Ludhiana News: ਲੁਧਿਆਣਾ ਵਿੱਚ ਬੀਤੀ ਰਾਤ ਕਰੀਬ 12 ਵਜੇ ਇਕ ਸ਼ਰਾਬੀ ਟਰੱਕ ਡਰਾਈਵਰ ਨੇ ਹੰਬੜਾ ਰੋਡ 'ਤੇ ਹੰਗਾਮਾ ਕਰ ਦਿੱਤਾ। ਟਰੱਕ ਡਰਾਈਵਰ ਨੇ ਫੁੱਟਪਾਥ ਉਤੇ ਸੁੱਤੇ ਪਏ ਦੋ ਲੋਕਾਂ ਨੂੰ ਕੁਚਲ ਦਿੱਤਾ ਹੈ। ਇਕ ਵਿਅਕਤੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।


COMMERCIAL BREAK
SCROLL TO CONTINUE READING

ਲੁਧਿਆਣਾ ਹੰਬੜਾਂ ਰੋਡ ਉਤੇ ਤੇਜ਼ ਰਫ਼ਤਾਰ ਟਰੱਕ ਇੱਕ ਪਲਾਟ ਦੀ ਕੰਧ ਤੋੜ ਕੇ ਅੰਦਰ ਵੜ ਗਿਆ। ਸੜਕ ਦੇ ਡਿਵਾਈਡਰ ਉਤੇ ਪਏ ਲੋਕਾਂ ਨੂੰ ਕੁਚਲ ਦਿੱਤਾ। ਲੁਧਿਆਣਾ ਵਿੱਚ ਦੇਰ ਰਾਤ ਇਕ ਸ਼ਰਾਬੀ ਟਰੱਕ ਡਰਾਈਵਰ ਨੇ ਹੰਬੜਾ ਰੋਡ ਉਤੇ ਹੰਗਾਮਾ ਕਰ ਦਿੱਤਾ। ਟਰੱਕ ਡਰਾਈਵਰ ਨੇ ਫੁੱਟਪਾਥ ਉਤੇ ਸੁੱਤੇ ਪਏ ਦੋ ਲੋਕਾਂ ਨੂੰ ਕੁਚਲ ਦਿੱਤਾ। ਇਕ ਵਿਅਕਤੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।


ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਲੋਕਾਂ ਨੇ ਸ਼ਰਾਬੀ ਟਰੱਕ ਡਰਾਈਵਰ ਨੂੰ ਫੜ ਲਿਆ। ਰੌਲਾ ਸੁਣ ਕੇ ਮੌਕੇ ਉਤੇ ਭੀੜ ਇਕੱਠੀ ਹੋ ਗਈ। ਜਾਣਕਾਰੀ ਅਨੁਸਾਰ ਸਕਰੈਪ ਨਾਲ ਭਰਿਆ ਟਰੱਕ ਹੰਬੜਾ ਰੋਡ ਤੋਂ ਜਲੰਧਰ ਬਾਈਪਾਸ ਵੱਲ ਜਾ ਰਿਹਾ ਸੀ। ਟਰੱਕ ਦੀ ਰਫਤਾਰ ਇੰਨੀ ਤੇਜ਼ ਸੀ ਕਿ ਡਰਾਈਵਰ ਟਰੱਕ ਤੋਂ ਕੰਟਰੋਲ ਗੁਆ ਬੈਠਾ। ਉਸ ਨੇ ਅਚਾਨਕ ਟਰੱਕ ਦੀ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਟਰੱਕ ਇਕ ਪਲਾਟ ਦੀ ਕੰਧ ਤੋੜ ਕੇ ਅੰਦਰ ਵੜ ਗਿਆ।


ਇਸ ਨੇ ਸੜਕ ਉਤੇ ਸੁੱਤੇ ਪਏ ਦੋ ਲੋਕਾਂ ਨੂੰ ਟੱਕਰ ਮਾਰ ਦਿੱਤੀ। ਲਹੂ-ਲੁਹਾਨ ਦੋ ਨੌਜਵਾਨਾਂ ਦੀਆਂ ਚੀਕਾਂ ਸੁਣ ਕੇ ਰਾਹਗੀਰ ਇਕੱਠੇ ਹੋ ਗਏ। ਮ੍ਰਿਤਕ ਦੀ ਪਛਾਣ ਮੁਕੇਸ਼ ਵਜੋਂ ਹੋਈ ਹੈ। ਜ਼ਖ਼ਮੀ ਦੀ ਪਛਾਣ ਮਨੋਜ ਕੁਮਾਰ ਦੇ ਰੂਪ ਵਿੱਚ ਹੋਈ ਹੈ। ਦੋਵੇਂ ਚੰਗੇ ਦੋਸਤ ਹਨ ਤੇ ਮਜ਼ਦੂਰ ਵਜੋਂ ਕੰਮ ਕਰਦੇ ਹਨ। ਹਰ ਰੋਜ਼ ਦੀ ਤਰ੍ਹਾਂ ਦੋਵੇਂ ਫੁੱਟਪਾਥ ਉਤੇ ਸੁੱਤੇ ਪਏ ਸਨ ਕਿ ਅਚਾਨਕ ਇੱਕ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ।


ਮ੍ਰਿਤਕ ਤੇ ਜ਼ਖਮੀ ਦੋਵੇਂ ਮੂਲ ਰੂਪ ਤੋਂ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਮਨੋਜ ਦੇ ਸਿਰ ਉਤੇ ਗੰਭੀਰ ਸੱਟ ਲੱਗੀ ਹੈ। ਲੋਕਾਂ ਨੇ ਉਸ ਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੀਏਯੂ ਥਾਣੇ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਰਾਤ ਕਰੀਬ 2 ਵਜੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਸਬ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਵੀ ਜਾਂਚ ਕੀਤੀ ਜਾਵੇਗੀ। ਟਰੱਕ ਡਰਾਈਵਰ ਲੁਧਿਆਣਾ ਦਾ ਰਹਿਣ ਵਾਲਾ ਹੈ।