Punjab Breaking Live Updates: ਪਰਾਲੀ ਸਾੜਨ ਦੇ ਮਾਮਲਿਆਂ `ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਆਈ ਭਾਰੀ ਗਿਰਾਵਟ, ਜਾਣੋ ਹੁਣ ਤੱਕ ਦੀਆਂ ਵੱਡੀਆਂ

रिया बावा Oct 05, 2024, 18:35 PM IST

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ। 


ਪ੍ਰਧਾਨ ਮੰਤਰੀ ਨਰਿੰਦਰ ਮੋਦੀ 9.5 ਕਰੋੜ ਕਿਸਾਨਾਂ ਨੂੰ ਤੋਹਫੇ ਦੇਣਗੇ। ਪੀਐਮ ਮੋਦੀ ਮਹਾਰਾਸ਼ਟਰ ਦੇ ਵਾਸ਼ਿਮ ਵਿੱਚ ਇੱਕ ਬਟਨ ਦਬਾ ਕੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ 18ਵੀਂ ਕਿਸ਼ਤ 9.5 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨਗੇ। 17ਵੀਂ ਕਿਸ਼ਤ 18 ਜੂਨ, 2024 ਨੂੰ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਸੀ।


Punjab Breaking News Live Updates

नवीनतम अद्यतन

  • ਗਿਆਨੀ ਰਘਬੀਰ ਸਿੰਘ ਹਸਪਤਾਲ ਵਿਚੋਂ ਮਿਲੀ ਛੁੱਟੀ

    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਡਾਕਟਰਾਂ ਨੇ ਕੁਝ ਦਿਨ੍ਹਾਂ ਲਈ ਅਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਲਾਗ ਤੋਂ ਬਚਾਅ ਲਈ ਸੰਗਤਾਂ ਘੱਟ ਮਿਲਣ ਦੀ ਸਲਾਹ ਵੀ ਦਿੱਤੀ ਹੈ, ਜਿਸ ਨੂੰ ਮੰਨਦਿਆਂ ਜਥੇਦਾਰ ਨੇ ਅਗਲੇ ਕੁਝ ਦਿਨਾਂ ਲਈ ਧਾਰਮਿਕ ਪ੍ਰੋਗਰਾਮ ਤੇ ਰੁਝੇਵੇਂ ਮੁਲਤਵੀ ਕਰ ਦਿੱਤੇ ਹਨ। ਮਿਲੀ ਜਾਣਕਰੀ ਮੁਤਾਬਕ ਬੁੱਧਵਾਰ ਰਾਤ ਨੂੰ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਚ ਦਾਖ਼ਲ ਕਰਵਾਇਆ ਗਿਆ ਸੀ।

    ਸਰੀਰ ਵਿਚ ਤੇਜ਼ ਦਰਦ ਤੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਉਨ੍ਹਾਂ ਦੇ ਸਰੀਰ ਦੀ ਜਾਂਚ ਤੋਂ ਬਾਅਦ ਰਿਪੋਰਟ ਵਿਚ ਡੇਂਗੂ ਦੇ ਲੱਛਣ ਪਾਏ ਗਏ ਹਨ। ਸਿੰਘ ਸਾਹਿਬ ਨੂੰ ਸ਼ਨਿਚਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਡਾਕਟਰਾਂ ਨੇ ਕੁਝ ਦਿਨ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਜਥੇਦਾਰ ਨੇ ਅਗਲੇ ਕੁਝ ਦਿਨਾਂ ਲਈ ਧਾਰਮਿਕ ਪ੍ਰੋਗਰਾਮ ਤੇ ਰੁਝੇਵੇਂ ਮੁਲਤਵੀ ਕਰ ਦਿੱਤੇ ਹਨ। ਸਿੰਘ ਸਾਹਿਬ ਜਲਦ ਤੰਦਰੁਸਤ ਹੋ ਕੇ ਸੰਗਤਾਂ ਨਾਲ ਵਿਚਰਨਗੇ।

