Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਅੰਧਵਿਸ਼ਵਾਸ ਨੇ ਲਈ ਤਿੰਨ ਬੱਚਿਆਂ ਦੇ ਬਾਪ ਦੀ ਜਾਨ, ਸ਼ੈਤਾਨ ਨੂੰ ਭਜਾਉਣ ਲਈ ਪੁਜਾਰੀ ਤੇ ਸਾਥੀਆਂ ਨੇ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਮਾਰਿਆ, ਪੁਲਿਸ ਨੇ ਵਿਅਕਤੀ ਦੀ ਲਾਸ਼ ਨੂੰ ਕਬਰ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜਿਆ
Punjab Breaking News Live Updates-
नवीनतम अद्यतन
ਅੰਮ੍ਰਿਤਸਰ ਦੇ ਪਿੰਡ ਰਾਮਪੁਰੇ ਦਾ ਨੌਜਵਾਨ ਰੱਖੜੀ ਤੋਂ ਪਹਿਲਾਂ ਹੋਇਆ ਲਾਪਤਾ
ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਰਾਮਪੁਰਾ ਦਾ ਰਹਿਣ ਵਾਲਾ ਜਸ਼ਨਪ੍ਰੀਤ ਘਰੋਂ ਗਿਆ ਪਰ ਵਾਪਸ ਨਹੀਂ ਆਇਆ,ਤੇ ਮਾਂ ਬਾਪ ਨੇ ਇਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਜਸ਼ਨਪ੍ਰੀਤ ਦਾ ਪਿਤਾ ਦੁਬਈ ਵਿਚ ਨੌਕਰੀ ਕਰਦਾ,ਤੇ ਪੁੱਤ ਦੇ ਲਾਪਤਾ ਦੀ ਖਬਰ ਸੁਣ ਕੇ ਦੁਬਈ ਤੋਂ ਵਾਪਿਸ ਅੰਮ੍ਰਿਤਸਰ ਆ ਕੇ ਪੁੱਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਜਸ਼ਨਪ੍ਰੀਤ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ, ਜਿਸ ਤੋਂ ਬਾਅਦ ਜਸ਼ਨਪ੍ਰੀਤ ਮੁੰਬਈ ਤੋਂ ਮਿਲਿਆ ਤੇ ਮਾਂ ਬਾਪ ਵੱਲੋਂ ਜਸ਼ਨਪ੍ਰੀਤ ਨੂੰ ਮੁੰਬਈ ਤੋਂ ਵਾਪਸ ਅੰਮ੍ਰਿਤਸਰ ਲੈ ਕੇ ਆਏ, ਜਸ਼ਨਪ੍ਰੀਤ ਦੇ ਜਾਣ ਤੋਂ ਬਾਅਦ ਘਰ ਦੇ ਵਿੱਚ ਉਦਾਸੀ ਛਾਈ ਹੋਈ ਸੀ ਤੇ ਅੱਜ ਜਸ਼ਨਪ੍ਰੀਤ ਦੇ ਘਰ ਵਿੱਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ, ਜਸ਼ਨਪ੍ਰੀਤ ਦੇ ਰਿਸ਼ਤੇਦਾਰਾਂ ਵੱਲੋਂ ਗਿੱਦਾ ਭਗੜਾ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ। ਤੇ ਭੈਣਾਂ ਵੱਲੋਂ ਰੱਖੜੀ ਬੰਨ ਕੇ ਖੁਸ਼ੀ ਸਾਂਝੀ ਕੀਤੀ ਉੱਥੇ ਹੀ ਜਸ਼ਨ ਦੇ ਮਾਤਾ ਪਿਤਾ ਨੇ ਲੋਕਾਂ ਦਾ ਧੰਨਵਾਦ ਕੀਤਾ
ਸਤਲੁਜ ਦਰਿਆ ਰਾਹੀਂ ਪਾਕਿਸਤਾਨ ਤੋਂ 150 ਕਰੋੜ ਰੁਪਏ ਤੋਂ ਵੱਧ ਕੀਮਤ ਦੀ 36 ਕਿਲੋ ਹੈਰੋਇਨ ਮੰਗਵਾਉਣ ਵਾਲਾ ਮੁਲਜ਼ਮ ਫਾਜ਼ਿਲਕਾ ਵਿੱਚ ਗ੍ਰਿਫ਼ਤਾਰ, ਹੁਣ ਤੱਕ ਚਾਰ ਗ੍ਰਿਫ਼ਤਾਰ
ਫਾਜ਼ਿਲਕਾ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਪੁਲਸ ਨੇ ਸਤਲੁਜ ਦਰਿਆ ਰਾਹੀਂ ਪਾਕਿਸਤਾਨ ਤੋਂ 36 ਕਿਲੋ ਹੈਰੋਇਨ ਮੰਗਵਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ, ਜਿਸ ਵਿਚ ਇਹ ਚੌਥੀ ਗ੍ਰਿਫਤਾਰੀ ਹੈ ਜਦਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਟੇਟ ਸਪੈਸ਼ਲ ਸੈੱਲ ਵੱਲੋਂ 5 ਅਗਸਤ 2023 ਨੂੰ ਫਿਰੋਜ਼ਪੁਰ ਖੇਤਰ 'ਚ ਹੜ੍ਹਾਂ ਦੇ ਦਿਨਾਂ ਦੌਰਾਨ 36 ਕਿਲੋ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਗਈ ਸੀ, ਜਿਸ 'ਤੇ ਪੁਲਿਸ ਨੇ ਕਾਰਵਾਈ ਕੀਤੀ ਸੀ ਇਹ ਕੇਸ ਦਰਜ ਕੀਤਾ ਗਿਆ ਸੀ, ਜਦਕਿ ਇਸ ਮਾਮਲੇ ਵਿੱਚ ਪਹਿਲਾਂ ਤਿੰਨ ਮੁਲਜ਼ਮਾਂ ਵੀਰ ਸਿੰਘ ਵੀਰੂ, ਕੁਲਵੰਤ ਸਿੰਘ ਕਾਂਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਫਿਰੋਜ਼ਪੁਰ ਇਲਾਕੇ ਤੋਂ ਹੋਈ ਹੈ ਸਿੰਘ ਵਾਸੀ ਪਿੰਡ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਜਦਕਿ ਬਾਕੀ ਦੋ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੰਜਾਬ ਯੂਨੀਵਰਸਿਟੀ ਚੋਣਾਂ ਦੀ ਰਫ਼ਤਾਰ ਮੱਠੀ, ਪ੍ਰਚਾਰ ਨੇ ਰਫ਼ਤਾਰ ਨਹੀਂ ਫੜੀ
ਵਿਦਿਆਰਥੀ ਕੌਂਸਲ ਦੀਆਂ ਚੋਣਾਂ 5 ਸਤੰਬਰ ਨੂੰ ਹੋਣੀਆਂ ਹਨ, ਪਰ ਯੂਨੀਵਰਸਿਟੀ ਵਿੱਚ ਪ੍ਰਚਾਰ ਅਜੇ ਵੀ ਜ਼ੋਰ ਫੜ ਨਹੀਂ ਸਕਿਆ ਹੈ।
ਵਿਦਿਆਰਥੀਆਂ ਅਤੇ ਪਾਰਟੀਆਂ ਦੇ ਅਨੁਸਾਰ, ਇਸ ਸਾਲ ਦੇ ਸ਼ੁਰੂ ਵਿੱਚ ਚੋਣਾਂ ਦਾ ਐਲਾਨ ਕੀਤਾ ਗਿਆ ਸੀ, ਜਿਸ ਨਾਲ ਚੋਣ ਪ੍ਰਚਾਰ ਲਈ ਘੱਟ ਸਮਾਂ ਬਚਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਰਾਜਨੀਤੀ ਨੂੰ ਲੈ ਕੇ ਵਿਦਿਆਰਥੀਆਂ 'ਚ ਝਗੜੇ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।
ਵੱਖ-ਵੱਖ ਵਿਦਿਆਰਥੀ ਪਾਰਟੀਆਂ ਨੇ ਆਪਣੇ ਵਾਅਦਿਆਂ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅਤੇ ਜਿੱਤ ਹਾਸਲ ਕਰਨ ਲਈ ਆਪਣੀ ਰਣਨੀਤੀ ਬਣਾ ਲਈ ਹੈ।
