Punjab Bypoll Election Result 2024: ਪੰਜਾਬ ਦੀਆਂ 4 ਸੀਟਾਂ ਦੇ ਨਤੀਜੇ; `ਆਪ` ਨੇ 2 ਅਤੇ ਕਾਂਗਰਸ ਨੇ ਇਕ ਸੀਟ ਜਿੱਤੀ; ਚੌਥੀ ਸੀਟ `ਤੇ ਅੱਗੇ

रिया बावा Nov 23, 2024, 18:59 PM IST

Punjab bypoll election result 2024 Highlights: ਪੰਜਾਬ ਦੀਆਂ ਚਾਰ ਸੀਟਾਂ `ਤੇ ਜ਼ਿਮਨੀ ਚੋਣਾਂ ਲਈ ਅੱਜ ਨਤੀਜੇ ਜਾਰੀ ਕੀਤੇ ਜਾਣਗੇ। ਪੰਜਾਬ ਦੀਆਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ ਸੀਟਾਂ `ਤੇ ਵੋਟਾਂ ਪੈ ਗਈਆਂ ਸਨ। ਇਨ੍ਹਾਂ ਸੀਟਾਂ `ਤੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਦੀ ਸਾਖ ਦਾਅ `ਤੇ ਲੱਗੀ ਹੋਈ ਹੈ। ਜਦੋਂਕਿ ਅਕਾਲੀ ਦਲ ਇਸ ਉਪ ਚੋਣ ਵਿੱਚ ਹਿੱਸਾ ਨਹੀਂ ਲੈ ਰਿਹਾ ਹੈ।

Punjab Election Results 2024 Highlights: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਬੀਤੇ ਦਿਨੀ ਵੋਟਿੰਗ ਹੋ ਚੁੱਕੀ ਹੈ, ਇਨ੍ਹਾਂ ਚਾਰਾਂ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਗਈ ਹੈ। ਹੁਣ ਸਭ ਦੀਆਂ ਨਜ਼ਰਾਂ ਨਤੀਜਿਆਂ ਉਪਰ ਹਨ। ਅੱਜ ਪੰਜਾਬ ਜ਼ਿਮਨੀ ਚੋਣਾਂ 'ਚ ਕੌਣ ਮਾਰੇਗਾ ਬਾਜੀ, ਇਸ ਬਾਰੇ ਅੱਜ ਨਤੀਜਾ ਆ ਜਾਵੇਗਾ। ਦੇਖੋ ਇੱਥੇ ਹਰ ਅਪਡੇਟਸ


ਦਰਅਸਲ ਚਾਰਾਂ ਸੀਟਾਂ ਉਪਰ ਔਸਤਨ 63.91 ਫੀਸਦੀ ਵੋਟਿੰਗ ਹੋਈ ਪਰ ਸਭ ਤੋਂ ਹੌਟ ਸੀਟ ਗਿੱਦੜਬਾਹਾ ਵਿੱਚ ਤਾਂ ਰਿਕਾਰਡ ਹੀ ਟੁੱਟ ਗਏ। ਦੂਜੇ ਪਾਸੇ ਸਭ ਤੋਂ ਘੱਟ ਵੋਟਿੰਗ ਚੱਬੇਵਾਲ ਸੀਟ 'ਤੇ ਦੇਖਣ ਨੂੰ ਮਿਲੀ, ਜਿੱਥੇ ਸਿਰਫ 53.43 ਫੀਸਦੀ ਵੋਟਿੰਗ ਹੀ ਹੋਈ। ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿੱਚ 64.1 ਫੀਸਦੀ ਤੇ ਬਰਨਾਲਾ ਵਿੱਚ 56.34 ਫੀਸਦੀ ਵੋਟਿੰਗ ਹੋਈ ਹੈ। ਇਸ ਲਈ ਵੋਟ ਪ੍ਰਤੀਸ਼ਤਤਾ ਨੂੰ ਅਧਾਰ ਬਣਾ ਕੇ ਕਈ ਅਰਥ ਕੱਢੇ ਜਾ ਰਹੇ ਹਨ। ਕੁਝ ਲੋਕ ਇਸ ਨੂੰ ਸੱਤਾ ਪ੍ਰਤੀ ਨਾਰਾਜ਼ਗੀ ਤੇ ਕੁਝ ਲੋਕ ਬਦਲਾਅ ਨਾਲ ਜੋੜ ਕੇ ਦੇਖ ਰਹੇ ਹਨ। 


2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਤੋਂ ਚੁਣੇ ਹੋਏ ਵਿਧਾਇਕ ਮੀਤ ਹੇਅਰ, ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਅਤੇ ਰਾਜ ਕੁਮਾਰ ਚੱਬੇਵਾਲ ਐੱਮਪੀ ਬਣ ਗਏ ਸਨ। ਇਸ ਲਈ ਇਹ ਸੀਟਾਂ ਖਾਲ੍ਹੀ ਹੋ ਗਈਆਂ ਸਨ ਜਿਸ ਤੋਂ ਬਾਅਦ ਹੁਣ ਇਨ੍ਹਾਂ ਸੀਟਾਂ ਉੱਤੇ ਚੋਣ ਕਰਵਾਈ ਗਈ ਹੈ।


 ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਤੇ ਦੇਖੋ ਅੱਜ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟ ----


Punjab Bypoll Election Result 2024 Highlights---

नवीनतम अद्यतन

  • ਡਾ.ਇਸ਼ਾਂਕ ਕੁਮਾਰ ਚੱਬੇਵਾਲ ਨੇ ਸਰਟੀਫਿਕੇਟ ਲਿਆ
    ਵਿਧਾਨ ਸਭਾ ਹਲਕਾ ਚੱਬੇਵਾਲ ਤੋਂ 'ਆਪ' ਦੇ ਨਵੇਂ ਚੁਣੇ ਵਿਧਾਇਕ ਡਾ.ਇਸ਼ਾਂਕ ਕੁਮਾਰ ਚੱਬੇਵਾਲ ਨੇ ਚੋਣ ਅਧਿਕਾਰੀ ਏਡੀਸੀ ਰਾਹੁਲ ਚਾਬਾ ਤੋਂ ਚੋਣ ਸਰਟੀਫਿਕੇਟ ਪ੍ਰਾਪਤ ਕੀਤਾ।

  • ਗਿੱਦੜਬਾਹਾ ਤੋਂ 'ਆਪ' ਉਮੀਦਵਾਰ ਡਿੰਪੀ ਢਿੱਲੋਂ ਜਿੱਤੇ

    ਗਿੱਦੜਬਾਹਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿਲੋਂ ਨੇ ਜਿੱਤ ਹਾਸਲ ਕਰ ਲਈ ਹੈ।

  • CM ਭਗਵੰਤ ਮਾਨ ਦਾ ਟਵੀਟ

  • Dera Baba Nanak By Election Result 2024: ਡੇਰਾ ਬਾਬਾ ਨਾਨਕ ਤੋਂ AAP ਦੇ ਗੁਰਦੀਪ ਰੰਧਾਵਾ ਜਿੱਤੇ 

    ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ 5722 ਵੋਟਾਂ ਨਾਲ ਜਿੱਤੇ ਹਾਸਲ ਕੀਤੀ।

  • Chabbewal Election Result 2024:  ਚੱਬੇਵਾਲ ਉਪ ਚੋਣ ਦੇ ਨਤੀਜਿਆਂ ਨੂੰ ਲੈ ਕੇ ਜਿੱਥੇ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਡਾਕਟਰ ਇਸ਼ਾਂਕ ਚੱਬੇਵਾਲ ਜਿੱਤ ਵੱਲ ਵਧ ਰਹੇ ਨੇ ਉਥੇ ਹੀ ਹੁਸ਼ਿਆਰਪੁਰ ਦੇ ਮਸ਼ਹੂਰ ਹਲਵਾਈ ਭੀਮ ਦੀ ਦੁਕਾਨ ਉੱਤੇ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੇ ਕੇ ਡੇਢ ਕਵਾਂਟਾਲ ਲੱਡੂ ਤਿਆਰ ਕੀਤੇ ਜਾ ਰਹੇ ਨੇ ਜਿਸ ਦੀ ਮਿਠਾਸ ਜਲਦ ਜਿੱਤ ਤੋਂ ਬਾਅਦ ਪਾਰਟੀ ਵਰਕਰਾ ਦੇ ਮੂੰਹ ਵਿੱਚ ਸਵਾਦ ਦੇਵੇਗੀ ।

  • Dera baba nanak Election Result 2024:  ਡੇਰਾ ਬਾਬਾ ਨਾਨਕ
    15ਵੇਂ ਰਾਊਂਡ ਦੀ ਗਿਣਤੀ
    ਆਮ ਆਦਮੀ ਪਾਰਟੀ ਨੂੰ ਲੀਡ 4476

    'ਆਪ' ਉਮੀਦਵਾਰ ਗੁਰਦੀਪ ਸਿੰਘ 50999 ਨੂੰ ਵੋਟਾਂ ਮਿਲੀਆਂ ਹਨ।
    ਕਾਂਗਰਸ ਜਤਿੰਦਰ ਕੌਰ 46523 ਨੂੰ ਵੋਟਾਂ ਮਿਲੀਆਂ ਹਨ।
    ਭਾਜਪਾ ਰਵੀਕਰਨ 5822 ਨੂੰ ਵੋਟਾਂ ਮਿਲੀਆਂ ਹਨ।

  • Dera baba nanak Election Result 2024: 
     ਡੇਰਾ ਬਾਬਾ ਨਾਨਕ--14ਵਾਂ ਰਾਊਂਡ

    'ਆਪ' 3992 ਵੋਟਾਂ ਨਾਲ ਅੱਗੇ ਹੈ

    3908-'ਆਪ'
    ਕਾਂਗਰਸ- 2793
    ਭਾਜਪਾ- 286

  • ਬਰਨਾਲਾ - 10ਵਾਂ ਰਾਊਂਡ ਪੂਰਾ ਹੋਇਆ

    Barnala Election Result 2024:   ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 3304 ਵੋਟਾਂ ਨਾਲ ਅੱਗੇ ਹਨ।

    ਹਰਿੰਦਰ ਧਾਲੀਵਾਲ (ਆਪ) - 14359

    ਕਾਲਾ ਢਿੱਲੋਂ (ਕਾਂਗਰਸ)-17663

    ਕੇਵਲ ਢਿੱਲੋਂ (ਭਾਜਪਾ)-13463

    ਗੁਰਦੀਪ ਬਾਠ (ਆਜ਼ਾਦ)-10826

    ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) - 4673

  • Dera baba nanak Election Result 2024:  ਡੇਰਾ ਬਾਬਾ ਨਾਨਕ
    13ਵੇਂ ਰਾਊਂਡ ਦੀ ਗਿਣਤੀ
    ਆਮ ਆਦਮੀ ਪਾਰਟੀ ਨੂੰ ਲੀਡ 2877

