Khanna Accident News:  ਖੰਨਾ ਵਿਖੇ ਕੌਮੀ ਮਾਰਗ ਉਪਰ ਪਿੰਡ ਕਿਸ਼ਨਗੜ੍ਹ ਦੇ ਕੋਲ ਦਰਦਨਾਕ ਸੜਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਸਵਿੱਫਟ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰਾਲੇ ਪਿੱਛੇ ਟਕਰਾ ਗਈ। ਕਾਰ ਸਵਾਰ ਪਤੀ-ਪਤਨੀ ਦੀ ਮੌਕੇ 'ਤੇ ਮੌਤ ਹੋ ਗਈ। ਮਰਨ ਵਾਲਿਆਂ ਦੀ ਸ਼ਨਾਖਤ ਚਰਨਜੀਤ ਸਿੰਘ ਚਰਨੀ (50) ਅਤੇ ਉਸਦੀ ਪਤਨੀ ਗਿਆਨ ਕੌਰ (47) ਵਾਸੀ ਪਿੰਡ ਅਸਲਾਪੁਰ ਵਜੋਂ ਹੋਈ। ਦੋਵੇਂ ਵਿਆਹ ਤੋਂ ਵਾਪਸ ਪਿੰਡ ਜਾ ਰਹੇ ਸੀ। ਇਸ ਦੌਰਾਨ ਇਹ ਗੱਲ ਵੀ ਸਾਹਮਣੇ (Khanna Accident News) ਆਈ ਹੈ ਕਿ ਕੋਲੋਂ ਲੰਘ ਰਹੀ ਐਂਬੂਲੈਂਸ ਨੇ ਇਹਨਾਂ ਜਖ਼ਮੀਆਂ ਨੂੰ ਹਸਪਤਾਲ ਨਹੀਂ ਪਹੁੰਚਾਇਆ। ਰਾਹਗੀਰਾਂ ਦੀ ਮਦਦ ਨਾਲ ਜਦੋਂ ਤੱਕ ਦੋਵਾਂ ਨੂੰ ਹਸਪਤਾਲ ਭੇਜਿਆ ਗਿਆ ਤਾਂ ਉਦੋਂ ਤੱਕ ਉਹਨਾਂ ਦੀ ਮੌਤ ਹੋ ਗਈ ਸੀ।


COMMERCIAL BREAK
SCROLL TO CONTINUE READING

ਹਾਦਸੇ ਵਾਲੀ ਥਾਂ ਦੇ ਕੋਲ ਢਾਬਾ ਚਲਾਉਣ ਵਾਲੇ ਵਿਅਕਤੀ ਨੇ (Khanna Accident News) ਦੱਸਿਆ ਕਿ ਉਸਨੇ ਇੱਕਦਮ ਜ਼ੋਰਦਾਰ ਧਮਾਕਾ ਸੁਣਿਆ ਤਾਂ ਧੂੰਆਂ ਹੀ ਧੂੰਆਂ ਦਿਖਾਈ ਦਿੱਤਾ। ਉਸਨੇ ਦੇਖਿਆ ਤਾਂ ਦਾਦਾ ਮੋਟਰਜ਼ ਕੰਪਨੀ ਦੇ ਬਾਹਰ ਖੜ੍ਹੇ ਟਰਾਲੇ ਦੇ ਪਿੱਛੇ ਕਾਰ ਟਕਰਾ ਗਈ ਸੀ। ਕਾਰ 'ਚ ਸਵਾਰ ਪਤੀ ਪਤਨੀ ਜ਼ਖ਼ਮੀ ਹੋ ਗਏ ਸੀ। ਆਲੇ ਦੁਆਲੇ ਦੇ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਸੰਭਾਲਿਆ ਗਿਆ। ਇਸੇ ਦੌਰਾਨ ਕੋਲੋਂ ਲੰਘ ਰਹੀ ਐਂਬੂਲੈਂਸ ਨੂੰ ਰੋਕਿਆ ਗਿਆ ਤਾਂ ਐਂਬੂਲੈਂਸ ਵਾਲੇ ਇਹ ਕਹਿ ਕੇ ਲੰਘ ਗਏ ਕਿ ਇਹ ਉਹਨਾਂ ਦਾ ਇਲਾਕਾ ਨਹੀਂ ਹੈ। 


ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ ਹਸਪਤਾਲ (Khanna Accident News) ਪਹੁੰਚਾਇਆ ਗਿਆ। ਚਸ਼ਮਦੀਦ ਦੇ ਮੁਤਾਬਕ ਕਾਰ ਦੀ ਰਫ਼ਤਾਰ ਕਾਫੀ ਜਿਆਦਾ ਸੀ ਜੋ ਕਿ ਮੇਨ ਸੜਕ ਤੋਂ ਬੇਕਾਬੂ ਹੋ ਕੇ ਸਰਵਿਸ ਰੋਡ ਕਿਨਾਰੇ ਖੜ੍ਹੇ ਟਰਾਲੇ ਦੇ ਪਿੱਛੇ ਆ ਕੇ ਟਕਰਾਈ। ਉਥੇ ਹੀ ਟਰਾਲਾ ਡਰਾਈਵਰ ਨੇ ਦੱਸਿਆ ਕਿ ਉਹ ਕੰਪਨੀ ਵਿੱਚ ਸਰਵਿਸ ਕਰਾਉਣ ਆਇਆ ਤਾਂ ਜਿਵੇਂ ਹੀ ਕੰਪਨੀ ਦੇ ਬਾਹਰ ਟਰਾਲਾ ਖੜ੍ਹਾ ਕਰਕੇ ਅੰਦਰ ਗੇਟ ਪਾਸ ਲੈਣ ਗਿਆ ਤਾਂ ਪਿੱਛੋਂ ਇਹ ਹਾਦਸਾ ਵਾਪਰ ਗਿਆ।


ਇਹ ਵੀ ਪੜ੍ਹੋ: ਭਾਰਤ ਦੇ ਬਾਂਦਰ ਤੋਂ ਪਾਕਿਸਤਾਨੀ ਘਬਰਾਏ! ਕੋਈ ਵੀ ਚਿੜੀਆਘਰ ਲੈਣ ਨੂੰ ਨਹੀਂ ਤਿਆਰ

ਉੱਥੇ ਹੀ ਦੂਜੇ ਪਾਸੇ ਪੁਲਿਸ ਚੌਂਕੀ ਕੋਟ ਦੇ ਇੰਚਾਰਜ ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਹਸਪਤਾਲ ਵਿੱਚੋਂ ਸੂਚਨਾ ਮਿਲੀ ਹੈ ਕਿ ਦੋਵੇਂ ਜ਼ਖ਼ਮੀਆਂ ਦੀ ਮੌਤ ਹੋ ਗਈ ਹੈ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।


(ਧਰਮਿੰਦਰ ਸਿੰਘ ਦੀ ਰਿਪੋਰਟ )