ਚੰਡੀਗੜ: ਵਿਰੋਧੀ ਧਿਰ ਭਾਵੇਂ ਪੈਟਰੋਲ-ਡੀਜ਼ਲ, ਘਰੇਲੂ ਰਸੋਈ ਗੈਸ ਦੀ ਮਹਿੰਗਾਈ ਦਾ ਰੌਲਾ ਪਾ ਰਹੀ ਹੋਵੇ ਪਰ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਭਾਰਤ ਵਿਚ LPG Cylinder ਦੀਆਂ ਕੀਮਤਾਂ ਵਿਸ਼ਵ ਪੱਧਰ ’ਤੇ ਸਭ ਤੋਂ ਘੱਟ ਹਨ। ਖਾਸ ਤੌਰ 'ਤੇ ਇਸ ਦੇ 3 ਗੁਆਂਢੀ ਦੇਸ਼ਾਂ ਅਤੇ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਦੇ ਮੁਕਾਬਲੇ 14.2 ਕਿਲੋ ਦਾ LPG Cylinder ਬਹੁਤ ਸਸਤਾ ਹੈ।


COMMERCIAL BREAK
SCROLL TO CONTINUE READING

 


ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਕੀਤਾ ਹੈ ਕਿ ਮੋਦੀ ਸਰਕਾਰ ਦੀਆਂ ‘Citizen First' ਨੀਤੀਆਂ ਦੇ ਨਤੀਜੇ ਵਜੋਂ ਭਾਰਤ ਵਿਚ LPG ਦੀ ਕੀਮਤ ਵਿੱਚ ਵਾਧਾ ਗਲੋਬਲ ਪੱਧਰ ਦੇ ਮੁਕਾਬਲੇ ਬਹੁਤ ਘੱਟ ਹੈ। ਇਨਪੁਟ ਲਾਗਤ ਵਧਣ ਕਾਰਨ ਦੁਨੀਆ ਭਰ ਵਿਚ LPG ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।


 



 


ਪੁਰੀ ਦੇ ਟਵੀਟ 'ਚ ਦਿੱਤੇ ਗਏ ਅੰਕੜਿਆਂ ਮੁਤਾਬਕ ਭਾਰਤ 'ਚ ਇਸ ਸਮੇਂ ਦਿੱਲੀ 'ਚ 14.2 ਕਿਲੋਗ੍ਰਾਮ ਦੇ ਦੀ ਕੀਮਤ 1053 ਰੁਪਏ ਹੈ। ਇਸ ਵਜ਼ਨ ਦੇ ਇੱਕ ਸਿਲੰਡਰ ਦੀ ਕੀਮਤ ਪਾਕਿਸਤਾਨ ਵਿੱਚ 1113.73 ਰੁਪਏ ਅਤੇ ਸ੍ਰੀਲੰਕਾ ਵਿੱਚ 1243.32 ਰੁਪਏ ਹੋਵੇਗੀ। ਇਸ ਦੇ ਨਾਲ ਹੀ ਨੇਪਾਲ 'ਚ ਇੰਨੀ ਜ਼ਿਆਦਾ ਗੈਸ ਲਈ ਤੁਹਾਨੂੰ 1139.93 ਰੁਪਏ ਦੇਣੇ ਹੋਣਗੇ। ਜਦਕਿ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਆਸਟ੍ਰੇਲੀਆ ਵਿੱਚ ਕੀਮਤ 1764.67 ਰੁਪਏ, ਅਮਰੀਕਾ ਵਿੱਚ 1754.67 ਰੁਪਏ ਅਤੇ ਕੈਨੇਡਾ ਵਿੱਚ 2411.20 ਰੁਪਏ ਹੋਵੇਗੀ।


 


ਮੋਦੀ ਰਾਜ ਵਿਚ ਕਿੰਨਾ ਮਹਿੰਗਾ ਹੋਇਆ ਸਿਲੰਡਰ


1 ਜੁਲਾਈ 2014 ਨੂੰ ਦਿੱਲੀ ਵਿਚ ਇਕ ਗੈਰ ਸਬਸਿਡੀ ਵਾਲੇ ਘਰੇਲੂ ਸਿਲੰਡਰ ਦੀ ਕੀਮਤ 922.50 ਰੁਪਏ ਸੀ। ਯਾਨੀ ਕਿ 25 ਜੁਲਾਈ 2014 ਨੂੰ ਘਰੇਲੂ ਸਿਲੰਡਰ ਉਸੇ ਰੇਟ 'ਤੇ ਉਪਲਬਧ ਸਨ। ਇਹ ਵੱਖਰੀ ਗੱਲ ਹੈ ਕਿ ਕੁਝ ਲੋਕ ਇਸ 'ਤੇ ਸਬਸਿਡੀ ਵੀ ਲੈਂਦੇ ਸਨ, ਜਿਸ ਕਾਰਨ ਇਸ ਦੀ ਕੀਮਤ 400 ਤੋਂ 500 ਰੁਪਏ ਤੱਕ ਸੀ। ਜੇਕਰ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਗੱਲ ਕਰੀਏ ਤਾਂ 8 ਸਾਲਾਂ 'ਚ ਸਿਰਫ 130 ਰੁਪਏ ਮਹਿੰਗਾ ਹੋਇਆ ਹੈ।


 


WATCH LIVE TV