ਵੱਡੀ ਰਾਹਤ ਨਾਲ ਹੋਈ ਜੂਨ ਦੀ ਸ਼ੁਰੂਆਤ! ਸਸਤਾ ਹੋਇਆ LPG ਸਿਲੰਡਰ, ਜਾਣੋ ਪੂਰੀ ਡਿਟੇਲ
LPG Cylinder and ATF fuel new price in India: ਹਾਲਾਂਕਿ ਘਰੇਲੂ ਗੈਸ ਸਿਲੰਡਰ ਪਹਿਲਾਂ ਵਾਂਗ ਹੀ ਮਿਲੇਗਾ ਕਿਉਂਕਿ ਉਸਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
LPG Cylinder and ATF fuel new price in India: ਜੂਨ ਦੇ ਮਹੀਨੇ ਦੇ ਪਹਿਲੇ ਦਿਨ ਹੀ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਕਿਉਂਕਿ ਪਹਿਲੇ ਹੀ ਦਿਨ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਤੇਲ ਕੰਪਨੀਆਂ ਵੱਲੋਂ 1 ਜੂਨ ਨੂੰ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਰਾਹਤ ਦਿੱਤੀ ਗਈ ਹੈ। ਸਰਕਾਰੀ ਤੇਲ ਕੰਪਨੀਆਂ (OMCs) ਵੱਲੋਂ ਜਾਰੀ ਕੀਤੀ ਗਈ ਕੀਮਤ ਦੇ ਮੁਤਾਬਕ ਹੁਣ ਗੈਰ-ਘਰੇਲੂ ਸਿਲੰਡਰ ਯਾਨੀ ਕਮਰਸ਼ਅਲ ਗੈਸ ਸਿਲੰਡਰ ਦੀ ਕੀਮਤ 83 ਰੁਪਏ ਘੱਟ ਹੋ ਗਈ ਹੈ।
ਇਸਦਾ ਮਤਲਬ ਇਹ ਹੈ ਕਿ 19 ਕਿੱਲੋ ਵਾਲੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੇ ਲਈ ਹੁਣ ਤੁਹਾਨੂੰ 1773 ਰੁਪਏ ਹੀ ਦੇਣੇ ਪੈਣਗੇ। ਪਹਿਲਾਂ ਇਹ ਸਿਲੰਡਰ 1856.50 ਰੁਪਏ ਵਿੱਚ ਮਿਲਦਾ ਸੀ।
ਹਾਲਾਂਕਿ ਘਰੇਲੂ ਗੈਸ ਸਿਲੰਡਰ ਪਹਿਲਾਂ ਵਾਂਗ ਹੀ ਮਿਲੇਗਾ ਕਿਉਂਕਿ ਉਸਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਵਪਾਰਕ ਐਲਪੀਜੀ ਸਿਲੰਡਰਾਂ ਵਿੱਚ ਰਾਹਤ ਦੇਣ ਤੋਂ ਇਲਾਵਾ ਤੇਲ ਕੰਪਨੀਆਂ ਵੱਲੋਂ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਵੀ ਕਟੌਤੀ ਕੀਤੀ ਗਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਕਰੀਬ 6,600 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਦਾ ਅਸਰ ਆਉਣ ਵਾਲੇ ਸਮੇਂ 'ਚ ਹਵਾਈ ਯਾਤਰਾ 'ਤੇ ਵੀ ਦੇਖਿਆ ਜਾ ਸਕਦਾ ਹੈ। ਨਵੀਆਂ ਦਰਾਂ 1 ਜੂਨ ਤੋਂ ਲਾਗੂ ਹੋ ਗਈਆਂ ਹਨ ਤੇ ਤੇਲ ਕੰਪਨੀਆਂ ਵੱਲੋਂ ਫਿਲਹਾਲ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