  • ਅਕਾਲੀ ਆਗੂ ਮਜੀਠੀਆ ਅਦਾਲਤ ਵਿੱਚ ਪੇਸ਼
    ਅਕਾਲੀ ਆਗੂ ਬਿਕਰਮ ਮਜੀਠੀਆ ਅੱਜ ਅੰਮ੍ਰਿਤਸਰ ਕੋਰਟ ਵਿੱਚ ਪੇਸ਼ ਹੋਏ। ਆਮ ਆਦਮੀ ਪਾਰਟੀ ਆਗੂ ਸੰਜੇ ਸਿੰਘ ਖਿਲਾਫ ਬਿਕਰਮ ਮਜੀਠੀਆ ਨੇ ਮਾਣਹਾਨੀ ਦਾ ਕੇਸ ਕੀਤਾ ਹੋਇਆ ਹੈ।

  • ਪੰਜਾਬ ਸਰਕਾਰ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਤੀਜੇ ਸਾਹਮਣੇ ਆ ਰਹੇ ਹਨ, ਜਦੋਂ ਕਿ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 2023 ਦੇ ਮੁਕਾਬਲੇ 72 ਫੀਸਦੀ ਕਮੀ ਆਈ ਹੈ ਇਸ ਸਾਲ ਸਿਰਫ 188 ਮਾਮਲੇ ਸਾਹਮਣੇ ਆਏ ਹਨ।

  • ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਧਿਕਾਰੀਆਂ ਨਾਲ ਅੱਜ ਦੁਪਹਿਰ 2 ਵਜੇ ਪੰਜਾਬ ਭਵਨ ਵਿਖੇ ਮੀਟਿੰਗ ਕੀਤੀ ਜਾਵੇਗੀ, ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵੀ.ਕੇ ਸਿੰਘ ਕਰਨਗੇ, ਇਸ ਤੋਂ ਇਲਾਵਾ ਹੋਰ ਵਿਭਾਗਾਂ ਦੇ 10 ਅਧਿਕਾਰੀ ਵੀ ਹਿੱਸਾ ਲੈਣਗੇ।

  • ਡੇਰਾਬੱਸੀ 'ਚ ਵੱਡਾ ਹਾਦਸਾ, ਚੱਲਦੀ ਕਾਰ ਨੂੰ ਲੱਗੀ ਅੱਗ, ਸਵਾਰ ਸਨ ਤਿੰਨ ਬੱਚੇ
    ਸਥਾਨਕ ਇਲਾਕੇ ਵਿੱਚ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿੱਚ ਤਿੰਨ ਬੱਚਿਆਂ ਸਮੇਤ ਇੱਕ ਪਰਿਵਾਰ ਸਵਾਰ ਸੀ ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

    ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ ਸਥਿਤੀ ਨੂੰ ਸਮਝਦਿਆਂ ਮਦਦ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਤੁਰੰਤ ਕਾਰਵਾਈ ਕਾਰਨ ਅੱਗ 'ਤੇ ਜਲਦੀ ਹੀ ਕਾਬੂ ਪਾ ਲਿਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੁੱਢਲੀ ਜਾਂਚ ਮੁਤਾਬਕ ਕਾਰ ਵਿੱਚ ਤਕਨੀਕੀ ਨੁਕਸ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਪੁਲਿਸ ਅਤੇ ਫਾਇਰ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

  •  ਡੀ.ਜੀ.ਪੀ  ਪੰਜਾਬ ਪੁਲਿਸ

  • ਬਰਨਾਲਾ ਦੇ ਸਥਾਨਕ ਬੱਸ ਸਟੈਂਡ ਰੋਡ 'ਤੇ ਬਾਈਕ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਸੜਕ 'ਤੇ ਪੈਦਲ ਜਾ ਰਹੀ ਇਕ ਲੜਕੀ ਤੋਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਬਾਈਕ ਸਵਾਰ ਨਕਾਬਪੋਸ਼ ਵਿਅਕਤੀ ਨੇ ਉਸ ਨੂੰ 10 ਮੀਟਰ ਤੱਕ ਘਸੀਟ ਲਿਆ। ਲੜਕੀ ਗੰਭੀਰ ਜ਼ਖਮੀ ਅਤੇ ਸਿਰ 'ਤੇ 5 ਟਾਂਕੇ ਲੱਗੇ, ਲੋਕਾਂ ਨੇ ਉਸ ਨੂੰ ਮੌਕੇ 'ਤੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ

    ਇਹ ਸਾਰੀ ਡਰਾਉਣੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦਿਨ-ਬ-ਦਿਨ ਚੋਰੀ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ ਅਤੇ ਬਿਨਾਂ ਨੰਬਰ ਦੇ ਬਾਈਕ ਸਵਾਰ ਬਾਜ਼ਾਰ 'ਚ ਸ਼ਰੇਆਮ ਘੁੰਮ ਰਹੇ ਹਨ.

