Punjab Flood News Live Updates: ਪੰਜਾਬ ਦੇ ਕਈ ਜ਼ਿਲ੍ਹਿਆਂ `ਚ ਹੜ੍ਹ ਵਰਗੇ ਹਾਲਾਤ! ਵੱਧ ਰਿਹਾ ਪਾਣੀ ਦਾ ਪੱਧਰ, ਘਰ ਢਹਿਣ ਕਰਕੇ ਪਰਿਵਾਰ ਹੋ ਰਹੇ ਬੇਘਰ
Punjab Flood News Today Live Updates: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੋਂ ਬਾਅਦ ਡੈਮਾਂ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਹੋਰ ਵਿਗੜ ਗਈ ਹੈ। ਹਾਲਾਂਕਿ ਇਨ੍ਹਾਂ ਇਲਾਕਿਆਂ `ਚੋਂ ਅਧਿਕਤਰ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਬਚਾਅ ਕਾਰਜ ਅਜੇ ਵੀ ਜਾਰੀ ਹੈ।
Punjab Flood News Today Live Updates: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅਜੇ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਬਿਆਸ ਦਰਿਆ 'ਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਰੂਪਨਗਰ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੋਂ ਬਾਅਦ ਡੈਮਾਂ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਹੋਰ ਵਿਗੜ ਗਈ ਹੈ। ਵੀਰਵਾਰ ਨੂੰ ਗੁਰਦਾਸਪੁਰ ਦੇ ਬਟਾਲਾ ਅਤੇ ਫਾਜ਼ਿਲਕਾ 'ਚ ਹੜ੍ਹਾਂ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਕਪੂਰਥਲਾ ਦੇ ਭੁਟਾਲਥ 'ਚ ਇਕ ਵਿਅਕਤੀ ਵਹਿ ਗਿਆ। ਉਸ ਦਾ ਅਜੇ ਸੁਰਾਗ ਲੱਗਣਾ ਬਾਕੀ ਹੈ।
ਇਹ ਵੀ ਪੜ੍ਹੋ: Punjab Flood News LIVE: ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈਣ ਪੁੱਜੇ
ਹਾਲਾਂਕਿ ਇਨ੍ਹਾਂ ਇਲਾਕਿਆਂ 'ਚੋਂ ਅਧਿਕਤਰ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਬਚਾਅ ਕਾਰਜ ਅਜੇ ਵੀ ਜਾਰੀ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੜ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਥਿਤੀ ਕਾਬੂ ਹੇਠ ਹੈ ਅਤੇ ਉਹ ਖੁਦ ਹਿਮਾਚਲ ਪ੍ਰਦੇਸ਼ ਦੀ ਸਰਕਾਰ ਤੇ BBMB ਨਾਲ ਗੱਲਬਾਤ ਕਰ ਰਹੇ ਹਨ।
Follow Punjab Flood News Today Live Updates here:
नवीनतम अद्यतन
Punjab Flood News: ਪੌਂਗ ਡੈਮ ਵੱਲੋਂ ਛੱਡੇ ਗਏ ਪਾਣੀ ਨੇ ਇੱਥੇ ਮੁਕੇਰੀਆਂ, ਦਸੂਹਾ ਟਾਂਡਾ ਅਤੇ ਕਪੂਰਥਲਾ ਵਿੱਚ ਆਪਣਾ ਕਹਿਰ ਦਿਖਾਇਆ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਘਟਣ ਕਾਰਨ ਘਰਾਂ ਵਿੱਚ ਤਰੇੜਾਂ ਆਉਣ ਲੱਗ ਪਈਆਂ ਹਨ, ਜਿਸ ਕਾਰਨ ਹੁਣ ਲੋਕਾਂ ਵਿੱਚ ਘਰਾਂ ਦੇ ਟੁੱਟਣ ਦਾ ਡਰ ਬਣਿਆ ਹੋਇਆ ਹੈ।
