Mohali News: ਆਸ਼ਿਕ ਨੇ ਦਿੱਤੀ ਲੜਕੀ ਦੇ ਮੰਗੇਤਰ ਦੀ ਸੁਪਾਰੀ; ਹਥਿਆਰਾਂ ਸਮੇਤ ਦੋ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਪਿਛੋਂ ਹੋਇਆ ਖ਼ੁਲਾਸਾ
ਮੋਹਾਲੀ ਵਿੱਚ ਵਿਦੇਸ਼ੀ ਹਥਿਆਰਾਂ ਸਮੇਤ ਦੋ ਗੈਂਗਸਟਰਾਂ ਦੀ ਗ੍ਰਿਫਤਾਰੀ ਮਗਰੋਂ ਤ੍ਰਿਕੋਣੀ ਪ੍ਰੇਮ ਕਹਾਣੀ (Love triangle)ਦਾ ਖੁਲਾਸਾ ਹੋਇਆ ਹੈ। ਦਰਅਸਲ ਵਿੱਚ ਸੋਸ਼ਲ ਮੀਡੀਆ ਉਤੇ ਭਖਿਆ ਲਵ ਟਰੈਂਗਿੰਲ ਦਾ ਮਾਮਲਾ ਗੈਂਗਵਾਰ ਦਾ ਕਾਰਨ ਬਣ ਗਿਆ। ਪੁਰਾਣੇ ਆਸ਼ਿਕ ਨੇ ਗੈਂਗਸਟਰ ਨੂੰ ਲੜਕੀ ਦੇ ਮੰਗੰਤੇਰ ਨੂੰ ਕਤਲ ਕਰਨ ਦੀ ਸੁਪਾਰੀ ਦਿੱਤੀ ਸੀ। ਪੁਲਿਸ ਨੇ
Mohali News: ਮੋਹਾਲੀ ਵਿੱਚ ਵਿਦੇਸ਼ੀ ਹਥਿਆਰਾਂ ਸਮੇਤ ਦੋ ਗੈਂਗਸਟਰਾਂ ਦੀ ਗ੍ਰਿਫਤਾਰੀ ਮਗਰੋਂ ਤ੍ਰਿਕੋਣੀ ਪ੍ਰੇਮ ਕਹਾਣੀ (Love triangle)ਦਾ ਖੁਲਾਸਾ ਹੋਇਆ ਹੈ। ਦਰਅਸਲ ਵਿੱਚ ਸੋਸ਼ਲ ਮੀਡੀਆ ਉਤੇ ਭਖਿਆ ਲਵ ਟਰੈਂਗਿੰਲ ਦਾ ਮਾਮਲਾ ਗੈਂਗਵਾਰ ਦਾ ਕਾਰਨ ਬਣ ਗਿਆ। ਪੁਰਾਣੇ ਆਸ਼ਿਕ ਨੇ ਗੈਂਗਸਟਰ ਨੂੰ ਲੜਕੀ ਦੇ ਮੰਗੰਤੇਰ ਨੂੰ ਕਤਲ ਕਰਨ ਦੀ ਸੁਪਾਰੀ ਦਿੱਤੀ ਸੀ।
ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ, ਜਿਨਾਂ ਕੋਲੋਂ ਇੱਕ 9ਐਮਐਮ ਦਾ ਗਲਾਕ ਪਿਸਟਲ ਤੇ 30 ਬੋਰ ਦੇ 2 ਪਿਸਟਲ ਤੇ 15 ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ ਤੇ ਪੁਲਿਸ ਨੇ ਉਨ੍ਹਾਂ ਨੂੰ ਦਬੋਚ ਲਿਆ। ਇਸ ਮਗਰੋਂ ਸਾਰੀ ਘਟਨਾ ਦਾ ਖੁਲਾਸਾ ਹੋਇਆ।