  • ਈਟੀਟੀ 5994 ਅਧਿਆਪਕ ਯੂਨੀਅਨ ਦੇ ਦੋ ਅਧਿਆਪਕ ਅੱਜ ਸਵੇਰੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਦੇ ਨਜ਼ਦੀਕ ਪਾਣੀ ਵਾਲੀ ਟੈਂਕੀ ਤੇ ਹੱਥ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ। ਇਹ ਪਿਛਲੇ ਦੋ ਤਿੰਨ ਦਿਨਾਂ ਤੋਂ ਸਿੱਖਿਆ ਮੰਤਰੀ ਦੇ ਪਿੰਡ ਦੁਬਾਰਾ ਧਰਨਾ ਦੇਣ ਆਏ ਸਨ। ਇਹਨਾਂ ਦੀ ਭਰਤੀ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਸੀ । 

    ਇਹਨਾਂ ਦਾ ਕਹਿਣਾ ਹੈ ਕਿ 27 ਤਰੀਕ ਨੂੰ ਪੋਰਟਲ ਓਪਨ ਹੋਣਾ ਸੀ, ਪਰ ਜਦੋਂ 2 ਵਜੇ ਤੱਕ ਪੋਰਟਲ ਓਪਨ ਨਹੀ ਹੋਇਆ ਤਾਂ ਇਹਨਾਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਚੋਣ ਕਮਿਸ਼ਨ ਦਾ ਬਹਾਨਾ ਲਾਇਆ, ਜਦੋ ਅਸੀ ਚੋਣ ਕਮਿਸ਼ਨ ਦਫ਼ਤਰ ਪਹੁੰਚੇ ਤਾਂ ਪਤਾ ਲੱਗਾ ਕਿ DPI ਵੱਲੋ ਕਿਸੇ ਤਰ੍ਹਾਂ ਦੀ ਕੋਈ ਮੇਲ ਨਹੀਂ ਭੇਜੀ ਗਈ। ਉਹਨਾਂ ਕਿਹਾ ਕਿ ਲਾਰਿਆਂ ਤੋਂ ਤੰਗ ਆ ਕੇ ਅੱਜ ਉਹਨਾਂ ਦੇ ਦੋ ਸਾਥੀ ਟੈਂਕੀ ਤੇ ਹੱਥ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜੇ ਹਨ । ਇਹਨਾਂ ਦੀ ਮੰਗ ਹੈ ਕਿ ਪਹਿਲੀ ਲਿਸਟ ਵਿਚ ਚੁਣੇ ਗਏ 2468 ਉਮੀਦਵਾਰਾਂ ਨੂੰ join ਕਰਵਾਇਆ ਜਾਵੇ ਤੇ ਸਪੋਰਟਸ ਤੇ ews catogory ਦੀ ਲਿਸਟ ਪਈ ਜਾਵੇ , Backlog ਵਾਲੇ ਸਾਥੀਆਂ ਦਾ ਪ੍ਰੋਸੈਸ ਆਰੰਭ ਕੀਤਾ ਜਾਵੇ । ਤੁਹਾਨੂੰ ਦੱਸ ਦਈਏ ਕਿ ਉਹੀ ਪਾਣੀ ਵਾਲੀ ਟੈਂਕੀ ਹੈ ਜੋ ਕਾਫੀ ਚਰਚਾ ਦੇ ਵਿੱਚ ਹੈ ਕਿਉਂਕਿ ਇਸ ਪਾਣੀ ਵਾਲੀ ਟੈਂਕੀ ਨੂੰ ਪ੍ਰੋਟੈਸਟ ਦੇ ਚਲਦਿਆਂ ਚਾਰੇ ਪਾਸੇ ਤੋਂ ਦੀਵਾਰਾਂ ਉੱਚੀਆਂ ਕਰਕੇ ਬੰਦ ਕਰ ਦਿੱਤਾ ਗਿਆ ਹੈ ਤੇ ਇਥੇ ਪੁਲਿਸ ਦਾ ਪਹਿਰਾ ਹੈ ਮਗਰ ਫਿਰ ਵੀ ਅਧਿਆਪਕ ਇਸ ਟੈਂਕੀ ਤੇ ਚੜ ਗਏ ।

