Lok Sabha Elections 2024: ਜਾਣੋ ਕਿੰਨੇ ਕਰੋੜ ਦੀ ਜਾਇਦਾਦ ਦੀ ਮਾਲਕ ਹੈ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ
Harsimrat Kaur declares assets worth: ਹਰਸਿਮਰਤ ਕੌਰ ਬਾਦਲ ਨੇ ਆਪਣੇ ਚੋਣ ਹਲਫਨਾਮੇ ਅਨੁਸਾਰ 135.79 ਕਰੋੜ ਰੁਪਏ ਦੀ ਜਾਇਦਾਦ ਸਮੇਤ ਆਪਣੇ ਪਤੀ ਦੀ ਜਾਇਦਾਦ ਦਾ ਐਲਾਨ ਕੀਤਾ ਹੈ।
Bathinda candidate Harsimrat Kaur assets worth: ਅਕਾਲੀ ਦਲ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਚੋਣ ਹਲਫਨਾਮੇ ਅਨੁਸਾਰ 135.79 ਕਰੋੜ ਰੁਪਏ ਦੀ ਜਾਇਦਾਦ ਸਮੇਤ ਆਪਣੇ ਪਤੀ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਨਾਮਜ਼ਦਗੀਆਂ ਦਾ ਦੌਰ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨੀ ਆਪਣੀ ਨਾਮਜ਼ਦਗੀ ਦਾਖਲ ਕੀਤੀ।
Badal Family Property Details
ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਕੌਰ (57) ਨੇ ਸੋਮਵਾਰ ਨੂੰ ਬਠਿੰਡਾ ਸੰਸਦੀ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਆਪਣੇ ਚੋਣ ਹਲਫਨਾਮੇ ਅਨੁਸਾਰ, ਕੌਰ ਨੇ ਆਪਣੀ ਅਤੇ ਆਪਣੇ ਪਤੀ ਦੀ ਚੱਲ ਅਤੇ ਅਚੱਲ ਜਾਇਦਾਦ ਕ੍ਰਮਵਾਰ 54.86 ਕਰੋੜ ਅਤੇ 80.93 ਕਰੋੜ ਰੁਪਏ ਦੱਸੀ ਹੈ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਇਸ ਦੇ ਨਾਲ ਉਹਨਾਂ ਨੇ ਸੁਖਬੀਰ ਬਾਦਲ ਦੀ 62.70 ਕਰੋੜ ਰੁਪਏ ਦੀ ਜਾਇਦਾਦ ਦਾ ਵੀ ਐਲਾਨ ਕੀਤਾ ਹੈ। ਹਲਫ਼ਨਾਮੇ ਅਨੁਸਾਰ ਉਸ ਨੇ 4,136 ਰੁਪਏ ਨਕਦੀ ਦਾ ਐਲਾਨ ਕੀਤਾ ਹੈ ਜਦਕਿ ਉਸ ਦੇ ਪਤੀ ਕੋਲ 1.48 ਲੱਖ ਰੁਪਏ ਹਨ। ਉਸ ਕੋਲ 7.03 ਕਰੋੜ ਰੁਪਏ ਦੇ ਗਹਿਣੇ ਹਨ। ਕੌਰ ਨੇ ਹਰਿਆਣਾ ਦੇ ਸਿਰਸਾ ਅਤੇ ਪੰਜਾਬ ਦੇ ਮੋਹਾਲੀ ਵਿੱਚ ਅਚੱਲ ਜਾਇਦਾਦਾਂ ਦਾ ਐਲਾਨ ਕੀਤਾ ਹੈ।
ਉਸਨੇ 1987 ਵਿੱਚ ਨਵੀਂ ਦਿੱਲੀ ਵਿੱਚ ਦੱਖਣੀ ਦਿੱਲੀ ਪੌਲੀਟੈਕਨਿਕ ਤੋਂ ਟੈਕਸਟਾਈਲ ਡਿਜ਼ਾਈਨਿੰਗ ਵਿੱਚ ਡਿਪਲੋਮਾ ਕੀਤਾ। ਉਸਨੇ 2.93 ਕਰੋੜ ਰੁਪਏ ਦੀਆਂ ਦੇਣਦਾਰੀਆਂ ਦਾ ਐਲਾਨ ਕੀਤਾ ਹੈ।
2019 ਵਿੱਚ ਆਮਦਨ ਲਗਭਗ
ਹਰਸਿਮਰਤ ਬਾਦਲ ਵੱਲੋਂ 2019 ਵਿੱਚ ਦਾਖਲ ਕੀਤੀ ਨਾਮਜ਼ਦਗੀ ਵਿੱਚ, ਉਸਨੇ 2017-18 ਲਈ ਆਪਣੀ ਆਮਦਨ ਲਗਭਗ 19 ਲੱਖ ਰੁਪਏ ਦੱਸੀ ਸੀ। ਜਿਸ ਵਿੱਚ 4.67 ਲੱਖ ਰੁਪਏ ਦੀ ਸਾਲਾਨਾ ਆਮਦਨ ਤੋਂ ਇਲਾਵਾ 14.14 ਲੱਖ ਰੁਪਏ ਖੇਤੀ ਤੋਂ ਪ੍ਰਾਪਤ ਹੋਏ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦੀ ਕੁੱਲ ਆਮਦਨ 31.05 ਲੱਖ ਰੁਪਏ ਸਾਲਾਨਾ ਹੋ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ 16.17 ਲੱਖ ਰੁਪਏ ਖੇਤੀ ਤੋਂ ਆ ਰਹੇ ਹਨ।
ਹਰਸਿਮਰਤ ਕੌਰ ਬਾਦਲ ਨੂੰ ਕਾਰਾਂ ਦਾ ਸ਼ੌਕ ਨਹੀਂ ਹੈ। ਉਸ ਕੋਲ ਇੱਕ ਵੀ ਕਾਰ ਨਹੀਂ ਹੈ। 2019 ਤੱਕ ਉਸ ਦੇ ਪਤੀ ਸੁਖਬੀਰ ਬਾਦਲ ਕੋਲ 2.38 ਲੱਖ ਰੁਪਏ ਦੇ ਸਿਰਫ਼ ਦੋ ਟਰੈਕਟਰ ਸਨ। ਪਰ ਇਸ ਵਾਰ ਉਨ੍ਹਾਂ ਨੇ ਆਪਣੇ ਹਲਫ਼ਨਾਮੇ ਵਿੱਚ ਲੈਂਡ ਰੋਵਰ ਦਾ ਜ਼ਿਕਰ ਕੀਤਾ ਹੈ। ਜਿਸ ਦੀ ਬਾਜ਼ਾਰੀ ਕੀਮਤ ਲਗਭਗ 1.48 ਕਰੋੜ ਰੁਪਏ ਹੈ। ਉਸ ਦੇ ਦੋਵੇਂ ਪੁਰਾਣੇ ਟਰੈਕਟਰ ਅਜੇ ਵੀ ਬਰਕਰਾਰ ਹਨ।
ਇਹ ਵੀ ਪੜ੍ਹੋ: Karamjit Anmol Nominations : 'ਆਪ' ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