Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Latest News From Punjab Live: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Haryana Himachal News 16 May 2024: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਜ਼ਮਗੜ੍ਹ ਅਤੇ ਜੌਨਪੁਰ ਵਿੱਚ ਦੋ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 355 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਵੇਰੇ 10:00 ਵਜੇ ਆਈ.ਟੀ.ਆਈ ਕਾਲਜ ਗਰਾਊਂਡ ਕਾਦੀਆਂ (ਗੁਰਦਾਸਪੁਰ) ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ।
नवीनतम अद्यतन
Amritsar News: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਦੁਰਗਿਆਣਾ ਮੰਦਰ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ
ਅੰਮ੍ਰਿਤਸਰ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ।
Amritsar: CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।
ਜਲੰਧਰ ਪੁਲਿਸ ਨੇ ਚੋਣ ਜ਼ਾਬਤੇ ਤਹਿਤ 5 ਲੱਖ 58 ਹਜ਼ਾਰ ਰੁਪਏ ਬਰਾਮਦ
ਥਾਣਾ ਡਿਵੀਜ਼ਨ ਨੰਬਰ 4 ਅਧੀਨ ਪੈਂਦੇ ਸਕਾਈਲਾਰਕ ਚੌਕ ਕੋਲ ਨਾਕਾਬੰਦੀ ਦੌਰਾਨ ਪੁਲੀਸ ਨੇ 5 ਲੱਖ 58 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ, ਜਿਸ ਨੂੰ ਪੁਲਿਸ ਨੇ ਚੋਣ ਜ਼ਾਬਤੇ ਤਹਿਤ ਜ਼ਬਤ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 4 ਦੇ ਇੰਚਾਰਜ ਨੇ ਦੱਸਿਆ ਕਿ ਇਸ ਦੌਰਾਨ ਫਗਵਾੜਾ ਗੇਟ ਦੇ ਇਕ ਵਪਾਰੀ ਕੋਲੋਂ 5 ਲੱਖ 58 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਕਿਉਂਕਿ ਕਾਰੋਬਾਰੀ ਪੂਰੇ ਦਸਤਾਵੇਜ਼ ਨਹੀਂ ਦਿਖਾ ਸਕੇ ਹਨ।ਵਿਜੈ ਇੰਦਰ ਸਿੰਗਲਾ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ
ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੈ ਇੰਦਰ ਸਿੰਗਲਾ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ।
ਚੋਣ ਕਮਿਸ਼ਨ ਨੇ ਕਈ ਕਾਂਗਰਸੀ ਉਮੀਦਵਾਰਾਂ ਅਤੇ ਆਗੂਆਂ ਨੂੰ ਨੋਟਿਸ ਕੀਤਾ ਜਾਰੀ
ਘਰ-ਘਰ ਜਾ ਕੇ ਕਾਂਗਰਸ ਗਾਰੰਟੀ ਕਾਰਡ ਵੰਡਣ ਦੇ ਮਾਮਲੇ 'ਚ ਭੇਜਿਆ ਨੋਟਿਸ। ਚੋਣ ਕਮਿਸ਼ਨ ਵੱਲੋਂ ਭੇਜੇ ਨੋਟਿਸ ਵਿੱਚ ਧਾਰਾ 171 (ਅਪਰਾਧਿਕ ਕੇਸ) ਲਗਾਉਣ ਦਾ ਜ਼ਿਕਰ ਕੀਤਾ ਗਿਆ ਸੀ। ਚੋਣ ਕਮਿਸ਼ਨ ਮੁਤਾਬਕ ਕਾਂਗਰਸੀ ਉਮੀਦਵਾਰ ਘਰ-ਘਰ ਜਾ ਕੇ ਗਾਰੰਟੀ ਕਾਰਡ ਵੰਡ ਰਹੇ ਹਨ, ਇਸ ਲਈ ਉਨ੍ਹਾਂ 'ਤੇ ਧਾਰਾ 171 ਵੀ ਲਗਾਈ ਜਾਵੇਗੀ।ਕਾਂਗਰਸ ਦਾ ਵੱਡਾ ਇਲਜ਼ਾਮ
ਚੋਣ ਕਮਿਸ਼ਨ ਦੇ Model of conduct ਦੇ ਨਾਲ-ਨਾਲ ਅਪਰਾਧਿਕ ਧਾਰਾਵਾਂ ਵੀ ਲਗਾਈਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਜੇਕਰ ਉਹ ਚੋਣ ਜਿੱਤਦੀ ਹੈ ਤਾਂ ਉਨ੍ਹਾਂ ਨੇਤਾਵਾਂ 'ਤੇ ਅਪਰਾਧਿਕ ਮਾਮਲਾ ਦਰਜ ਹੋ ਸਕਦਾ ਹੈ, ਜਿਸ ਕਾਰਨ ਬਾਅਦ 'ਚ ਮੈਂਬਰਸ਼ਿਪ ਵੀ ਖੋਹੀ ਜਾ ਸਕਦੀ ਹੈ।CM ਭਗਵੰਤ ਮਾਨ ਨੇ ਕੀਤਾ ਟਵੀਟ
CM ਭਗਵੰਤ ਮਾਨ ਨੇ ਟਵੀਟ ਕੀਤਾ ਹੈ ਅਤੇ ਲਿਖਿਆ ਹੈ ਕਿ 1746 ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਦੀ ਛੰਭ ਵਿਖੇ ਵਾਪਰੇ ਖੂਨੀ ਦੁਖਾਂਤ 'ਛੋਟਾ ਘੱਲੂਘਾਰਾ' ਦੇ ਸਮੂਹ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ...ਰਵੀਕਰਨ ਸਿੰਘ ਕਾਹਲੋ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ
ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਕੱਢੇ ਗਏ ਹਲਕਾ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ।ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸ਼ੁੱਕਰਵਾਰ (17 ਮਈ) ਨੂੰ ਸਵੇਰੇ 11:00 ਤੋਂ 11:30 ਵਜੇ ਤੱਕ 'ਟਾਕ ਟੂ ਯੂਅਰ ਸੀ.ਈ.ਓ. ਪੰਜਾਬ' ਦੇ ਬੈਨਰ ਹੇਠ ਦੂਜਾ ਫੇਸਬੁੱਕ ਲਾਈਵ ਸੈਸ਼ਨ ਕੀਤਾ ਜਾਵੇਗਾ, ਜਿਸ ਦੌਰਾਨ ਉਹ ਲੋਕ ਸਭਾ ਚੋਣਾਂ 2024 ਨਾਲ ਸਬੰਧਤ ਵੋਟਰਾਂ ਦੇ ਸਵਾਲਾਂ ਦੇ ਜਵਾਬ ਦੇਣਗੇ।
ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਗਏ ਨੌਜਵਾਨ ਪੁੱਤ ਨੂੰ ਵਾਪਿਸ ਲਿਆਉਣ ਲਈ, ਭਾਰਤ ਸਰਕਾਰ ਦੀ ਅਪੀਲ
ਅੰਮ੍ਰਿਤਸਰ ਦੇ ਹਲਕਾ ਦੇ ਪਿੰਡ ਭੰਗਾਲੀ ਕਲਾ ਦੀ ਹੈ ਜਿਥੋ ਦਾ ਰਹਿਣ ਵਾਲਾ ਗਰੀਬ ਪਰਿਵਾਰ ਦਾ ਨੋਜਵਾਨ ਮਨਜਿੰਦਰ ਸਿੰਘ ਰੋਜੀ ਰੋਟੀ ਕਮਾਉਣ ਵਿਦੇਸ਼ ਦੀ ਧਰਤੀ ਦੁੱਬਈ ਗਿਆ ਸੀ ਪਰ ਕੁੱਝ ਕਾਰਨਾਂ ਕਰਕੇ ਪੁਲਿਸ ਵੱਲੋ ਉਸ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਜਿਸ ਦੀ ਜਾਣਕਾਰੀ ਪਰਿਵਾਰ ਨੂੰ 2 ਸਾਲ ਬਾਅਦ ਮਿਲੀ। ਇਸ ਸੰਬੰਧੀ ਜਾਣਕਾਰੀ ਦਿੰਦਿਆ ਮਨਜਿੰਦਰ ਸਿੰਘ ਦੇ ਪਿਤਾ ਰਾਜਬੀਰ ਸਿੰਘ ਅਤੇ ਪਿੰਡ ਵਾਸੀਆ ਨੇ ਦੱਸਿਆ ਕਿ ਮਨਜਿੰਦਰ ਸਿੰਘ ਅਜ਼ਾਦ ਵੀਜਾ ਉੱਤੇ ਦੁੱਬਈ ਗਿਆ ਅਤੇ ਕੰਮ ਦੀ ਭਾਲ ਕੰਪਨੀ ਵਿੱਚ ਰਿਹਾ ਤਾਂ ਕਿਸੇ ਅਨਜਾਣ ਵਿਅਕਤੀ ਨੇ ਗੱਡੀ ਵਿਚ ਬੈਠਣ ਲਈ ਕਿਹਾ ਕਿ ਉਸ ਨੂੰ ਪਤਾ ਛੱਡ ਦੇਵੇਗਾ
ਕੁਝ ਦੂਰੀ ਉੱਤੇ ਪੁਲਿਸ ਨਾਕਾ ਵੇਖ ਗੱਡੀ ਛੱਡ ਕਿ ਭੱਜ ਗਿਆ ਸੀ ਪਰ ਪੁਲਿਸ ਵੱਲੋ ਮਨਜਿੰਦਰ ਸਿੰਘ ਨੂੰ ਚੋਰੀ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ। ਹੁਣ ਪਰਿਵਾਰ ਭਾਰਤ ਸਰਕਾਰ, ਪੰਜਾਬ ਸਰਕਾਰ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਐਸ ਪੀ ਸਿੰਘ ਓਬਰਾਏ ਨੂੰ ਕੀਤੀ ਕਿ ਉਹਨਾਂ ਦੇ ਪੁੱਤ ਨੂੰ ਵਿਦੇਸ਼ ਦੀ ਜੇਲ ਰਿਹਾ ਕਰਵਾ ਕਿ ਵਾਪਸ ਭਾਰਤ ਲਿਆਂਦਾ ਜਾਵੇ।
PMLA ਤਹਿਤ ED ਨਹੀਂ ਕਰ ਸਕਦੀ ਗ੍ਰਿਫਤਾਰੀ, ਸੁਪਰੀਮ ਕੋਰਟ ਦਾ ਵੱਡਾ ਨਿਰਦੇਸ਼
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਸ਼ੇਸ਼ ਅਦਾਲਤ ਰਾਹੀਂ ਸ਼ਿਕਾਇਤ ਦਾ ਨੋਟਿਸ ਲੈਣ ਤੋਂ ਬਾਅਦ, ਈਡੀ ਪੀਐਮਐਲਏ ਦੀਆਂ ਧਾਰਾਵਾਂ ਤਹਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ।
ਸੋਨੀਪਤ ਦੇ ਕੁੰਡਲੀ ਥਾਣਾ ਖੇਤਰ 'ਚ ਸਥਿਤ ਦਹੀਆ ਕਾਲੋਨੀ 'ਚ ਵੱਡਾ ਹਾਦਸਾ
ਦੇਰ ਰਾਤ ਇੱਕ ਫੈਕਟਰੀ ਦਾ ਬੁਆਇਲਰ ਫਟਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ। ਫੈਕਟਰੀ 'ਚ ਧਮਾਕੇ ਕਾਰਨ ਆਸ-ਪਾਸ ਦੇ ਕਈ ਘਰ ਨੁਕਸਾਨੇ ਗਏ।ਲਖਨਊ 'ਚ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ 'ਤੇ ਜ਼ੋਰਦਾਰ ਹਮਲਾ ਬੋਲਿਆ।
ਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ ਨੇ ਲਕਸ਼ਮੀ ਨਗਰ ਵਿਧਾਨ ਸਭਾ ਦੇ ਸਾਰੇ ਸੰਗਠਨਾਂ ਨੂੰ ਤੁਰੰਤ ਭੰਗ ਕਰ ਦਿੱਤਾ ਹੈ.. ਪਾਰਟੀ ਦਾ ਕਹਿਣਾ ਹੈ ਕਿ ਜਲਦੀ ਹੀ ਨਵੇਂ ਸੰਗਠਨ ਦਾ ਐਲਾਨ ਕੀਤਾ ਜਾਵੇਗਾ..
ਭਾਰਤ ਦੇ ਫੁੱਟਬਾਲ ਆਈਕਨ ਸੁਨੀਲ ਛੇਤਰੀ ਨੇ ਸੰਨਿਆਸ ਦਾ ਕੀਤਾ ਐਲਾਨ
ਭਾਰਤ ਦੇ ਫੁੱਟਬਾਲ ਆਈਕਨ ਸੁਨੀਲ ਛੇਤਰੀ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਅਗਲੇ ਮਹੀਨੇ ਕੋਲਕਾਤਾ 'ਚ ਕੁਵੈਤ ਖਿਲਾਫ਼ ਆਪਣਾ ਵਿਦਾਈ ਮੈਚ ਖੇਡਣਗੇ।
ਫਾਜਿਲਕਾ ਦੇ ਪਿੰਡ ਘਟਿਆਂਵਾਲੀ ਜੱਟਾਂ 'ਚ ਲੜਾਈ ਦੌਰਾਨ ਵਿਅਕਤੀ ਦੀ ਮੌਤ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਫਾਜਿਲਕਾ ਦੇ ਪਿੰਡ ਘਟਿਆਵਾਲ਼ੀ ਜੱਟਾਂ ਵਿਖੇ 9-10 ਤਰੀਕ ਦੀ ਦਰਮਿਆਨੀ ਰਾਤ ਨੂੰ ਹੋਈ ਲੜਾਈ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ l ਜਿੱਥੇ ਉਸਦੀ ਹਾਲਾਤ ਗੰਭੀਰ ਦੇਖ ਪਰਿਵਾਰਕ ਮੈਂਬਰ ਉਸਨੂੰ ਡੀਐਮਸੀ ਲੁਧਿਆਣਾ ਲੈ ਗਏ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਲਾਸ਼ ਨੂੰ ਪੁਲਿਸ ਨੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ l
ਅਟਾਰੀ ਵਗਾਹਾ ਸਰਹੱਦ ਤੇ ਰਟ੍ਰਿਟ ਸੈਰੇਮਣੀ ਦਾ ਸਮਾਂ ਬਦਲਿਆ
ਅਟਾਰੀ ਵਗਾਹਾ ਸਰਹੱਦ ਤੇ ਰਟ੍ਰਿਟ ਸੈਰੇਮਣੀ ਦਾ ਸਮਾਂ ਬਦਲ ਗਿਆ ਹੈ। ਬੀਐਸਐਫ ਵੱਲੋਂ ਵੱਧ ਰਹੀ ਗਰਮੀ ਨੂੰ ਵੇਖਦੇ ਹੋਏ ਅਟਾਰੀ ਵਾਘਾ ਸਰਹੱਦ ਤੇ ਰਿਟਰੀਟ ਸੈਰੇਮਨੀ ਵੇਖਣ ਆਉਣ ਵਾਲੇ ਸੇਲਾਨੀਆਂ ਦੇ ਲਈ ਸਮੇਂ ਵਿੱਚ ਤਬਦੀਲੀ ਕੀਤੀ ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਦੇ ਕਾਰਨ ਹੁਣ ਜਿਹੜੇ ਰਿਟਰੀਟ ਸੈਰਾਮਣੀ ਦਾ ਸਮਾਂ ਸ਼ਾਮ 6 ਵਜੇ ਦਾ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਸਮਾਂ ਸ਼ਾਮ 5:30 ਵਜੇ ਦਾ ਸੀ ਜਿਸ ਵਿੱਚ ਤਬਦੀਲੀ ਲਿਆਂਦੇ ਹੋਏ ਹੁਣ ਛੇ ਵਜੇ ਤੱਕ ਦਿੱਤਾ ਗਿਆ ਹੈ ਜੋ ਕਿ ਰੋਜ਼ ਹਜ਼ਾਰਾਂ ਸੈਲਾਨੀ ਵਾਗਾ ਸਰਹੱਦ ਤੇ ਰੀਟ੍ਰੀਟ ਸੈਰਾਮਨੀ ਵੇਖਣ ਦੇ ਲਈ ਪਹੁੰਚਦੇ ਹਨਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਅੱਜ ਤੋਂ ਕਾਊਂਸਲਿੰਗ ਸ਼ੁਰੂ
ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਜਮਾਤ ਵਿੱਚ ਦਾਖ਼ਲੇ ਲਈ ਦੂਜੀ ਕਾਊਂਸਲਿੰਗ ਅੱਜ 16 ਮਈ ਤੋਂ ਸ਼ੁਰੂ ਹੋਵੇਗੀ। ਇਹ ਕਾਊਂਸਲਿੰਗ ਪ੍ਰਕਿਰਿਆ ਦੋ ਦਿਨਾਂ ਤੱਕ ਚੱਲੇਗੀ। ਇਸ ਦੇ ਲਈ ਪੂਰੇ ਸੂਬੇ ਵਿੱਚ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਦੇ ਨਾਲ ਹੀ ਮੈਰਿਟ ਦੇ ਆਧਾਰ 'ਤੇ ਕਰੀਬ 2400 ਵਿਦਿਆਰਥੀਆਂ ਨੂੰ ਕਾਊਂਸਲਿੰਗ ਲਈ ਬੁਲਾਇਆ ਗਿਆ ਹੈ। ਸੂਬੇ ਭਰ ਦੇ ਇਨ੍ਹਾਂ ਸਕੂਲਾਂ ਵਿੱਚ 4600 ਸੀਟਾਂ ਹਨ। ਤਲਵਾੜਾ, ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਮੋਹਾਲੀ, ਪਟਿਆਲਾ, ਸੰਗਰੂਰ ਵਿੱਚ ਮੈਰੀਟੋਰੀਅਸ ਸਕੂਲ ਸਥਾਪਿਤ ਹਨ।ਸੁਸ਼ੀਲ ਕੁਮਾਰ ਰਿੰਕੂ ਵਿਰੋਧੀ ਪਾਰਟੀ 'ਤੇ ਸ਼ਬਦੀ ਵਾਰ
ਜਲੰਧਰ ਲੋਕ ਸਭਾ ਸੀਟ ਹਰ ਪਾਰਟੀ ਲਈ ਸਵਾਲ ਬਣ ਗਈ ਹੈ। ਜਿੱਥੇ ਹਰ ਪਾਰਟੀ ਦੇ ਉਮੀਦਵਾਰ ਆਪਣੀ ਚੋਣ ਮੁਹਿੰਮ ਵਿੱਚ ਜੋਰ-ਸ਼ੋਰ ਨਾਲ ਲੱਗੇ ਹੋਏ ਹਨ। ਉਹ ਲਗਾਤਾਰ ਇੱਕ ਦੂਜੇ 'ਤੇ ਜ਼ੁਬਾਨੀ ਹਮਲੇ ਵੀ ਕਰ ਰਹੇ ਹਨ। ਜੇਕਰ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਹਰ ਵਿਰੋਧੀ ਪਾਰਟੀ 'ਤੇ ਸ਼ਬਦੀ ਵਾਰ ਕੀਤੇ।Ravikaran Singh Kahlon: ਸ਼੍ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ
ਸ਼੍ਰੋਮਣੀ ਅਕਾਲੀ ਦਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪਾਰਟੀ ਵਿਰੁੱਧ ਗਤੀਵਿਧੀਆਂ ਦੇ ਚਲਦਿਆਂ ਰਵੀਕਰਨ ਸਿੰਘ ਕਾਹਲੋਂ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ।
ਰਾਹਤ: 41 ਦਵਾਈਆਂ ਸਸਤੀਆਂ ਹੋਣਗੀਆਂ
NPPA: ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ - ਸਰਕਾਰ ਨੇ 41 ਦਵਾਈਆਂ ਅਤੇ 6 ਫਾਰਮੂਲੇਸ਼ਨਾਂ - ਸ਼ੂਗਰ, ਦਰਦ, ਦਿਲ, ਜਿਗਰ, ਐਂਟੀਸਾਈਡ, ਇਨਫੈਕਸ਼ਨ, ਐਲਰਜੀ, ਮਲਟੀਵਿਟਾਮਿਨ, ਐਂਟੀਬਾਇਓਟਿਕਸ ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਹਨ।
ਐਨਪੀਪੀਏ ਦੀ 143ਵੀਂ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ । ਕੰਪਨੀਆਂ ਨੂੰ ਡੀਲਰਾਂ, ਸਟਾਕਿਸਟਾਂ ਨੂੰ ਤੁਰੰਤ ਸੂਚਨਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਜੀਐਸਟੀ ਤਾਂ ਹੀ ਵਸੂਲਿਆ ਜਾ ਸਕਦਾ ਹੈ ਜੇਕਰ ਕੰਪਨੀ ਨੇ ਐਨਪੀਪੀਏ National Pharmaceuticals Pricing Authority ਦਾ ਭੁਗਤਾਨ ਕੀਤਾ ਹੈ।
ਰਾਹਤ: 41 ਦਵਾਈਆਂ ਸਸਤੀਆਂ ਹੋਣਗੀਆਂ
NPPA: ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ - ਸਰਕਾਰ ਨੇ 41 ਦਵਾਈਆਂ ਅਤੇ 6 ਫਾਰਮੂਲੇਸ਼ਨਾਂ - ਸ਼ੂਗਰ, ਦਰਦ, ਦਿਲ, ਜਿਗਰ, ਐਂਟੀਸਾਈਡ, ਇਨਫੈਕਸ਼ਨ, ਐਲਰਜੀ, ਮਲਟੀਵਿਟਾਮਿਨ, ਐਂਟੀਬਾਇਓਟਿਕਸ ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਹਨ।
ਐਨਪੀਪੀਏ ਦੀ 143ਵੀਂ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ । ਕੰਪਨੀਆਂ ਨੂੰ ਡੀਲਰਾਂ, ਸਟਾਕਿਸਟਾਂ ਨੂੰ ਤੁਰੰਤ ਸੂਚਨਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਜੀਐਸਟੀ ਤਾਂ ਹੀ ਵਸੂਲਿਆ ਜਾ ਸਕਦਾ ਹੈ ਜੇਕਰ ਕੰਪਨੀ ਨੇ ਐਨਪੀਪੀਏ National Pharmaceuticals Pricing Authority ਦਾ ਭੁਗਤਾਨ ਕੀਤਾ ਹੈ।
'ਆਪ' ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸ਼ੇਰ ਸਿੰਘ ਘੁਬਾਇਆ 'ਤੇ ਸਵਾਲ ਖੜ੍ਹੇ ਕੀਤੇ
'ਆਪ' ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸ਼ੇਰ ਸਿੰਘ ਘੁਬਾਇਆ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਪਿੰਡ ਘੁਬਾਇਆ ਦਾ ਵਿਕਾਸ ਨਹੀਂ ਕਰਵਾ ਸਕਦੇ ਤਾਂ ਹੋਰ ਕੀ ਕਰਨਗੇ। ਉਸ ਇਲਾਕੇ ਦਾ ਜੋ ਵੀ ਵਿਕਾਸ ਹੋਇਆ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹੋਇਆ ਹੈ।Punjab Weather Update - ਪੰਜਾਬ ਅਤੇ ਹਰਿਆਣਾ 'ਚ ਵਧੇਗੀ ਗਰਮੀ
