ਚੰਡੀਗੜ੍ਹ: ਪੰਜਾਬ ਦੇ ਜਿਲ੍ਹੇ ਮਾਨਸਾ ਤੋਂ ਉੱਠ ਕੇ ਦੁਨੀਆ 'ਚ ਆਪਣੀ ਪਹਿਚਾਣ ਬਣਾਉਣ ਵਾਲਾ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ, ਪਰ ਉਸ ਨੂੰ ਚਾਹੁਣ ਵਾਲਿਆਂ ਦੇ ਦਿਲਾਂ 'ਚ ਉਹ ਹਮੇਸ਼ਾ ਅਮਰ ਰਹੇਗਾ। 


COMMERCIAL BREAK
SCROLL TO CONTINUE READING


ਬੀਤੇ ਦਿਨ ਜੋ ਇਹ ਮੰਦਭਾਗਾ ਭਾਣਾ ਵਰਤਿਆ ਉਸ ਨੇ ਪੂਰੇ ਪੰਜਾਬ ਨੂੰ ਨਹੀਂ ਬਲਕਿ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ। ਮਾਨਸਾ ਦੇ ਪਿੰਡ ਜਵਾਹਰਕੇ 'ਚ ਕੁਝ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ 'ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਮੂਸੇਵਾਲਾ ਤੇ ਉਸ ਦੇ 2 ਸਾਥੀ ਗੰਭੀਰ ਜ਼ਖਮੀ ਹੋ ਗਏ ਸਨ, ਪਰ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ। ਅਜਿਹੇ 'ਚ ਜਿਥੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ ਹੈ, ਉਥੇ ਹੀ ਪੂਰਾ ਪੰਜਾਬ ਸਿੱਧੂ ਦੀ ਬੇਵਕਤੀ ਮੌਤ 'ਤੇ ਦੁੱਖ ਪ੍ਰਗਟਾ ਰਿਹਾ ਹੈ। 


 


 



ਸਿੱਧੂ ਦੇ ਚਹੇਤਿਆ ਵੱਲੋਂ ਉਸ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਜਿਸ ਦੌਰਾਨ ਫੈਨਜ਼ ਸੋਸ਼ਲ ਮੀਡੀਆ 'ਤੇ ਉਸ ਦੀਆਂ ਬਚਪਨ ਦੀਆਂ ਤਸਵੀਰਾਂ ਅਪਲੋਡ ਕਰ ਰਹੇ ਹਨ। ਜਿਨ੍ਹਾਂ ‘ਚ ਸਿੱਧੂ ਮੂਸੇਵਾਲਾ ਬਹੁਤ ਹੀ ਕਿਊਟ ਨਜ਼ਰ ਆ ਰਿਹਾ ਹੈ । ਕਿਸੇ ਨੂੰ ਵੀ ਵਿਸ਼ਵਾਸ਼ ਨਹੀਂ ਹੋ ਰਿਹਾ ਕੱਲ੍ਹ ਤੱਕ ਜਿਸ ਗਾਇਕ ਦੇ ਗੀਤਾਂ ਨੂੰ ਉਹ ਸੁਣਦੇ ਸਨ। ਅੱਜ ਉਹ ਸਾਡੇ ਦਰਮਿਆਨ ਮੌਜੂਦ ਨਹੀਂ ਹੈ । ਸਿੱਧੂ ਦੀਆਂ ਇਹ ਤਸਵੀਰਾਂ ਹਰ ਕਿਸੇ ਨੂੰ ਭਾਵੁਕ ਕਰ ਰਹੀਆਂ ਹਨ। ਜ਼ਿਕਰ ਏ ਖਾਸ ਹੈ ਕਿ ਸਿੱਧੂ ਅਜਿਹਾ ਕਲਾਕਾਰ ਸੀ, ਜੋ ਪ੍ਰਸਿੱਧੀ ਹਾਸਲ ਕਰਨ ਦੇ ਬਾਵਜੂਦ ਆਪਣੀਆਂ ਜੜ੍ਹਾਂ ਨਾਲ ਜੁੜਿਆ ਸੀ ਅਤੇ ਅਕਸਰ ਪਿੰਡ ਦੇ ਲੋਕਾਂ ‘ਚ ਵਿੱਚਰਦਾ ਸੀ। ਉਸ ਨੇ ਆਪਣੇ ਪਿੰਡ ਨੂੰ ਲੈ ਕੇ ਕਈ ਸੁਫ਼ਨੇ ਸੰਜੋਏ ਸਨ, ਪਰ ਅਫਸੋਸ ਇਨ੍ਹਾਂ ਸੁਫਨਿਆਂ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਉਹ ਦੁਨੀਆ ਤੋਂ ਰੁਖ਼ਸਤ ਹੋ ਗਿਆ।