  • ਕੁੱਤੇ ਦੀ ਨਕਲ ਕਰਨ ਉੱਤੇ ਪੰਜ ਸਾਲ ਦੇ ਬੱਚੇ ਨੂੰ ਮਾਰਨ-ਕੁੱਟਣ ਦਾ ਦਿਲ ਕੰਬਾਊ ਵੀਡੀਓ ਆਇਆ ਸਾਹਮਣੇ

    ਕੁੱਤੇ ਦੀ ਨਕਲ ਕਰਨ ਉੱਤੇ ਪੰਜ ਸਾਲ ਦੇ ਬੱਚੇ ਨੂੰ ਮਾਰਨ-ਕੁੱਟਣ ਦਾ ਦਿਲ ਕੰਬਾਊ ਵੀਡੀਓ ਆਇਆ ਸਾਹਮਣੇ, ਫੇਸ ਤਿੰਨ ਏ ਦਾ ਹੈ ਸੀਸੀਟੀਵੀ ਫੁਟੇਜ, ਆਰੋਪੀ ਜਹਾਂ ਸ਼ੇਰ ਪੱਡਾ ਲਗਾਤਾਰ ਬੱਚੇ ਨੂੰ ਮਾਰਦਾ ਰਿਹਾ। ਛਾਤੀ ਉੱਤੇ ਪੈਰ ਵੀ ਰੱਖਿਆ। ਗੁਆਂਡੀ ਅਮਰੀਕ ਸਿੰਘ ਬਾਛਲ ਦੀ ਸ਼ਿਕਾਇਤ ਉੱਤੇ ਮਟੋਰ ਥਾਣਾ ਪੁਲਿਸ ਨੇ ਦਰਜ ਕੀਤਾ ਕੇਸ। ਦੋਸ਼ੀ ਫਰਾਰ, ਪੁਲਿਸ ਤਲਾਸ਼ ਵਿੱਚ ਕਰ ਰਹੀ ਛਾਪੇਮਾਰੀ।

  • CM ਮਾਨ ਨੇ ਟਵੀਟ ਕਰ ਦਿੱਤੀ ਵਧਾਈ

    ਅਧਿਆਪਕ ਵਿਦਿਆਰਥੀਆਂ ਲਈ ਉਹ ਰਾਹ ਦਸੇਰਾ ਹੁੰਦੇ ਹਨ, ਜੋ ਹੱਥ ਫੜ ਕੇ ਉਹਨਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਨਾਲ-ਨਾਲ ਇੱਕ ਸੁਲਝੇ ਅਤੇ ਕਾਬਲ ਇਨਸਾਨ ਬਣਾਉਣ ਲਈ ਨਿਰੰਤਰ ਕਾਰਜਸ਼ੀਲ ਰਹਿੰਦੇ ਹਨ...ਇੱਕ ਚੰਗਾ ਅਧਿਆਪਕ ਜੀਵਨ ਲਈ ਵਰਦਾਨ ਹੈ...ਅੱਜ 'ਵਿਸ਼ਵ ਅਧਿਆਪਕ ਦਿਵਸ' ਮੌਕੇ ਦੇਸ਼ ਦੇ ਸਾਰੇ ਮਿਹਨਤੀ ਅਧਿਆਪਕਾਂ ਨੂੰ ਬਹੁਤ-ਬਹੁਤ ਮੁਬਾਰਕਾਂ...

ZEENEWS TRENDING STORIES

By continuing to use the site, you agree to the use of cookies. You can find out more by Tapping this link