Lok Sabha Elections 2024/ਅਨਮੋਲ ਸਿੰਘ ਵੜਿੰਗ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਅਲਰਟ ਮੋਡ ਉੱਤੇ ਹੈ। ਹਾਲ ਹੀ ਵਿੱਚ  ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲਾ ਸੁਧਾਰ ਘਰ (ਜੇਲ) ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਮਾਨਯੋਗ ਗੋਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਅਤੇ ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐਸ ਆਈ.ਜੀ ਫਰੀਦਕੋਟ ਰੇਂਜ ਫਰੀਦਕੋਟ ਦੀਆਂ ਹਦਾਇਤਾਂ ਤਹਿਤ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜਿਲ੍ਹਾ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।


COMMERCIAL BREAK
SCROLL TO CONTINUE READING

ਇਸ ਤਹਿਤ ਪੁਲਿਸ ਦੀਆਂ ਅਲੱਗ- ਅਲੱਗ ਟੀਮਾਂ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਗਸ਼ਤ ਵਾ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਅੱਜ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ ਐਸ.ਐਸ.ਪੀ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਸੁਧਾਰ ਘਰ(ਜੇਲ)ਸ੍ਰੀ ਮੁਕਤਸਰ ਸਾਹਿਬ ਵਿਖੇ ਅਚਨਚੇਤ ਸਰਚ ਅਭਿਆਨ ਚਲਾਇਆ ਗਿਆ। 


ਇਹ ਵੀ ਪੜ੍ਹੋ: Loksabha Election 2024: ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫਿਕੇਸ਼ਨ ਕੀਤਾ ਜਾਰੀ

ਇਸ ਸਰਚ ਅਭਿਆਨ ਵਿੱਚ ਕੰਵਲਪ੍ਰੀਤ ਸਿੰਘ ਐਸ.ਪੀ. (ਐੱਚ), ਸਤਨਾਮ ਸਿੰਘ ਡੀ.ਐਸ.ਪੀ (ਸ੍ਰੀ ਮੁਕਤਸਰ ਸਾਹਿਬ),ਜਸਪਾਲ ਸਿੰਘ ਡੀ.ਐਸ.ਪੀ (ਡੀ), ਅਮਨਦੀਪ ਸਿੰਘ ਡੀ.ਐਸ.ਪੀ (ਐਚ), ਮੁੱਖ ਅਫਸਰਾਨ ਥਾਣਾ ਤੋਂ ਇਲਾਵਾ 100 ਦੇ ਕਰੀਬ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵਰੂਣ ਕੁਮਾਰ ਸੁਪਰੀਡੈਂਟ ਜੇਲ੍ਹ ਨਾਲ ਮਿਲ ਕੇ ਅਚਣਚੇਤ ਜੇਲ੍ਹ ਅੰਦਰ ਸਰਚ ਅਭਿਆਨ ਚਲਾਇਆ ਗਿਆ। 


ਇਹ ਸਰਚ ਅਪ੍ਰੈਸ਼ਨ ਕ੍ਰੀਬ 3 ਘੰਟੇ ਚਲਾਇਆ ਗਿਆ। ਸ੍ਰੀ ਕੰਵਲਪ੍ਰੀਤ ਸਿੰਘ ਐਸ.ਪੀ. (ਐੱਚ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਸੁਰੱਖਿਆ ਨੂੰ ਮੁੱਖ ਰੱਖਦਿਆਂ ਜਿਲ੍ਹਾ ਸੁਧਾਰ ਘਰ (ਜੇਲ) ਸ੍ਰੀ ਮੁਕਤਸਰ ਸਾਹਿਬ ਵਿਖੇ ਜੇਲ੍ਹ ਅੰਦਰ ਚੈਕਿੰਗ ਦੌਰਾਨ ਸਾਰੀਆਂ ਬੈਰਕਾਂ, ਜੇਲ ਦੇ ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਰੱਸਤਿਆਂ, ਕੈਦੀਆਂ ਅਤੇ ਹਵਾਲਾਤੀਆਂ ਦੀ ਚੰਗੀ ਤਰਾਂ ਸਰਚ ਕੀਤੀ ਗਈ। ਇਸ ਦੇ ਨਾਲ ਹੀ ਜੇਲ ਦੇ ਅੰਦਰ ਅਤੇ ਬਾਹਰ ਦੀਆਂ ਕੰਧਾਂ ਦੇ ਨਾਲ ਲੱਗਦੀਆਂ ਥਾਵਾਂ ਤੇ ਸਰਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਰਚ ਆਪਰੇਸ਼ਨ ਦਾ ਮੁੱਖ ਉਦੇਸ਼ ਨਸ਼ਿਆਂ ਅਤੇ ਜੇਲ ਅੰਦਰ ਗੈਂਗਸਟਰਾਂ ਦੇ ਨੈਟਵਰਕ ਨੂੰ ਤੋੜਨਾ ਹੈ ਅਤੇ ਉਹਨਾਂ ਕਿਹਾ ਕਿ ਸ਼ਰਾਰਤੀ ਅੰਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।


ਇਹ ਵੀ ਪੜ੍ਹੋ:Kisan Andolan: ਅੱਜ ਕੁਰੂਕਸ਼ੇਤਰ 'ਚ ਅਸਤੀ ਕਲਸ਼ ਯਾਤਰਾ ਦੀ ਐਂਟਰੀ, ਕਿਹਾ-'ਹੱਲ ਨਾ ਨਿਕਲਣ ਤੱਕ ਸਰਹੱਦਾਂ 'ਤੇ ਡਟੇ ਰਹਾਂਗੇ'