    'ਆਪ' ਉਮੀਦਵਾਰ ਗੁਰਦੀਪ ਸਿੰਘ 44004 ਨੂੰ ਵੋਟਾਂ ਮਿਲੀਆਂ ਹਨ।
    ਕਾਂਗਰਸ ਜਤਿੰਦਰ ਕੌਰ 41127 ਨੂੰ ਵੋਟਾਂ ਮਿਲੀਆਂ ਹਨ।
    ਭਾਜਪਾ ਰਵੀਕਰਨ 5273 ਨੂੰ ਵੋਟਾਂ ਮਿਲੀਆਂ ਹਨ।

  • 9ਵਾਂ ਰਾਉਂਡ 2875 ਵੋਟਾਂ ਨਾਲ ਕਾਲਾ ਢਿੱਲੋਂ ਅੱਗੇ
    ਕਾਲਾ ਢਿੱਲੋਂ-ਕਾਂਗਰਸ 15604
    ਹਰਿੰਦਰ ਧਾਲੀਵਾਲ (ਆਪ) 12703
    ਕੇਵਲ ਢਿੱਲੋਂ BJP-  12729
    ਗੁਰਦੀਪ ਬਾਠ ਆਜ਼ਾਦ -9901

  • Chabbewal Election Result 2024:  ਚੱਬੇਵਾਲ ਰਾਊਂਡ 8

    AAP ਲੀਡ 16727

    AAP - ਇਸ਼ਾਂਕ - 30261

    ਕਾਂਗਰਸ - ਰਣਜੀਤ - ੧੩੫੩੪

    ਭਾਜਪਾ - ਸੋਹਨ - 3642

  • Punjab Bypoll Election Result 2024: ਡੇਰਾ ਬਾਬਾ ਨਾਨਕ ਵਿੱਚ 10 ਗੇੜੇ ਹੋ  ਚੁੱਕਿਆਂ ਹੈ। 'ਆਪ' ਨੂੰ 1191 ਵੋਟਾਂ ਦੀ ਲੀਡ ਹੈ।
    ਚੱਬੇਵਾਲ ਵਿੱਚ 7 ​​ਗੇੜ ਪੂਰੇ ਹੋ ਚੁੱਕੇ ਹਨ। 'ਆਪ' ਉਮੀਦਵਾਰ ਇਸ਼ਾਂਕ ਅੱਗੇ ਹਨ। ਉਸ ਕੋਲ 13,800 ਵੋਟਾਂ ਦੀ ਲੀਡ ਹੈ।
    ਬਰਨਾਲਾ ਵਿੱਚ 8 ਗੇੜ ਪੂਰੇ ਹੋ ਚੁੱਕੇ ਹਨ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 2750 ਵੋਟਾਂ ਨਾਲ ਅੱਗੇ ਹਨ।

  • Giddarbaha Election Result 2024:  ਗਿੱਦੜਬਾਹਾ 'ਚ ਚੱਲ ਰਹੀ ਵੋਟਾਂ ਦੀ ਗਿਣਤੀ 'ਚ ਕਾਂਗਰਸ ਪਾਰਟੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਢਿੱਲੋਂ ਅੱਗੇ ਚੱਲ ਰਹੇ ਹਨ, ਉਨ੍ਹਾਂ ਨੇ ਆਪਣੇ ਘਰ ਮਾਤਾ ਜੀ ਤੋਂ ਆਸ਼ੀਰਵਾਦ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਸ ਦਾ ਸਿਹਰਾ ਪਾਰਟੀ ਵਰਕਰਾਂ ਦੀ ਮਿਹਨਤ ਨੂੰ ਜਾਂਦਾ ਹੈ।

  • Barnala Election Result 2024: ਬਰਨਾਲਾ ਵਿਧਾਨ ਸਭਾ ਉਪ ਚੋਣ

    ਸੱਤਵੇਂ ਗੇੜ ਵਿੱਚ ਕਾਂਗਰਸ ਪਾਰਟੀ ਨੂੰ 2267 ਵੋਟਾਂ ਦੀ ਲੀਡ ਹਾਸਲ ਹੈ

    ਹਰਿੰਦਰ ਧਾਲੀਵਾਲ (ਆਪ) - 9728

    ਕਾਲਾ ਢਿੱਲੋਂ (ਕਾਂਗਰਸ)-11995

    ਕੇਵਲ ਢਿੱਲੋਂ (ਭਾਜਪਾ)-9012

    ਗੁਰਦੀਪ ਬਾਠ (ਆਜ਼ਾਦ)- 8234

    ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-3482

  • Dera baba nanak Election Result 2024:  ਡੇਰਾ ਬਾਬਾ ਨਾਨਕ ਵਿੱਚ 9 ਗੇੜ ਵਿੱਚ ਆਪ ਨੇ ਬਣਾਈ ਲੀਡ

    AAP ਨੇ ਬਣਾਈ  ਲੀਡ ( 505)

    (ਆਪ) ਗੁਰਦੀਪ ਸਿੰਘ (30420)

    (ਕਾਂਗਰਸ।) ਜਤਿੰਦਰ ਕੌਰ (29915) ਰੰਧਾਵਾ

    (ਭਾਜਪਾ) ਰਵਿਕਰਨ (3609)

  • Punjab Bypoll Election Results 2024
    ਗਿੱਦੜਬਾਹਾ ਵਿੱਚ 3 ਰਾਊਂਡ ਹੋ ਚੁੱਕੇ ਹਨ। ਇੱਥੇ 'ਆਪ' ਉਮੀਦਵਾਰ ਡਿੰਪੀ ਢਿੱਲੋਂ ਨੂੰ 2137 ਵੋਟਾਂ ਦੀ ਲੀਡ ਹੈ।
    ਡੇਰਾ ਬਾਬਾ ਨਾਨਕ ਵਿੱਚ 5 ਗੇੜੇ ਲੱਗ ਚੁੱਕੇ ਹਨ। ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਨੂੰ 1295 ਵੋਟਾਂ ਦੀ ਲੀਡ ਹੈ।
    ਚੱਬੇਵਾਲ ਵਿੱਚ 6 ਗੇੜ ਪੂਰੇ ਹੋ ਚੁੱਕੇ ਹਨ। 'ਆਪ' ਉਮੀਦਵਾਰ ਇਸ਼ਾਂਕ ਅੱਗੇ ਹਨ। ਉਨ੍ਹਾਂ ਨੂੰ 10,409 ਵੋਟਾਂ ਦੀ ਲੀਡ ਹੈ।
    ਬਰਨਾਲਾ ਵਿੱਚ 6 ਗੇੜ ਪੂਰੇ ਹੋ ਚੁੱਕੇ ਹਨ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 1188 ਵੋਟਾਂ ਨਾਲ ਅੱਗੇ ਹਨ।

  • Giddarbaha Election Result 2024:  ਗਿੱਦੜਬਾਹਾ ਵਿੱਚ ਤੀਜੇ ਗੇੜ ਵਿੱਚ ਆਮ ਆਦਮੀ ਪਾਰਟੀ ਨੂੰ 2137 ਦੀ ਲੀਡ ਹਾਸਲ ਕੀਤੀ ਹੈ।

  • Dera baba nanak Election Result 2024: 7ਵੇਂ ਰਾਊਂਡ ਵਿੱਚ ਜਤਿੰਦਰ ਕੌਰ ਰੰਧਾਵਾ 1878 ਵੋਟਾਂ ਨਾਲ ਅੱਗੇ

    APP- 22827 
    Cong..... 24705 
    BJP..... 2736  

  • Dera baba nanak Election Result 2024:  ਡੇਰਾ ਬਾਬਾ ਨਾਨਕ- 6 ਗੇੜ

    ਕਾਂਗਰਸ ਸਭ ਤੋਂ ਅੱਗੇ (1692)

    (ਆਪ) ਗੁਰਦੀਪ ਸਿੰਘ (19415)
    (ਕਾਂਗਰਸ।) ਜਤਿੰਦਰ ਕੌਰ (21108) ਰੰਧਾਵਾ
    (ਭਾਜਪਾ) ਰਵਿਕਰਨ (2535)

  • Barnala Election Result 2024:  6th  ਬਰਨਾਲਾ ਕਾਂਗਰਸ 1188 ਵੋਟ ਨਾਲ ਅੱਗੇ
    ਕਾਂਗਰਸ ਕਾਲਾ ਢਿੱਲੋਂ 9437
    AAP ਧਾਲੀਵਾਲ 8249
    ਭਾਜਪਾ ਸਿਰਫ 7984
    ਆਜ਼ਾਦ ਗੁਰਦੀਪ 7068
    SAD ਗੋਵਿੰਦ-3101

  • ਚੱਬੇਵਾਲ ਵਿੱਚ 4 ਗੇੜ ਪੂਰੇ ਹੋ ਚੁੱਕੇ ਹਨ। 'ਆਪ' ਉਮੀਦਵਾਰ ਇਸ਼ਾਂਕ ਅੱਗੇ ਹਨ। ਉਨ੍ਹਾਂ ਨੂੰ 5924 ਵੋਟਾਂ ਦੀ ਲੀਡ ਹੈ।
    ਡੇਰਾ ਬਾਬਾ ਨਾਨਕ ਵਿੱਚ 4 ਗੇੜੇ ਪੂਰੇ ਚੁੱਕੇ ਹਨ। ਕਾਂਗਰਸ ਨੂੰ 418 ਵੋਟਾਂ ਦੀ ਲੀਡ ਹੈ। 'ਆਪ' ਉਮੀਦਵਾਰ ਦੂਜੇ ਸਥਾਨ 'ਤੇ ਹੈ। 

  • Dera baba nanak Election Result 2024:  ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਜਤਿੰਦਰ 418 ਵੋਟਾਂ ਨਾਲ ਅੱਗੇ ਹਨ
    ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਨੂੰ 418 ਵੋਟਾਂ ਦੀ ਲੀਡ ਹੈ। ਉਨ੍ਹਾਂ ਨੂੰ ਹੁਣ ਤੱਕ 13,960 ਵੋਟਾਂ ਮਿਲ ਚੁੱਕੀਆਂ ਹਨ।

  • Barnala Election Result 2024:   ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਚੌਥਾ ਗੇੜ

    ਬਰਨਾਲਾ ਤੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 360 ਵੋਟਾਂ ਨਾਲ ਅੱਗੇ ਹਨ।

    ਹਰਿੰਦਰ ਧਾਲੀਵਾਲ (ਆਪ) - 6008

    ਕਾਲਾ ਢਿੱਲੋਂ (ਕਾਂਗਰਸ)-6368

    ਕੇਵਲ ਢਿੱਲੋਂ (ਭਾਜਪਾ)-4772

    ਗੁਰਦੀਪ ਬਾਠ (ਆਜ਼ਾਦ)- 4511

    ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-2292

  • Chabbewal Election Result 2024:  ਚੱਬੇਵਾਲ ਰਾਊਂਡ 3

    AAP 4394 ਅੱਗੇ

    ਆਪ - ਇਸ਼ਾਕ - 10870

    ਕਾਂਗਰਸ - ਰਣਜੀਤ - 6476

    ਭਾਜਪਾ - ਸੋਹਨ - 1280

  • Punjab Bypoll Election Result 2024:  ਗਿੱਦੜਬਾਹਾ 'ਚ 'ਆਪ' ਅੱਗੇ, ਮਨਪ੍ਰੀਤ ਬਾਦਲ ਤੀਜੇ ਸਥਾਨ 'ਤੇ
    ਗਿੱਦੜਬਾਹਾ ਵਿੱਚ ਆਮ ਆਦਮੀ ਪਾਰਟੀ ਅੱਗੇ ਹੈ। ਇੱਥੇ 'ਆਪ' ਦੀ ਡਿੰਪੀ ਢਿੱਲੋਂ ਨੂੰ 5536 ਵੋਟਾਂ ਮਿਲੀਆਂ ਹਨ। ਉਹ 1044 ਵੋਟਾਂ ਨਾਲ ਅੱਗੇ ਹਨ। ਜਦੋਂ ਕਿ ਕਾਂਗਰਸ ਨੂੰ 4492 ਅਤੇ ਭਾਜਪਾ ਦੇ ਮਨਪ੍ਰੀਤ ਬਾਦਲ ਨੂੰ 1015 ਵੋਟਾਂ ਮਿਲੀਆਂ।

  • ਬਰਨਾਲਾ 'ਚ ਕਾਂਗਰਸ 360 ਵੋਟਾਂ ਨਾਲ ਅੱਗੇ
    ਬਰਨਾਲਾ ਵਿੱਚ ਚੌਥੇ ਗੇੜ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਅੱਗੇ ਹਨ। ਇੱਥੇ ਕਾਂਗਰਸ ਨੂੰ 6368 ਵੋਟਾਂ ਮਿਲੀਆਂ ਹਨ। ਉਹ ਸਿਰਫ਼ 360 ਵੋਟਾਂ ਨਾਲ ਅੱਗੇ ਹੈ। 'ਆਪ' ਦੇ ਹਰਿੰਦਰ ਧਾਲੀਵਾਲ ਨੂੰ 6008 ਅਤੇ ਭਾਜਪਾ ਦੇ ਕੇਵਲ ਢਿੱਲੋਂ ਨੂੰ 4772 ਵੋਟਾਂ ਮਿਲੀਆਂ।

  • Barnala Election Result 2024:  ਬਰਨਾਲਾ ਤੋ ਕਾਂਗਰਸ ਅੱਗੇ

     

  • Chabbewal Election Result 2024:  ਚੱਬੇਵਾਲ ਵਿੱਚ ਦੂਜੇ ਗੇੜ ਵਿੱਚ ਆਮ ਆਦਮੀ ਪਾਰਟੀ 3308 ਅੱਗੇ

    AAP- ਇਸ਼ਕ - 7578
    ਕਾਂਗਰਸ - ਰਣਜੀਤ - 4270
    ਭਾਜਪਾ - ਸੋਹਨ - 1000

  • Giddarbaha Election Result 2024: ਗਿੱਦੜਬਾਹਾ 'ਚ 'ਆਪ' ਅੱਗੇ, ਮਨਪ੍ਰੀਤ ਬਾਦਲ ਤੀਜੇ ਸਥਾਨ 'ਤੇ
    ਗਿੱਦੜਬਾਹਾ ਵਿੱਚ ਆਮ ਆਦਮੀ ਪਾਰਟੀ ਅੱਗੇ ਹੈ। ਇੱਥੇ 'ਆਪ' ਦੇ ਡਿੰਪੀ ਢਿੱਲੋਂ ਨੂੰ 5536 ਵੋਟਾਂ ਮਿਲੀਆਂ ਹਨ। ਉਹ 1044 ਵੋਟਾਂ ਨਾਲ ਅੱਗੇ ਹਨ। ਜਦੋਂ ਕਿ ਕਾਂਗਰਸ ਨੂੰ 4492 ਅਤੇ ਭਾਜਪਾ ਦੇ ਮਨਪ੍ਰੀਤ ਬਾਦਲ ਨੂੰ 1015 ਵੋਟਾਂ ਮਿਲੀਆਂ।

  • Dera baba nanak Election Result 2024:  ਡੇਰਾ ਬਾਬਾ ਨਾਨਕ ਵਿੱਚ ਕਾਂਗਰਸ ਨੂੰ 449 ਵੋਟਾਂ ਦੀ ਮਿਲੀ ਲੀਡ

  • ਬਰਨਾਲਾ ਵਿੱਚ ਤੀਜੇ ਗੇੜ ਵਿੱਚ 'ਆਪ' ਉਮੀਦਵਾਰ 246 ਵੋਟਾਂ ਨਾਲ ਅੱਗੇ ਹੈ
    ਬਰਨਾਲਾ ਵਿੱਚ ਤੀਜੇ ਗੇੜ ਵਿੱਚ ਆਮ ਆਦਮੀ ਪਾਰਟੀ ਨੂੰ 246 ਵੋਟਾਂ ਦੀ ਲੀਡ ਹਾਸਲ ਕੀਤੀ ਹੈ। 'ਆਪ' ਦੇ ਹਰਿੰਦਰ ਨੂੰ 5100, ਕਾਂਗਰਸ ਦੇ ਕਾਲਾ ਢਿੱਲੋਂ ਨੂੰ 4839, ਭਾਜਪਾ ਦੇ ਕੇਵਲ ਢਿੱਲੋਂ ਨੂੰ 3037 ਵੋਟਾਂ ਮਿਲੀਆਂ |

  • ਗਿੱਦੜਬਾਹਾ ਵਿਧਾਨ ਸਭਾ ਜ਼ਿਮਨੀ ਚੋਣ ਨਤੀਜੇ,

    ਪਹਿਲੇ ਰਾਊਂਡ ਦੇ ਨਤੀਜੇ ਆਏ,

    ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 5536 ਵੋਟਾਂ ਮਿਲੀਆਂ
    ਅੰਮ੍ਰਿਤਾ ਵੜਿੰਗ ਨੂੰ 4492 ਵੋਟਾਂ ਮਿਲੀਆਂ
    ਮਨਪ੍ਰੀਤ ਸਿੰਘ ਬਾਦਲ ਨੂੰ 1015 ਵੋਟਾਂ ਮਿਲੀਆਂ

  • Chabbewal Election Result 2024: ਚੱਬੇਵਾਲ ਵਿੱਚ ਦੂਜੇ ਗੇੜ ਵਿੱਚ ਆਮ ਆਦਮੀ ਪਾਰਟੀ 3308 ਅੱਗੇ

    ਆਪ - ਇਸ਼ਾਂਕ - 7578
    ਕਾਂਗਰਸ - ਰਣਜੀਤ - 4270
    ਭਾਜਪਾ - ਸੋਹਨ - 1000

  • ਬਰਨਾਲਾ ਵਿੱਚ ਵੀ ‘ਆਪ’ ਦੂਜੇ ਗੇੜ ਵਿੱਚ ਅੱਗੇ ਹੈ
    ਬਰਨਾਲਾ ਵਿੱਚ ਦੂਜੇ ਗੇੜ ਵਿੱਚ ‘ਆਪ’ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 3844 ਵੋਟਾਂ ਮਿਲੀਆਂ। ਉਹ 846 ਵੋਟਾਂ ਨਾਲ ਅੱਗੇ ਹਨ। ਜਦਕਿ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ 2998, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਨੂੰ 2384 ਅਤੇ ਭਾਜਪਾ ਦੇ ਕੇਵਲ ਢਿੱਲੋਂ ਨੂੰ 2092 ਵੋਟਾਂ ਮਿਲੀਆਂ |

  • ਡੇਰਾ ਬਾਬਾ ਨਾਨਕ 'ਚ 'ਆਪ' ਫਿਰ ਅੱਗੇ
    ਡੇਰਾ ਬਾਬਾ ਨਾਨਕ 'ਚ 'ਆਪ' ਫਿਰ ਅੱਗੇ ਹੈ। 'ਆਪ' ਉਮੀਦਵਾਰ 363 ਵੋਟਾਂ ਨਾਲ ਅੱਗੇ ਹੈ।

  • ਚੱਬੇਵਾਲ ਪਹਿਲੇ ਰੁਝਾਨ 

    AAP 1571 ਵੋਟਾਂ ਨਾਲ ਅੱਗੇ

    AAP-4233

    ਕਾਂਗਰਸ.....2662

    ਭਾਜਪਾ...447

  • ਡੇਰਾ ਬਾਬਾ ਨਾਨਕ​ ਪਹਿਲਾ ਰੁਝਾਨ

    AAP- 265 ਨਾਲ ਅੱਗੇ

    AAP-  6744
    ਕਾਂਗਰਸ-6479
    BJP- 798

  • ਬਰਨਾਲਾ ਵਿਧਾਨ ਸਭਾ ਉਪ ਚੋਣ

    ਬਰਨਾਲਾ ਵਿੱਚ ਆਮ ਆਦਮੀ ਪਾਰਟੀ 634 ਵੋਟਾਂ ਨਾਲ ਅੱਗੇ

    ਹਰਿੰਦਰ ਧਾਲੀਵਾਲ (ਆਪ) - 2184

    ਕਾਲਾ ਢਿੱਲੋਂ (ਕਾਂਗਰਸ)- 1550 ਈ

    ਕੇਵਲ ਢਿੱਲੋਂ (ਭਾਜਪਾ)-1301

    ਗੁਰਦੀਪ ਬਾਠ (ਆਜ਼ਾਦ)- 815

    ਗੋਬਿੰਦ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)-807

  • ਬਰਨਾਲਾ ਵਿੱਚ ਵੀ ‘ਆਪ’ ਦੀ ਲੀਡ ਹੈ
    ਬਰਨਾਲਾ ਤੋਂ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਅੱਗੇ ਹਨ। ਹਰਿੰਦਰ ਸਿੰਘ ਧਾਲੀਵਾਲ ਨੂੰ 2186, ਕੁਲਦੀਪ ਕਾਲਾ ਢਿੱਲੋਂ ਨੂੰ 1550 ਅਤੇ ਕੇਵਲ ਸਿੰਘ ਢਿੱਲੋਂ ਨੂੰ 1301 ਵੋਟਾਂ ਮਿਲੀਆਂ।

  • Giddarbaha election result 2024: ਗਿੱਦੜਬਾਹਾ ਤੋਂ 'ਆਪ' ਉਮੀਦਵਾਰ ਡਿੰਪੀ ਢਿੱਲੋਂ 646 ਵੋਟਾਂ ਨਾਲ ਅੱਗੇ ਹਨ

     

  • Punjab Bypoll Election Result 2024: ਚੱਬੇਵਾਲ ਤੋਂ 'ਆਪ' ਉਮੀਦਵਾਰ ਇਸ਼ਾਂਕ ਅੱਗੇ
    ਚੱਬੇਵਾਲ ਤੋਂ 'ਆਪ' ਉਮੀਦਵਾਰ ਇਸ਼ਾਂਕ ਕੁਮਾਰ ਅੱਗੇ ਹਨ। ਉਨ੍ਹਾਂ ਨੂੰ 4233 ਵੋਟਾਂ ਮਿਲੀਆਂ ਹਨ। ਕਾਂਗਰਸ ਦੇ ਰਣਜੀਤ ਕੁਮਾਰ ਨੂੰ 2642 ਵੋਟਾਂ ਮਿਲੀਆਂ ਹਨ।

  • Punjab Bypoll Election Result 2024: ਪਹਿਲੇ ਰੁਝਾਨਾਂ ਦੇ ਮੁਤਾਬਿਕ ਪੰਜਾਬ ਦੀਆਂ 2 ਸੀਟਾਂ ਉੱਤੇ ਆਪ ਨੇ ਬਣਾਈ ਲੀਡ 

  • Punjab Bypoll Election 2024: ਬੈਲਟ ਪੇਪਰ ਦੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਅੱਗੇ ਚੱਲ ਰਹੇ ਹਨ।

  • Punjab Bypoll Election Result 2024: ਹੁਸ਼ਿਆਰਪੁਰ ਦੀ ਚੱਬੇਵਾਲ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸ਼ੁਰੂ, ਸਭ ਤੋਂ ਪਹਿਲਾਂ ਪੋਸਟਲ ਬੈਲਟ ਖੋਲ੍ਹੇ ਗਏ।

  • Punjab Bypoll Election Result 2024: ਡੇਰਾ ਬਾਬਾ ਨਾਨਕ ਦੀ ਹੋਈ ਜਿਮਣੀ ਚੋਣ ਦੀ ਗਿਣਤੀ ਗੁਰਦਾਸਪੁਰ ਦੇ ਸੁਖਜਿੰਦਰ ਕਾਲਜ ਵਿੱਚ ਹੋ ਰਹੀ ਹੈ। ਗਿਣਤੀ ਤੋਂ ਪਹਿਲਾਂ ਕਾਂਗਰਸ ਤੇ ਐਮਪੀ ਸੁਖਜਿੰਦਰ ਰੰਧਾਵਾ ਦੇ ਸਪੁੱਤਰ ਉਹਦੇ ਵੀ ਸਿੰਗਰ ਰੰਧਾਵਾ ਕਾਉਂਟਿੰਗ ਸੈਂਟਰ ਪਹੁੰਚੇ ਤੇ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਉਹਨਾਂ ਦੇ ਮਾਤਾ ਜੀ ਕਾਂਗਰਸ ਦੇ ਉਮੀਦਵਾਰ ਕੁਝ ਸਮੇਂ ਬਾਅਦ ਪਹੁੰਚਣਗੇ ਸੁਖਜਿੰਦਰ ਸਿੰਘ ਰੰਧਾਵਾ ਅੱਜ ਕਾਊਂਟਿੰਗ ਸੈਂਟਰ ਨਹੀਂ ਆਉਣਗੇ ਸਾਨੂੰ ਪੂਰਨ ਆਸ ਹੈ ਕਿ ਜੋ ਲੋਕਾਂ ਨੇ ਫਤਵਾ ਦਿੱਤਾ ਹੈ ਉਹ ਕਾਂਗਰਸ ਦੇ ਹੱਕ ਵਿੱਚ ਦਿੱਤਾ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਸਪੁੱਤਰ ਮਨਜੋਤ ਸਿੰਘ ਰੰਧਾਵਾ ਨੇ ਕਿਹਾ ਕਿ ਲੋਕਾਂ ਨੇ ਸਰਕਾਰ ਦੇ ਹੱਕ ਵਿੱਚ ਫਤਵਾ ਦਿੱਤਾ ਹੈ।

  • Punjab Bypoll Election Result 2024: ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿੱਚ ਉਸਨੇ ਵਾਹਿਗੁਰੂ ਲਿਖਿਆ ਹੈ। ਉਸੇ ਸਮਰਥਨ ਨੇ ਲਿਖਿਆ ਹੈ ਕਿ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਹੋ ਜਾਵੇਗਾ।

  • ਡੇਰਾ ਬਾਬਾ ਨਾਨਕ ਉਪ ਚੋਣਾਂ ਦੀ ਗਿਣਤੀ ਗੁਰਦਾਸਪੁਰ ਦੇ ਸੁਖਜਿੰਦਰ ਕਾਲਜ ਵਿੱਚ ਅੱਠ ਵਜੇ ਹੋਵੇਗੀ ਸਟਾਰਟ ਸੁਰੱਖਿਆ ਦੇ ਕੀਤੇ ਗਏ ਕੜੇ ਇੰਤਜ਼ਾਮ ਸੁਖਜਿੰਦਰ ਸਿੰਘ ਰੰਧਾਵਾਂ ਦੇ ਬੇਟੇ ਪਹੁੰਚੇ ਕੌਨਟਿੰਗ ਸੈਂਟਰ