ਪਿਛਲੇ ਸਾਲ ਐਨਐਸਯੂਆਈ ਨੇ ਜਿੱਤ ਪ੍ਰਾਪਤ ਕੀਤੀ ਸੀ, ਪਰ ਇਸ ਵਾਰ ਏਬੀਵੀਪੀ, ਐਸਓਆਈ ਅਤੇ ਸੀਵਾਈਐਸਐਸ ਵਰਗੀਆਂ ਪਾਰਟੀਆਂ ਆਪਣੇ ਮਜ਼ਬੂਤ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਹੀਆਂ ਹਨ ਤਾਂ ਜੋ ਉਹ ਚੋਣਾਂ ਵਿੱਚ ਚੋਟੀ ਦਾ ਸਥਾਨ ਹਾਸਲ ਕਰ ਸਕਣ।
ਖੇਡ ਵਤਨ ਪੰਜਾਬ ਦੀਆ-2024 ਦੀ ਸ਼ੁਰੂਆਤ 29 ਨੂੰ ਸੰਗਰੂਰ ਤੋਂ ਹੋਣੀ ਹੈ। ਇਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਿਰਕਤ ਕਰਨਗੇ। ਇਸ ਦੇ ਲਈ 20 ਅਗਸਤ ਨੂੰ ਲੁਧਿਆਣਾ ਵਿੱਚ ਮਸ਼ਾਲ ਮਾਰਚ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਮਸ਼ਾਲ ਵੱਖ-ਵੱਖ ਜ਼ਿਲ੍ਹਿਆਂ ਦੀ ਯਾਤਰਾ ਕਰ ਰਹੀ ਹੈ।
ਗੁਰਦਾਸਪੁਰ ਕੋਰਟ ਨੇ 12 ਸਾਲ ਪੁਰਾਣੇ ਕਤਲ ਕੇਸ ਵਿੱਚ ਏਡੀਜੀਪੀ ਰਾਮ ਸਿੰਘ, ਤਤਕਾਲੀ ਆਈਪੀਐਸ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਸੰਮਨ ਜਾਰੀ ਕੀਤੇ
ਕਰੀਬ 12 ਸਾਲ ਪਹਿਲਾਂ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੀ 7 ਨੰਬਰ ਸਕੀਮ ਵਾਲੀ ਜਗਾ ਤੋਂ ਬਿਨਾਂ ਸਿਰ ਦੇ ਇੱਕ ਮਿਲੀ ਸੀ ਲਾਸ਼
ਮਾਨਯੋਗ ਹਾਈਕੋਰਟ ਦੇ ਦਖਲ ਤੋਂ ਬਾਅਦ ਜ਼ਿਲ੍ਹਾ ਅਦਾਲਤ ਗੁਰਦਾਸਪੁਰ ਨੇ ਏਡੀਜੀਪੀ ਰਾਮ ਸਿੰਘ, ਤਤਕਾਲੀ ਡੀਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਜਸਕੀਰਤ ਸਿੰਘ ਚਾਹਲ, ਆਈਪੀਐਸ, ਐਸਪੀ ਗੁਰਚਰਨ ਸਿੰਘ ਗੋਰੀਆ, ਡੀਐਸਪੀ ਅਜਿੰਦਰ ਸਿੰਘ, ਡੀਐਸਪੀ ਗਰੀਬ ਦਾਸ, ਡੀਐਸਪੀ ਯਾਦਵਿੰਦਰ ਸਿੰਘ, ਐਸਐਚਓ ਇੰਸਪੈਕਟਰ ਜੋਗਾ ਸਿੰਘ, ਏਐਸਆਈ ਜੋਗਾ ਸਿੰਘ ਨੂੰ ਸੰਮਨ ਜਾਰੀ ਕੀਤੇ ਹਨ ਅਤੇ 07.09.2024 ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ
ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਬਾਹਰ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਰੋਸ ਪ੍ਰਦਰਸ਼ਨ ਕੀਤਾ
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਅੱਜ ਹੰਗਾਮਾ ਹੋਇਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੇਰ ਰਾਤ ਹਸਪਤਾਲ ਆਏ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਆਪਣੇ ਮਰੀਜ਼ਾਂ ਨੂੰ ਸੜਕ ’ਤੇ ਲਿਆ ਕੇ ਧਰਨਾ ਸ਼ੁਰੂ ਕਰ ਦਿੱਤਾ ਅਤੇ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਰਾਤ ਨੂੰ ਹੀ ਹਸਪਤਾਲ ਪਹੁੰਚਿਆ ਕਿਸੇ ਨੇ ਵੀ ਉਸ ਦਾ ਇਲਾਜ ਕਰਨਾ ਜ਼ਰੂਰੀ ਨਹੀਂ ਸਮਝਿਆ ਅਤੇ ਇਹ ਉਡੀਕ ਕਰਦੇ ਰਹੇ ਕਿ ਉਸ ਦਾ ਇਲਾਜ ਕਦੋਂ ਸ਼ੁਰੂ ਹੋਵੇਗਾ, ਹੁਣ ਉਹ ਥੱਕ-ਹਾਰ ਕੇ ਹਸਪਤਾਲ ਤੋਂ ਬਾਹਰ ਆ ਗਏ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ੈਲਰ ਚੋ ਕਣਕ ਦੀਆਂ ਬੋਰੀਆ ਚੋਰੀ ਕਰਨ ਵਾਲੇ ਗਿਰੋਹ ਨੂੰ ਕੀਤਾ ਪੁਲਿਸ ਨੇ ਕਾਬੂ।
- ਚੌਕੀਦਾਰ ਨੂੰ ਬੰਧਕ ਬਣਾ ਕੇ ਦਿੱਤਾ ਸੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ।ਬੀਤੇ ਦਿਨੀ ਫਰੀਦਕੋਟ ਦੇ ਕਸਬਾ ਜੈਤੋ ਚ ਇੱਕ ਸ਼ੈਲਰ ਤੋ ਕੁੱਜ ਲੋਕਾਂ ਨੇ ਸ਼ੈਲਰ ਦੇ ਚੌਂਕੀਦਾਰ ਨੂੰ ਬੰਧਕ ਬਣਾ ਕੇ ਕਣਕ ਦੀਆਂ ਬੋਰੀਆ ਚੋਰੀ ਕਰ ਫ਼ਰਾਰ ਹੋ ਗਏ ਸਨ ਜਿਸ ਨੂੰ ਲੈਕੇ ਜੈਤੋ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਅਤੇ 9 ਲੋਕਾਂ ਨੂੰ ਉਸ ਮਾਮਲੇ ਚ ਨਾਮਜ਼ਦ ਕੀਤਾ ਗਿਆ ਸੀ।ਥਾਨਾਂ ਜੈਤੋ ਮੁਖੀ ਵੱਲੋਂ ਟੈਕਨੀਕਲ ਸੈੱਲ ਦੀ ਮਦਦ ਨਾਲ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਤੋਂ ਬਾਅਦ ਇਸ ਗਿਰੋਹ ਦੇ ਪੰਜ ਮੈਂਬਰਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਜੋ ਜਿਲ੍ਹਾ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਨ।ਪੁਲਸ ਵੱਲੋਂ ਇਸ ਕਾਰਵਾਈ ਦੌਰਾਨ ਚੋਰਾਂ ਵੱਲੋਂ ਚੋਰੀ ਕੀਤੇ ਗਏ ਕਣਕ ਦੇ ਗੱਟੇ ਅਤੇ ਇਸ ਚੋਰੀ ਦੌਰਾਨ ਵਰਤੀ ਗਈ ਗੱਡੀ ਵੀ ਬ੍ਰਾਮਦ ਕਰ ਲਈ ਗਈ ਹੈ।ਐਸਪੀ ਜਸਮੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕੇ ਇਸ ਗਿਰੋਹ ਦੇ ਹਲੇ ਚਾਰ ਮੇੱਬਰ ਹੋਰ ਫ਼ਰਾਰ ਹਨ ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕੇ ਇਨ੍ਹਾਂ ਵੱਲੋਂ ਹੋਰ ਵੀ ਜ਼ਿਲਿਆ ਚ ਇਸੇ ਤਰੀਕੇ ਦੀਆਂ ਵਰਦਾਤਾ ਨੂੰ ਅੰਜ਼ਾਮ ਦਿੱਤਾ ਜਾ ਚੁਕਾ ਹੈ।
ਹਲਕਾ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਤਿੰਨ ਵਾਰ ਐਮਐਲਏ ਦੀ ਟਿਕਟ ਲੜ ਚੁੱਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਜ ਕੁਝ ਹੀ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਦੇਣਗੇ ਅਸਤੀਫਾ।
ਕਮਿਸ਼ਨਰੇਟ ਪੁਲਿਸ ਨੇ ਮਲਟੀ-ਸਟੇਟ ਬੈਂਕ ਚੈੱਕ ਫਰਾਡ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਤਿੰਨ ਰਾਜਾਂ ਦੇ ਪੰਜ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ
ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂਪੀ, ਪੱਛਮੀ ਬੰਗਾਲ ਅਤੇ ਕਰਨਾਟਕ ਵਿੱਚ ਸਰਗਰਮੀਆਂ ਫੈਲੀਆਂ।ਅਜਿਹੇ 61 ਘੁਟਾਲਿਆਂ ਦੀ ਪਛਾਣ ਕੀਤੀ ਗਈ ਅਤੇ 19 ਬੈਂਕ ਖਾਤੇ ਜ਼ਬਤ ਕੀਤੇ ਗਏ
44 ਏਟੀਐਮ ਕਾਰਡ, 17 ਚੈੱਕ ਬੁੱਕ ਅਤੇ ਛੇੜਛਾੜ ਕਰਨ ਵਾਲੇ ਔਜ਼ਾਰ ਵੀ ਜ਼ਬਤ ਕੀਤੇ ਗਏ ਹਨ
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂ.ਪੀ., ਪੱਛਮੀ ਬੰਗਾਲ ਅਤੇ ਕਰਨਾਟਕ ਵਿੱਚ ਲੋਕਾਂ ਨੂੰ ਠੱਗਣ ਵਿੱਚ ਸਰਗਰਮ ਮਲਟੀ-ਸਟੇਟ ਬੈਂਕ ਚੈੱਕ ਫਰਾਡ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਾਸੀ ਅਸ਼ੋਕ ਸੋਬਤੀ ਨੇ ਸ਼ਿਕਾਇਤ ਕੀਤੀ ਹੈ ਕਿ ਉਸਨੇ ਬੈਂਕ ਆਫ਼ ਬੜੌਦਾ ਵਿੱਚ ਦੋ ਚੈੱਕ ਜਮ੍ਹਾਂ ਕਰਵਾਏ ਸਨ, ਪਰ ਅਣਪਛਾਤੇ ਵਿਅਕਤੀਆਂ ਨੇ ਬੈਂਕ ਵਿੱਚੋਂ ਚੈੱਕ ਚੋਰੀ ਕਰ ਲਏ ਅਤੇ ਇਨ੍ਹਾਂ ਚੈੱਕਾਂ ਨਾਲ ਛੇੜਛਾੜ ਕਰਨ ਤੋਂ ਬਾਅਦ ਬਦਲੇ ਹੋਏ ਚੈੱਕਾਂ ਨੂੰ ਬੈਂਕ ਆਫ਼ ਬੜੌਦਾ ਵਿੱਚ ਆਪਣੇ ਖਾਤੇ ਚ ਜਮ੍ਹਾਂ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਥਾਣਾ ਨਿਊ ਬਾਰਾਦਰੀ ਸੀ.ਪੀ.ਜਲੰਧਰ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ 93 ਮਿਤੀ 01-05-2024 ਨੂੰ 420,465,468,471 ਆਈ.ਪੀ.ਸੀ., 380,367,120ਬੀ ਆਈ.ਪੀ.ਸੀ. ਦਰਜ ਕੀਤਾ ਗਿਆ ਸੀ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਸਰਗਰਮੀ ਨਾਲ ਜਾਂਚ ਕੀਤੀ ਅਤੇ ਤਕਨੀਕੀ ਸਹਾਇਤਾ, ਵਿਗਿਆਨਕ ਸਬੂਤ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੀ ਮਦਦ ਨਾਲ ਪੁਲਿਸ ਨੇ ਇਸ ਕੇਸ ਨੂੰ ਸਫਲਤਾਪੂਰਵਕ ਟਰੇਸ ਕੀਤਾ ਅਤੇ ਚਾਰ ਸ਼ੱਕੀਆਂ ਦੀਪਕ, ਅਰੁਣ, ਮੋਹਿਤ ਅਤੇ ਹਨੀ ਨੂੰ ਗ੍ਰਿਫਤਾਰ ਕੀਤਾ।
ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੇ ਅੰਮ੍ਰਿਤਸਰ 'ਚ ਐਨਆਰਆਈ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ
ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੇ ਐਤਵਾਰ ਨੂੰ ਅੰਮ੍ਰਿਤਸਰ ਵਿੱਚ ਇੱਕ ਪ੍ਰਵਾਸੀ ਭਾਰਤੀ 'ਤੇ ਦੋ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ ਅਤੇ ਇਸ ਘਟਨਾ ਨੂੰ "ਡੂੰਘੀ ਚਿੰਤਾਜਨਕ" ਦੱਸਿਆ। ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿੱਚ ਸ਼ਨੀਵਾਰ ਨੂੰ ਉਸ ਦੇ ਘਰ ਵਿੱਚ ਸੁਖਚੈਨ ਸਿੰਘ ਨੂੰ ਉਸ ਦੇ ਪਰਿਵਾਰ ਦੇ ਸਾਹਮਣੇ ਦੋ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ।
ਬਾਲੀਵੁੱਡ ਅਦਾਕਾਰਾ ਕੰਗਣਾ ਰਣਾਵਤ ਦੇ ਬਿਆਨ 'ਤੇ ਬੋਲੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਦਿਤ4 ਬਿਆਨ ਕਿਹਾ ਸਰਕਾਰਾਂ ਨੂੰ ਅਜਿਹੇ ਲੋਕਾਂ ਊਪਰ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਜਿਹੜੇ ਦੇਸ਼ ਦੀ ਬਣੀ ਹੋਈ ਏਕਤਾ ਅਤੇ ਭਾਈਚਾਰਕ ਨੂੰ ਖਰਾਬ ਕਰਨ ਦਾ ਉਪਰਾਲਾ ਕਰਦਾ ਹੈ
ਖੇਡਾਂ ਵਤਨ ਪੰਜਾਬ ਦੀਆਂ ਜਿਲ੍ਹਾ ਮੋਹਾਲੀ ਕੁਰਾਲੀ ਦੇ ਵਿੱਚ ਪਹੁੰਚਣ ਤੇ ਹੋਇਆ ਭਰਮਾ ਸਵਾਗਤ।