ਪੰਜਾਬ ਅਤੇ ਹਰਿਆਣਾ 'ਚ ਗਰਮੀ ਵਧੇਗੀ, IMD ਨੇ ਵੀ ਹੈਟ ਵੇਵ ਦਾ ਅਲਰਟ ਜਾਰੀ ਕੀਤਾ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰੀ 'ਚ ਅੱਜ ਤੋਂ ਹੀਟ ਵੇਵ ਮੁੜ ਸ਼ੁਰੂ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਹੈ।ਅੱਜ ਸਵੇਰੇ ਲਖਨਊ ਵਿੱਚ ਇੰਡੀਆ ਅਲਾਇੰਸ ਦੀ ਪ੍ਰੈਸ ਕਾਨਫਰੰਸ
ਅਰਵਿੰਦ ਕੇਜਰੀਵਾਲ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅੱਜ ਪ੍ਰੈਸ ਕਾਨਫਰੰਸ ਕਰਨਗ , ਦੋਵੇਂ ਨੇਤਾਵਾਂ ਦੀ ਪ੍ਰੈਸ ਕਾਨਫਰੰਸ ਸਵੇਰੇ 10 ਵਜੇ ਲਖਨਊ ਵਿੱਚ ਹੋਵੇਗੀ।ਦਿੱਲੀ ਦੇ CM ਅਰਵਿੰਦ ਕੇਜਰੀਵਾਲ ਦੀ ਅੱਜ ਪੰਜਾਬ ਫੇਰੀ
ਕੇਜਰੀਵਾਲ ਅੱਜ ਅੰਮ੍ਰਿਤਸਰ 'ਚ ਚੋਣ ਪ੍ਰਚਾਰ ਕਰਨਗੇ, ਪੰਜਾਬ ਦੇ CM ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਹੋਣਗੇ। 'ਆਪ' ਉਮੀਦਵਾਰ ਕੁਲਦੀਪ ਧਾਲੀਵਾਲ ਲਈ ਕੇਜਰੀਵਾਲ ਪ੍ਰਚਾਰ ਕਰਨਗੇ। ਪੰਜਾਬ ਦੇ CM ਭਗਵੰਤ ਮਾਨ ਨਾਲ ਜਨਤਕ ਮੀਟਿੰਗ ਕਰਨਗੇ, ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅਰਵਿੰਦ ਕੇਜਰੀਵਾਲ ਵੀ ਮੱਥਾ ਟੇਕਣਗੇ। ਗੁਰੂਨਗਰ ‘ਚ ਅੱਜ ਸ਼ਾਮ 6 ਵਜੇ ਰੋਡ ਸ਼ੋਅ ਕੱਢਿਆ ਜਾਵੇਗਾ, ਇਸ ਤੋਂ ਬਾਅਦ ਕੇਜਰੀਵਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣਗੇ।ਭਗਵੰਤ ਸਿੰਘ ਮਾਨ ਕਰਨਗੇ ਜਨ ਸਭਾ ਨੂੰ ਸੰਬੋਧਨ
ਗੁਰਦਾਸਪੁਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਵੇਰੇ 10:00 ਵਜੇ ITI ਕਾਲਜ ਗਰਾਊਂਡ ਕਾਦੀਆਂ (ਗੁਰਦਾਸਪੁਰ) ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ।ਉੱਤਰਪ੍ਰਦੇਸ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਜ਼ਮਗੜ੍ਹ ਅਤੇ ਜੌਨਪੁਰ ਵਿੱਚ ਦੋ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ।