Ludhiana News: ਬੈਨ ਪਲਾਸਟਿਕ ਦੇ ਨਾਂ `ਤੇ ਛਾਪੇਮਾਰੀ ਕਰਕੇ ਕਾਰੋਬਾਰੀਆਂ ਨੂੰ ਡਰਾਇਆ ਜਾ ਰਿਹੈ; ਵਪਾਰੀਆਂ ਨੇ MSME ਡਾਇਰੈਕਟਰ ਨੂੰ ਦੱਸੇ ਦੁਖੜੇ
Ludhiana News: ਕਾਰੋਬਾਰੀਆਂ ਨੇ ਕਿਹਾ ਗੁਜਰਾਤ ਅਤੇ ਦਿੱਲੀ ਤੋਂ ਆ ਪੰਜਾਬ ਵਿੱਚ ਵਿਕ ਰਿਹਾ ਪਲਾਸਟਿਕ ਬੈਨ ਹੋ ਗਿਆ ਹੈ ਪਰ ਸਰਕਾਰ ਰੋਕਣ ਵਿੱਚ ਨਾਕਾਮਯਾਬ ਹੋ ਗਈ ਹੈ।
Ludhiana News: ਅੱਜ ਲੁਧਿਆਣਾ ਦੇ ਪਲਾਸਟਿਕ ਕਾਰੋਬਾਰੀਆਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੁੰਬਈ ਵਿੱਚ ਹੋਣ ਵਾਲੀ ਐਗਜੀਬਿਸ਼ਨ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ। ਜਿੱਥੇ ਭਾਰਤ ਐਮ ਐਸ ਐਮ ਈ ਦੇ ਡਾਇਰੈਕਟਰ ਵਰਿੰਦਰ ਸ਼ਰਮਾ ਵੀ ਪਹੁੰਚੇ ਜਿੱਥੇ ਪਲਾਸਟਿਕ ਕਾਰੋਬਾਰੀਆਂ ਨੇ ਆਪਣੀਆਂ ਮੁਸ਼ਕਿਲਾਂ ਵੀ ਐਮ ਐਸ ਐਮ ਈ ਡਾਇਰੈਕਟਰ ਦੇ ਸਾਹਮਣੇ ਰੱਖੀਆਂ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਨਵਾਂ ਕਾਨੂੰਨ ਈ ਪੀ ਆਰ ਲਿਆਂਦਾ ਗਿਆ ਹੈ।
ਪਰ ਸਰਕਾਰ ਵੱਲੋਂ ਇੱਕ ਵੱਡੀ ਰਾਹਤ ਦਿੱਤੀ ਗਈ ਸੀ ਕਿ 50 ਕਰੋੜ ਤੋਂ ਘੱਟ ਟਰਨ ਓਵਰ ਵਾਲੀ ਇੰਡਸਟਰੀ ਨੂੰ ਇਹ ਕਰ ਮੁਆਫ ਕਰ ਦਿੱਤਾ ਗਿਆ ਸੀ। ਪਰ ਮੁੜ ਤੋਂ ਉਹਨਾਂ ਨੂੰ ਟੈਕਸ ਅਦਾ ਕਰਨ ਲਈ ਕਿਹਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਉਹ ਦੁਬਿਧਾ ਵਿੱਚ ਹਨ ਕੀ ਉਹ ਟੈਕਸ ਭਰਨ ਨਾ ਭਰਨ ਕਿਉਂਕਿ ਉਹਨਾਂ ਨੂੰ ਮਾਫ ਕੀਤਾ ਗਿਆ ਸੀ।
ਉਹਨਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਇਸ ਗੱਲ ਬਾਰੇ ਸਪਸ਼ਟੀਕਰਨ ਦੀ ਮੰਗ ਕਰਦੇ ਹਨ ਅਤੇ ਉਨਾਂ ਨੇ ਕਿਹਾ ਕਿ ਪੰਜਾਬ ਵਿੱਚ ਸਿੰਗਲ ਯੂਜ ਪਲਾਸਟਿਕ ਬੈਨ ਹੈ ਅਤੇ ਉਸ ਨੂੰ ਲੈ ਕੇ ਇੰਡਸਟਰੀ ਉੱਪਰ ਰੇਡਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਨਾਲ ਇੰਡਸਟਰੀ ਵਿੱਚ ਡਰ ਦਾ ਮਾਹੌਲ ਹੈ। ਉਨਾਂ ਨੇ ਇਹ ਵੀ ਕਿਹਾ ਕਿ ਇੰਡਸਟਰੀ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਹੈ ਤੇ ਬਹੁਤ ਹੀ ਛੋਟੀ ਇੰਡਸਟਰੀ ਹੈ।
ਇਹ ਵੀ ਪੜ੍ਹੋ: Chandigarh News: ਮੱਧਵਰਗੀ ਪਰਿਵਾਰਾਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਅਵਾਸ ਮੇਲਾ
ਉਹਨਾਂ ਕਿਹਾ ਕਿ ਵੱਡੀ ਇੰਡਸਟਰੀ ਤਾਂ ਪੰਜਾਬ ਤੋਂ ਬਾਹਰ ਜਾ ਰਹੀ ਹੈ ਪਰ ਜੇਕਰ ਸਰਕਾਰ ਦਾ ਇਹੀ ਵਤਾਰਾ ਰਿਹਾ ਤਾਂ ਉਹਨਾਂ ਦੀ ਇੰਡਸਟਰੀ ਬੰਦ ਹੋ ਜਾਵੇਗੀ। ਉਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਵੱਲੋਂ ਸਿੰਗਲ ਯੂਜ ਪਲਾਸਟਿਕ ਬੰਦ ਕਰ ਦਿੱਤਾ ਗਿਆ ਹੈ ਪਰ ਦਿੱਲੀ ਅਤੇ ਗੁਜਰਾਤ ਤੋਂ ਟਰੱਕ ਭਰ ਭਰ ਕੇ ਬੈਨ ਪਲਾਸਟਿਕ ਆ ਰਿਹਾ ਹੈ, ਜਿਸ ਨੂੰ ਰੋਕਣ ਵਿੱਚ ਸਰਕਾਰ ਨਾ ਕਾਮਯਾਬ ਹੈ।