Ludhiana News: ਲੁਧਿਆਣਾ ਕੋਰਟ ਦੇ ਬਾਹਰ ਹੰਗਾਮਾ! ਪਤਨੀ ਨੇ ਲਾਏ ਪਤੀ `ਤੇ ਕੁੱਟਮਾਰ ਦੇ ਇਲਜ਼ਾਮ
Ludhiana Clash News: ਲੁਧਿਆਣਾ ਕੋਰਟ ਵਿੱਚ 2 ਸਾਲ ਤੋਂ ਕੇਸ ਚੱਲ ਰਿਹਾ ਹੈ।
Ludhiana Clash News: ਲੁਧਿਆਣਾ ਕੋਰਟ ਦੇ ਬਾਹਰ ਪਤੀ ਪਤਨੀ ਵੱਲੋਂ ਹੰਗਾਮਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪਤਨੀ ਨੇ ਪਤੀ ਉੱਤੇ ਉਸ ਨਾਲ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ। ਪਤੀ ਆਪਣੀ ਪਤਨੀ ਅਤੇ ਸਹੁਰੇ ਨਾਲ ਖਿੱਚ ਧੂਹ ਕਰਦਾ ਵਿਖਾਈ ਦਿੱਤਾ ਅਤੇ ਇਸ ਦੌਰਾਨ ਜੰਮ ਕੇ ਹੰਗਾਮਾ ਹੋਇਆ ਹੈ। ਪਤਨੀ ਦਾ ਕਹਿਣਾ ਹੈ ਕਿ ਉਸਦਾ ਪਤੀ ਤਲਾਕ ਨਹੀਂ ਦੇ ਰਿਹਾ ਹੈ। ਕੋਰਟ ਵਿੱਚ 2 ਸਾਲ ਤੋਂ ਕੇਸ ਚੱਲ ਰਿਹਾ ਹੈ।
ਉਹਨਾਂ ਨੇ ਅੱਗ ਕਿਹਾ ਕਿ ਪਤੀ ਉਸ ਦੀ ਬੇਟੀ ਨੂੰ ਲਿਜਾਉਣ ਚਾਹੁੰਦਾ ਹੈ। ਦਰਅਸਲ 10 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹਨਾਂ ਦੀ 9 ਸਾਲ ਦੀ ਬੇਟੀ ਹੈ। ਸਹੁਰੇ ਨੇ ਵੀ ਲਏ ਆਪਣੇ ਜਵਾਈ ਤੇ ਉਸ ਉੱਤੇ ਹੱਥ ਚੁੱਕਣ ਦੇ ਇਲਜ਼ਾਮ ਲਗਾਏ ਹਨ। ਵੀਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ 'ਚ ਚੋਰੀ ਦੀ ਕੋਸ਼ਿਸ਼, ਸੇਵਾਦਾਰ ਦੇ ਜਾਗਣ 'ਤੇ ਭੱਜ ਨਿਕਲੇ ਚੋਰ
ਜੋੜੇ ਨੇ ਅੱਜ ਪੰਜਾਬ ਦੇ ਲੁਧਿਆਣਾ ਕੋਰਟ ਕੰਪਲੈਕਸ ਵਿਖੇ ਹਾਈ ਵੋਲਟੇਜ ਡਰਾਮਾ ਰਚਿਆ। ਪਤੀ-ਪਤਨੀ ਵਿਚਾਲੇ ਮਾਮਲਾ ਅਦਾਲਤ 'ਚ ਚੱਲ ਰਿਹਾ ਹੈ। ਅਦਾਲਤ ਤੋਂ ਬਾਹਰ ਆ ਕੇ ਪਤੀ ਨੇ ਪਤਨੀ ਅਤੇ ਸਹੁਰੇ ਨੂੰ ਘੇਰ ਲਿਆ। ਉਨ੍ਹਾਂ ਨੂੰ ਧੱਕਾ ਦਿੱਤਾ। ਲੋਕਾਂ ਨੇ ਪਤੀ-ਪਤਨੀ ਅਤੇ ਸਹੁਰੇ ਦੀ ਲੜਾਈ ਦੀ ਵੀਡੀਓ ਵੀ ਬਣਾਈ। ਇੱਕ ਆਮ ਆਦਮੀ ਆਪਣੀ ਪਤਨੀ ਅਤੇ ਸਹੁਰੇ ਨੂੰ ਗਾਲ੍ਹਾਂ ਕੱਢ ਰਿਹਾ ਹੈ। ਪਤੀ ਆਪਣੀ ਪਤਨੀ ਨੂੰ ਜ਼ਬਰਦਸਤੀ ਘਰ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਆਪਣੇ ਸਹੁਰੇ ਨੂੰ ਕਿਹਾ ਕਿ ਮੇਰੀਆਂ ਧੀਆਂ ਮੈਨੂੰ ਵਾਪਸ ਕਰ ਦਿਓ ਅਤੇ ਆਪਣੀ ਧੀ ਕੋਲ ਲੈ ਜਾਓ।
ਪਤੀ ਨੇ ਕਿਹਾ ਕਿ ਉਸ ਦੀ ਪਤਨੀ ਦਾ ਵਤੀਰਾ ਉਸ ਲਈ ਚੰਗਾ ਨਹੀਂ ਸੀ। ਉਹ ਚਾਹੁੰਦਾ ਹੈ ਕਿ ਉਸ ਦੀਆਂ ਧੀਆਂ ਉਸ ਕੋਲ ਰਹਿਣ ਪਰ ਉਸ ਦੀ ਪਤਨੀ ਬੱਚਿਆਂ ਨੂੰ ਆਪਣੇ ਕੋਲ ਰੱਖ ਰਹੀ ਹੈ। ਜਾਣਕਾਰੀ ਦਿੰਦਿਆਂ ਮਹਿਲਾ ਸ਼ੀਤਲ ਨੇ ਦੱਸਿਆ ਕਿ ਉਹ ਜਮਾਲਪੁਰ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਤਲਾਕ ਦਾ ਕੇਸ 2 ਸਾਲਾਂ ਤੋਂ ਅਦਾਲਤ ਵਿੱਚ ਚੱਲ ਰਿਹਾ ਹੈ। ਅੱਜ ਜੱਜ ਨੇ ਉਸ ਨੂੰ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ। ਔਰਤ ਅਨੁਸਾਰ ਉਸ ਨੇ ਅਦਾਲਤ ਵਿੱਚ ਆਪਣੇ ਪਤੀ ਵਿਕਰਮਜੀਤ ਤੋਂ ਤਲਾਕ ਦੀ ਮੰਗ ਕੀਤੀ ਸੀ। ਇਸ ਤੋਂ ਨਾਰਾਜ਼ ਹੋ ਕੇ ਪਤੀ ਅਦਾਲਤ ਤੋਂ ਬਾਹਰ ਆ ਗਿਆ ਅਤੇ ਜਦੋਂ ਉਹ ਘਰ ਵਾਪਸ ਜਾ ਰਹੀ ਸੀ ਤਾਂ ਉਸ ਨੂੰ ਰੋਕ ਕੇ ਹੰਗਾਮਾ ਕੀਤਾ। ਉਸ ਦੀ ਬਾਂਹ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: Punjab News: ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਦੀ ਅਨੋਖੀ ਵੀਡੀਓ ਆਈ ਸਾਹਮਣੇ, ਈ-ਰਿਕਸ਼ਾ ਚਲਾ ਕੇ ਸਵਾਰੀਆਂ ਨੂੰ ਮਾਰੀਆਂ ਅਵਾਜ਼ਾਂ