LPG Cylinder new price in India: ਗੈਰ-ਘਰੇਲੂ ਗੈਸ ਸਿਲੰਡਰਾਂ ਦੀਆਂ ਨਵੀਆਂ ਦਰਾਂ
ਦਿੱਲੀ 'ਚ ਗੈਸ ਸਿਲੰਡਰ 1856.50 ਰੁਪਏ ਤੋਂ ਘੱਟ ਕੇ 1773 ਰੁਪਏ 'ਤੇ ਆ ਗਿਆ ਹੈ, ਉੱਥੇ ਕੋਲਕਾਤਾ 'ਚ ਪਹਿਲਾਂ 1960.50 ਰੁਪਏ ਦੇ ਮੁਕਾਬਲੇ ਹੁਣ ਇਸ ਸਿਲੰਡਰ
ਲਈ 1875.50 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ, ਮੁੰਬਈ ਵਿੱਚ ਪਹਿਲਾਂ 1808.50 ਰੁਪਏ ਲੱਗਦੇ ਸੀ, ਜੋ ਹੁਣ 1725 ਰੁਪਏ ਵਿੱਚ ਉਪਲਬਧ ਹੋਵੇਗਾ ਤੇ ਚੇਨਈ ਵਿੱਚ ਕੀਮਤ 2021.50 ਰੁਪਏ ਤੋਂ ਘੱਟ ਕੇ ਹੁਣ 1937 ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ: Punjab News: CM ਭਗਵੰਤ ਮਾਨ ਦਾ ਵੱਡਾ ਖੁਲਾਸਾ, ਪੰਜਾਬ ਕਿੰਗਜ਼ ਦੇ ਜੱਸਇੰਦਰ ਸਿੰਘ ਬੈਦਵਾਣ ਨਾਲ ਚਰਨਜੀਤ ਸਿੰਘ ਚੰਨੀ ਨੇ ਕੀਤੀ ਬਦਸਲੂਕੀ
ATF fuel new price in India: ATF ਦੀ ਕੀਮਤ ਵਿੱਚ ਭਾਰੀ ਕਟੌਤੀ
ਐਲਪੀਜੀ ਤੋਂ ਇਲਾਵਾ ਤੇਲ ਕੰਪਨੀਆਂ ਵੱਲੋਂ ਏਟੀਐਫ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਦਿੱਲੀ 'ਚ ATF ਦੀ ਕੀਮਤ ਪਹਿਲਾਂ 95935.34 ਰੁਪਏ ਦੇ ਮੁਕਾਬਲੇ ਹੁਣ 89,303.09 ਰੁਪਏ 'ਤੇ ਆ ਗਈ ਹੈ। ਪਹਿਲਾਂ ਮੁੰਬਈ 'ਚ ਕੀਮਤ 89348.60 ਰੁਪਏ ਪ੍ਰਤੀ ਕਿਲੋਲੀਟਰ ਸੀ, ਜੋ ਹੁਣ 83,413.96 ਰੁਪਏ ਪ੍ਰਤੀ ਕਿਲੋਲੀਟਰ ਦੀ ਦਰ ਨਾਲ ਉਪਲਬਧ ਹੋਵੇਗੀ। ਕੋਲਕਾਤਾ ਵਿੱਚ ਇਹ ਦਰ ਘਟ ਕੇ 95,963.95 ਰੁਪਏ ਪ੍ਰਤੀ ਕਿਲੋਲੀਟਰ ਅਤੇ ਚੇਨਈ ਵਿੱਚ 93,041.33 ਰੁਪਏ ਪ੍ਰਤੀ ਕਿਲੋਲੀਟਰ ਰਹਿ ਗਈ ਹੈ।
ਇਹ ਵੀ ਪੜ੍ਹੋ: Punjab News: ਵਾਰ-ਪਲਟਵਾਰ ਦਾ ਸਿਲਸਿਲਾ ਜਾਰੀ, CM ਭਗਵੰਤ ਮਾਨ ਦੇ ਇਲਜ਼ਾਮਾਂ ਦਾ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਜਵਾਬ!