ਲੁਧਿਆਣਾ: ਪੰਜਾਬ ਵਿਚ ਘਟਨਾਵਾਂ ਰੁਕਣ ਦਾ ਨਾਮ ਲੈ ਰਹੀਆਂ ਹਨ। ਅੱਜ ਤਾਜਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਜ਼ਿਲ੍ਹੇ ਦੇ ਕੋਹਾੜਾ ਕਸਬੇ ਵਿੱਚ ਅੱਗ ਲੱਗਣ ਕਾਰਨ 8 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਦੁਕਾਨ 'ਚ ਗੈਰ-ਕਾਨੂੰਨੀ ਤਰੀਕੇ ਨਾਲ ਛੋਟੇ ਸਿਲੰਡਰ ਭਰਦਾ ਸੀ। ਇਸ ਦੌਰਾਨ ਇੱਕ ਸਿਲੰਡਰ ਵਿੱਚੋਂ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਕਾਰਨ  (Cylinder Explodes In Kohara Village) ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਧਮਾਕਿਆਂ ਦੀ ਆਵਾਜ਼ ਕਾਰਨ ਆਲੇ-ਦੁਆਲੇ ਦੇ ਲੋਕਾਂ 'ਚ ਭਗਦੜ ਮੱਚ ਗਈ।


COMMERCIAL BREAK
SCROLL TO CONTINUE READING

ਜਦੋਂ ਤੱਕ ਦੁਕਾਨਦਾਰ ਅੱਗ ਲੱਗਣ ਦਾ ਕਾਰਨ ਸਮਝ ਸਕਿਆ, ਉਦੋਂ ਤੱਕ ਦੁਕਾਨ ਅੰਦਰ ਧਮਾਕੇ ਹੋਣੇ ਸ਼ੁਰੂ ਹੋ ਗਏ। ਇਸ ਦੌਰਾਨ ਅੱਗ ਨਾਲ ਲੱਗਦੀਆਂ 7 ਤੋਂ 8 ਦੁਕਾਨਾਂ ਤੱਕ ਪਹੁੰਚ ਗਈ। ਅੱਗ ਨੇ ਦੁਕਾਨਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਕਰ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ।


ਇਹ ਵੀ ਪੜ੍ਹੋ: ਅਨੋਖਾ ਵਿਆਹ! ਪੂਜਾ ਨੇ ਭਗਵਾਨ ਵਿਸ਼ਨੂੰ ਨਾਲ ਲਏ ਸੱਤ ਫੇਰੇ, ਵੇਖੋ ਖ਼ੂਬਸੂਰਤ ਤਸਵੀਰਾਂ  


ਦਰਅਸਲ ਇਹ ਹਾਦਸਾ ਲੁਧਿਆਣਾ ਦੇ ਕੁਹਾੜਾ ਰੋਡ 'ਤੇ (Cylinder Explodes In Kohara Village) ਵਾਪਰਿਆ ਹੈ। ਸਿਲੰਡਰ ਫਟਣ ਕਰਕੇ ਕਈ ਦੁਕਾਨਾਂ ਨੂੰ ਅੱਗ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕੇ ਜਿਸ ਦੁਕਾਨ 'ਚ ਧਮਾਕਾ ਹੋਇਆ ਹੈ ਉੱਥੇ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ 'ਚ ਗਈ ਗੈਸ ਭਰਨ ਦਾ ਧੰਦਾ ਚੱਲ ਰਿਹਾ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ।  ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਨੇ ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੱਕ ਦੇਖੀਆਂ।


ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ  2 ਲੋਕ ਅੱਗ ਦੀ ਲਪੇਟ 'ਚ ਆ ਗਏ ਹਨ। ਜ਼ਖਮੀ ਲੋਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੀੜਤਾਂ ਨੂੰ ਪਹਿਲਾਂ ਕੁਮਕਲਾਂ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਾਇਰ ਬ੍ਰਿਗੇਡ ਨੂੰ ਅੱਗ 'ਤੇ ਕਾਬੂ ਪਾਉਣ 'ਚ ਡੇਢ ਘੰਟੇ ਦਾ ਸਮਾਂ ਲੱਗਾ। ਅੱਗ ਨੇ ਭਾਂਡੇ, ਸਾਈਕਲ ਮੁਰੰਮਤ, ਸਿਗਰਟਾਂ ਅਤੇ ਸਬਜ਼ੀਆਂ ਵੇਚਣ ਵਾਲੀਆਂ ਅਸਥਾਈ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

(ਭਰਤ ਸ਼ਰਮਾ ਦੀ ਰਿਪੋਰਟ )