Ludhiana News: ਜੇਈ ਨੂੰ ਅਸ਼ਲੀਲ ਵੀਡੀਓ ਦਾ ਡਰਾਵਾ ਦੇ ਕੇ 6 ਸਾਲ ਕਰਦੇ ਰਹੇ ਬਲੈਕਮੇਲ, 20 ਲੱਖ ਦਾ ਸੋਨਾ ਬਰਾਮਦ
Ludhiana News: ਲੁਧਿਆਣਾ ਪਾਵਰਕੌਮ ਦੇ ਜੇਈ ਨੂੰ ਉਸ ਦੀ ਅਸ਼ਲੀਲ ਵੀਡੀਓ ਦਿਖਾ ਕੇ ਮੁਲਜ਼ਮ ਲਗਭਗ ਛੇ ਸਾਲ ਤਕ ਉਸ ਨੂੰ ਬਲੈਕਮੇਲ ਕਰਦੇ ਰਹੇ।
Ludhiana News: ਲੁਧਿਆਣਾ ਵਿੱਚ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਬਿਜਲੀ ਵਿਭਾਗ ਦੇ ਜੇਈ ਜਗਦੀਸ਼ ਨੇਗੀ ਨੂੰ ਬਲੈਕਮੇਲ ਕਰਕੇ 65 ਲੱਖ ਰੁਪਏ ਅਤੇ ਕਰੀਬ 52 ਤੋਲੇ ਸੋਨਾ ਠੱਗਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਨੇ ਜੇ.ਈ. ਦੀ ਅਸ਼ਲੀਲ ਦਿਖਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ 2018 ਤੋਂ 2024 ਤੱਕ ਹਰ ਮਹੀਨੇ ਜੇ.ਈ ਦੀ ਤਨਖਾਹ ਲੈਂਦਾ ਰਿਹਾ। ਮੁਲਜ਼ਮ ਨੇ ਜੇਈ ਦਾ ਜੀਪੀ ਫੰਡ ਵੀ ਹੜੱਪ ਲਿਆ ਅਤੇ ਬਲੈਕਮੇਲਿੰਗ ਵੀਡੀਓ ਬਣਾ ਕੇ ਮੁਲਜ਼ਮ ਵੱਖ-ਵੱਖ ਸਮੇਂ ਜੇਈ ਤੋਂ ਕਰੀਬ ਵੀਹ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੈਂਦੇ ਰਹੇ।
ਏ.ਡੀ.ਸੀ.ਪੀ ਨੇ ਦੱਸਿਆ ਕਿ ਜੇਈ ਦੇ ਲੜਕੇ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਕੋਲੋਂ ਵੀਹ ਲੱਖ ਦਾ ਸੋਨਾ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਦੇ ਖਾਤੇ ਵਿੱਚ ਪਏ 18 ਲੱਖ 70 ਹਜ਼ਾਰ ਰੁਪਏ ਫਰੀਜ਼ ਕਰ ਦਿੱਤੇ ਗਏ ਹਨ, ਮੁਲਜ਼ਮਾਂ ਵੱਲੋਂ ਵਰਤੇ ਗਏ ਤਿੰਨ ਮਹਿੰਗੇ ਮੋਬਾਈਲ ਫੋਨ ਅਤੇ ਇੱਕ ਐਕਸਯੂਵੀ ਕਾਰ ਵੀ ਬਰਾਮਦ ਕੀਤੀ ਗਈ ਹੈ।
ਬਲੈਕਮੇਲਿੰਗ ਵੀਡੀਓ ਵਿੱਚ ਜੋ ਲੜਕੀ ਸੀ, ਉਸ ਨੂੰ ਗਿਫਟ ਦੇਣ ਦੇ ਬਹਾਨੇ ਮੁਲਜ਼ਮ ਜੀਏ ਤੋਂ ਅਲੱਗ-ਅਲੱਗ ਸਮੇਂ ਉਤੇ ਕਰੀਬ 20 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੈਂਦੇ ਰਹੇ।
ਇਹ ਵੀ ਪੜ੍ਹੋ : Brampton Firing News: ਤਰਨਤਾਰਨ ਦੇ ਦੋ ਸਕੇ ਭਰਾਵਾਂ 'ਤੇ ਕੈਨੇਡਾ 'ਚ ਫਾਇਰਿੰਗ; ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
ਮੁਲਜ਼ਮਾਂ ਦੀ ਪਛਾਣ ਸਤਿੰਦਰ ਸਿੰਘ, ਦਲੇਰ ਸਿੰਘ, ਪਰਮਿੰਦਰ ਸਿੰਘ, ਰਾਮ ਸਿੰਘ ਥਾਪਾ, ਔਰਤ ਮਿਥਲੇਸ਼ ਥਾਪਾ, ਇਸ਼ਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਏਡੀਸੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਔਰਤ ਸਮੇਤ ਸੱਤ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਇੱਕ ਮੁਲਜ਼ਮ ਰਾਮ ਸਿੰਘ ਥਾਪਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Shiromani Akali Dal: ਅਕਾਲੀ ਦਲ ਦੀ ਕੋਰ ਕਮੇਟੀ ਦਾ ਵੱਡਾ ਫ਼ੈਸਲਾ; ਮਿਊਂਸੀਪਲ ਤੇ ਨਿਗਮ ਚੋਣਾਂ ਲੜਨ ਦਾ ਕੀਤਾ ਐਲਾਨ