ਕੁਰਾਲੀ:-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਖੇਡਾਂ ਮਤਲਬ ਪੰਜਾਬ ਦੀਆਂ ਸੀਜਨ ਤਿੰਨ ਦਾ ਅੱਜ ਮਸ਼ਾਲ ਦਾ ਕੁਰਾਲੀ ਪਹੁੰਚਣ ਤੇ ਭਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸਾਹਿਬਾਨ ਹਾਜ਼ਰ ਸਨ ਉੱਥੇ ਹੀ ਖਰੜ ਦੇ ਐਸਡੀਐਮ ਗੁਰ ਮੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦੇ ਹੋਏ ਨਜ਼ਰ ਆਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਾਹੀ ਇਕ ਅਹਿਮ ਉਪਰਾਲਾ ਹੈ ਜਿਸ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਖੇਡਾਂ ਦੇ ਨਾਲ ਜੁੜਨਗੇ
ਬੀਤੀ ਰਾਤ ਰੋਪੜ ਵਿੱਚ ਚੋਰਾਂ ਵੱਲੋਂ ਦੋ ਮੋਬਾਇਲ ਦੀਆਂ ਦੁਕਾਨਾਂ ਉੱਤੇ ਚੋਰੀ ਦੀਆਂ ਘਟਨਾਵਾਂ ਨੂੰ ਦਿੱਤਾ ਗਿਆ ਅੰਜਾਮ
ਇੱਕ ਦੁਕਾਨ ਵਿੱਚੋਂ ਕਰੀਬ 30 ਤੋਂ 35 ਲੱਖ ਰੁਪਏ ਦਾ ਹੋਇਆ ਨੁਕਸਾਨ ਦੂਸਰੀ ਦੁਕਾਨ ਵਿੱਚ ਵੀ ਮੌਜੂਦ ਮੋਬਾਇਲ ਫੋਨ ਅਤੇ ਡੀਵੀਆਰ ਨਾਲ ਚੁੱਕ ਕੇ ਲੈ ਗਏ ਚੋਰਬੀਤੀ ਰਾਤ ਰੋਪੜ ਸ਼ਹਿਰ ਵਿੱਚ ਦੋ ਮੋਬਾਇਲ ਦੀਆਂ ਦੁਕਾਨਾਂ ਉੱਤੇ ਚੋਰਾ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਕਿ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਜੋ ਉਹਨਾਂ ਦਾ ਸਮਾਨ ਚੋਰੀ ਹੋਇਆ ਹੈ ਉਸ ਨੂੰ ਬਰਾਮਦ ਕੀਤਾ ਜਾਵੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਮੌਕੇ ਉੱਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ ਜ਼ਿਕਰਯੋਗ ਹੈ ਕਿ ਰੋਪੜ ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੁਕਾਨਾਂ ਉੱਤੇ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਜਿਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੂੰ ਇਹ ਸਵਾਲ ਕੀਤਾ ਗਿਆ ਕਿ ਕੀ ਕੋਈ ਚੋਰ ਗਿਰੋਹ ਸ਼ਹਿਰ ਵਿੱਚ ਘੁੰਮ ਰਿਹਾ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਇਹ ਕਿਹਾ ਗਿਆ ਕਿ ਫਿਲਹਾਲ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਪਰ ਸੀਸੀਟੀਵੀ ਦੀ ਫੁਟੇਜ ਦੇ ਨਾਲ ਭਾਲ ਕੀਤੀ ਜਾ ਰਹੀ ਹੈ ਅਤੇ ਜਿੰਨਾ ਵਿਅਕਤੀਆਂ ਵੱਲੋਂ ਵੀ ਇਨਾ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਜਲਦ ਹੀ ਗ੍ਰਫਤਾਰ ਕੀਤਾ ਜਾਵੇਗਾ
ਦੁਕਾਨਦਾਰਾਂ ਦਾ ਕਹਿਣਾ ਹੈ ਕੀ ਅਜਿਹੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਅਤੇ ਪੁਲਿਸ ਨੂੰ ਚੌਕਸੀ ਵਰਤਣੀ ਚਾਹੀਦੀ ਹੈ ਖਾਸ ਤੌਰ ਤੇ ਰਾਤ ਦੇ ਸਮੇਂ ਪੀਸੀਆਰ ਦੀਆਂ ਗਸਤਾ ਵਧਾਉਣੀਆਂ ਚਾਹੀਦੀਆਂ ਹਨ ਅਤੇ ਅਜਿਹੀਆਂ ਘਟਨਾਵਾਂ ਹੋਣ ਤੋਂ ਰੋਕਣਾ ਚਾਹੀਦਾ ਹੈ
ਸਰਹੱਦੀ ਨਗਰ ਅਟਾਰੀ ਦੇ ਪੰਚਾਇਤੀ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਅੱਗ ਦੀ ਘਟਨਾ
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪੰਜ ਪਾਵਨ ਸਰੂਪ ਹੋਏ ਅਗਨ ਭੇਟ
ਇਲਾਕੇ ਭਰ ਦੇ ਵਿੱਚ ਫੈਲੀ ਸੋਗ ਦੀ ਲਹਿਰ
ਮੌਕੇ ਤੇ ਪਹੁੰਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਲਿਆ ਹਾਲਾਤ ਦਾ ਜਾਇਜ਼ਾ
ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਨੇਕਾਂ ਵਾਰ ਲੋਕਲ ਗੁਰਦੁਆਰਾ ਕਮੇਟੀਆਂ ਨੂੰ 24 ਘੰਟੇ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਜਾਂ ਪਹਿਰੇਦਾਰ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਕੀਤੀ ਜਾ ਚੁੱਕੀ ਹੈ ਅਪੀਲ
ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਕੀਤੀ ਗਈ ਸਿਫਾਰਿਸ਼
ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਗਈ ਸ਼ੁਰੂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਕੇ ਤੇ ਪਹੁੰਚੀ ਟੀਮ ਵੱਲੋਂ ਅਗਨ ਭੇਂਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਸਤਿਕਾਰ ਸਹਿਤ ਇੱਕ ਵਿਸ਼ੇਸ਼ ਬੱਸ ਰਾਹੀਂ ਗੋਇੰਦਵਾਲ ਸਾਹਿਬ ਲਈ ਕੀਤੇ ਗਏ ਰਵਾਨਾਲੁਧਿਆਣਾ ਦੇ ਕਲੱਬ ਵਿੱਚ ਰੋਟਰੀ ਕਲੱਬ ਦੇ ਬਰਿਧੀ ਸਮਾਗਮ ਵਿੱਚ ਪਹੁੰਚੇ ਵਿਧਾਨ ਸਭਾ ਸਪੀਕਰ
