Ludhiana Gas Leak Update- ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਅੱਜ ਸਵੇਰੇ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਬੇਲਟੇਕ ਨਾਂ ਦੀ ਫੈਕਟਰੀ ਵਿੱਚ ਕਾਰਬਨ ਡਾਈਆਕਸਾਈਡ ਗੈਸ ਲੀਕ ਹੋ ਗਈ।  ਗੈਸ ਲੀਕ ਹੋਣ ਦਾ ਕਾਰਨ ਫੈਕਟਰੀ ਦੇ ਵਰਕਰਾਂ ਨੇ ਸੇਫਟੀ ਪਿਨ ਖਰਾਬ ਹੋਣਾ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਅਚਾਨਕ ਗੈਸ ਲੀਕ ਹੋਣ ਲੱਗ ਗਈ ਫੈਕਟਰੀ ਦੇ ਵਰਕਰ ਤੇ ਇਸ ਤੇ ਕਾਬੂ ਨਹੀਂ ਪਾ ਸਕੇ ਜਿਸ ਕਰਕੇ ਸਾਰੇ ਵਰਕਰ ਬਾਹਰ ਵੱਲ ਭੱਜ ਗਏ।


COMMERCIAL BREAK
SCROLL TO CONTINUE READING

 


ਹਵਾ ਦਾ ਰੁਖ਼ ਨਾਲ ਦੀ ਫੈਕਟਰੀ ਵੱਲ ਹੋਣ ਕਰਕੇ ਓਥੇ ਕੰਮ ਕਰ ਰਹੇ 5 ਮਜ਼ਦੂਰ ਜਰੂਰ ਇਸ ਦੀ ਲਪੇਟ 'ਚ ਆ ਗਏ ਅਤੇ ਬੇਹੋਸ਼ ਹੋ ਗਏ ਜਿੰਨਾ ਨੂੰ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾ ਸੀ ਹਾਲਾਤ ਫਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।  ਹਾਦਸੇ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਪਹੁੰਚੀ, ਨਾਲ ਹੀ ਐਨ. ਡੀ. ਆਰ. ਐੱਫ. ਦੀਆਂ ਟੀਮਾਂ ਨੂੰ ਵੀ ਸੂਚਿਤ ਕੀਤਾ ਗਿਆ ਮੌਕੇ 'ਤੇ ਲੁਧਿਆਣਾ ਦੇ ਏ. ਡੀ. ਸੀ. ਵੀ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਜਿੰਨਾ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ।


 


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਲੁਧਿਆਣਾ ਨੇ ਦੱਸਿਆ ਫੈਕਟਰੀ ਵਿਚ ਕਾਰਬਨ ਡਾਈਆਕਸਾਈਡ ਗੈਸ ਸੁਰੱਖਿਆ ਪਾਈਪ ਫਟਣ ਕਰਕੇ ਲੀਕ ਹੋਈ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਹਵਾ ਦਾ ਰੁਖ਼ ਨਾਲ ਦੀ ਫੈਕਟਰੀ ਵੱਲ ਸੀ ਜਿਸ ਕਰਕੇ ਨਾਲ ਦੀ ਫੈਕਟਰੀ ਚ ਕੰਮ ਕਰ ਰਹੇ ਪੰਜ ਮਜਦੂਰ ਜਰੂਰ ਇਸ ਦੀ ਲਪੇਟ 'ਚ ਆਉਣ ਕਰਕੇ ਬੇਹੋਸ਼ ਹੋ ਗਏ। ਮੌਕੇ 'ਤੇ ਪਹੁੰਚੇ ਐਂਬੂਲੈਂਸ ਦੇ ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਸਾਨੂੰ ਸਵੇਰੇ ਇਸ ਸਬੰਧੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਅਸੀਂ ਤੁਰੰਤ ਮੌਕੇ ਤੇ ਪਹੁੰਚ ਗਏ। ਫੈਕਟਰੀ ਦੇ ਵਰਕਰਾਂ ਨੇ ਦੱਸਿਆ ਕਿ ਟੈਂਕਰ ਦੀ ਸੇਫਟੀ ਪਾਈਪ ਦੀ ਲੀਕ ਹੋਣ ਕਰਕੇ ਹਾਦਸਾ ਵਾਪਰਿਆ, ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਇਤਿਹਾਤ ਦੇ ਤੌਰ .ਤੇ ਐਨ. ਡੀ. ਆਰ. ਐੱਫ. ਦੀਆਂ ਟੀਮਾਂ ਨੂੰ ਸੂਚਿਤ ਕਰ ਦਿੱਤਾ ਹੈ।


 


WATCH LIVE TV