Punjab Flood News: ਬਿਆਸ ਦਰਿਆ ਧੁੱਸੀ ਪਾੜ ਨੂੰ ਭਰਨ ਲਈ ਕਿਸਾਨ ਕਰ ਰਹੇ ਸਨ ਮਿੱਟੀ ਦੀ ਸੇਵਾ. ਸਰਕਾਰੀ ਅਧਿਕਾਰੀਆਂ ਨੇ ਮਿੱਟੀ ਭਰਨ ਤੋਂ ਰੋਕਿਆ ਤੇ ਕਿਸਾਨਾਂ ਅਤੇ ਅਧਿਕਾਰੀਆਂ ਵਿਚ ਹੋਈ ਤਿੱਖੀ ਬਹਸ
ਫ਼ੌਜ ਦੇ ਜਵਾਨਾਂ ਨੇ ਬਚਾਅ ਕਾਰਜਾਂ ਦੌਰਾਨ 15 ਦਿਨਾਂ ਦੇ ਬੱਚੇ ਦੀ ਬਚਾਈ ਜਾਨ
ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ 'ਤੇ ਨਜ਼ਦੀਕੀ ਪਿੰਡ ਰੰਧਾਵਾ ਕਲੋਨੀ 'ਚੋਂ ਇੱਕ ਮਾਂ ਦੀ ਕਾਲ ਆਈ ਹੈ ਕਿ ਉਹ ਖੁਦ ਅਤੇ ਉਸਦਾ 15 ਦਿਨਾਂ ਦਾ ਬੱਚਾ ਅਤੇ ਉਸਦਾ ਸੱਸ-ਸਹੁਰਾ ਘਰ ਵਿੱਚ ਪਾਣੀ ਆਉਣ ਕਾਰਨ ਫਸ ਗਏ ਹਨ। ਉਨ੍ਹਾਂ ਦੀ ਮਦਦ ਕੀਤੀ ਜਾਵੇ।
ਕੰਟਰੋਲ ਰੂਮ ਨੇ ਜਿਉਂ ਹੀ ਇਹ ਕਾਲ ਰਸੀਵ ਕੀਤੀ ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਰੈਸਕਿਊ ਓਪਰੇਸ਼ਨ ਵਿੱਚ ਲੱਗੀ ਹੋਈ ਭਾਰਤੀ ਫ਼ੌਜ ਦੀ ਰੈਸਕਿਊ ਟੀਮ ਦੇ ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਨੂੰ ਮਦਦ ਕਰਨ ਲਈ ਕਿਹਾ। ਇਸ ਤੋਂ ਬਾਅਦ ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਨੇ ਬਿਨ੍ਹਾਂ ਕੋਈ ਸਮਾਂ ਗਵਾਏ ਤੁਰੰਤ ਆਪਣੀ ਰੈਸਕਿਊ ਟੀਮ ਨੂੰ ਪਿੰਡ ਰੰਧਾਵਾ ਕਲੋਨੀ ਲਈ ਰਵਾਨਾ ਕਰ ਦਿੱਤਾ। ਕੁਝ ਹੀ ਮਿੰਟਾਂ ਵਿੱਚ ਭਾਰਤੀ ਫ਼ੌਜ ਦੀ ਰੈਸਕਿਊ ਟੀਮ ਦੱਸੇ ਪਤੇ `ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਛੋਟੇ ਬੱਚੇ ਅਤੇ ਉਸਦੀ ਮਾਂ ਅਤੇ ਬਜ਼ੁਰਗ ਸੱਸ-ਸਹੁਰੇ ਨੂੰ ਪਾਣੀ ਵਿੱਚ ਘਿਰੇ ਘਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ।
ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਅੱਜ ਦਾ ਵਾਟਰ ਲੈਵਲ 1394.10 ਫੁੱਟ ਹੈ, ਇਸ ਸਮੇਂ ਝੀਲ ਵਿੱਚ ਪਾਣੀ ਦੀ ਆਮਦ 45718 ਹੈ, ਜਦੋਂਕਿ ਟਰਬਾਈਨ ਰਾਹੀਂ 17030 ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ, ਜਦਕਿ 81415 ਪਾਣੀ ਸਪਿਲਵੇਟ ਰਾਹੀਂ ਛੱਡਿਆ ਜਾ ਰਿਹਾ ਹੈ। ਇਸ ਲਈ ਬਿਆਸ ਦਰਿਆ 'ਚ ਕੁੱਲ ਪਾਣੀ 98445 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਤੋਂ ਇੱਥੇ ਦੋ ਦਿਨਾਂ 'ਚ ਪੌਂਗ ਡੈਮ ਤੋਂ ਡੇਢ ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਜਦੋਂ ਕਿ ਹੁਣ ਇਹ 52 ਹਜ਼ਾਰ ਕਿਊਸਿਕ ਤੋਂ ਵੀ ਘੱਟ ਹੈ ਜੋ ਕਿ ਰਾਹਤ ਦੀ ਖਬਰ ਹੈ।
ਗੁਰਦਾਸਪੁਰ ਵਿੱਚ ਪਿੰਡ ਦਾਉ ਵਾਲ ਵਿੱਚ ਧੁਸੀ ਬੰਨ੍ਹ ਵਿੱਚ ਪਏ ਪਾੜ ਨੂੰ ਕਿਸਾਨਾਂ ਵੱਲੋਂ ਭਰ ਲਿਆ ਗਿਆ ਹੈ। ਪਾਣੀ ਦੇ ਲੈਵਲ ਅੱਗੇ ਨਾਲੋਂ ਦੋ ਫੁੱਟ ਘੱਟ ਗਿਆ ਹੈ।
ਫਿਰੋਜ਼ਪੁਰ ਵਿੱਚ ਹਰੀਕੇ ਹੈੱਡ ਤੋਂ ਸਤਲੁਜ ਦਰਿਆ ਵਿੱਚ 261430 ਕਿਊਸਿਕ ਪਾਣੀ ਛੱਡਿਆ ਗਿਆ ਅਤੇ ਫਿਰੋਜ਼ਪੁਰ ਦੇ ਸਤਲੁਜ ਨਾਲ ਲੱਗਦੇ ਸਾਰੇ ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ।
ਭਾਖੜਾ ਡੈਮ ਦੇ ਪਾਣੀ ਦਾ ਪੱਧਰ
ਭਾਖੜਾ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ, ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਭਾਖੜਾ ਡੈਮ ਵਿੱਚ 1675.18 ਪਾਣੀ ਦੀ ਆਮਦ 47934 ਹੈ ਅਤੇ ਭਾਖੜਾ ਡੈਮ ਤੋਂ 46900 ਪਾਣੀ ਛੱਡਿਆ ਜਾ ਰਿਹਾ ਹੈ। ਡੈਮ ਤੋਂ ਟਰਬਾਈਨ ਰਾਹੀਂ 40170 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਫਲੱਡ ਗੇਟਾਂ ਤੋਂ 32462 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।ਭਾਖੜਾ ਡੈਮ ਤੋਂ ਕੁੱਲ 72632 ਕਿਊਸਿਕ ਪਾਣੀ ਨੰਗਲ ਹਾਈਡਲ ਨਹਿਰ ਤੋਂ 12350, ਨੰਗਲ ਹਾਈਡਲ ਨਹਿਰ ਤੋਂ 10150 ਕਿਊਸਿਕ ਅਤੇ ਆਨੰਦਪੁਰ ਸਾਹਿਬ ਤੋਂ 10150 ਕਿਊਸਿਕ ਅਤੇ ਕੈਨਾਲ 01 ਹਾਈਡਲ ਤੋਂ 01 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਸਤਲੁਜ ਦਰਿਆ 'ਚ 46900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਫਲੱਡ ਗੇਟ ਵੀ ਘਟਾ ਦਿੱਤੇ ਗਏ ਹਨ।ਪਹਿਲਾਂ 8 ਫੁੱਟ 'ਤੇ ਖੋਲ੍ਹੇ ਜਾਂਦੇ ਸਨ, ਹੁਣ 4 ਫੁੱਟ 'ਤੇ ਰਹਿ ਗਏ ਹਨ। ਸਤਲੁਜ ਦਰਿਆ ਵਿੱਚ 46900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ
ਤਰਨਤਾਰਨ ਵਿੱਚ ਹੜ੍ਹਾਂ ਕਾਰਨ ਕਈ ਪਿੰਡ ਪਾਣੀ ਵਿੱਚ ਘਿਰ ਗਏ ਹਨ। ਕਪੂਰਥਲਾ ਇਲਾਕੇ 'ਚ ਬਚਾਅ ਕਾਰਜ ਚਲਾਇਆ ਗਿਆ ਹੈ। ਪੂਰਾ ਦਿਨ ਪਾਣੀ ਛੱਡਣ ਤੋਂ ਬਾਅਦ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1 ਫੁੱਟ ਹੇਠਾਂ ਚਲਾ ਗਿਆ ਹੈ। ਭਾਖੜਾ ਵਿੱਚ ਅਗਲੇ ਤਿੰਨ ਦਿਨਾਂ ਤੱਕ ਪਾਣੀ ਛੱਡਿਆ ਜਾਵੇਗਾ।
ਗੁਰਦਾਸਪੁਰ ਤੋਂ 15 ਦਿਨਾਂ ਦੀ ਬੱਚੀ ਅਤੇ ਉਸ ਦੀ ਮਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਗਈ। ਫੌਜ ਦੀ ਟੀਮ ਨੇ ਗੁਰਦਾਸਪੁਰ ਦੇ ਹੜ੍ਹ ਖੇਤਰ 'ਚੋਂ ਮਾਂ-ਧੀ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਹੜ੍ਹ ਦੇ ਫੇਜ਼-2 ਵਿੱਚ ਹੁਣ ਤੱਕ 5000 ਲੋਕਾਂ ਨੂੰ ਹਾਲਾਤ ਵਿਗੜਨ ਤੋਂ ਪਹਿਲਾਂ ਬਚਾ ਲਿਆ ਗਿਆ ਹੈ, ਜਦੋਂ ਕਿ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।
Punjab Flood News: ਕਪੂਰਥਲਾ 'ਚ ਬਿਆਸ ਦਰਿਆ ਦੇ ਮੰਡ ਖੇਤਰ 'ਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਫੌਜ ਦੇ ਸਹਿਯੋਗ ਨਾਲ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਵੀਰਵਾਰ ਸਵੇਰੇ 9 ਵਜੇ ਤੱਕ ਟੀਮਾਂ ਵੱਲੋਂ ਔਰਤਾਂ ਸਮੇਤ 40 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਪਿੰਡ ਤਲਵੰਡੀ ਕੂਕਾ ਪਹੁੰਚਾਇਆ ਗਿਆ ਹੈ।
ਫਿਰੋਜ਼ਪੁਰ ਦੇ ਹਰੀਕੇ ਹੈੱਡ ਤੋਂ ਰਿਪੋਰਟ ਅਨੁਸਾਰ ਡਾਊਨ ਸਟ੍ਰੀਮ ਹੁਸੈਨੀ ਵਾਲਾ ਵੱਲ 245202 ਕਿਊਸਿਕ ਪਾਣੀ ਛੱਡਿਆ ਗਿਆ ਹੈ ਹਾਲਾਂਕਿ ਹੁਸੈਨੀਵਾਲਾ ਹੈੱਡ ਵਰਕਸ ਦੇ ਸਾਰੇ 29 ਗੇਟ ਖੋਲ੍ਹ ਦਿੱਤੇ ਗਏ ਹਨ ਜੋ ਕਿ ਅੱਗੇ ਫਾਜ਼ਿਲਕਾ ਜ਼ਿਲ੍ਹੇ ਨੂੰ ਜਾਣਗੇ।
ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਉਫਾਨ 'ਤੇ ਹੈ। ਇਸ ਕਾਰਨ ਢਿਲਵਾਂ, ਬੇਗੋਵਾਲ ਅਤੇ ਭੁਲੱਥ ਦੇ ਨਾਲ ਲੱਗਦੇ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਲੋਕਾਂ ਨੇ ਰਾਤ ਨੂੰ ਹੀ ਆਪਣੇ ਘਰਾਂ ਵਿੱਚੋਂ ਸਾਮਾਨ, ਪਸ਼ੂਆਂ ਅਤੇ ਰਿਸ਼ਤੇਦਾਰਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਮੇਂ ਸਿਰ ਸੂਚਨਾ ਨਹੀਂ ਦਿੱਤੀ। ਜਿਸ ਦਾ ਨਤੀਜਾ ਉਹ ਭੁਗਤ ਰਿਹਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਸੌਂ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
ਪੌਂਗ ਡੈਮ ਤੋਂ ਭਾਰੀ ਪਾਣੀ ਛੱਡਣ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ, ਗੁਰਦਾਸਪੁਰ ਅਤੇ ਕਾਹਨੂੰਵਾਨ ਖੇਤਰਾਂ ਦੇ ਕਰੀਬ 50 ਪਿੰਡ ਬਿਆਸ ਦਰਿਆ ਵਿੱਚ ਡੁੱਬ ਗਏ ਹਨ। ਜਿਨ੍ਹਾਂ ਵਿੱਚੋਂ ਕਰੀਬ 12 ਪਿੰਡ ਖਾਸ ਕਰਕੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ।
ਰੂਪਨਗਰ ਦੇ ਬੇਲਾ ਇਲਾਕੇ 'ਚ ਇਕ ਬਿਮਾਰ ਔਰਤ ਨੂੰ ਪਿੰਡ ਦੇ ਨੌਜਵਾਨਾਂ ਨੇ ਹੜ੍ਹ ਦੇ ਪਾਣੀ 'ਚ ਘਿਰੇ ਹੋਣ ਦੇ ਬਾਵਜੂਦ ਦੋ ਟਰੱਕਾਂ ਦੀਆਂ ਟਿਊਬਾਂ ਨੂੰ ਆਪਸ 'ਚ ਜੋੜ ਕੇ ਉਸ 'ਤੇ ਮੰਜਾ ਰੱਖ ਕੇ ਬਚਾਇਆ।