LPG Cylinder Rates: LPG ਗੈਸ ਹੋਈ ਸਸਤੀ! ਜਾਣੋ ਹੁਣ ਕਿੰਨਾ ਮਿਲੇਗਾ ਕਮਰਸ਼ੀਅਲ ਸਿਲੰਡਰ
LPG Cylinder Rates: ਦਿੱਲੀ ਵਿੱਚ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਸੂਤਰਾਂ ਦੀ ਮੰਨੀਏ ਤਾਂ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ `ਚ 91 ਰੁਪਏ ਦੀ ਕਟੌਤੀ ਕੀਤੀ ਗਈ ਹੈ। ਕਟੌਤੀ ਤੋਂ ਬਾਅਦ ਇਹ ਸਿਲੰਡਰ 2028 ਰੁਪਏ ਵਿੱਚ ਮਿਲੇਗਾ।
LPG Cylinder Rates: ਹਰ ਵਾਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਗੈਸ ਦੀਆਂ ਕੀਮਤਾਂ (LPG Cylinder Rates) ਵਧਦੀਆਂ ਰਹਿੰਦੀਆਂ ਹਨ। ਹੁਣ ਦਿੱਲੀ ਵਿੱਚ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿੱਚ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਤੋਂ ਵੱਧ ਦੀ ਕਟੌਤੀ ਕੀਤੀ ਗਈ ਹੈ।
ਵਿੱਤੀ ਸਾਲ 2023-24 ਦੇ ਪਹਿਲੇ ਹੀ ਦਿਨ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਹਾਲਾਂਕਿ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ (LPG Cylinder Rates) 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰ 14.2 ਕਿਲੋ ਦਾ ਗੈਸ ਸਿਲੰਡਰ ਉਸੇ ਕੀਮਤ 'ਤੇ ਮਿਲੇਗਾ, ਜਿਸ ਕੀਮਤ 'ਤੇ ਪਿਛਲੇ ਮਹੀਨੇ ਉਪਲਬਧ ਸੀ। ਹਾਲਾਂਕਿ ਪਿਛਲੇ ਮਹੀਨੇ ਕੇਂਦਰ ਨੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਸੀ।
ਇਹ ਵੀ ਪੜ੍ਹੋ: April Fools Day 2023: ਦੋਸਤਾਂ ਨੂੰ ਬਣਾਉਣਾ ਚਾਹੁੰਦੇ ਹੋ 'ਅਪ੍ਰੈਲ ਫੂਲ' ਤਾਂ ਕਰੋ ਇਹ ਪ੍ਰੈਂਕ, ਰੋਕ ਨਹੀਂ ਪਾਓਗੇ ਹਾਸਾ
ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਸਰਕਾਰੀ ਗੈਸ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 91.50 ਰੁਪਏ ਦੀ ਕਟੌਤੀ ਕੀਤੀ ਹੈ। ਇਸ ਲਈ ਹੁਣ ਦਿੱਲੀ ਵਿੱਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 2,028 ਰੁਪਏ ਹੋਵੇਗੀ। ਹਾਲਾਂਕਿ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਘਰੇਲੂ ਗੈਸ ਸਿਲੰਡਰਾਂ ਦੇ ਮੁਕਾਬਲੇ (LPG Cylinder Rates) ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਜ਼ਿਆਦਾ ਉਤਰਾਅ-ਚੜ੍ਹਾਅ ਆਉਂਦਾ ਹੈ। 1 ਅਪ੍ਰੈਲ 2022 ਨੂੰ ਦਿੱਲੀ ਵਿੱਚ 19 ਕਿਲੋ ਦਾ ਵਪਾਰਕ ਗੈਸ ਸਿਲੰਡਰ 2,253 ਰੁਪਏ ਵਿੱਚ ਉਪਲਬਧ ਸੀ। ਉਹੀ ਸਿਲੰਡਰ ਅੱਜ 2,028 ਰੁਪਏ ਵਿੱਚ ਮਿਲ ਰਿਹਾ ਹੈ। ਇਸ ਲਈ ਪਿਛਲੇ ਇੱਕ ਸਾਲ ਵਿੱਚ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 225 ਰੁਪਏ ਦੀ ਕਟੌਤੀ ਕੀਤੀ ਗਈ ਹੈ।
LPG Cylinder Rates: ਸਿਲੰਡਰਾਂ ਦੀਆਂ ਕੀਮਤਾਂ
ਦਿੱਲੀ: 2028
ਕੋਲਕਾਤਾ: 2132
ਮੁੰਬਈ: 1980
ਚੇਨਈ: 2192.50
ਸ੍ਰੀਨਗਰ: 1,219
ਦਿੱਲੀ: 1,103
ਪਟਨਾ: 1,202
ਸ਼ਿਮਲਾ: 1147.5
ਲਖਨਊ: 1140.5
ਉਦੈਪੁਰ: 1132.5
ਇੰਦੌਰ: 1131
ਹਾਲਾਂਕਿ, ਦਰਾਂ ਵਿੱਚ ਕਟੌਤੀ ਸਿਰਫ ਵਪਾਰਕ ਗੈਸ ਸਿਲੰਡਰ ਉਪਭੋਗਤਾਵਾਂ ਲਈ ਹੈ। ਘਰੇਲੂ ਐਲਪੀਜੀ ਗੈਸ ਗਾਹਕਾਂ ਲਈ ਕੀਮਤ ਵਿੱਚ ਕੋਈ ਸੋਧ ਨਹੀਂ ਕੀਤੀ ਗਈ ਹੈ। 14.2 ਕਿਲੋ ਗੈਸ ਸਿਲੰਡਰ ਦਾ ਰੇਟ ਪਿਛਲੇ ਮਹੀਨੇ ਦੇ ਬਰਾਬਰ ਹੈ। ਪਿਛਲੇ ਮਹੀਨੇ ਕੇਂਦਰ ਨੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਸੀ।