Ludhiana News: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲੁਧਿਆਣਾ ਦੇ ਇੱਕ ਰੀਅਲ ਅਸਟੇਟ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਹੈ। ਅਕਸ਼ੈ ਛਾਬੜਾ ਡਰੱਗ ਮਾਮਲੇ 'ਚ ਟੀਮ ਸਵੇਰੇ 6 ਵਜੇ ਕਥੇੜਾ ਨੌਰੀਆ 'ਚ ਸੰਜੇ ਤਾਂਗੜੀ ਦੇ ਘਰ ਪਹੁੰਚੀ। ਤਾਂਗੜੀ ਉਸ ਸਮੇਂ ਘਰ ਵਿੱਚ ਮੌਜੂਦ ਨਹੀਂ ਸੀ। ਟੀਮ ਨੇ ਉਸ ਦੇ ਪੁੱਤਰ ਤੋਂ ਪੁੱਛਗਿੱਛ ਕੀਤੀ ਅਤੇ ਜ਼ਰੂਰੀ ਦਸਤਾਵੇਜ਼ ਜ਼ਬਤ ਕਰ ਲਏ। ਟੀਮ ਨੂੰ ਸ਼ੱਕ ਹੈ ਕਿ ਅਕਸ਼ੈ ਛਾਬੜਾ ਦੇ ਕਾਰੋਬਾਰ 'ਚ ਤਾਂਗੜੀ ਦੀ ਕੁਝ ਹਿੱਸੇਦਾਰੀ ਹੈ। ਲੁਧਿਆਣਾ ਦੇ ਗੁੜਮੰਡੀ ਵਿੱਚ ਵੀ ਅਧਿਕਾਰੀ ਤਾਂਗੜੀ ਦੀ ਦੁਕਾਨ ਦੀ ਚੈਕਿੰਗ ਕਰ ਰਹੇ ਹਨ।


COMMERCIAL BREAK
SCROLL TO CONTINUE READING

ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਛਾਬੜਾ ਨਸ਼ਾ ਤਸਕਰੀ ਤੋਂ ਕਮਾਏ ਪੈਸੇ ਨੂੰ ਸ਼ਰਾਬ ਦੇ ਕਾਰੋਬਾਰ 'ਚ ਲਗਾ ਰਿਹਾ ਹੈ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਅਕਸ਼ੈ ਛਾਬੜਾ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਤੋਂ ਹਾਸਲ ਕੀਤੀ ਕਰੋੜਾਂ ਰੁਪਏ ਦੀ ਡਰੱਗ ਮਨੀ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ਵਿੱਚ ਨਿਵੇਸ਼ ਕੀਤੀ ਸੀ।


ਅਕਸ਼ੈ ਛਾਬੜਾ ਦੇ ਲੁਧਿਆਣਾ ਦੇ 3 ਸ਼ਰਾਬ ਗਰੁੱਪਾਂ ਵਿੱਚ ਹਿੱਸੇਦਾਰੀ ਸੀ ਜਿਸ ਵਿੱਚ ਮੌਜੂਦਾ ਆਬਕਾਰੀ ਵਿੱਤੀ ਸਾਲ 2022-23 ਵਿੱਚ ਫੋਰਟਿਸ ਗਰੁੱਪ, ਢੋਲੇਵਾਲ ਗਰੁੱਪ ਅਤੇ ਗਿੱਲ ਚੌਕ ਗਰੁੱਪ ਸ਼ਾਮਲ ਹਨ। ਉਸ ਸਮੇਂ ਉਨ੍ਹਾਂ ਦੇ ਠੇਕੇ ਬੰਦ ਕਰ ਦਿੱਤੇ ਗਏ ਸਨ।


ਇਹ ਵੀ ਪੜ੍ਹੋ: Manpreet Badal News: ਮਨਪ੍ਰੀਤ ਬਾਦਲ ਪਹੁੰਚਿਆ ਬਠਿੰਡਾ ਵਿਜੀਲੈਂਸ ਦਫਤਰ, ਕਮਰ 'ਤੇ ਬੰਨ੍ਹੀ ਹੋਈ ਸੀ ਬੈਲਟ

ਅਕਸ਼ੈ ਛਾਬੜਾ ਨੂੰ ਪੁਲਿਸ ਨੇ 24 ਨਵੰਬਰ 2022 ਨੂੰ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਸਦੇ ਸਾਥੀ ਗੌਰਵ ਦੇ ਨਾਲ ਗ੍ਰਿਫਤਾਰ ਕੀਤਾ ਸੀ। ਛਾਬੜਾ ਦੇ ਘਰ ਦੇ ਨਾਲ-ਨਾਲ ਉਸ ਨੇ ਕਈ ਪਲਾਟ ਵੀ ਖਰੀਦੇ ਸਨ। ਆਪਣਾ ਖਾਲੀ ਸਮਾਂ ਬਤੀਤ ਕਰਨ ਲਈ ਉਸਨੇ ਇੱਕ ਵੱਡਾ ਫਾਰਮ ਹਾਊਸ ਬਣਾਇਆ ਹੋਇਆ ਹੈ। ਛਾਬੜਾ ਨੇ ਨਸ਼ੇ ਦੇ ਪੈਸੇ ਨਾਲ ਕਈ ਲਗਜ਼ਰੀ ਕਾਰਾਂ ਵੀ ਖਰੀਦੀਆਂ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਲੁਧਿਆਣਾ ਦੇ ਫੋਰਟਿਸ ਗਰੁੱਪ, ਗਿੱਲ ਗਰੁੱਪ ਅਤੇ ਢੋਲੇਵਾਲ ਗਰੁੱਪ ਵਿੱਚ ਵੀ 100 ਫੀਸਦੀ ਪਕੜ ਅਕਸ਼ੇ ਦੀ ਹੈ।


15 ਨਵੰਬਰ 2022 ਨੂੰ, NCB (ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ) ਲੁਧਿਆਣਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੰਦੀਪ ਸਿੰਘ ਉਰਫ ਦੀਪੂ ਵੱਡੇ ਪੱਧਰ 'ਤੇ ਹੈਰੋਇਨ ਦੀ ਤਸਕਰੀ ਕਰਦਾ ਹੈ। ਟੀਮ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਜਗਦੀਸ਼ ਨਗਰ ਫਲਾਈਓਵਰ ਤੋਂ 20.326 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਨੇ ਅਕਸ਼ੈ ਛਾਬੜਾ ਦਾ ਨਾਂ ਲਿਆ ਸੀ। ਟੀਮ ਨੇ ਮੁਲਜ਼ਮਾਂ ਕੋਲੋਂ ਵਿਦੇਸ਼ੀ ਨਸ਼ੀਲੇ ਪਦਾਰਥ ਅਤੇ ਨਸ਼ੀਲੇ ਪਾਊਡਰ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਸੀ।