Ludhiana News: ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਐਤਵਾਰ ਦੇਰ ਰਾਤ ਨੂੰ ਲੜਾਈ ਝਗੜੇ ਦੌਰਾਨ ਜ਼ਖ਼ਮੀ ਹੋਈਆਂ ਦੋ ਧਿਰਾਂ ਆਪਣੀ ਐਮਐਲਏਆਰ ਕਟਵਾਉਣ ਲਈ ਆਈਆਂ ਸਨ। ਦੋਵੇਂ ਧਿਰਾਂ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਪੁੱਜੀਆਂ। ਇੱਕ ਧਿਰ ਪਹਿਲਾਂ ਮੈਡੀਕਲ ਕਰਵਾ ਕੇ ਜਾ ਚੁੱਕੀ ਸੀ ਜਾਂ ਦੂਜੀ ਧਿਰ ਪੁੱਜੀ ਅਤੇ ਉਸ ਵੱਲੋਂ ਡਾਕਟਰ ਨੂੰ ਤੁਰੰਤ ਮੈਡੀਕਲ ਕਰਨ ਲਈ ਦਬਾਅ ਬਣਾਉਂਦੀ ਹੈ।


COMMERCIAL BREAK
SCROLL TO CONTINUE READING

ਡਾਕਟਰ ਨੇ ਕਿਹਾ ਕਿ ਪਹਿਲਾਂ ਉਹ ਫਸਟ ਏਡ ਲੈਣ ਫਿਰ ਉਸ ਤੋਂ ਬਾਅਦ ਮੈਡੀਕਲ ਕਰਕੇ ਪਰਚਾ ਕੱਟ ਦਿੰਦੇ ਪਰ ਉਨ੍ਹਾਂ ਨੇ ਉਥੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਡਾਕਟਰ ਨੇ ਕਿਹਾ ਕਿ ਮੈਡੀਕਲ ਕਰਵਾਉਣ ਆਏ ਲੋਕਾਂ ਦੇ ਸਾਥੀਆਂ ਨੇ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਵੱਲੋਂ ਡਾਕਟਰ ਤੇ ਉਸਦੇ ਸਟਾਫ ਨਾਲ ਬਦਤਮੀਜੀ ਕਰਨੀ ਸ਼ੁਰੂ ਕਰ ਦਿੱਤੀ ਤੇ ਮਹਿਲਾ ਡਾਕਟਰ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਡਾਕਟਰ ਦੇ ਸਟਾਫ ਤੇ ਉਥੇ ਮੌਜੂਦ ਦੋ ਸੁਰੱਖਿਆ ਮੁਲਾਜ਼ਮਾਂ ਨੇ ਹਮਲਾ ਕਰਨ ਵਾਲੀ ਧਿਰ ਨੂੰ ਰੋਕਿਆ।


ਪਹਿਲਾ ਡਾਕਟਰ ਨੇ ਕਿਹਾ ਕਿ ਉਸ ਨੇ ਪੀਸੀਆਰ ਨੂੰ ਫੋਨ ਕੀਤਾ। ਪੀਸੀਆਰ ਮੌਕੇ ਉਤੇ ਪਹੁੰਚੀ ਪਰ ਉਨ੍ਹਾਂ ਨੇ ਉਲਟਾ ਮੁਲਜ਼ਮਾਂ ਉਤੇ ਕਾਰਵਾਈ ਕਰਨ ਦੀ ਬਜਾਏ ਮਹਿਲਾ ਡਾਕਟਰ ਨੂੰ ਹੀ ਕਹਿਣ ਲੱਗੇ ਕਿ ਡਾਕਟਰ ਸਾਹਿਬ ਤੁਸੀਂ ਐਮਐਲਏ ਕੱਟੋ ਤੇ ਇਨ੍ਹਾਂ ਨੂੰ ਭੇਜ ਦਿਓ। ਮਹਿਲਾ ਡਾਕਟਰ ਨੇ ਇਤਰਾਜ ਜਤਾਇਆ ਤੇ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਅੱਧਾ ਘੰਟਾ ਪੁਲਿਸ ਦੇਰੀ ਨਾਲ ਪਹੁੰਚੀ ਉਸ ਤੋਂ ਬਾਅਦ ਉਲਟਾ ਮੁਲਜ਼ਮਾਂ ਦਾ ਮੈਡੀਕਲ ਕਰਵਾਉਣ ਦੀ ਬਜਾਏ ਉਨ੍ਹਾਂ ਦਾ ਹੱਕ ਪੂਰਦੇ ਰਹੇ।


ਇਸ ਸਾਰੀ ਘਟਨਾ ਤੋਂ ਬਾਅਦ ਡਾਕਟਰ ਨੂੰ ਜਦ ਸਵਾਲ ਕੀਤਾ ਗਿਆ ਕਿ ਇੱਕ ਧਿਰ ਵੱਲੋਂ ਦੋਸ਼ ਲਗਾਇਆ ਗਿਆ ਕਿ ਡਾਕਟਰ ਵੱਲੋਂ ਦੂਸਰੀ ਧਿਰ ਦੇ ਕੱਟ ਲਗਾ ਕੇ ਪਰਚਾ ਉਨ੍ਹਾਂ ਦੇ ਹੱਕ ਵਿੱਚ ਦਿੱਤਾ ਗਿਆ ਹੈ। ਮਹਿਲਾ ਡਾਕਟਰ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਇੱਕ ਧਿਰ ਪਹਿਲਾਂ ਆਈ ਅਸੀਂ ਤੁਰੰਤ ਉਨ੍ਹਾਂ ਦਾ ਮੈਡੀਕਲ ਕਰ ਦਿੱਤਾ।


ਉਸ ਤੋਂ ਬਾਅਦ ਇਹ ਆਏ ਇਨ੍ਹਾਂ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ ਤੇ ਝੂਠੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਗਏ। ਮਹਿਲਾ ਡਾਕਟਰ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਸੁਰੱਖਿਆ ਦੇ ਪ੍ਰਬੰਧ ਰੱਬ ਆਸਰੇ ਹਨ ਇੱਥੇ ਮਹਿਲਾ ਕੀ ਇੱਥੇ ਪੁਰਸ਼ ਡਾਕਟਰ ਵੀ ਸੁਰੱਖਿਅਤ ਨਹੀਂ ਹਨ।


ਉਨ੍ਹਾਂ ਦੀ ਯੂਨੀਅਨ ਵੱਲੋਂ ਲਗਾਤਾਰ ਡਿਮਾਂਡ ਕੀਤੀ ਜਾ ਰਹੀ ਹੈ ਕਿ ਹਸਪਤਾਲਾਂ ਵਿੱਚ ਸੁਰੱਖਿਆ ਵਧਾਈ ਜਾਵੇ ਪਰ ਇਸ ਦਾ ਸਰਕਾਰ ਉਤੇ ਕੋਈ ਅਸਰ ਨਹੀਂ ਹੋ ਰਿਹਾ ਹੈ।