Punjab News: CM ਮਾਨ ਨੇ ਟਾਟਾ ਸਟੀਲ ਪਲਾਂਟ ਦਾ ਰੱਖਿਆ ਨੀਂਹ ਪੱਥਰ, 2500 ਲੋਕਾਂ ਨੂੰ ਮਿਲੇਗਾ ਰੁਜ਼ਗਾਰ
Ludhiana CM Bhagwant Mann Tata Steel Plant News: ਇਲੈਕਟ੍ਰਿਕ ਆਰਕ ਫਰਨੇਸਾਂ `ਤੇ ਆਧਾਰਿਤ ਇਹ ਪਲਾਂਟ 0.75 ਐਮਟੀਪੀਏ ਤਿਆਰ ਸਟੀਲ ਦਾ ਉਤਪਾਦਨ ਕਰੇਗਾ ਅਤੇ ਸਟੀਲ ਬਣਾਉਣ ਦੀ ਪ੍ਰਕਿਰਿਆ ਲਈ ਕੱਚਾ ਮਾਲ 100 ਪ੍ਰਤੀਸ਼ਤ ਸਕ੍ਰੈਪ ਹੋਵੇਗਾ।
Ludhiana CM Bhagwant Mann News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਅੱਜ ਲੁਧਿਆਣਾ ਪਹੁੰਚੇ ਹਨ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧਨਾਨਸੂ ਵਿਖੇ ਟਾਟਾ ਸਟੀਲ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਹੈ ਜੋ ਬਣਾਇਆ ਜਾ ਰਿਹਾ ਹੈ। ਇਸ ਪਲਾਂਟ ਦੇ ਖੁੱਲ੍ਹਣ ਨਾਲ ਕਰੀਬ 2600 ਲੋਕਾਂ ਨੂੰ ਰੁਜ਼ਗਾਰ ਮਿਲੇਗਾ।
ਸੂਬੇ ਦੇ ਨੌਜਵਾਨਾਂ ਨੂੰ ਇਸ ਪ੍ਰੋਜੈਕਟ ਦਾ ਬਹੁਤ ਫਾਇਦਾ ਹੋਵੇਗਾ, ਕਿਉਂਕਿ ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਸੀਐਮ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਟਾਟਾ ਸਟੀਲ ਵੱਲੋਂ ਲੁਧਿਆਣਾ ਵਿੱਚ ਦੇਸ਼ ਦਾ ਸਭ ਤੋਂ ਵੱਡਾ ਸਟੀਲ ਪਲਾਂਟ ਲਗਾਇਆ ਜਾ ਰਿਹਾ ਹੈ। ਅੱਜ ਇਸ ਪਲਾਂਟ ਦਾ ਭੂਮੀ ਪੂਜਨ ਕੀਤਾ ਗਿਆ। ਟਾਟਾ ਸਟੀਲ ਦੇ ਚੇਅਰਮੈਨ ਆਸ਼ੀਸ਼ ਅਨੁਪਮ, ਚੀਫ ਲੁਧਿਆਣਾ ਪ੍ਰੋਜੈਕਟ ਸਰੋਜ, ਡਿਪਟੀ ਹੈੱਡ ਕਾਰਪੋਰੇਟ ਟਾਟਾ ਸਟੀਲ ਪ੍ਰੋਜੈਕਟ ਚਾਣਕਿਆ ਵੱਲੋਂ ਇਸ ਪਲਾਂਟ ਵਿੱਚ ਦਿਲਚਸਪੀ ਦਿਖਾਉਣ ਤੋਂ ਬਾਅਦ ਹੀ ਇਹ ਸੰਭਵ ਹੋ ਸਕਿਆ ਹੈ।
-ਸੀਐਮ ਮਾਨ ਨੇ ਕਿਹਾ ਕਿ ਜਮਸ਼ੇਦਪੁਰ ਤੋਂ ਬਾਅਦ ਪੰਜਾਬ ਵਿੱਚ ਇਹ ਸਭ ਤੋਂ ਵੱਡਾ ਪਲਾਂਟ ਲਗਾਇਆ ਜਾ ਰਿਹਾ ਹੈ। 2600 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਜਦੋਂ ਟਾਟਾ ਵਰਗੀਆਂ ਕੰਪਨੀਆਂ ਪੰਜਾਬ ਵਿੱਚ ਆਉਂਦੀਆਂ ਹਨ ਤਾਂ ਉਨ੍ਹਾਂ ਦੇ ਨਾਲ ਕਈ ਹੋਰ ਕੰਪਨੀਆਂ ਵੀ ਸੂਬੇ ਵਿੱਚ ਆਉਂਦੀਆਂ ਹਨ। ਉਨ੍ਹਾਂ ਪੰਚਾਇਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਜ਼ਮੀਨ ਦਿੱਤੀ ਹੈ। ਸਭ ਤੋਂ ਪਹਿਲਾਂ ਟਾਟਾ ਸਟੀਲ ਵਿੱਚ ਉਨ੍ਹਾਂ ਲੋਕਾਂ ਨੂੰ ਹੀ ਰੁਜ਼ਗਾਰ ਮਿਲੇਗਾ ਜਿਨ੍ਹਾਂ ਨੇ ਆਪਣੇ ਪਿੰਡਾਂ ਦੀਆਂ ਜ਼ਮੀਨਾਂ ਦਿੱਤੀਆਂ ਹਨ। ਹਲਕਾ ਸਾਹਨੇਵਾਲ ਵਿੱਚ ਨੌਜਵਾਨਾਂ ਲਈ ਨੌਕਰੀਆਂ ਪ੍ਰਾਪਤ ਕਰਨ ਦਾ ਇਹ ਵੱਡਾ ਮੌਕਾ ਹੈ।
ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਟਾਟਾ ਹਾਊਸ ਦੇ ਮੁੰਬਈ ਦਫ਼ਤਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਟਾਟਾ ਦਾ ਦਫ਼ਤਰ ਆਪਣੇ ਆਪ ਵਿੱਚ ਆਜ਼ਾਦੀ ਦਾ ਅਜਾਇਬ ਘਰ ਬਣ ਗਿਆ ਹੈ। ਟਾਟਾ ਇੱਕ ਦੇਸ਼ ਭਗਤ ਕੰਪਨੀ ਹੈ। 115 ਏਕੜ ਵਿੱਚ ਇਸ ਪਲਾਟ ਦੀ ਸਥਾਪਨਾ ਨਾਲ ਰਾਜ ਅਤੇ ਦੇਸ਼ ਦੋਵੇਂ ਮਜ਼ਬੂਤ ਹੋਣਗੇ। ਇੱਥੇ ਬਿਨਾਂ ਕਿਸੇ ਪ੍ਰਦੂਸ਼ਣ ਦੇ ਸਟੀਲ ਬਣਾਇਆ ਜਾਵੇਗਾ। ਸਕਰੈਪ ਨੂੰ ਪਿਘਲਾ ਕੇ ਸਟੀਲ ਤਿਆਰ ਕੀਤਾ ਜਾਵੇਗਾ।
ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ (Tata Steel Plant) ਹੋਵੇਗਾ। ਇਸ ਪਲਾਂਟ ਦੇ ਖੁੱਲ੍ਹਣ ਨਾਲ ਕਰੀਬ 2500 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਸੂਬੇ ਦੇ ਨੌਜਵਾਨਾਂ ਨੂੰ ਇਸ ਪ੍ਰੋਜੈਕਟ ਦਾ ਬਹੁਤ ਫਾਇਦਾ ਹੋਵੇਗਾ, ਕਿਉਂਕਿ ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਮਾਨ ਨੇ ਦੱਸਿਆ ਕਿ ਇਹ ਪਲਾਟ ਹਾਈਵੇਅ ਤੋਂ 1 ਕਿਲੋਮੀਟਰ ਦੀ ਦੂਰੀ 'ਤੇ ਬਣਿਆ ਹੈ। ਸਰਕਾਰ ਇਸ ਪਲਾਟ ਨਾਲ ਹਾਈਵੇਅ ਨੂੰ ਲਿੰਕ ਕਰੇਗੀ ਤਾਂ ਜੋ ਟਾਟਾ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਕੋਲ 57 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆ ਰਿਹਾ ਹੈ ਜਿਸ ਵਿੱਚੋਂ 2600 ਕਰੋੜ ਰੁਪਏ ਆ ਚੁੱਕੇ ਹਨ।
ਮਾਨ ਨੇ ਕਿਹਾ ਕਿ ਹੁਣ ਟਾਟਾ ਪੰਜਾਬ ਵਿਚ ਏਅਰ ਇੰਡੀਆ ਚਲਾਏਗਾ, ਜਿਸ ਦਾ ਨਾਂ ਟਾਟਾ ਸਕਾਈ ਹੋਵੇਗਾ। ਸਭ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਮੁਹਾਲੀ ਤੋਂ ਟਰਾਂਟੋ ਆਦਿ ਲਈ ਉਡਾਣਾਂ ਸ਼ੁਰੂ ਹੋਣਗੀਆਂ। ਪੰਜਾਬ ਦੀ ਧਰਤੀ ਬਰਕਤ ਦਿੰਦੀ ਹੈ ਅਤੇ ਇਸ ਧਰਤੀ ਦਾ ਕੋਈ ਵੀ ਨੁਕਸਾਨ ਨਹੀਂ ਕਰ ਸਕਦਾ। ਸਨਅਤਕਾਰ ਵੀ ਕਿਸਾਨਾਂ ਵਾਂਗ ਅੰਨਦਾਤਾ ਹਨ। ਸਰਕਾਰ ਸਾਰੀਆਂ ਰਸਮਾਂ ਪੂਰੀਆਂ ਕਰਨ ਵਿੱਚ ਟਾਟਾ ਦੀ ਮਦਦ ਕਰੇਗੀ।
ਇਹ ਵੀ ਪੜ੍ਹੋ: Shardiya Navratri 5th Day: ਨਰਾਤਿਆਂ ਦੇ ਪੰਜਵੇਂ ਦਿਨ ਮਾਂ ਸਕੰਦਮਾਤਾ ਦੀ ਪੂਜਾ ਕਰਕੇ ਪਾਓ ਮਨਚਾਹੀ ਮੁਰਾਦ
ਇਲੈਕਟ੍ਰਿਕ ਆਰਕ ਫਰਨੇਸਾਂ 'ਤੇ ਆਧਾਰਿਤ ਇਹ ਪਲਾਂਟ 0.75 ਐਮਟੀਪੀਏ ਤਿਆਰ ਸਟੀਲ ਦਾ ਉਤਪਾਦਨ ਕਰੇਗਾ ਅਤੇ ਸਟੀਲ ਬਣਾਉਣ ਦੀ ਪ੍ਰਕਿਰਿਆ ਲਈ ਕੱਚਾ ਮਾਲ 100 ਪ੍ਰਤੀਸ਼ਤ ਸਕ੍ਰੈਪ ਹੋਵੇਗਾ। ਇਹ ਪਲਾਂਟ ਪੀ.ਐਸ.ਆਈ.ਈ.ਸੀ. ਦੁਆਰਾ ਵਿਕਸਤ ਕੀਤੇ ਗਏ ਅਤਿ-ਆਧੁਨਿਕ ਉਦਯੋਗਿਕ ਪਾਰਕ ਦੇ ਨਾਲ ਲੱਗਦੀ 115 ਏਕੜ ਜ਼ਮੀਨ ਵਿੱਚ ਫੈਲਿਆ ਹੋਵੇਗਾ।