰਦਿਰ ਅਤੇ ਸ਼੍ਰੀ ਸ਼ਾਮ ਮੰਦਿਰ ਵਿਚ ਜਨਮ ਅਸ਼ਟਮੀ ਨੂੰ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਅਤੇ ਇਸ ਸ਼ੁਭ ਅਵਸਰ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਸਪੀਕਰ ਕੁਲਤਾਰ ਸੰਧਵਾ ਵੀ ਪੁੱਜੇ ।Moga News: ਦੁਕਾਨਦਾਰ ਦੀ ਦਲੇਰੀ ਕਾਰਨ ਖਾਲੀ ਹੱਥ ਵਾਪਸ ਮੁੜੇ ਨਕਾਬਪੋਸ਼ ਚੋਰ
ਦੁਕਾਨਦਾਰ ਦੀ ਦਲੇਰੀ ਕਾਰਨ ਖਾਲੀ ਹੱਥ ਵਾਪਸ ਮੁੜੇ ਨਕਾਬਪੋਸ਼ ਚੋਰ, ਐਸਐਸਪੀ ਸਮੇਤ ਕਈ ਆਲਾ ਅਧਿਕਾਰੀ ਪਹੁੰਚੇ ਮੌਕੇ ਤੇ । ਮੋਗਾ ਦੇ ਸ਼ੇਖਾਂ ਵਾਲਾ ਚੌਂਕ ਕੋਲ ਬੀਤੀ ਦੇਰ ਸ਼ਾਮ ਇੱਕ SBI ਗ੍ਰਾਹਕ ਸੇਵਾ ਕੇਂਦਰ ਤੇ ਆ ਕੇ ਇੱਕ ਅਣਪਛਾਤੇ ਵੱਲੋਂ ਦੁਕਾਨਦਾਰ ਦੇ ਦੱਸਣ ਮੁਤਾਬਿਕ ਕੀਤਾ ਗਈ ਫਾਇਰਿੰਗ, ਦੁਕਾਨਦਾਰ ਇਸ ਸੇਵਾ ਕੇਂਦਰ ਦੇ ਨਾਲ ਨਾਲ ਕਰਦਾ ਹੈ ਕੱਪੜਿਆਂ ਦਾ ਵੀ ਕੰਮ।ਅਣਪਛਾਤੇ ਵੱਲੋਂ ਦੁਕਾਨਦਾਰ ਤੋਂ ਲੁੱਟ ਦੀ ਨੀਅਤ ਨਾਲ ਕੀਤੀ ਜਾ ਰਹੀ ਸੀ ਗੱਲੇ ਵਿੱਚ ਪਏ ਪੈਸਿਆਂ ਦੀ ਮੰਗ। ਦੁਕਾਨਦਾਰ ਦੀ ਹਿੰਮਤ ਨਾਲ ਲੁੱਟ ਖੋਹ ਕਰਨ ਆਇਆ ਵਿਅਕਤੀ ਆਪਣੇ ਦੋਸਤਾਂ ਨਾਲ ਮੋਟਰਸਾਈਕਲ ਤੇ ਹੋਇਆ ਫਰਾਰ । ਉਧਰ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਖਿਡਉਣਾਂਨੁਮਾ ਪਿਸਤੌਲ ਨਾਲ ਪਟਾਕਾ ਚਲਾਇਆ ਹੋਵੇ ਕਿਉਂਕਿ ਪੁਲਿਸ ਨੂੰ ਅਜੇ ਤੱਕ ਕੋਈ ਵੀ ਕਾਰਤੂਸ ਬਰਾਮਦ ਨਹੀਂ ਹੋਇਆ ।ਜ਼ਿਲ੍ਹੇ ਦੀ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਿਲ ਦੇ ਵਿੱਚ ਨਗਰ ਕੌਂਸਿਲ ਪ੍ਰਧਾਨ ਨਵਦੀਪ ਪੰਨੂ ਅਤੇ ਐਮ ਸੀ ਸਮੇਤ ਸ੍ਰੀ ਹਰਗੋਬਿੰਦਪੁਰ ਦੇ ਵਾਸੀਆਂ ਦੇ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਦੇ ਦੌਰਾਨ ਨਜਾਇਜ਼ ਪਰਚਿਆਂ ਤੋਂ ਤੰਗ ਅਤੇ ਸਿਆਸੀ ਦਬਾਅ ਕਾਰਨ ਪੁਲਿਸ ਦੀ ਧੱਕੇਸ਼ਾਹੀ ਦੇ ਵਿਰੁੱਧ ਪ੍ਰੈਸ ਵਾਰਤਾ ਵਿੱਚ ਪਹੁੰਚੀਆਂ ਬੀਬੀਆਂ ਵਲੋਂ ਐਮ ਐਲ ਏ ਸ੍ਰੀ ਹਰਗੋਬਿੰਦਪੁਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਕੈਮਰੇ ਸਾਹਮਣੇ ਜੰਮ ਕੇ ਭੜਾਸ ਕੱਢੀ । ਇਸ ਮੌਕੇ ਜਿਥੇ ਨਗਰ ਕੌਂਸਿਲ ਪ੍ਰਧਾਨ ਨਵਦੀਪ ਪੰਨੂ ਨੇ ਕਿਹਾ ਕੇ ਐਮ ਸੀ ਗੁਰਪ੍ਰੀਤ ਸਿੰਘ ਦੇ ਖਿਲਾਫ਼ ਸਿਆਸੀ ਸਹਿ ਤੇ ਪੁਲਿਸ ਵੱਲੋਂ ਗਲਤ ਤਰੀਕੇ ਨਾਲ ਕੇਸ ਦਰਜ ਕਰਦੇ ਹੋਏ ਇਮਾਨਦਾਰ ਐਮ ਸੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਓਥੇ ਹੀ ਨਗਰ ਕੌਂਸਿਲ ਅਧੀਨ ਸ੍ਰੀ ਹਰਗੋਬਿੰਦਪੁਰ ਵਿੱਚ ਚੱਲ ਰਹੇ ਲੋਕ ਭਲਾਈ ਦੇ ਵਿਕਾਸ ਕਾਰਜਾਂ ਨੂੰ ਵੀ ਰੋਕਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਪੁਲਿਸ ਸਿਆਸੀ ਸਹਿ ਤੇ ਨਜ਼ਾਇਜ ਕੇਸ ਦਰਜ ਕਰ ਰਹੀ ਹੈ। ਓਹਨਾਂ ਕਿਹਾ ਕਿ ਐਮ ਸੀ ਗੁਰਪ੍ਰੀਤ ਸਿੰਘ ਉੱਤੇ ਮਾਈਨਿੰਗ ਦਾ ਗਲਤ ਤਰੀਕੇ ਨਾਲ ਕੇਸ ਤਾਂ ਦਰਜ ਕਰ ਦਿੱਤਾ ਲੇਕਿਨ ਸ੍ਰੀ ਹਰਗੋਬਿੰਦਪੁਰ ਦੇ ਕੁਝ ਪਿੰਡਾਂ ਵਿੱਚ ਅਜੇ ਵੀ ਨਜਾਇਜ਼ ਮਾਇਨਿੰਗ ਚੱਲ ਰਹੀ ਹੈ। ਉਹਨਾਂ ਖਿਲਾਫ਼ ਕਿਉਂ ਨਹੀਂ ਕੇਸ ਦਰਜ ਕੀਤੇ ਜਾ ਰਹੇ। ਉਹਨਾਂ ਨੂੰ ਪੁਲਿਸ ਕਿਉਂ ਨਹੀਂ ਕਾਬੂ ਕਰ ਰਹੀ ਨਾਲ ਹੀ ਉਹਨਾਂ ਸੀ ਸੀ ਟੀ ਵੀ ਦਿੰਦੇ ਹੋਏ ਕਿਹਾ ਕਿ ਦੇਰ ਰਾਤ ਐਮ ਸੀ ਗੁਰਪ੍ਰੀਤ ਦੇ ਘਰ ਦੇ ਸਾਹਮਣੇ ਐਮ ਐਲ ਏ ਦੀ ਪਾਇਲਟ ਜਿਪਸੀ ਅਤੇ ਕਾਲੇ ਰੰਗ ਦੀ ਹਰਿਆਣਾ ਨੰਬਰ ਗੱਡੀ ਬਿਨਾਂ ਵਜ੍ਹਾ ਹੂਟਰ ਮਾਰ ਕੇ ਗੁਰਪ੍ਰੀਤ ਐਮ ਸੀ ਦੇ ਪਰਿਵਾਰ ਨੂੰ ਡਰਾ ਧਮਕਾ ਰਹੇ ਸੀ। ਓਹਨਾਂ ਕਿਹਾ ਕਿ ਜੇਕਰ ਪੁਲਿਸ ਵਲੋਂ ਤਿੰਨ ਦਿਨ ਦੇ ਅੰਦਰ- ਅੰਦਰ ਇਹ ਕੇਸ ਰੱਦ ਨਾ ਕੀਤਾ ਗਿਆ ਅਤੇ ਅਸਲ ਵਿੱਚ ਮਾਇਨਿੰਗ ਕਰਨ ਵਾਲਿਆਂ ਖਿਲਾਫ਼ ਕੇਸ ਦਰਜ ਨਾ ਕੀਤਾ ਤੇ ਸ੍ਰੀ ਹਰਗੋਬਿੰਦਪੁਰ ਦੇ ਚੌਂਕ ਅਣਮਿੱਥੇ ਸਮੇਂ ਲਈ ਜਾਮ ਕੀਤੇ ਜਾਣਗੇ।
28 ਅਗਸਤ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਅਫਸਰ ਹਾਈ ਅਲਰਟ
ਪ੍ਰਧਾਨ ਮੰਤਰੀ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਚੌਕਸ ਹੋਇਆ। ਮੁੱਖ ਸਕੱਤਰ ਨੇ ਡੀਜੀਪੀ ਨੂੰ ਪੱਤਰ ਲਿਖਿਆ ਹੈ। ਮਲੇਰਕੋਟਲਾ ਤੇ ਕਪੂਰਥਲਾ ਵਿਖੇ ਨਹੀਂ ਹੋ ਰਹੀ ਐ ਜ਼ਮੀਨ ਐਕਵਾਇਰ। ਤੁਰੰਤ ਪੁਲਿਸ ਫੋਰਸ ਭੇਜਣ ਦੇ ਆਦੇਸ਼ ਕੀਤੇ ਗਏ ਜਾਰੀ
ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਹਾਈਵੇ ਦੇ ਤਹਿਤ ਮਲੇਰਕੋਟਲਾ ਜ਼ਿਲ੍ਹੇ ''ਚ 1.34 ਕਿੱਲੋਮੀਟਰ ਤੇ ਕਪੂਰਥਲਾ ਜ਼ਿਲ੍ਹੇ 'ਚ 125 ਕਿੱਲੋਮੀਟਰ ਜ਼ਮੀਨ ਤੇ ਮੰਗਲਵਾਰ ਨੂੰ ਹਰ ਹਾਲਤ ''ਚ ਕਬਜ਼ਾ ਲਿਆ ਜਾਣ ਦੇ ਆਦੇਸ਼। 28 ਅਗਸਤ ਨੂੰ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਦਿੱਲੀ ਜੰਮੂ ਕਟੜਾ ਹਾਈਵੇ ਦੀ ਮੀਟਿੰਗ ਕਰ ਰਹੇ ਨੇ। ਇਸ ਮੀਟਿੰਗ ਤੋਂ ਪਹਿਲਾਂ ਹਰ ਹਾਲ ਵਿੱਚ ਜਮੀਨ ਐਨ ਐਚ ਆਈ ਨੂੰ ਦੇਣ ਦੇ ਹੁਕਮ। ਇਸ ਦੇ ਨਾਲ ਹੀ ਹਾਈਕੋਰਟ ਦੇ ਨਿਯਮਾਂ ਨੂੰ ਲਾਗੂ ਕਰਨ ਦੇ ਵਿੱਚ ਦਿੱਤੇ ਹੁਕਮAdministrative Secretary ਨੂੰ ਲਿਖੀ ਵੱਖਰੀ ਚਿੱਠੀ। ਹਾਈਕੋਰਟ ਦੇ ਆਦੇਸ਼ਾਂ ਦਾ ਪਾਲਣ ਨਾ ਹੋਣ ਕਰਕੇ ਹਾਈਕੋਰਟ ਮੰਗ ਰਿਹਾ ਹਲਫਨਾਮਾ। ਇਸ ਲਈ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਸਮੇਂ ਸਿਰ ਅਤੇ ਠੀਕ ਤਰੀਕੇ ਨਾਲ ਕੀਤੀ ਜਾਵੇ।
ਪ੍ਰਧਾਨ ਮੰਤਰੀ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਹੋਇਆ ਚੌਕਸ ਮੁੱਖ ਸਕੱਤਰ ਨੇ ਲਿਖਿਆ ਡੀਜੀਪੀ ਨੂੰ ਪੱਤਰ ਮਲੇਰਕੋਟਲਾ ਤੇ ਕਪੂਰਥਲਾ ਵਿਖੇ ਨਹੀਂ ਹੋ ਰਹੀ ਐ ਜ਼ਮੀਨ ਐਕਵਾਇਰ ਤੁਰੰਤ ਪੁਲਿਸ ਫੋਰਸ ਭੇਜਣ ਦੇ ਆਦੇਸ਼ ਕੀਤੇ ਗਏ ਜਾਰੀ
ਜਨਮ ਅਸ਼ਟਮੀ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਮੰਦਿਰਾਂ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਹੀ ਸ਼ਰਧਾਂ ਦੇ ਨਾਲ ਮਨਾਈ ਗਈ
ਜਨਮ ਅਸ਼ਟਮੀ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਮੰਦਿਰਾਂ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਹੀ ਸ਼ਰਧਾਂ ਦੇ ਨਾਲ ਮਨਾਈ ਗਈ , ਇਸ ਮੌਕੇ ਮੰਦਿਰਾਂ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਦੀ । ਇਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਕੰਗ ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਮੰਦਿਰਾਂ ਦੇ ਵਿੱਚ ਨਤਮਸਤਕ ਹੋਏ ।
ਨੰਗਲ ਦੇ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਵਿੱਚ ਸ੍ਰੀ ਸਨਾਤਮ ਧਰਮ ਸਭਾ ਨੰਗਲ ਦੇ ਵੱਲੋਂ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ । ਸ੍ਰੀ ਲਕਸ਼ਮੀ ਨਰਾਇਣ ਮੰਦਰ ਨੂੰ ਰੰਗ ਬਰੰਗਆਂ ਲਾਈਟਾਂ ਤੇ ਫੁੱਲਾਂ ਦੇ ਨਾਲ ਮੰਦਰ ਦੀ ਸਜਾਵਟ ਕੀਤੀ ਗਈ ਤੇ ਛੋਟੇ ਛੋਟੇ ਬੱਚੇ ਸ਼੍ਰੀ ਰਾਧਾ ਕ੍ਰਿਸ਼ਨ ਦੇ ਸਰੂਪ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਘਰੋਂ ਤਿਆਰ ਹੋ ਕੇ ਮੰਦਰ ਵਿੱਚ ਪਹੁੰਚ ਰਹੇ ਹਨ ਤੇ ਮੰਦਿਰ ਵਿੱਚ ਪਹੁੰਚੀ ਸੰਗਤ ਸ੍ਰੀ ਰਾਧਾ ਕ੍ਰਿਸ਼ਨ ਜੀ ਦੇ ਭਜਨਾਂ ਤੇ ਕਥਾ ਤੇ ਭਗਤੀ ਮਈ ਮਾਹੌਲ ਦੇ ਵਿੱਚ ਨੱਚਦੇ-ਟੱਪਦੇ ਤੇ ਝੂਮ ਰਹੇ ਸਨ। ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਕੰਗ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਨੰਗਲ ਦੇ ਇਸ ਲਕਸ਼ਮੀ ਨਰਾਇਣ ਮੰਦਰ ਦੇ ਵਿੱਚ ਨਤਮਸਤਕ ਹੋਣ ਪਹੁੰਚੇ ਤੇ ਸਾਰਿਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਸ਼ੁਭ ਅਵਸਰ ਤੇ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ।
ਜਨਮ ਅਸ਼ਟਮੀ ਦੇ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਕੰਗ ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਮੰਦਿਰਾਂ ਦੇ ਵਿੱਚ ਨਤਮਸਤਕ ਹੋਏ ।
ਅੰਮ੍ਰਿਤਸਰ ਵਿੱਚ ਹੋਈ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁੱਠਭੇੜ
ਐਨਆਰਆਈ ਫਾਇਰਿੰਗ ਮਾਮਲੇ ਚ ਪੁਲਿਸ ਨੇ ਹੁਸ਼ਿਆਰਪੁਰ ਤੋਂ ਕਾਬੂ ਕੀਤੇ ਸੀ ਤਿੰਨ ਗੈਂਗਸਟਰ ਤਿੰਨਾਂ ਗੈਂਗਸਟਰਾਂ ਨੂੰ ਨਿਸ਼ਾਨਦੇਹੀ ਵਾਸਤੇ ਵੱਲਾ ਨਹਿਰ ਤੇ ਲਿਆਂਦਾ ਗਿਆ ਜਿੱਥੇ ਉਨਾਂ ਨੇ ਆਪਣੇ ਲੁਕਾਏ ਹੋਏ ਪਿਸਟਲਾਂ ਨਾਲ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਦੋ ਗੈਂਗਸਟਰ ਜ਼ਖ਼ਮੀ ਹੋ ਗਏ ਹਨ।