Ludhiana News: ਜ਼ੀਰਾ ਫੈਕਟਰੀ ਤੋਂ ਬਾਅਦ ਲੁਧਿਆਣਾ ਦੇ ਪਿੰਡ ਮਾਂਗਟ `ਚ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ, CM ਮਾਨ ਨੂੰ ਭੇਜੀ ਵੀਡੀਓ
Ludhiana News: ਪਿੰਡ ਦੇ ਲੋਕਾਂ ਨੇ ਹੁਣ ਮੋਰਚਾ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਸ ਲਈ ਪੀ ਏ ਸੀ ਪਬਲਿਕ ਐਕਸ਼ਨ ਕਮੇਟੀ ਨੇ ਵੀ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਨੂੰ ਗੰਭੀਰ ਮੁੱਦਾ ਦੱਸਿਆ।
Ludhiana News: ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਮਾਂਗਟ ਚ ਲੋਕ ਗੰਦੇ ਪਾਣੀ ਤੋਂ ਪ੍ਰੇਸ਼ਾਨ ਨੇ, ਪਿੰਡ ਦੇ ਲੋਕਾਂ ਨੇ ਨੇੜੇ ਤੇੜੇ ਲੱਗੀਆਂ ਫੈਕਟਰੀਆਂ ਨੂੰ ਇਸ ਲਈ ਜਿੰਮੇਵਾਰ ਦਸਿਆ। ਪਿੰਡ ਵਾਸੀਆਂ ਨੇ ਬਕਾਇਦਾ ਇਸ ਦੀ ਇੱਕ ਵੀਡਿਓ ਬਣਾ ਕੇ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਵਿੱਚ ਲੱਗੇ ਟਿਊਬਵੈੱਲ ਤੋਂ ਕਾਲਾ ਪਾਣੀ ਨਿਕਲ ਰਿਹਾ। ਪਿੰਡ ਦੇ ਲੋਕਾਂ ਦੇ ਮੁਤਾਬਕ ਇਲਾਕੇ ਵਿੱਚ ਕਾਲਾ ਪੀਲੀਆ ਅਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਫੈਲ ਰਹੀਆਂ ਹਨ।
ਪਿੰਡ ਦੇ ਲੋਕਾਂ ਨੇ ਹੁਣ ਮੋਰਚਾ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਸ ਲਈ ਪੀ ਏ ਸੀ ਪਬਲਿਕ ਐਕਸ਼ਨ ਕਮੇਟੀ ਨੇ ਵੀ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਨੂੰ ਗੰਭੀਰ ਮੁੱਦਾ ਦੱਸਿਆ। ਇਸ ਪਿੰਡ ਦੇ ਨੇੜੇ ਤੇੜੇ ਕੱਪੜੇ ਰੰਗਣ ਵਾਲਿਆਂ ਫੈਕਟਰੀਆਂ ਨੇ ਪਿੰਡ ਦੇ ਬਿਲਕੁੱਲ ਨਾਲ ਹੀ ਕੱਪੜੇ ਦੀ ਫੈਕਟਰੀ ਹੈ ਜਿਸ ਨੂੰ ਪਿੰਡ ਵਾਸੀਆਂ ਨੇ ਜਿੰਮੇਵਾਰ ਦੱਸਿਆ ਹੈ।
ਇਹ ਵੀ ਪੜ੍ਹੋ: Punjab News 5 ਤਖ਼ਤਾਂ ਦੇ ਸਿੰਘ ਸਾਹਿਬਾਨਾਂ ਦੀ ਹੋਈ ਅਹਿਮ ਮੀਟਿੰਗ, ਲਏ ਗਏ ਅਹਿਮ ਫੈਸਲੇ
ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਪਿੰਡ ਦੇ ਵਿੱਚ ਇਹ ਹਾਲਾਤ ਫੈਕਟਰੀ ਲੱਗਣ ਤੋਂ ਬਾਅਦ ਬਣਨ ਲੱਗੇ ਹਨ ਉਹਨਾਂ ਨੇ ਕਿਹਾ ਕਿ ਬੋਰਵੈਲ ਦੇ ਵਿੱਚੋਂ ਕਾਲਾ ਪਾਣੀ ਨਿਕਲ ਰਿਹਾ ਹੈ ਜੋ ਕਿ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਪਿੰਡ ਦੇ ਲੋਕਾਂ ਦੇ ਦੱਸਿਆ ਕਿ ਇਹ ਸਭ ਨੇੜੇ ਲੱਗੀ ਫੈਕਟਰੀ ਦੇ ਕਾਰਨ ਹੈ ਜੋ ਕਿ ਗੰਦਾ ਪਾਣੀ ਸਿੱਧਾ ਜ਼ਮੀਨ ਦੇ ਵਿੱਚ ਪਾ ਰਹੇ ਨੇ, ਪਿੰਡ ਵਾਸੀਆਂ ਨੇ ਵੱਡਾ ਇਕੱਠ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਇਸ ਦਾ ਕੋਈ ਹੱਲ ਨਾ ਕੀਤਾ ਤਾਂ ਉਹ ਪੱਕਾ ਮੋਰਚਾ ਖੋਲ ਦੇਣਗੇ।
ਪਬਲਿਕ ਐਕਸ਼ਨ ਕਮੇਟੀ ਵੱਲੋਂ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਵੱਡਾ ਐਕਸ਼ਨ ਲਿਆ ਗਿਆ ਸੀ। ਜਿਸ ਦੇ ਵਿੱਚ ਉਹਨਾਂ ਵੱਲੋਂ ਜਿੱਤ ਵੀ ਪ੍ਰਾਪਤ ਕੀਤੀ ਗਈ ਸੀ ਪੀਏਸੀ ਦੇ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਕਰਨਲ ਜਸਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ''ਇਹ ਬਹੁਤ ਹੀ ਗੰਭੀਰ ਵਿਸ਼ਾ, ਜੇਕਰ ਫੈਕਟਰੀ ਵੱਲੋਂ ਹੁਣ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਹੈ ਤਾਂ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਲਗਾਇਆ ਗਿਆ, ਜੇਕਰ ਧਰਤੀ ਹੇਠਾਂ ਤੋਂ ਪਾਣੀ ਗੰਦਾ ਨਿਕਲ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਹੇਠਾਂ ਪਾਣੀ ਗੰਦਾ ਹੋ ਚੁੱਕਾ ਹੈ, ਜਦੋਂ ਤੱਕ ਇਹ ਸਾਰਾ ਪਾਣੀ ਬਾਹਰ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਇਸ ਦਾ ਹੱਲ ਨਹੀਂ ਹੋ ਸਕਦਾ।
ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਬਕਾਇਦਾ ਇੱਕ ਕਮੇਟੀ ਦਾ ਗਠਨ ਕਰਕੇ ਨਾ ਸਿਰਫ ਫੈਕਟਰੀ ਦੇ ਅੰਦਰ ਆਡਿਟ ਕਰਨਾ ਚਾਹੀਦਾ ਹੈ ਸਗੋਂ ਪਾਣੀ ਦੇ ਸੈਂਪਲ ਵੀ ਲੈਣੇ ਚਾਹੀਦੇ ਹਨ ਪਿੰਡ ਦੇ ਵਿੱਚ ਕਿੰਨੀ ਥਾਵਾਂ ਤੇ ਇਸ ਤਰ੍ਹਾਂ ਦਾ ਪਾਣੀ ਆ ਰਿਹਾ ਹੈ, ਪਾਣੀ ਦੇ ਵਿੱਚ ਕਿਸ ਤਰ੍ਹਾਂ ਦੇ ਕੈਮੀਕਲ ਮਿਲ ਰਹੇ ਹਨ। ਇਹ ਪਾਣੀ ਪੀਣ ਲਾਇਕ ਹੈ ਜਾਂ ਨਹੀਂ ਇਸ ਸਬੰਧੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਸੈਂਪਲ ਲੈਣੇ ਚਾਹੀਦੇ ਹਨ ਜਿਸ ਤੋਂ ਬਾਅਦ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਫੈਕਟਰੀ ਵੱਲੋਂ ਟਰੀਟਮੈਂਟ ਪਲਾਂਟ ਲਗਾਇਆ ਗਿਆ ਹੈ ਤਾਂ ਉਹ ਕਿਸ ਲੈਵਲ ਦਾ ਹੈ ਉਹ ਚੱਲ ਵੀ ਰਿਹਾ ਹੈ ਜਾਂ ਨਹੀਂ ਇਸ ਦੀ ਵੀ ਜਾਂਚ ਹੋਣੀ ਲਾਜ਼ਮੀ ਹੈ।
ਇਹ ਵੀ ਪੜ੍ਹੋ:Amritsar News: ਇਸ਼ਕ ਵਿੱਚ ਅੰਨ੍ਹੀ ਹੋਈ ਮਾਂ ਦਾ ਸ਼ਰਮਨਾਕ ਕਾਰਾ! ਛੋਟੀ ਬੱਚੀ ਦਾ ਕੀਤਾ ਕਤਲ