ਲੁਧਿਆਣਾ ਦੇ ਨਿੱਜੀ ਕਲੱਬ ਵਿੱਚ ਰੋਟਰੀ ਕਲੱਬ ਵਾਲੀ ਵਾਰੀਧੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਦੇ ਤੌਰ ਉੱਤੇ ਸ਼ਿਰਕਤ ਕੀਤੀ ਉਹਨਾਂ ਦੇ ਨਾਲ ਨਾਲ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸਮਾਗਮ ਵਿੱਚ ਪਹੁੰਚਣ ਤੇ ਰੋਟਰੀ ਕਲੱਬ ਦੇ ਮੈਬਰਾਂ ਨੇ ਸਪੀਕਰ ਅਤੇ ਵਿਧਾਇਕ ਦਾ ਸਵਾਗਤ ਕੀਤਾ ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸਿੰਘ ਨੇ ਰੋਟਰੀ ਕਲੱਬ ਦਾ ਮੈਬਰ ਬਣਾਇਆ ਗਿਆ ਉਹਨਾਂ ਨੂੰ ਰੋਟਰੀ ਕਲੱਬ ਦਾ ਮੈਬਰ ਬਣਾ ਕੇ ਵੱਡਾ ਮਾਣ ਬਖਸ਼ਿਆ ਗਿਆ ਹੈ।ਉਹਨਾਂ ਨੇ ਲੁਧਿਆਣਾ ਸ਼ਹਿਰ ਵਿਚੋਂ ਨਿਕਲਣ ਵਾਲੇ ਬੁੱਢੇ ਦਰਿਆ ਨੂੰ ਬੜੀ ਸ਼ਿੱਦਤ ਨਾਲ ਕੀਤਾ ਜਾ ਰਿਹਾ ਹੈ। ਵਿਧਾਇਕ ਗੋਗੀ ਨੇ ਕਿਹਾ ਕਿ ਬੁੱਢੇ ਦਰਿਆ ਦੇ ਕਾਲੇ ਹੋ ਰਹੇ ਪਾਣੀ ਦਾ ਦਰਦ ਉਹਨਾਂ ਦੇ ਦਿਲਾ ਵਿੱਚ ਹੈ। ਉਹ ਵੀ ਚਾਹੁੰਦੇ ਹਨ ਕਿ ਬੁੱਢਾ ਨਾਲ ਬੁੱਢਾ ਦਰਿਆ ਬਣੇ ਕਾਲੇ ਪਾਣੀ ਦੇ ਲਗਾਏ ਗਏ ਮੋਰਚੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋ ਵੀ ਬੁੱਢੇ ਦਰਿਆ ਦੇ ਮਸਲੇ ਨੂੰ ਚੁੱਕਿਆ ਜਾ ਰਿਹਾ ਹੈ। ਰੋਟਰੀ ਕਲੱਬ ਦੇ ਮੈਂਬਰਾਂ ਨੇ ਕਿਹਾ ਕਿਹਾ ਕਿ ਉਹਨਾਂ ਵੱਲੋ ਮਨਾਵਤਾ ਦੀ ਸੇਵਾ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।
ਝੋਨੇ ਦੀ ਫਸਲ ਲਈ ਸੋਨੇ 'ਤੇ ਸੁਹਾਗਾ
ਪੰਜਾਬ ਵਿੱਚ ਇੱਕ ਤਾਂ ਨਹਿਰੀ ਪਾਣੀ ਦਾ ਖੇਤਾਂ ਵਿੱਚ ਪਹੁੰਚਣਾ ਅਤੇ ਦੂਜਾ ਬਰਸਾਤ ਦਾ ਪਾਣੀ ਝੋਨੇ ਦੀ ਫ਼ਸਲ ਲਈ ਬਰਫ਼ ਦਾ ਕੰਮ ਕਰ ਰਿਹਾ ਹੈ, ਬਰਨਾਲਾ ਦੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਬਰਨਾਲਾ ਦੇ ਪਿੰਡ ਸੰਘੇੜਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਹੋ ਰਹੀ ਹੈ ਅਤੇ ਪਿਛਲੇ 10-15 ਦਿਨਾਂ ਤੋਂ ਉਨ੍ਹਾਂ ਨੂੰ ਮੋਟਰ ਦੀ ਟਿਊਬ ਨਹੀਂ ਚਲਾਉਣੀ ਪੈ ਰਹੀ ਹੈ ਅਤੇ ਡੀਜ਼ਲ ਵੀ ਕੁਦਰਤੀ ਤੌਰ 'ਤੇ ਮੀਂਹ ਪੈ ਰਿਹਾ ਹੈ, ਇਸ ਮੀਂਹ ਨਾਲ ਕੀੜੇ-ਮਕੌੜਿਆਂ ਦੇ ਸੰਕਰਮਣ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ।
ਨੌਜਵਾਨ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਨਹਿਰੀ ਪਾਣੀ ਨਾਲ ਖੇਤੀ ਕੀਤੀ ਹੈ, ਇਹ ਪੰਜਾਬ ਸਰਕਾਰ ਦਾ ਬਹੁਤ ਹੀ ਲਾਹੇਵੰਦ ਉੱਦਮ ਹੈ। ਪਿਛਲੇ ਕਈ ਦਿਨਾਂ ਤੋਂ ਬਰਨਾਲਾ 'ਚ ਰੁਕ-ਰੁਕ ਕੇ ਚੱਲ ਰਹੀ ਹਲਕੀ ਬਾਰਿਸ਼ ਅਤੇ ਠੰਡੀਆਂ ਹਵਾਵਾਂ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ, ਦੂਜੇ ਪਾਸੇ ਝੋਨੇ ਦੀ ਫਸਲ ਵੀ ਖੇਤਾਂ 'ਚ ਵਿਛਦੀ ਨਜ਼ਰ ਆ ਰਹੀ ਹੈ ਅਤੇ ਫਸਲ ਨੂੰ ਦੇਖ ਕੇ ਖੁਸ਼ ਨਜ਼ਰ ਆ ਰਹੇ ਹਨ। ਇਸ ਸਬੰਧੀ ਬਰਨਾਲਾ ਦੇ ਪਿੰਡ ਸੰਘੇੜਾ ਦੇ ਕਿਸਾਨਾਂ ਨੇ ਆਪਣੀ ਫ਼ਸਲ ਨੂੰ ਲੈ ਕੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਹੋਈ ਬਰਸਾਤ ਨਾਲ ਉਨ੍ਹਾਂ ਦੀਆਂ ਫ਼ਸਲਾਂ ਨੂੰ ਚੰਗਾ ਲਾਭ ਮਿਲ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ 10-15 ਦਿਨਾਂ ਤੋਂ ਉਨ੍ਹਾਂ ਦੇ ਖੇਤਾਂ 'ਚ ਲੱਗੀ ਟਿਊਬਲ ਮੋਟਰ ਨਹੀਂ ਚੱਲ ਰਹੀ, ਜਿਸ ਕਾਰਨ ਉਨ੍ਹਾਂ ਨੂੰ ਦਿਹਾੜੀ ਅਤੇ ਡੀਜ਼ਲ ਦਾ ਸਿੱਧਾ ਫਾਇਦਾ ਮਿਲ ਰਿਹਾ ਹੈ ਅਤੇ ਕੁਦਰਤ ਦੇ ਬਰਸਾਤੀ ਪਾਣੀ ਅਤੇ ਨਹਿਰੀ ਪਾਣੀ ਕਾਰਨ ਉਨ੍ਹਾਂ ਦੀਆਂ ਫਸਲਾਂ ਚੰਗੀ ਤਰ੍ਹਾਂ ਵਧ ਰਹੀ ਹੈ ਅਤੇ ਇਸ ਵਾਰ ਫਸਲ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਚੰਗੀ ਝਾੜੀ ਮਿਲਣ ਦੀ ਪੂਰੀ ਉਮੀਦ ਹੈ।
ਹਰਜੀਤ ਗਰੇਵਾਲ ਸੀਨੀਅਰ ਲੀਡਰ ਪੰਜਾਬ ਬੀਜੇਪੀ
ਕੰਗਨਾ ਰਨੌਤ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਬੀਜੇਪੀ ਕਿਸਾਨਾਂ ਬਾਰੇ ਹਮੇਸ਼ਾ ਚਿੰਤਿਤ ਰਹੀ ਹੈ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਹਮੇਸ਼ਾ ਗੱਲਬਾਤ ਹੁੰਦੀ ਰਹਿੰਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਿਸਾਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਨੇ ਹੋ ਸਕਦਾ ਕਿਸਾਨ ਸਾਡੇ ਤੋਂ ਵੀ ਵੱਡੇ ਰਾਸ਼ਟਰਵਾਦੀ ਹੋਣ ਇਸ ਕਰਕੇ ਇਸ ਮਾਮਲੇ ਉੱਪਰ ਕੰਗਨਾ ਨੂੰ ਕੋਈ ਬਿਆਨ ਨਹੀਂ ਦੇਣਾ ਚਾਹੀਦਾ ਕੰਗਨਾ ਦਾ ਇਹ ਵਿਸ਼ਾ ਵੀ ਨਹੀਂ ਹੈ ਕਿਉਂਕਿ ਇਹ ਸਰਕਾਰ ਦਾ ਵੱਖਰਾ ਵਿਸ਼ਾ ਹੈ।ਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ। ਇਸ ਮੌਕੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਆਪਣੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਪਹੁੰਚੇ ਹਨ। ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਉਹ ਪੰਜਾਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ‘ਤੇ ਮੱਥਾ ਟੇਕਣ ਆਏ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਤੋਂ ਹੀ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਸੀ ਅਤੇ ਅਰਦਾਸ ਕੀਤੀ ਸੀ ਕਿ ਉਹ ਬਾਹਰ ਆ ਕੇ ਦਰਸ਼ਨ ਕਰਾਂਗਾ। ਇਹ ਇੱਛਾ ਹੁਣ ਪੂਰੀ ਹੋ ਗਈ ਹੈ, ਇਸ ਲਈ ਉਹ ਮੱਥਾ ਟੇਕਣ ਆਏ ਹਨ।
ਬਲਾਕ ਸੁਜਾਨਪੁਰ ਅਧੀਨ ਆਉਂਦੀਆਂ ਵਿਧਾਨ ਸਭਾ ਹਲਕਾ ਭੋਆ ਦੀਆਂ ਪੰਚਾਇਤਾਂ ਨਾਲ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕੀਤੀ ਰੀਵਿਓ ਮੀਟਿੰਗ
ਬਲਾਕ ਸੁਜਾਨਪੁਰ ਅਧੀਨ ਆਉਂਦੀਆਂ ਵਿਧਾਨ ਸਭਾ ਹਲਕਾ ਭੋਆ ਦੀਆਂ ਪੰਚਾਇਤਾਂ ਨਾਲ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਰੀਵਿਓ ਮੀਟਿੰਗ ਕੀਤੀ। ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡ ਦੀ ਕੋਈ ਕਮੀ ਨਹੀਂ ਹੈ ਹਰੇਕ ਪਿੰਡਾਂ ਅੰਦਰ ਸਮਪੂਰਨ ਵਿਕਾਸ ਕਰਵਾਇਆ ਜਾਵੇਗਾ। ਲਾਲ ਚੰਦ ਨੇ ਕਿਹਾ ਕਿ ਪਿੰਡਾਂ ਵਿਚ ਸਟ੍ਰੀਟ ਲਾਈਟਾਂ, ਸ਼ਮਸ਼ਾਨ ਘਾਟ, ਸੜਕਾਂ, ਪਾਣੀ ਦੀ ਨਿਕਾਸੀ ਅਤੇ ਹੋਰਨਾਂ ਵਿਕਾਸ ਕਾਰਜ ਜਲਦ ਕਰਵਾਏ ਜਾ ਰਹੇ ਨੇ
ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵੱਲੋਂ ਜਸਵਾਲੀ ਵਿਖੇ ਸਥਿਤ ਰੇਸਟ ਹਾਊਸ ਵਿੱਚ ਵਿਧਾਨ ਸਭਾ ਹਲਕਾ ਭੋਆ ਦੀਆਂ ਬਲਾਕ ਸੁਜਾਨਪੁਰ ਅਧੀਨ ਆਉਂਦੀਆਂ ਪੰਚਾਇਤਾਂ ਨਾਲ ਇੱਕ ਮੀਟਿੰਗ ਕੀਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬਲਜੀਤ ਕੌਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸੁਜਾਨਪੁਰ, ਰਜਿੰਦਰ ਭਿੱਲਾ ਸਰਪੰਚ ਬਨੀ ਲੋਧੀ ਅਤੇ ਬਲਾਕ ਪ੍ਰਧਾਨ, ਬਲਾਕ ਸਮਿਤੀ ਮੈਂਬਰ ਸੁਭਾਸ ਜੱਗੀ, ਬਲਾਕ ਪ੍ਰਧਾਨ ਸੰਦੀਪ ਕੁਮਾਰ, ਦੀਪਕ ਕੁਮਾਰ ਬਲਾਕ ਪ੍ਰਧਾਨ, ਰਜਨੀ ਪਿੰਡ ਆਸਾ ਬਾਨੋਂ, ਰਮੇਸ ਕੁਮਾਰ ਜਰਨਲ ਸਕੱਤਰ, ਹੰਸ ਰਾਜ ਮੈਰਾ ਕਲੋਨੀ, ਪਿੰਡ ਐਮਾਂ ਤੋਂ ਅਭਿਨਾਸ ਅਤੇ ਹੋਰ ਪਾਰਟੀ ਦੇ ਆਹੁਦੇਦਾਰ ਵੀ ਹਾਜਰ ਸਨ। ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਅੰਦਰ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਦੇ ਵੱਖ ਵੱਖ ਸਵਾਲਾਂ ਦਾ ਹੱਲ ਕੱਢਿਆ ਜਾਂਦਾ ਹੈ, ਉਥੇ ਹੀ ਵਿਧਾਨ ਸਭਾ ਹਲਕਾ ਭੋਆ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਵਿਸੇਸ ਉਪਰਾਲੇ ਕੀਤੇ ਜਾਂਦੇ ਹਨ ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੋਰਾਨ ਵੱਖ ਵੱਖ ਪਿੰਡਾਂ ਤੇ ਚਰਚਾ ਕਰਦਿਆਂ ਕੂਝ ਸਵਾਲ ਸਾਹਮਣੇ ਆਏ ਹਨ ਕਈ ਪਿੰਡਾਂ ਅੰਦਰ ਨਿਕਾਸੀ ਪਾਣੀ ਦੇ ਲਈ ਛੱਪੜ ਦੀ ਲੋੜ ਹੈ, ਕਈਆਂ ਪਿੰਡਾਂ ਅੰਦਰ ਗਲੀਆਂ ਨਾਲੀਆਂ ਦੀਆਂ ਸਮੱਸਿਆਵਾਂ ਹਨ ਅਤੇ ਕਈ ਪਿੰਡਾਂ ਅੰਦਰ ਸਮਸਾਨ ਘਾਟ ਦੀ ਰਿਪੇਅਰ ਜਾਂ ਰਸਤਿਆਂ ਨੂੰ ਪੱਕਾ ਕਰਨ, ਪਿੰਡਾਂ ਅੰਦਰ ਜੰਝਘਰ ਦਾ ਨਿਰਮਾਣ, ਖੇਡਾਂ ਦੇ ਲਈ ਪਲੇ ਗਰਾਉਂਡ ਦਾ ਨਿਰਮਾਣ ਆਦਿ ਕਈ ਪਿੰਡਾਂ ਦੇ ਸਵਾਲ ਸਾਹਮਣੇ ਆਏ ਹਨ।
ਪੰਜਾਬ ਪੁਲਿਸ ਦੇ ਡੀ.ਜੀ.ਪੀ (DGP of Punjab Police)
ਇੱਕ ਵੱਡੀ ਸਫਲਤਾ ਵਿੱਚ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮਲਟੀ-ਸਟੇਟ ਬੈਂਕ ਚੈੱਕ ਫਰਾਡ ਸਿੰਡੀਕੇਟ ਨੂੰ ਖਤਮ ਕਰਦੇ ਹੋਏ 3 ਰਾਜਾਂ ਦੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਘੁਟਾਲੇ 6 ਰਾਜਾਂ ਵਿੱਚ ਫੈਲੇ: ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਅਤੇ ਕਰਨਾਟਕ ਵਿੱਚ 61 ਘੁਟਾਲਿਆਂ ਦੀ ਪਛਾਣ ਕੀਤੀ ਗਈ, 19 ਖਾਤੇ ਜ਼ਬਤ ਕੀਤੇ ਗਏ, ਅਤੇ ਅਪਰਾਧਕ ਵਸਤੂਆਂ ਬਰਾਮਦ ਕੀਤੀਆਂ ਗਈਆਂ।
ਸ਼ੰਭੂ ਬਾਰਡਰ ਨੂੰ ਖੋਲ੍ਹੇ ਜਾਣ ਨੂੰ ਲੈਕੇ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨਾਲ ਪਟਿਆਲਾ ਪ੍ਰਸ਼ਾਸਨਿਕ ਅਤੇ ਪੁਲਿਸ਼ ਅਫਸਰਾਂ ਨਾਲ ਅੱਜ ਫੇਰ ਹੋਵੇਗੀ ਮੀਟਿੰਗ ਦੱਸ ਦੀਏ ਕੇ 3 ਦੀਨ ਪਹਿਲਾ ਵੀ ਇੱਕ ਮੀਟਿੰਗ ਹੋਈ ਸੀ ਲੈਕੀਨ ਕੋਈ ਨਤੀਜਾ ਨਹੀਂ ਨਿਕਲਿਆ ਸੀ ਮੀਟਿੰਗ 1 ਵਜੇ ਦੇ ਕਰੀਬ ਹੋ ਸਕਦੀ ਹੈ
ਫਾਜ਼ਿਲਕਾ 'ਚ ਫੂਡ ਸਪਲਾਈ ਵਿਭਾਗ ਦੇ ਮੁਲਾਜ਼ਮ ਨੇ 10 ਲੱਖ ਦੀ ਲਾਟਰੀ ਜਿੱਤੀ
ਫੋਨ 'ਤੇ ਵਿਸ਼ਵਾਸ ਨਾ ਹੋਣ 'ਤੇ ਲਾਟਰੀ ਏਜੰਟ ਮਠਿਆਈ ਲੈ ਕੇ ਘਰ ਪਹੁੰਚਿਆ, ਪਿਛਲੇ 17 ਸਾਲਾਂ ਤੋਂ ਲਾਟਰੀ ਖਰੀਦ ਰਿਹਾ ਹੈ।
ਮਨੀਸ਼ ਸਿਸੋਦੀਆ ਅੰਮ੍ਰਿਤਸਰ ਪਹੁੰਚੇ
ਮੰਤਰੀ ਹਰਭਜਨ ਸਿੰਘ ਈ.ਟੀ.ਓ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਭੁੱਲਰ ਅਤੇ ਵਿਧਾਇਕ ਡਾ: ਇੰਦਰਵੀਰ ਨਿੱਝਰ, ਜੀਵਨਜੋਤ ਕੌਰ ਵੀ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਵਿਖੇ ਨਤਮਸਤਕ ਹੋਣਗੇ।
ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਏਅਰਪੋਰਟ ਤੇ ਪਹੁੰਚੇ ਮਨੀਸ਼ ਸਿਸੋਦੀਆ, ਉਹਨਾਂ ਦਾ ਸਵਾਗਤ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਿਨਟ ਮੰਤਰੀ ਵੀ ਰਹੇ ਮੌਜੂਦ ਅੱਜ ਅੰਮ੍ਰਿਤਸਰ ਦੌਰੇ ਤੇ ਰਹਿਣਗੇ ਸ਼ਨੀਸ਼ ਸਸੋਦੀਆ, ਸ਼ਰਾਬ ਘੋਟਾਲੇ ਦੇ ਵਿੱਚ ਬੇਲ ਮਿਲਣ ਤੋਂ ਬਾਅਦ ਪਹਿਲੀ ਵਾਰ ਆਉਣਗੇ ਅੰਮ੍ਰਿਤਸਰ , ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਰਹਿਣਗੇ ਨਾਲ ਮੌਜੂਦ, ਅੱਜ ਮਨੀਸ਼ ਸਿਸੋਦੀਆ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਉਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਰਹਿਣਗੇ ਮੌਜੂਦ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਅੱਜ ਅੰਮ੍ਰਿਤਸਰ ਦੋਰੇ ਤੇ ਰਹਿਣਗੇ, ਸ਼ਰਾਬ ਘੁਟਾਲੇ ਦੇ ਵਿੱਚ ਬੇਲ ਮਿਲਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਉਹ ਪੰਜਾਬ ਆ ਰਹੇ ਨੇ, ਮਨੀਸ਼ ਸਿਸੋਦੀਆ ਨੂੰ ਦੋ ਹਫਤੇ ਪਹਿਲਾਂ ਹੀ 17 ਮਹੀਨੇ ਤੇ ਜੇਲ ਰਹਿਣ ਤੋਂ ਬਾਅਦ ਸ਼ਰਾਬ ਘੁਟਾਲੇ ਦੇ ਵਿੱਚ ਬੇਲ ਮਿਲੀ ਸੀ
ਰਾਜ ਕੁਮਾਰ ਵੇਰਕਾ ਸਾਬਕਾ ਐਮਐਲਏ ਕਾਂਗਰਸ
ਬੀਜੇਪੀ ਦੀ ਸੰਸਦ ਕੰਗਨਾ ਰਨੌਤ ਲਗਾਤਾਰ ਕਿਸਾਨਾਂ ਖਿਲਾਫ ਬਿਆਨਬਾਜ਼ੀ ਕਰ ਰਹੀ ਹੈ ਕਿਸਾਨਾਂ ਨੂੰ ਅੱਤਵਾਦੀ ਕਹਿ ਰਹੀ ਹੈ ਅਤੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਵਾਲੇ ਬਿਆਨ ਉਸਨੇ ਦਿੱਤੇ ਇਸ ਲਈ ਕੰਗਣਾ ਰਨੌਤ ਦੇ ਖਿਲਾਫ ਪੰਜਾਬ ਦੇ ਅੰਦਰ ਪਰਚਾ ਦਰਜ ਹੋਣਾ ਚਾਹੀਦਾ ਨੈਸ਼ਨਲ ਸਿਕਿਉਰਟੀ ਐਕਟ ਦੇ ਤਹਿਤ ਇਹ ਪਰਚਾ ਦਰਜ ਕੀਤਾ ਜਾਵੇ। ਅਤੇ ਕੰਗਨਾ ਰਨੌਤ ਨੂੰ ਡਿਬਰੂਗੜ ਜੇਲ ਭੇਜਿਆ ਜਾਵੇ ਇਸ ਦੇ ਪਿੱਛੇ ਕੌਣ ਲੋਕ ਨੇ ਜੋ ਇਸ ਨੂੰ ਇਹ ਬਿਆਨ ਦਵਾ ਰਹੇ ਨੇ ਇਸ ਦਾ ਖੁਲਾਸਾ ਹੋਣਾ ਚਾਹੀਦਾ ਬੀਜੇਪੀ ਨੂੰ ਇਸ ਮਾਮਲੇ ਵਿੱਚ ਸਫਾਈ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਉਹ ਬੀਜੇਪੀ ਦੀ ਚੁਣੀ ਹੋਈ ਸੰਸਦ ਹੈ
ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਨਾ ਮਾਤਰ
ਮਹਿਲਾ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਰਾਤ ਸਮੇਂ ਸਿਵਲ ਹਸਪਤਾਲ ਬਠਿੰਡਾ ਦਾ ਕੀਤਾ ਰਿਐਲਿਟੀ ਚੈੱਕ
ਬੀਤੇ ਦਿਨੀ ਕਲਕੱਤਾ ਦੇ ਮੈਡੀਕਲ ਕਾਲਜ ਵਿੱਚ ਮਹਿਲਾ ਡਾਕਟਰ ਨਾਲ ਹੋਇ ਬਲਾਤਕਾਰ ਤੋਂ ਬਾਅਦ ਉਸ ਨੂੰ ਮਾਰ ਦੇਣਾ ਜਿਸ ਦੇ ਵਿਰੁੱਧ ਦੇਸ਼ ਭਰ ਦੇ ਵਿੱਚ ਡਾਕਟਰਾਂ ਵੱਲੋਂ ਆਪਣੀ ਸੁਰੱਖਿਆ ਅਤੇ ਉਸ ਨੂੰ ਇਨਸਾਫ ਦਵਾਉਣ ਲਈ ਧਰਨੇ ਮੁਜਾਰੇ ਦਿੱਤੇ ਗਏ ਇਸੇ ਸੰਬੰਧ ਵਿੱਚ ਰਾਤ ਸਮੇਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਅਤੇ ਸਟਾਫ ਦੀ ਕਿਸ ਤਰ੍ਹਾਂ ਦੀ ਸੁਰੱਖਿਆ ਹੈ ਇਸ ਦਾ ਰਿਲਟੀ ਚੈੱਕ ਕੀਤਾ ਗਿਆ, ਗਰਾਊਂਡ ਜ਼ੀਰੋ ਤੋਂ ਜੀ ਮੀਡੀਆ ਵੱਲੋਂ ਜਿੱਥੇ ਡਿਊਟੀ ਤੇ ਤੈਨਾਤ ਡਾਕਟਰਾਂ ਨਾਲ ਗੱਲਬਾਤ ਕੀਤੀ ਉਥੇ ਹੀ ਸਟਾਫ ਅਤੇ ਸਕਿਉਰਟੀ ਨਾਲ ਵੀ ਗੱਲਬਾਤ ਕੀਤੀ ਜਿੱਥੇ ਉਹਨਾਂ ਆਪਣੀਆਂ ਮੁਸ਼ਕਿਲਾਂ ਬਾਰੇ ਦੱਸਿਆ ਉਥੇ ਹੀ ਰਾਤ ਸਮੇਂ ਹਸਪਤਾਲ ਵਿੱਚ ਲਾਈਟਿੰਗ ਦਾ ਚੰਗਾ ਪ੍ਰਬੰਧ ਨਾ ਹੋਣ ਕਰਕੇ ਆਪਣੀ ਮੁਸ਼ਕਿਲ ਦੱਸੀ, ਜਦੋਂ ਕਿ ਸੁਰੱਖਿਆ ਪ੍ਰਬੰਧ ਦੀ ਗੱਲ ਕਰੇ ਤਾਂ ਭਾਵੇਂ ਕਿ ਇੱਕ ਸਿਕਿਉਰਟੀ ਗਾਰਡ ਜਰੂਰ ਤੈਨਾਤ ਹੈ ਜੋ ਮਰੀਜ਼ਾਂ ਦੀ ਆਮਦ ਦੇ ਮੱਦੇ ਨਜ਼ਰ ਬਹੁਤ ਘੱਟ ਹੈ, ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਬਹੁਤ ਘੱਟ ਸੁਰੱਖਿਆ ਪ੍ਰਬੰਧ ਹਨ ਜੋ ਨਾਮਾਤਰ ਹਨ ਇੱਥੇ ਸਕਿਉਰਟੀ ਗਾਰਡ ਹੋਰ ਹੋਣੇ ਚਾਹੀਦੇ ਹਨ ਕਿਉਂਕਿ ਰਾਤ ਸਮੇਂ ਸਾਨੂੰ ਮਹਿਲਾ ਡਾਕਟਰਾਂ ਨੂੰ ਬਹੁਤ ਸਮੱਸਿਆ ਆਉਂਦੀ ਹੈ ਜਦੋਂ ਕਿ ਮਰੀਜ਼ ਨਾਲ ਉਹਨਾਂ ਦੇ ਰਿਸ਼ਤੇਦਾਰ ਉਲਟਾ ਸਿੱਧਾ ਬੋਲਦੇ ਹਨ ਦੂਜੇ ਪਾਸੇ ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰ ਜਗਰੂਪ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਸਰਕਾਰ ਤੋਂ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਸੀ ਬੇਸ਼ੱਕ ਸਰਕਾਰ ਨੂੰ ਉਹਨਾਂ ਨੇ 9 ਸਤੰਬਰ ਦਾ ਸਮਾਂ ਦਿੱਤਾ ਹੋਇਆ ਹੈ ਕਿ 9 ਸਤੰਬਰ ਤੱਕ ਸਾਰੇ ਹਸਪਤਾਲਾਂ ਵਿੱਚ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਨਹੀਂ ਤਾਂ ਮਹਿਲਾ ਡਾਕਟਰ ਰਾਤ ਦੀ ਡਿਊਟੀ ਨਹੀਂ ਦੇਣਗੇ,ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ।ਮਾਮਲਾ ਬਾਲ ਭਲਾਈ ਕਮੇਟੀ ਦੇ ਧਿਆਨ ਵਿੱਚ ਆਇਆ
ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਸ਼ਨੀਵਾਰ ਸਵੇਰੇ ਇਕ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ। ਫਿਲਹਾਲ ਮਾਂ ਅਤੇ ਬੱਚਾ ਬਿਲਕੁਲ ਠੀਕ ਹਨ। ਪਰ ਲੜਕੀ ਨਾਬਾਲਗ ਹੈ ਜਦਕਿ ਉਸ ਨਾਲ ਸਬੰਧ ਬਣਾਉਣ ਵਾਲਾ ਨੌਜਵਾਨ ਬਾਲਗ ਹੈ, ਜਿਸ ਕਾਰਨ ਇਹ ਮਾਮਲਾ ਪੁਲਿਸ ਦੇ ਨਾਲ-ਨਾਲ ਬਾਲ ਭਲਾਈ ਕਮੇਟੀ ਦੇ ਧਿਆਨ ਵਿਚ ਹੈ ਅਤੇ ਦੋਵਾਂ ਧਿਰਾਂ ਨੂੰ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ | ਸੋਮਵਾਰ ਨੂੰ ਅਤੇ ਜੋ ਵੀ ਫੈਸਲਾ ਹੋਵੇਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਨਾਸਾ ਦਾ ਟਵੀਟ
"ਨਾਸਾ ਨੇ ਫੈਸਲਾ ਕੀਤਾ ਹੈ ਕਿ ਬੁੱਚ ਅਤੇ ਸਨੀ ਅਗਲੇ ਫਰਵਰੀ ਵਿੱਚ ਕਰੂ -9 ਦੇ ਨਾਲ ਵਾਪਸ ਆਉਣਗੇ।" ਏਟੀ ਸੇਨਬਿਲਨੈਲਸਨ ਅਤੇ ਏਜੰਸੀ ਦੇ ਮਾਹਰ ਨਾਸਾ ਦੇ ਬੋਇੰਗ ਕਰੂ ਫਲਾਈਟ ਟੈਸਟ 'ਤੇ ਅੱਜ ਦੇ ਫੈਸਲੇ 'ਤੇ ਚਰਚਾ ਕਰ ਰਹੇ ਹਨ।
ਅੰਮ੍ਰਿਤਸਰ ਦੇ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ
ਅੰਮ੍ਰਿਤਸਰ: NRI ਦੇ ਘਰ 'ਚ ਦਾਖਲ ਹੋ ਕੇ ਗੋਲੀਬਾਰੀ ਕਰਨ ਵਾਲੇ 5 ਨੌਜਵਾਨ ਗ੍ਰਿਫਤਾਰ, ਦੇਰ ਰਾਤ 9 ਵਜੇ ਪੁਲਿਸ ਕਰੇਗੀ ਖੁਲਾਸਾ
ਸਰਕਾਰ ਨੇ NPS ਨੂੰ ਯੂਨੀਫਾਈਡ ਪੈਨਸ਼ਨ ਸਕੀਮ ਵਿੱਚ ਬਦਲਿਆ; ਸਰਕਾਰੀ ਕਰਮਚਾਰੀਆਂ ਲਈ ਯਕੀਨੀ ਪੈਨਸ਼ਨ ਨੂੰ ਮਨਜ਼ੂਰੀ ਦਿੱਤੀ
ਕੇਂਦਰੀ ਮੰਤਰੀ ਮੰਡਲ ਨੇ 23 ਲੱਖ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਨੂੰ ਸ਼ਨਿੱਚਰਵਾਰ ਨੂੰ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਦੇ ਤਹਿਤ 1 ਜਨਵਰੀ, 2004 ਤੋਂ ਬਾਅਦ ਸੇਵਾ ਵਿੱਚ ਸ਼ਾਮਲ ਹੋਣ ਵਾਲੇ ਕਰਮਚਾਰੀਆਂ ਲਈ ਤਨਖ਼ਾਹ ਦਾ 50 ਪ੍ਰਤੀਸ਼ਤ ਨਿਸ਼ਚਿਤ ਪੈਨਸ਼ਨ ਨੂੰ ਮਨਜ਼ੂਰੀ ਦਿੱਤੀ।
ਮਨੀਸ਼ ਸਿਸੋਦੀਆ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ
ਮਨੀਸ਼ ਸਿਸੋਦੀਆ ਸਵੇਰੇ 9:30 ਵਜੇ ਅੰਮ੍ਰਿਤਸਰ ਪਹੁੰਚਣਗੇ
ਮਨੀਸ਼ ਸਿਸੋਦੀਆ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਣਗੇ
ਮਨੀਸ਼ ਸਿਸੋਦੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸ੍ਰੀ ਹਰਮਿੰਦਰ ਸਾਹਿਬ ਜਾਣਗੇ