  • Punjab Bypoll Election 2024:  ਸੀਸੀਟੀਵੀ ਕੈਮਰਿਆਂ ਰਾਹੀਂ ਗਿਣਤੀ ਕੇਂਦਰਾਂ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਨਾਲ ਥ੍ਰੀ ਲੇਅਰ ਸਕਿਓਰਿਟੀ ਹੋਵੇਗੀ। ਪੰਜਾਬ ਪੁਲਿਸ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਸਿਰਫ਼ ਉਹੀ ਲੋਕ ਗਿਣਤੀ ਕੇਂਦਰਾਂ ਵਿੱਚ ਜਾ ਸਕਣਗੇ ਜਿਨ੍ਹਾਂ ਦੇ ਕਾਰਡ ਚੋਣ ਕਮਿਸ਼ਨ ਨੇ ਬਣਾਏ ਹਨ।

     

  • Punjab Bypoll Election Result 2024: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਅੱਜ ਵੋਟਾਂ ਦੀ ਗਿਣਤੀ ਹੋਵੇਗੀ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। 45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਨ੍ਹਾਂ ਵਿਚ ਸਭ ਦੀਆਂ ਨਜ਼ਰਾਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ, ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਅਤੇ ਇਕ ਸੰਸਦ ਮੈਂਬਰ ਦੇ ਪੁੱਤਰ 'ਤੇ ਹੋਣਗੀਆਂ।

  • Chabbewal Punjab Bypoll Election 2024: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ, ਜਿਸ ਸਬੰਧੀ ਆਮ ਆਦਮੀ ਪਾਰਟੀ ਦੇ ਚੱਬੇਵਾਲ ਤੋਂ ਉਮੀਦਵਾਰ ਡਾ: ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਦੀਆਂ ਚਾਰੋਂ ਸੀਟਾਂ 'ਤੇ ਚੰਗੇ ਨਤੀਜਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ ਅਤੇ ਚੱਬੇਵਾਲ ਦੇ ਆਮ ਲੋਕ ਕਰਨਗੇ ਆਮ ਆਦਮੀ ਪਾਰਟੀ ਦਾ ਕੰਮ ਦੇਖ ਅਤੇ ਉਹਨਾਂ ਦੇ ਹੱਕ ਵਿੱਚ ਫਤਵਾ ਜਾਰੀ ਕਰੇਗੀ।

  • Dera Baba Nanak Bypoll Election 2024: ਡੇਰਾ ਬਾਬਾ ਨਾਨਕ ਵਿੱਚ 64.01 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਹਲਕੇ ਦੀਆਂ ਵੋਟਾਂ ਦੀ ਗਿਣਤੀ 18 ਗੇੜਾਂ ਵਿੱਚ ਹੋਵੇਗੀ, ਚੱਬੇਵਾਲ (ਐਸ.ਸੀ.) ਵਿਧਾਨ ਸਭਾ ਹਲਕੇ ਵਿੱਚ 15 ਗੇੜਾਂ ਵਿੱਚ ਗਿਣਤੀ ਹੋਵੇਗੀ। ਇਸ ਵਾਰ ਚੱਬੇਵਾਲ ਸੀਟ 'ਤੇ ਕੁੱਲ 53.43 ਫੀਸਦੀ ਵੋਟਿੰਗ ਹੋਈ। ਗਿੱਦੜਬਾਹਾ ਹਲਕੇ ਵਿੱਚ ਕੁੱਲ 81.90 ਫੀਸਦੀ ਵੋਟਿੰਗ ਹੋਈ। ਗਿੱਦੜਬਾਹਾ ਵਿੱਚ 13 ਰਾਊਂਡਾਂ ਵਿੱਚ ਗਿਣਤੀ ਹੋਵੇਗੀ। ਬਰਨਾਲਾ ਹਲਕੇ ਵਿੱਚ 56.34 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਬਰਨਾਲਾ ਵਿੱਚ 16 ਰਾਊਂਡਾਂ ਵਿੱਚ ਗਿਣਤੀ ਹੋਵੇਗੀ।

  • Dera Baba Nanak Bypoll Election 2024: ਡੇਰਾ ਬਾਬਾ ਨਾਨਕ ਵਿੱਚ 64.01 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਹਲਕੇ ਦੀਆਂ ਵੋਟਾਂ ਦੀ ਗਿਣਤੀ 18 ਗੇੜਾਂ ਵਿੱਚ ਹੋਵੇਗੀ, ਚੱਬੇਵਾਲ (ਐਸ.ਸੀ.) ਵਿਧਾਨ ਸਭਾ ਹਲਕੇ ਵਿੱਚ 15 ਗੇੜਾਂ ਵਿੱਚ ਗਿਣਤੀ ਹੋਵੇਗੀ। ਇਸ ਵਾਰ ਚੱਬੇਵਾਲ ਸੀਟ 'ਤੇ ਕੁੱਲ 53.43 ਫੀਸਦੀ ਵੋਟਿੰਗ ਹੋਈ। ਗਿੱਦੜਬਾਹਾ ਹਲਕੇ ਵਿੱਚ ਕੁੱਲ 81.90 ਫੀਸਦੀ ਵੋਟਿੰਗ ਹੋਈ। ਗਿੱਦੜਬਾਹਾ ਵਿੱਚ 13 ਰਾਊਂਡਾਂ ਵਿੱਚ ਗਿਣਤੀ ਹੋਵੇਗੀ। ਬਰਨਾਲਾ ਹਲਕੇ ਵਿੱਚ 56.34 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਬਰਨਾਲਾ ਵਿੱਚ 16 ਰਾਊਂਡਾਂ ਵਿੱਚ ਗਿਣਤੀ ਹੋਵੇਗੀ।

ZEENEWS TRENDING STORIES

By continuing to use the site, you agree to the use of cookies. You can find out more by Tapping this link